:: ਅੱਤਵਾਦੀਆਂ, ਵੱਖਵਾਦੀਆਂ ਦੀ ਬੋਲੀ ਬੋਲ ਰਹੇ ਹਨ ਕਾਂਗਰਸੀ ਆਗੂ : ਪ੍ਰਸਾਦ   :: ਲੋਕ ਸਭਾ 'ਚ ਪਾਰਟੀ ਨੇਤਾ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ ਰਾਹੁਲ ਗਾਂਧੀ   :: ਅੱਜ ਪਹਿਲੀ ਵਾਰ ਜੰਮੂ ਕਸ਼ਮੀਰ ਜਾਣਗੇ ਅਮਿਤ ਸ਼ਾਹ   :: ਈਸ਼ਾ ਅੰਬਾਨੀ ਨੇ ਸਟੈਨਫੋਰਡ ਬਿਜ਼ਨਸ ਸਕੂਲ ਤੋਂ ਕੀਤੀ ਪੜ੍ਹਾਈ, ਫੀਸ ਜਾਣ ਕੇ ਰਹਿ ਜਾਓਗੇ ਹੈਰਾਨ   :: ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ   :: ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ ਚੀਨ ਤੇ ਪਾਕਿਸਤਾਨ 'ਚ, ਫਿਰ ਵੀ ਇੰਡੀਆ ਦਾ ਦਬਦਬਾ ਕਾਇਮ   :: ਕਸ਼ਮੀਰ ਨੂੰ ਤਬਾਹ ਕਰਨ ਤੋਂ ਬਾਅਦ ਪਿੱਛੇ ਹਟੀ ਭਾਜਪਾ : ਕੇਜਰੀਵਾਲ   :: ਭਾਜਪਾ ਦਾ 'ਸੰਪਰਕ ਫਾਰ ਸਮਰਥਨ' ਸਿਰਫ ਫੋਟੋਆਂ ਖਿਚਵਾਉਣ ਦਾ ਮੌਕਾ : ਮਾਇਆਵਤੀ   :: ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ   :: ਅਖਿਲੇਸ਼ ਯਾਦਵ ਬੋਲੇ, ਗਠਜੋੜ ਦੀ ਰਾਜਨੀਤੀ 'ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ   :: ਹਿੰਦੂਆਂ ਨੂੰ ਪਿਆਰ ਕਰਨ ਦਾ ਭਾਵ ਮੁਸਲਮਾਨਾਂ ਨਾਲ ਨਫਰਤ ਨਹੀਂ : ਮਮਤਾ   :: 24 ਕਰੋੜ ਦੀ ਮੁੰਦਰੀ 'ਚ ਜੜੇ ਹਨ 6690 ਹੀਰੇ, ਗਿੰਨੀਜ਼ ਬੁੱਕ ਆਫ ਰਿਕਾਰਡਜ਼ 'ਚ ਸ਼ਾਮਲ   :: ਅਟਾਰੀ-ਵਾਹਗਾ ਸਰਹੱਦ 'ਤੇ 'ਨਹੀਂ ਮਨਾਈ ਈਦ'   :: ਸਾਬਕਾ ਪ੍ਰਧਾਨਮੰਤਰੀ ਵਾਜਪਈ ਨੂੰ ਦੇਖਣ ਏਮਜ਼ ਪੁੱਜੇ ਮੋਹਨ ਭਾਗਵਤ ਅਤੇ ਸਾਬਕਾ ਪੀ.ਐਮ ਦੇਵਗੌੜਾ   :: ਹਰਿਆਣਾ ਸਰਕਾਰ ਦਾ ਵਿਵਾਦਤ ਫੈਸਲਾ, ਜੇਤੂ ਖਿਡਾਰੀਆਂ ਨੂੰ ਨਹੀਂ ਮਿਲੇਗਾ ਨਕਦ ਇਨਾਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ PRINT ਈ ਮੇਲ
n_pol.jpgਨਿਊਯਾਰਕ -20ਮਈ-(ਮੀਡੀ,ਦੇਸਪੰਜਾਬ)- ਅਮਰੀਕਾ ਦੀ ਨਿਊਯਾਰਕ ਪੁਲਸ 'ਚ ਪਹਿਲੀ ਵਾਰ ਦਸਤਾਰਧਾਰੀ ਮਹਿਲਾ ਸ਼ਾਮਲ ਹੋਈ ਹੈ। ਸਹਾਇਕ ਅਧਿਕਾਰੀ ਬਣੀ ਗੁਰਸੋਚ ਕੌਰ ਦਸਤਾਰ ਸਜਾ ਕੇ ਹੀ ਸੇਵਾਵਾਂ ਦੇਵੇਗੀ। ਇਸ 'ਤੇ ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਉਸ ਨੇ ਪਿਛਲੇ ਹਫਤੇ ਹੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।
ਗੁਰਸੋਚ ਕੌਰ ਦੀ ਨਿਯੁਕਤੀ 'ਤੇ ਭਾਰਤ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਕਿਹਾ,''ਇਹ ਇਤਿਹਾਸਕ ਮੌਕਾ ਹੈ। ਗੁਰਸੋਚ ਦੇ ਪੁਲਸ 'ਚ ਆਉਣ ਨਾਲ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਨੂੰ ਸਮਝਣ ਅਤੇ ਸਹੀ ਧਾਰਣਾ ਬਣਾਉਣ 'ਚ ਮਦਦ ਮਿਲੇਗੀ।''
ਉਨ੍ਹਾਂ ਉਮੀਦ ਕੀਤੀ ਕਿ ਇਸ ਤਰ੍ਹਾਂ ਲੋਕਾਂ ਨੂੰ ਸਿੱਖ ਧਰਮ ਅਤੇ ਇਸ ਦੇ ਪਹਿਰਾਵੇ ਦੀ ਚੰਗੀ ਪਛਾਣ ਹੋਵੇਗੀ। ਉਨ੍ਹਾਂ ਦੱਸਿਆ ਕਿ 2010 'ਚ ਉਨ੍ਹਾਂ ਨੂੰ ਵੀ ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਵਾਂਗ ਅਮਰੀਕੀ ਹਵਾਈ ਅੱਡੇ 'ਤੇ ਪੱਗੜੀ ਉਤਾਰਨ ਲਈ ਕਿਹਾ ਗਿਆ ਸੀ ਅਤੇ ਜਦ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਕਾਫੀ ਸਮੇਂ ਤਕ ਉਡੀਕ ਕਰਨ ਲਈ ਬੈਠਾ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅੱਗੇ ਤੋਂ ਅਜਿਹਾ ਕਿਸੇ ਨਾਲ ਨਾ ਵਾਪਰੇ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁਰੀ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ 'ਚ ਜਦ ਪਹਿਲੀ ਵਾਰ ਇਕ ਦਸਤਾਰ ਧਾਰੀ ਅਫਸਰ ਦੇਖਿਆ ਸੀ ਤਦ ਉਹ ਉਸ ਨੂੰ ਮਿਲਣਾ ਚਾਹੁੰਦੇ ਸਨ ਪਰ ਉਹ ਉਸ ਨੂੰ ਡਿਊਟੀ ਦੌਰਾਨ ਤੰਗ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਮਿਲ ਨਹੀਂ ਸਕੇ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵੱਲੋਂ 2016 'ਚ ਸਿੱਖਾਂ ਨੂੰ ਸਾਬਤ ਸੂਰਤ ਰੁਪ 'ਚ ਸੇਵਾਵਾਂ ਨਿਭਾਉਣ ਦੀ ਇਜ਼ਾਜ਼ਤ ਦਿੱਤੇ ਜਾਣ ਮਗਰੋਂ ਕਈ ਸਿੱਖ ਅਫਸਰ ਭਰਤੀ ਹੋਏ ਹਨ ਅਤੇ ਹੁਣ ਪਹਿਲੀ ਦਸਤਾਰਧਾਰੀ ਮਹਿਲਾ ਦੇ ਭਰਤੀ ਹੋਣ 'ਤੇ ਖੁਸ਼ੀ ਦੀ ਲਹਿਰ ਹੈ।
 
< Prev   Next >

Advertisements


Advertisement
Advertisement
Advertisement
Advertisement