:: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ   :: ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸਮਝੌਤਿਆਂ 'ਤੇ ਹਸਤਾਖ਼ਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਗਰ ਕੌਂਸਲ ਦੀ ਮੀਟਿੰਗ 'ਚ ਗੂੰਜੀ ਭੱਦੀ ਸ਼ਬਦਾਵਲੀ,ਹੋਈ ਹੱਥੋਪਾਈ PRINT ਈ ਮੇਲ
n_k.jpgਖੰਨਾ -07ਮਈ-(ਮੀਡੀ,ਦੇਸਪੰਜਾਬ)- ਅੱਜ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਵਿਚ ਬਿਨਾਂ ਅਹਿਮ ਮੁੱਦੇ ਦੇ ਵੀ ਮੀਟਿੰਗ ਹਾਲ ਕੌਂਸਲਰਾਂ ਦੀ ਆਪਸੀ ਖਿੱਚੋਤਾਣ ਕਰ ਕੇ ਜੰਗ ਦਾ ਮੈਦਾਨ ਬਣਦੇ-ਬਣਦੇ ਹੀ ਰਹਿ ਗਿਆ। ਬਿਨਾਂ ਕਿਸੇ ਖਾਸ ਗੱਲ ਦੇ ਕਾਂਗਰਸੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਤੇ ਭਾਜਪਾ ਕੌਂਸਲਰ ਸਰਵਦੀਪ ਸਿਘ ਕਾਲੀਰਾਓ ਆਪਸ ਵਿਚ ਉਲਝ ਗਏ ਤੇ ਉਨ੍ਹਾਂ ਮਹਿਲਾ ਕੌਂਸਲਰਾਂ ਦੀ ਮੌਜੂਦਗੀ ਦੀ ਪ੍ਰਵਾਹ ਨਾ ਕਰਦੇ ਹੋਏ ਇਕ-
ਦੂਜੇ ਨੂੰ ਗੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ-ਦੂਜੇ ਨਾਲ ਹੱਥੋਪਾਈ ਕਰਨ ਲਈ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਇਕ-ਦੂਜੇ ਵੱਲ ਵਧਣ ਲੱਗੇ ਤਾਂ ਹਾਲ ਵਿਚ ਮੌਜੂਦ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਕੌਂਸਲਰ ਸਰਵਦੀਪ ਕਾਲੀਰਾਓ ਨੂੰ ਫੜਿਆ ਅਤੇ ਕੁੱਝ ਕੌਂਸਲਰਾਂ ਅਤੇ ਕੌਂਸਲ ਅਮਲੇ ਨੇ ਗੁਰਮਿੰਦਰ ਲਾਲੀ ਨੂੰ ਫੜ ਲਿਆ, ਜਿਸ ਨਾਲ ਹੱਥੋਪਾਈ ਹੁੰਦੇ-ਹੁੰਦੇ ਬਚ ਗਈ।  ਅਜਿਹਾ ਕਰ ਕੇ ਇਨ੍ਹਾਂ ਕੌਂਸਲਰਾਂ ਵੱਲੋਂ ਕੌਂਸਲ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ ਗਿਆ, ਜਿਸ ਦੀ ਸ਼ਹਿਰਵਾਸੀਆਂ ਵੱਲੋਂ ਰੱਜ ਕੇ ਨਿੰਦਾ ਕੀਤੀ ਜਾ ਰਹੀ ਹੈ।
ਕੁਰਸੀ 'ਤੇ ਬੈਠਣ ਲਈ ਕੌਂਸਲਰ ਚੰਨੀ ਨੇ ਖੜ੍ਹਾ ਕੀਤਾ ਬਵਾਲ
ਮੀਟਿੰਗ ਵਿਚ ਭਾਵੇਂ ਕੋਈ ਵੀ ਅਹਿਮ ਮੁੱਦਾ ਨਹੀਂ ਸੀ, ਜਿਸ 'ਤੇ ਕੋਈ ਬਹਿਸ ਹੀ ਕੀਤੀ ਜਾ ਸਕੇ ਪਰ ਜਿਵੇਂ ਹੀ ਮੀਟਿੰਗ ਸ਼ੁਰੂ ਹੋਈ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਵਿਜੇ ਸ਼ਰਮਾ ਵੱਲੋਂ ਕਾਰਜਸਾਧਕ ਅਧਿਕਾਰੀ ਰਣਬੀਰ ਸਿੰਘ ਨੂੰ ਉਸਦੀ ਕੁਰਸੀ ਤੋਂ ਉਠਾ ਕੇ ਖੁਦ ਬੈਠਣ 'ਤੇ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਬਵਾਲ ਖੜ੍ਹਾ ਕਰ ਦਿੱਤਾ। ਮੀਟਿੰਗ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਇਸ ਗੱਲ 'ਤੇ ਇਤਰਾਜ਼ ਜਤਾਇਆ ਕਿ ਇਕ ਕੌਂਸਲਰ ਵੱਲੋਂ ਕਾਰਜਸਾਧਕ ਅਧਿਕਾਰੀ ਨੂੰ ਉਸਦੀ ਕੁਰਸੀ ਤੋਂ ਕਿਉਂ ਉਠਾਇਆ ਗਿਆ ਤੇ ਕੌਂਸਲ ਪ੍ਰਧਾਨ ਇਹ ਸਭ ਕੁੱਝ ਕਿਉਂ ਚੁੱਪ ਕਰ ਕੇ ਦੇਖਦੇ ਰਹੇ? ਕੌਂਸਲਰ ਚੰਨੀ ਨੇ ਕਿਹਾ ਕਿ ਸਾਬਕਾ ਮੀਤ ਪ੍ਰਧਾਨ ਵਿਜੇ ਸ਼ਰਮਾ ਵੱਲੋਂ ਗਲਤ ਕੀਤਾ ਗਿਆ ਹੈ। ਉਨ੍ਹਾਂ ਕੌਂਸਲ ਪ੍ਰਧਾਨ ਤੋਂ ਮੰਗ ਕੀਤੀ ਕਿ ਕੌਂਸਲਰਾਂ ਦੀਆਂ ਕੁਰਸੀਆਂ ਦੀ ਨੰਬਰਿੰਗ ਵਾਰਡ ਅਨੁਸਾਰ ਕੀਤੀ ਜਾਵੇ ਤਾਂ ਕਿ ਕੌਂਸਲਰ ਆਪੋ ਆਪਣੀਆਂ ਕੁਰਸੀਆਂ 'ਤੇ ਨੰਬਰਿੰਗ ਦੇ ਅਨੁਸਾਰ ਹੀ ਬੈਠਣ
ਆਪਸ 'ਚ ਉਲਝੇ ਕਾਂਗਰਸੀ ਅਤੇ ਭਾਜਪਾ ਕੌਂਸਲਰ
ਮੀਟਿੰਗ ਖਤਮ ਹੋਣ ਲੱਗੀ ਤਾਂ ਸਰਵਦੀਪ ਕਾਲੀਰਾਓ ਵੱਲੋਂ ਖੜ੍ਹੇ ਹੋ ਕੇ ਲਾਇਨੋਂਪਾਰ ਇਲਾਕੇ ਦੇ ਵਾਰਡਾਂ ਵਿਚ ਸੀਵਰੇਜ ਪਾਉਣ ਦੀ ਮੰਗ ਕੀਤੀ ਗਈ, ਜਿਸ 'ਤੇ ਲਾਇਨੋਂਪਾਰ ਇਲਾਕੇ ਨਾਲ ਸਬੰਧਤ ਕਾਂਗਰਸੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਨੇ ਖੜ੍ਹੇ ਹੋ ਕੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਦੇ ਲਈ ਕੁਝ ਨਹੀਂ ਕੀਤਾ ਜਾਣਾ ਹੁਣ ਲਾਇਨੋਂਪਾਰ ਇਲਾਕੇ ਦੇ ਕੌਂਸਲਰਾਂ ਵੱਲੋਂ ਹੀ ਕੁੱਝ ਕੀਤਾ ਜਾਵੇਗਾ ਤੇ ਨਾਲ ਹੀ ਜਦੋਂ ਗੁਰਮਿੰਦਰ ਲਾਲੀ ਨੇ ਇਹ ਕਿਹਾ ਕਿ ਲਾਇਨੋਂਪਾਰ ਇਲਾਕੇ ਦੇ ਕੌਂਸਲਰ ਹੀ ਇਸ ਦੀ ਮੰਗ ਕਰਨ ਕਾਲੀਰਾਓ ਜੋ ਕਿ ਇਨ੍ਹਾਂ ਵਾਰਡਾਂ ਨਾਲ ਸਬੰਧਤ ਨਹੀਂ ਹੈ, ਉਸ ਨੂੰ ਇਸ ਦੇ ਲਈ ਮੰਗ ਕਰਨ ਦੀ ਕੋਈ ਲੋੜ ਨਹੀਂੇ ਹੈ, ਜਿਸ 'ਤੇ ਦੋਵੇਂ ਕੌਂਸਲਰਾਂ ਵਿਚ ਬਹਿਸ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਮਾਹੌਲ ਭੱਖ ਗਿਆ । ਦੋਵਾਂ ਨੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੁ ਕਰ ਦਿੱਤੀਆਂ। ਦੋਵੇਂ ਕੌਂਸਲਰ ਆਪੋ-ਆਪਣੀਆਂ ਕੁਰਸੀਆਂ ਤੋਂ ਉਠ ਕੇ ਇਕ ਦੂਜੇ ਨਾਲ ਹੱਥੋਪਾਈ ਕਰਨ ਜਾਣ ਲੱਗੇ ਤਾਂ ਬਹੁਤ ਹੀ ਮੁਸ਼ਕਿਲ ਨਾਲ ਕੌਂਸਲਰਾਂ ਵੱਲੋਂ ਇਨ੍ਹਾਂ ਨੂੰ ਰੋਕਿਆ ਗਿਆ, ਜਿਸ ਨਾਲ ਇਕਵਾਰ ਸਥਿਤੀ ਪੂਰੀ ਤਰ੍ਹਾਂ ਨਾਲ ਤਣਾਅਪੂਰਨ ਬਣ ਗਈ।
ਐੱਲ. ਈ. ਡੀ. ਲਾਈਟਾਂ ਸਬੰਧੀ ਸਾਰੀਆਂ ਸਮੱਸਿਆਵਾਂ ਹੋਣਗੀਆਂ ਹੱਲ
ਐੱਲ. ਈ. ਡੀ. ਲਾਈਟਾਂ ਦੇ ਮਾਮਲੇ ਵਿਚ ਸਾਰੇ ਕੌਂਸਲਰਾਂ ਦੀ ਗੱਲ ਸੁਣਨ ਉਪਰੰਤ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਕਾਰਜਸਾਧਕ ਅਧਿਕਾਰੀ ਰਣਬੀਰ ਸਿੰਘ ਨੂੰ ਇਸ ਮਾਮਲੇ ਸਬੰਧੀ ਵਿਸਥਾਰ ਨਾਲ ਦੱਸਣ ਨੂੰ ਕਿਹਾ, ਜਿਸ 'ਤੇ ਬੋਲਦੇ ਹੋਏ ਈ. ਓ. ਰਣਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਐੱਲ. ਈ. ਡੀ. ਲਾਈਟਾਂ ਲਾਉਣ ਵਾਲੇ ਕਰਮਚਾਰੀਆਂ ਨਾਲ ਅੱਜ ਹੀ ਮੀਟਿੰਗ ਕੀਤੀ ਗਈ ਹੈ। ਇਹ ਹਾਲੇ ਨਵਾਂ ਕੰਮ ਹੈ, ਇਸ ਕਰ ਕੇ ਸਮੱਸਿਆਵਾਂ ਆ ਰਹੀਆਂ ਹਨ ਪਰ ਬਹੁਤ ਹੀ ਜਲਦ ਐੱਲ. ਈ. ਡੀ. ਲਾਈਟਾਂ ਨੂੰ ਲੈ ਕੇ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ।
ਗਾਲ੍ਹਾਂ ਸੁਣ ਕੇ ਮਹਿਲਾ ਕੌਂਸਲਰਾਂ ਹੋਈਆਂ ਸ਼ਰਮਸਾਰ
ਜਿਵੇਂ ਇਨ੍ਹਾਂ ਕੌਂਸਲਰਾਂ ਵੱਲੋਂ ਆਪਸੀ ਖਿੱਚੋਤਾਣ ਦੌਰਾਨ ਇਕ ਦੂਜੇ ਨੂੰ ਗਲਤ ਸ਼ਬਦਾਵਲੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਤਾਂ ਉਥੇ ਮੌਜੂਦ ਮਹਿਲਾਂ ਕੌਂਸਲਰਾਂ ਬਹੁਤ ਹੀ ਸ਼ਰਮਸਾਰ ਹੁੰਦੀਆਂ ਦਿਖਾਈ ਦਿੱਤੀਆਂ ਅਤੇ ਸਥਿਤੀ ਤਣਾਅਪੁਰਨ ਦੇਖ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ।  
 
< Prev   Next >

Advertisements

Advertisement
Advertisement
Advertisement
Advertisement