:: ਚੁਰਾਸੀ ਦੌਰਾਨ ਸਿੱਖਾਂ ਦੇ ਕਾਤਲ ਨੇ ਮੰਗੀ ਰਹਿਮ, ਅਦਾਲਤ ਕਰੇਗੀ ਸੁਣਵਾਈ   :: ਹਾਰ ਵੱਲ ਵਧ ਰਹੀ ਬੀਜੇਪੀ 'ਤੇ ਨਵਜੋਤ ਸਿੱਧੂ ਨੇ ਲਈ ਚੁਟਕੀ   :: ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਅਸਤੀਫ਼ਾ   :: 13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ   :: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ   :: ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ   :: ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ   :: ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ   :: ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ   :: ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ   :: ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ   :: ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ   :: ਸੋਨੀਆ ਗਾਂਧੀ ਦੇ ਜਨਮਦਿਨ 'ਤੇ ਪੀਐਮ ਮੋਦੀ ਨੇ ਦਿਤੀ ਵਧਾਈ   :: ਨਿਜ਼ਾਮੂਦੀਨ ਦਰਗਾਹ ਅੰਦਰ ਮਹਿਲਾਵਾਂ 'ਤੇ ਪ੍ਰਵੇਸ਼ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 10 ਦਸੰਬਰ ਨੂੰ ਹੋਵੇਗੀ ਸੁਣਵਾਈ   :: ਡੀ. ਐੱਸ. ਹੁੱਡਾ ਦੇ ਬਿਆਨ 'ਤੇ ਫ਼ੌਜ ਮੁਖੀ ਰਾਵਤ ਨੇ ਕਿਹਾ- ਉਨ੍ਹਾਂ ਦੇ ਸ਼ਬਦਾਂ ਦਾ ਕਰਦਾ ਹਾਂ ਸਨਮਾਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਗਲੇ 48 ਘੰਟੇ ਪ੍ਰਿਥਵੀ ਲਈ ਹੋਣਗੇ ਭਾਰੀ, ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ. PRINT ਈ ਮੇਲ
dharti.jpgਨਵੀਂ ਦਿੱਲੀ -07ਮਈ-(ਮੀਡੀ,ਦੇਸਪੰਜਾਬ)- ਆਉਣ ਵਾਲੇ 48 ਘੰਟੇ ਕੁਝ ਸਮੇਂ ਲਈ ਬਲੈਕ ਆਊਟ ਵਰਗੀ ਸਥਿਤੀ ਪੈਦਾ ਕਰ ਸਕਦੇ ਹਨ। ਮਾਹਰਾਂ ਅਨੁਸਾਰ ਪ੍ਰਿਥਵੀ ਨਾਲ ਸੋਲਰ ਤੂਫਾਨ ਟਕਰਾਅ ਸਕਦਾ ਹੈ। ਸੂਰਜ ਵਿਚ ਇਕ 'ਕੋਰੋਨਲ ਹੋਲ'(ਛੇਕ) ਹੋਵੇਗਾ ਜਿਸ ਵਿਚੋਂ ਭਾਰੀ ਮਾਤਰਾ ਵਿਚ ਊਰਜਾ ਨਿਕਲੇਗੀ। ਜੇਕਰ ਇਹ 'ਸੋਲਰ ਸਟਾਰਮ' ਪ੍ਰਿਥਵੀ ਨਾਲ ਟਕਰਾਉਂਦਾ ਹੈ ਤਾਂ ਇਸ ਨਾਲ ਸੈਟੇਲਾਈਟ ਅਧਾਰਿਤ ਮੋਬਾਇਲ, ਟੀ.ਵੀ. ਅਤੇ ਜੀ.ਪੀ. ਆਦਿ ਸੇਵਾਵਾਂ ਠੱਪ  ਹੋ ਜਾਣਗੀਆਂ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਕ ਤਸਵੀਰ ਵੀ ਜਾਰੀ ਕੀਤੀ ਹੈ ਜਿਸ ਵਿਚ ਸੂਰਜ ਤੋਂ ਉੱਠ ਰਹੇ ਗੈਸਾਂ ਦੇ ਤੂਫਾਨ ਨੂੰ ਦੇਖਿਆ ਜਾ ਸਕਦਾ ਹੈ।
ਸੂਰਜ ਉਗਲੇਗਾ ਗਰਮ ਤੂਫਾਨ
ਰਿਪੋਰਟ ਮੁਤਾਬਕ ਇਹ ਤੂਫਾਨ ਧਰਤੀ ਦੇ ਸੋਲਰ ਡਿਸਕ ਦੇ ਲਗਭਗ ਅੱਧੇ ਹਿੱਸੇ ਨੂੰ ਕੱਟਦੇ ਹੋਏ ਇਕ ਵੱਡਾ ਸਾਰਾ ਛੇਕ ਬਣਾਵੇਗਾ, ਜਿਸ ਕਾਰਨ ਸੂਰਜ ਦੇ ਵਾਯੂਮੰਡਲ ਤੋਂ ਪ੍ਰਿਥਵੀ ਵੱਲ ਬਹੁਤ ਹੀ ਗਰਮ ਹਵਾ ਦਾ ਤੂਫਾਨ ਆਵੇਗਾ। ਨੈਸ਼ਨਲ ਓਸ਼ਨ ਐਂਡ ਐਟਮਾਸਫਿਅਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ 'ਸੋਲਰ ਸਟਾਰਮ'(ਸੂਰਜੀ ਤੂਫਾਨ) ਜੀ-1 ਸ਼੍ਰੇਣੀ ਦਾ ਹੈ। ਯਾਨੀ ਇਹ ਤੂਫਾਨ ਹਲਕਾ ਹੋਵੇਗਾ, ਪਰ ਇਸ ਦੇ ਨਾਲ ਵੀ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਇਹ ਸੂਰਜੀ ਤੂਫਾਨ ਪ੍ਰਿਥਵੀ ਨੂੰ ਪਹੁੰਚਾ ਸਕਦਾ ਹੈ ਨੁਕਸਾਨ
ਐਸੋਸੀਏਸ਼ਨ ਫੋਰਕਾਸਟ ਦਾ ਕਹਿਣਾ ਹੈ ਕਿ ਜੀ-1 ਸ਼੍ਰੇਣੀ ਦਾ ਜਿਓਮੈਗਨੇਟਿਕ ਤੂਫਾਨ 48 ਘੰਟੇ 'ਚ ਉਸ ਸਮੇਂ ਆ ਸਕਦਾ ਹੈ ਜਦੋਂ ਸੌਰ ਹਵਾਵਾਂ ਚਲਣਗੀਆਂ। ਚੁੰਬਕੀ ਤੂਫਾਨ ਨੂੰ ਸੌਰ ਤੂਫਾਨ ਕਹਿੰਦੇ ਹਨ, ਜੋ ਕਿ ਸੂਰਜ ਦੀ ਸਤਹ 'ਤੇ ਆਈ ਅਸਥਾਈ ਤਬਦੀਲੀ ਤੋਂ ਪੈਦਾ ਹੁੰਦਾ ਹੈ। ਇਨ੍ਹਾਂ ਨੂੰ ਪੰਜ ਸ਼੍ਰੇਣੀ ਜੀ-1, ਜੀ-2, ਜੀ-3, ਜੀ-4 ਅਤੇ ਜੀ-5 ਵਿਚ ਵੰਡਿਆ ਗਿਆ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਜੀ-5 ਸ਼ੇਣੀ ਦਾ ਤੂਫਾਨ ਪ੍ਰਿਥਵੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸੋਲਰ ਸਟਾਰਮ ਨੂੰ ਲੈ ਕੇ ਸਕਾਈਮੇਟ ਦੇ ਵਿਗਿਆਨੀ ਡਾ. ਮਹੇਸ਼ ਪਲਾਵਤ ਦਾ ਕਹਿਣਾ ਹੈ ਕਿ ਜੀ-1 ਸ਼੍ਰੇਣੀ 'ਚ ਪਾਵਰ ਗਰਿੱਡ 'ਤੇ ਸਭ ਤੋਂ ਵਧ ਪ੍ਰਭਾਵ ਪੈਂਦਾ ਹੈ। ਪ੍ਰਵਾਸੀ ਪੰਛੀਆਂ 'ਤੇ ਵੀ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ। ਇਸ ਤੂਫਾਨ ਦਾ ਵਿਆਪਕ ਅਸਰ ਅਮਰੀਕਾ ਅਤੇ ਯੂ.ਕੇ. ਵਿਚ ਵਧ ਹੋਣ ਦੀ ਸੰਭਾਵਨਾ ਹੈ।
 
< Prev   Next >

Advertisements


Advertisement
Advertisement