:: ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ   :: ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ   :: ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ   :: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ   :: ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ   :: ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ   :: ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ   :: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ   :: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਜ਼ਰਾਇਲ ਤੋਂ ਹਥਿਆਰ ਖਰੀਦਣ 'ਚ ਸਭ ਤੋਂ ਅੱਗੇ ਰਿਹਾ ਭਾਰਤ PRINT ਈ ਮੇਲ
isr.jpgਨਵੀਂ ਦਿੱਲੀ/ਯੇਰੂਸ਼ਲਮ -05ਮਈ-(ਮੀਡੀ,ਦੇਸਪੰਜਾਬ)- ਬੀਤੇ ਸਾਲ 'ਚ ਇਜ਼ਰਾਇਲੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ ਸਾਬਤ ਹੋਇਆ ਹੈ। ਇਹ ਅੰਕੜੇ ਪੂਰੇ ਏਸ਼ੀਆ ਪੈਸੇਫਿਕ ਖੇਤਰ 'ਚ ਹਥਿਆਰਾਂ ਦੀ ਖਰੀਦ ਵਧਾਉਣ ਦੀਆਂ ਖਬਰਾਂ ਵਿਚਾਲੇ ਆਏ ਹਨ। ਇਹ ਗੱਲਾਂ ਕਈ ਮੀਡੀਆ ਰਿਪੋਰਟ 'ਚ ਸਾਹਮਣੇ ਆਈਆਂ ਹਨ।
ਇਜ਼ਰਾਇਲ ਦੇ ਫੌਜੀ ਨਿਰਯਾਤ 'ਚ ਸਾਲ 2017 'ਚ 41 ਫੀਸਦੀ ਦਾ ਵਾਧਾ ਹੋਇਆ ਹੈ। ਰੱਖਿਆ ਨਿਰਯਾਤ 'ਚ ਇਹ ਲਗਾਤਾਰ ਤੀਜੇ ਸਾਲ ਹੋਇਆ ਵਾਧਾ ਹੈ। ਇਸ ਵਾਰ ਇਹ ਠੇਕਾ ਕਰੀਬ 9.2 ਬਿਲੀਅਨ ਡਾਲਰ ਤੱਕ ਜਾ ਪਹੁੰਚਿਆ ਹੈ।ਜੇਕਰ ਇਜ਼ਰਾਇਲ ਦੇ ਹਥਿਆਰਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਕਰੀਬ 58 ਫੀਸਦੀ ਹਥਿਆਰ ਖਰੀਦਣ ਵਾਲੇ 3 ਵੱਡੇ ਗਾਹਕ ਇਸ ਇਲਾਕੇ 'ਚ ਆਉਂਦੇ ਹਨ, ਜਿਸ 'ਚ ਭਾਰਤ ਸਭ ਤੋਂ ਅੱਗੇ ਹੈ। ਭਾਰਤ ਨੇ ਕਰੀਬ 715 ਮਿਲੀਅਨ ਡਾਲਰ ਦੇ ਹਥਿਆਰ ਖਰੀਦੇ ਹਨ। ਜਦਕਿ ਵਿਅਤਨਾਮ ਨੇ ਕਰੀਬ 142 ਮਿਲੀਅਨ ਡਾਲਰ ਦੇ ਤਾਂ ਅਜ਼ਰਬੈਜ਼ਾਨ ਨੇ ਕਰੀਬ 137 ਮਿਲੀਅਨ ਡਾਲਰ ਦੇ ਹਥਿਆਰ ਇਜ਼ਰਾਇਲ ਤੋਂ ਖਰੀਦੇ ਹਨ।
ਇਜ਼ਰਾਇਲ ਅਜੇ ਆਪਣੇ ਹਥਿਆਰਾਂ ਦਾ ਕਰੀਬ 21 ਫੀਸਦੀ ਯੂਰਪ ਨੂੰ ਭੇਜਦਾ ਹੈ। ਨਾਰਥ ਅਮਰੀਕਾ ਨੂੰ 14 ਫੀਸਦੀ ਜਦਕਿ ਅਫਰੀਕਾ ਅਤੇ ਲੈਟਿਨ ਅਮਰੀਕਾ ਨੂੰ 7 ਫੀਸਦੀ ਹਥਿਆਰ ਵੇਚਦਾ ਹੈ। ਇਜ਼ਰਾਇਲ ਵੱਲੋਂ ਨਿਰਯਾਤ ਕੀਤੇ ਜਾਣ ਵਾਲੇ ਜ਼ਿਆਦਾਤਰ ਹਥਿਆਰ ਹਵਾਈ ਹਮਲਿਆਂ ਨਾਲ ਸੁਰੱਖਿਆ, ਰਡਾਰ ਸਿਸਟਮ ਅਤੇ ਸੰਚਾਰ ਸਾਧਨਾਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਹਥਿਆਰ ਉਹ ਹੁੰਦੇ ਹਨ ਜੋ ਇਜ਼ਰਾਇਲੀ ਫੌਜ ਫਲਸਤੀਨ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਹਮਲੇ ਲਈ ਇਸਤੇਮਾਲ ਕਰ ਚੁੱਕੀ ਹੁੰਦੀ ਹੈ।
ਪਿਛਲੇ ਮਹੀਨੇ ਭਾਰਤ ਨੇ 2 ਵੱਡੀਆਂ ਇਜ਼ਰਾਇਲੀ ਹਥਿਆਰ ਕੰਪਨੀਆਂ ਏਅਰੋਸਪੇਸ ਇੰਡਸਟ੍ਰੀਜ ਅਤੇ ਰਾਫੇਲ ਐਡਵਾਂਸਡ ਡਿਫੇਂਸ ਸਿਸਟਮ ਲਿਮਟਿਡ ਤੋਂ ਪਾਬੰਦੀ ਹਟਾ ਲਈ ਹੈ। ਇਹ ਕੰਪਨੀਆਂ ਪਹਿਲਾਂ 2006 'ਚ ਦਲਾਲੀ ਦੇ ਦੋਸ਼ ਲੱਗਣ ਤੋਂ ਬਾਅਦ ਬਲੈਕਲਿਸਟਿਡ ਕਰ ਦਿੱਤੀਆਂ ਗਈਆਂ ਸਨ। ਹੁਣ ਜਦਕਿ ਸੀ. ਬੀ. ਆਈ. ਨੇ ਮੁਕੱਦਮਾ ਦਾਇਰ ਕਰਕੇ ਦੋਹਾਂ ਕੰਪਨੀਆਂ ਖਿਲਾਫ ਜਾਰੀ ਅਪਰਾਧਿਕ ਜਾਂਚ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਏਅਰੋਸਪੇਸ ਕੰਪਨੀ ਲਈ ਭਾਰਤ ਨੂੰ 2 ਬਿਲੀਅਨ ਡਾਲਰ ਮੁੱਲ ਦੀ ਜ਼ਮੀਨ ਤੋਂ ਹਵਾ 'ਚ ਮਾਤ ਪਾਉਣ ਵਾਲੀਆਂ ਬਰਾਕ-8 ਮਿਜ਼ਾਇਲਾਂ ਦੀ ਸਪਲਾਈ ਦਾ ਰਾਹ ਖੁਲ ਗਿਆ ਹੈ। ਇਹ ਡੀਲ ਭਾਰਤ ਅਤੇ ਇਜ਼ਰਾਇਲ ਏਅਰਸਪੇਸ ਇੰਡਸਟ੍ਰੀਜ ਵਿਚਾਲੇ ਹੋਈ ਹੈ।
ਤੇਲ ਅਵੀਵ ਦੇ ਹਥਿਆਰਾਂ ਦੀ ਏਸ਼ੀਆ 'ਚ ਵਿਕਰੀ ਨੂੰ ਜੇਕਰ ਨਵੇਂ ਨਜ਼ਰੀਏ ਨਾਲ ਦੇਖੀਏ ਤਾਂ ਇਜ਼ਰਾਇਲ ਮਿਆਂਮਾਰ ਨੂੰ ਵੀ ਆਪਣੇ ਹਥਿਆਰ ਵੇਚ ਰਿਹਾ ਹੈ। ਮਿਆਂਮਾਰ ਇਸ ਸਮੇਂ ਰੋਹਿੰਗੀਆਂ ਸੰਕਟ ਕਾਰਨ ਗਲੋਬਲ ਭਾਈਚਾਰੇ ਦੀਆਂ ਨਿੰਦਾਵਾਂ ਦਾ ਸ਼ਿਕਾਰ ਕਰ ਰਿਹਾ ਹੈ। ਅਜਿਹੇ ਸਮੇਂ 'ਚ ਵੀ ਇਜ਼ਰਾਇਲ ਨੇ ਮਿਆਂਮਾਰ ਨੂੰ ਕਰੀਬ 100 ਟੈਂਕ, ਹਥਿਆਰ ਅਤੇ ਦੇਸ਼ ਦੀਆਂ ਸਰਹੱਦਾਂ 'ਤੇ ਪਾਣੀ 'ਚ ਤੇਜ਼ ਸਪੀਡ ਨਾਲ ਚੱਲਣ ਵਾਲੀਆਂ ਪੈਟਰੋਲਿੰਗ ਕਿਸ਼ਤੀਆਂ ਦਿੱਤੀਆਂ ਹਨ।, ਫਿਲਹਾਲ ਇਜ਼ਰਾਇਲ ਦਾ ਪੱਖ ਮਿਆਂਮਾਰ ਨੂੰ ਹਥਿਆਰ ਨਾ ਵੇਚਣ ਦੇ ਗਲੋਬਲ ਰਵੱਈਏ ਦੇ ਨਾਲ ਜਾਂਦਾ ਨਹੀਂ ਦਿਖਦਾ ਹੈ।
 
< Prev   Next >

Advertisements


Advertisement
Advertisement
Advertisement