ਹਿੰਸਾ ਇਸਲਾਮ ਦੇ ਵਿਰੁੱਧ, ਬੱਚੇ ਕਰਨ ਗੁਰੇਜ਼ : ਮਹਿਬੂਬਾ |
|
|
 ਸ਼੍ਰੀਨਗਰ/ਜੰਮੂ, -07ਮਈ-(ਮੀਡੀਆ,ਦੇਸਪੰਜਾਬ)- ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਹਿੰਸਾ ਨੂੰ ਇਸਲਾਮ ਧਰਮ ਦੇ ਉਪਦੇਸ਼ਾਂ ਵਿਰੁੱਧ ਦੱਸਦੇ ਹੋਏ ਸੂਬਾ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਹਿੰਸਾ ਦੇ ਰਾਹ 'ਤੇ ਜਾਣ ਤੋਂ ਰੋਕਣ ਦੀ ਅਪੀਲ ਕੀਤੀ ਹੈ।
ਮਹਿਬੂਬਾ ਨੇ ਕਿਹਾ ਕਿ ਖੁਦਾ ਨੇ ਸਾਨੂੰ ਜ਼ਿੰਦਗੀ ਸ਼ਾਂਤੀ ਤੇ ਸੁਹਿਰਦਤਾ ਨਾਲ ਜੀਣ ਲਈ
ਦਿੱਤੀ ਹੈ, 18 ਜਾਂ 20 ਸਾਲ 'ਚ ਮਾਰੇ ਜਾਣ ਲਈ ਨਹੀਂ। ਮੇਰਾ ਮੰਨਣਾ ਹੈ ਕਿ ਇਸਲਾਮ ਇਸ
ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕੇਂਦਰੀ ਨੇਤਾਵਾਂ ਨੂੰ ਵਾਦੀ 'ਚ ਖੂਨ-ਖਰਾਬੇ ਨੂੰ ਖਤਮ
ਕਰਨ ਲਈ ਸਾਰਥਕ ਵਾਰਤਾ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ। ਮਹਿਬੂਬਾ ਨੇ ਕਲ ਸ਼ੋਪੀਆਂ 'ਚ
ਮੁਕਾਬਲੇ ਦੌਰਾਨ 5 ਨਾਗਰਿਕਾਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ
ਕਿ ਹਿੰਸਾ ਦੇ ਰੋਜ਼ਾਨਾ ਦੇ ਚੱਕਰ 'ਚ ਨੌਜਵਾਨ ਮਾਰੇ ਜਾ ਰਹੇ ਹਨ, ਜਿਨ੍ਹਾਂ ਦੀ
ਸਾਕਾਰਾਤਮਕ ਯੋਗਦਾਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਓਧਰ ਜੰਮੂ-ਕਸ਼ਮੀਰ ਸਰਕਾਰ ਨੇ ਅੱਜ
150 ਸਾਲ ਪੁਰਾਣੀ ਪ੍ਰਥਾ 'ਦਰਬਾਰ ਮੂਵ' ਦੇ ਤਹਿਤ ਆਪਣੀ ਗਰਮ ਰੁੱਤ ਦੀ ਰਾਜਧਾਨੀ
ਸ਼੍ਰੀਨਗਰ 'ਚ ਆਪਣੇ ਦਫਤਰ ਖੋਲ੍ਹੇ। ਉਨ੍ਹਾਂ ਨੇ ਰਾਜਧਾਨੀ ਸ਼੍ਰੀਨਗਰ 'ਚ ਸਿਵਲ ਸਕੱਤਰੇਤ
ਨੂੰ ਮੁੜ ਖੋਲ੍ਹਣ ਦੇ ਪਹਿਲੇ ਦਿਨ ਪੁਲਸ ਮੁਲਾਜ਼ਮਾਂ ਵਲੋਂ ਦਿੱਤੀ ਗਈ ਗਾਰਡ ਆਫ ਆਨਰ ਦੀ
ਸਲਾਮੀ ਲਈ।
|