:: ਚਿਦੰਬਰਮ ਨੇ ਮੋਦੀ ’ਤੇ ਕੀਤਾ ਜਵਾਬੀ ਹਮਲਾ   :: ਰੇਪ 'ਤੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਕੇਜਰੀਵਾਲ ਨੇ ਖੱਟੜ ਦੀ ਕੀਤੀ ਨਿੰਦਾ   :: ਧੀਆਂ ਦੇ ਅਪਮਾਨ ਲਈ ਮੁਆਫ਼ੀ ਮੰਗਣ ਖੱਟੜ : ਰਣਦੀਪ ਸਿੰਘ   :: 1984 ਕਤਲੇਆਮ : ਗਵਾਹ ਨੇ ਕੀਤੀ ਪਛਾਣ, ਵਧ ਸਕਦੀਆਂ ਨੇ ਸੱਜਣ ਕੁਮਾਰ ਦੀਆਂ ਮੁਸ਼ਕਲਾਂ   :: ਮੋਦੀ ਜੀ ਤਾਂ ‘ਸਿਰਫ ਝੂਠ’ ਬੋਲਦੇ ਹਨ : ਰਾਹੁਲ ਗਾਂਧੀ   :: ਰਾਜਸਥਾਨ 'ਚ ਕਾਂਗਰਸ ਦਾ ਵੱਡਾ ਦਾਅ-ਪੇਚ, ਵਸੁੰਧਰਾ ਵਿਰੁੱਧ ਲੜੇਗਾ ਜਸਵੰਤ ਦਾ ਪੁੱਤਰ   :: ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ : ਸਿੱਧੂ   :: 1984 ਕਤਲੇਆਮ 'ਤੇ ਕੇਜਰੀਵਾਲ ਬੋਲੇ, ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲਣਾ ਅਜੇ ਬਾਕੀ   :: ਭਾਜਪਾ 'ਤੇ ਵਰ੍ਹੇ ਰਾਹੁਲ, ਕਿਹਾ-ਕਦੇ ਭ੍ਰਿਸ਼ਟਾਚਾਰ ਬਾਰੇ ਕਿਉਂ ਨਹੀਂ ਬੋਲਦੇ ਮੋਦੀ   :: ਭਾਰਤੀ ਸਰਹੱਦ 'ਚ ਚੀਨੀ ਫੌਜੀਆਂ ਨੇ ਕੀਤੀ ਘੁਸਪੈਠ   :: ਚੱਕਰਵਰਤੀ ਤੂਫਾਨ 'ਗਾਜਾ' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ   :: ਯੋਗੀ ਅਤੇ ਸੰਘ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਖਿਲਾਫ ਕੇਸ ਦਰਜ   :: ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ   :: '84 ਕਤਲੇਆਮ' : ਦੋਸ਼ੀਆਂ ਦੀ ਸਜ਼ਾ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ   :: 'ਗਾਜਾ' ਤੂਫਾਨ ਦੇ ਹੋਰ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ, ਸੁਰੱਖਿਅਤ ਥਾਂ 'ਤੇ ਭੇਜੇ ਗਏ ਲੋਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਲੰਧਰ : ਥਾਣਿਆਂ ਦੀਆਂ ਸਰਕਾਰੀ ਗੱਡੀਆਂ ਦੀ ਨਹੀਂ ਹੋਈ 8 ਸਾਲ ਤੋਂ ਇੰਸ਼ੋਰੈਂਸ PRINT ਈ ਮੇਲ
ppp.jpgਜਲੰਧਰ, -07ਮਈ-(ਮੀਡੀ,ਦੇਸਪੰਜਾਬ) ਪੁਲਸ ਕਰਮਚਾਰੀ : ਸ਼੍ਰੀਮਾਨ ਜੀ, ਦਸਤਾਵੇਜ਼ ਦਿਖਾਓ। ਤੁਹਾਡੇ ਦਸਤਾਵੇਜ਼ ਪੂਰੇ ਨਹੀਂ, ਆਰ. ਸੀ. ਹੈਗੀ ਪਰ ਇੰਸ਼ੋਰੈਂਸ ਨਹੀਂ, ਪਾਲਿਊਸ਼ਨ ਨਹੀਂ ਹੈਗਾ। ਤੁਹਾਡਾ ਤਾਂ ਚਲਾਨ ਬਣਦਾ ਹੈ।
ਵਾਹਨ ਚਾਲਕ : ਸੌਰੀ ਭਾਅ ਜੀ ਗਲਤੀ ਹੋ ਗਈ। ਅੱਗੋਂ ਤੋਂ ਦਸਤਾਵੇਜ਼ ਪੂਰੇ ਰੱਖਾਂਗਾ।
ਪੁਲਸ ਕਰਮਚਾਰੀ : ਨਹੀਂ ਸ਼੍ਰੀਮਾਨ ਜੀ, ਚਲਾਨ ਤਾਂ ਹੋਣਾ ਹੀ ਹੈ। ਸਾਨੂੰ ਵੀ ਤਾਂ ਅਫਸਰਾਂ ਨੂੰ ਜਵਾਬ ਦੇਣਾ ਪੈਂਦਾ ਹੈ। ਚਲਾਨ ਹੋਣ 'ਤੇ ਜੁਰਮਾਨਾ ਵੀ ਹੋਵੇਗਾ ਪਰ ਇਥੇ ਵੀ ਭੁਗਤ ਸਕਦੇ ਹੋ।
ਵਾਹਨ ਚਾਲਕ : ਭਾਅ ਜੀ ਨਿਬੇੜ ਦਿਓ।
ਪੁਲਸ ਕਰਮਚਾਰੀ : ਚੰਗਾ ਫਿਰ ਨਿਬੇੜ ਦਿੰਦੇ ਹਾਂ ਪਰ ਅੱਗੋਂ ਤੋਂ ਕਾਗਜ਼ ਪੂਰੇ ਰੱਖੀਂ। ਇਕ ਵੀ ਕਾਗਜ਼ ਘੱਟ ਨਹੀਂ ਹੋਣਾ ਚਾਹੀਦਾ।
ਅਜਿਹੀਆਂ ਨਸੀਹਤਾਂ ਦਿੰਦੇ ਸ਼ਹਿਰ ਵਿਚ ਥਾਂ-ਥਾਂ ਲੱਗੇ ਨਾਕਿਆਂ 'ਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪਾਠ ਪੜ੍ਹਾਉਂਦੇ ਪੁਲਸ ਕਰਮਚਾਰੀ ਆਮ ਦੇਖੇ ਜਾ ਸਕਦੇ ਹਨ ਪਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਨਸੀਹਤਾਂ ਦੇਣ ਵਾਲੇ ਪੁਲਸ ਕਰਮਚਾਰੀ ਖੁਦ ਨਿਯਮਾਂ ਦੀ ਉਲੰਘਣਾ ਕਰਨਾ ਆਪਣੀ ਸ਼ਾਨ ਸਮਝਦੇ ਹਨ। ਆਰ. ਸੀ., ਡਰਾਈਵਿੰਗ ਲਾਇਸੈਂਸ, ਇੰਸ਼ੋਰੈਂਸ, ਪ੍ਰਦੂਸ਼ਣ ਵਿਚੋਂ ਇਕ ਵੀ ਦਸਤਾਵੇਜ਼ ਘੱਟ ਹੋਣ 'ਤੇ ਟ੍ਰੈਫਿਕ ਕਰਮਚਾਰੀ ਤੁਰੰਤ ਚਲਾਨ ਬੁੱਕ ਲੈ ਕੇ ਚਲਾਨ ਕੱਟਦੇ ਅਤੇ ਗੱਲਾਂ-ਗੱਲਾਂ ਵਿਚ ਹੀ ਮਾਮਲਾ ਨਿਬੇੜਦੇ ਆਮ ਵੇਖੇ ਜਾ ਸਕਦੇ ਹਨ ਪਰ 'ਜਗ ਬਾਣੀ' ਦੀ ਇਨਵੈਸਟੀਗੇਸ਼ਨ ਵਿਚ ਖੁਲਾਸਾ ਹੋਇਆ ਹੈ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ, ਐੱਸ. ਐੱਚ. ਓਜ਼ ਦੀਆਂ ਸਰਕਾਰੀ ਗੱਡੀਆਂ ਦੇ ਦਸਤਾਵੇਜ਼ ਕੰਪਲੀਟ ਨਹੀਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਕਈ ਗੱਡੀਆਂ ਦੀ ਆਰ. ਸੀ. ਤੱਕ ਨਹੀਂ ਹੈ।
'ਜਗ ਬਾਣੀ' ਦੀ ਇਨਵੈਸਟੀਗੇਸ਼ਨ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਲੰਧਰ ਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ ਮਿਲੀਆਂ ਗੱਡੀਆਂ ਦੀ ਇੰਸ਼ੋਰੈਂਸ ਅੱਜ ਤੱਕ ਰੀਨਿਊ ਨਹੀਂ ਹੋਈ ਪਰ ਇਨ੍ਹਾਂ ਦੇ ਵਾਹਨ ਚੈੱਕ ਕਰੇ ਕੌਣ? ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਦਾ ਕੰਮ ਸ਼ਹਿਰ ਅਤੇ ਹਾਈਵੇਜ਼ 'ਤੇ ਟ੍ਰੈਫਿਕ ਸੁਚਾਰੂ ਕਰਵਾਉਣਾ ਹੈ। ਇਸਦੇ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਇਸ ਲਈ ਚਲਾਨ ਕੱਟਣਾ ਤਾਂ ਜੋ ਉਹ ਦੁਬਾਰਾ ਗਲਤੀ ਨਾ ਕਰਨ ਅਤੇ ਨਿਯਮਾਂ ਦੀ ਪਾਲਣਾ ਹੋਵੇ। ਨਿਯਮਾਂ ਦੀ ਉਲੰਘਣਾ ਕਰਦੇ ਰੋਕੇ ਜਾਣ 'ਤੇ  ਟ੍ਰੈਫਿਕ ਕਰਮਚਾਰੀ ਆਮ ਨਾਗਰਿਕ ਨਾਲ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਜਿਵੇਂ ਉਨ੍ਹਾਂ ਕੋਈ ਬਹੁਤ ਵੱਡਾ ਕ੍ਰਾਈਮ ਕਰ ਦਿੱਤਾ ਹੋਵੇ। ਆਰ. ਸੀ., ਡਰਾਈਵਿੰਗ ਲਾਇਸੈਂਸ, ਪ੍ਰਦੂਸ਼ਣ, ਇੰਸ਼ੋਰੈਂਸ ਇਕ ਵੀ ਦਸਤਾਵੇਜ਼ ਘੱਟ ਹੋਣ 'ਤੇ ਦੁਰਵਿਵਹਾਰ ਦੇ ਨਾਲ-ਨਾਲ ਚਲਾਨ ਕੱਟਦੇ ਹਨ। ਨਾਗਰਿਕਾਂ ਨੂੰ ਚਲਾਨ ਹੋਣ 'ਤੇ ਮੋਟਾ ਜੁਰਮਾਨਾ ਅਤੇ ਅਦਾਲਤੀ ਚੱਕਰਾਂ ਦੀ ਖੱਜਲ-ਖੁਆਰੀ ਦਾ ਡਰ ਵਿਖਾ ਕੇ ਆਪਣੀਆਂ ਜੇਬਾਂ ਗਰਮ ਕਰਦੇ ਹਨ। ਆਮ ਜਨਤਾ ਦੀਆਂ ਵਧਦੀਆਂ ਸ਼ਿਕਾਇਤਾਂ 'ਤੇ ਜਦੋਂ 'ਜਗ ਬਾਣੀ' ਦੀ ਟੀਮ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਹੈਰਾਨੀਜਨਕ ਖੁਲਾਸਾ ਹੋਇਆ।
 
< Prev   Next >

Advertisements

Advertisement
Advertisement