:: ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼   :: ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ   :: ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ   :: ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ   :: ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ   :: ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ   :: ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.   :: ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ   :: ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ   :: ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹੋਇਆ ਐਲਾਨ   :: ਚੁਰਾਸੀ ਦੌਰਾਨ ਸਿੱਖਾਂ ਦੇ ਕਾਤਲ ਨੇ ਮੰਗੀ ਰਹਿਮ, ਅਦਾਲਤ ਕਰੇਗੀ ਸੁਣਵਾਈ   :: ਹਾਰ ਵੱਲ ਵਧ ਰਹੀ ਬੀਜੇਪੀ 'ਤੇ ਨਵਜੋਤ ਸਿੱਧੂ ਨੇ ਲਈ ਚੁਟਕੀ   :: ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਅਸਤੀਫ਼ਾ   :: 13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ   :: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼ PRINT ਈ ਮੇਲ
m_mufti.jpgਨੈਸ਼ਨਲ ਡੈਸਕ -20ਮਈ-(ਮੀਡੀ,ਦੇਸਪੰਜਾਬ)-ਮੋਦੀ ਸਰਕਾਰ ਅੱਜਕਲ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਲਗਾਤਾਰ ਖੁਸ਼ ਰੱਖ ਰਹੀ ਹੈ। ਮਹਿਬੂਬਾ ਜੋ ਵੀ ਮੰਗ ਕਰਦੀ ਹੈ, ਨੂੰ ਪੂਰਾ ਕਰ ਦਿੱਤਾ ਜਾਂਦਾ ਹੈ। ਭਾਵੇਂ ਇਹ ਮੰਗ ਕਠੂਆ ਜਬਰ-ਜ਼ਨਾਹ ਕਾਂਡ ਨੂੰ ਸੀ. ਬੀ. ਆਈ. ਹਵਾਲੇ ਨਾ ਕਰਨ ਦੀ ਹੋਵੇ ਜਾਂ ਰਮਜ਼ਾਨ ਦੇ
ਪਵਿੱਤਰ ਮਹੀਨੇ ਦੌਰਾਨ ਗੋਲੀਬੰਦੀ ਨੂੰ ਲਾਗੂ ਕਰਨ ਦੀ ਹੋਵੇ। ਹੁਣ ਕੇਂਦਰ ਸਰਕਾਰ ਨੇ ਮਹਿਬੂਬਾ ਦੀ ਇਕ ਹੋਰ ਵੱਡੀ ਮੰਗ ਮੰਨ ਲਈ ਹੈ, ਜਿਸਦਾ ਜੰਮੂ-ਕਸ਼ਮੀਰ ਸਿਵਲ ਸੇਵਾਵਾਂ 'ਤੇ ਅਸਰ ਪਵੇਗਾ। ਕੇਂਦਰ ਨੇ ਮਹਿਬੂਬਾ ਸਰਕਾਰ ਦੇ ਇਸ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਕਿ ਮੌਜੂਦਾ ਚੀਫ ਸੈਕਟਰੀ ਭਾਰਤ ਭੂਸ਼ਣ ਵਿਆਸ ਨੂੰ 62 ਸਾਲ ਦੀ ਉਮਰ ਤੱਕ ਸਰਕਾਰੀ ਸੇਵਾਵਾਂ ਵਿਚ ਰੱਖਿਆ ਜਾਵੇ। ਭਾਰਤ ਭੂਸ਼ਣ 1986 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ।ਆਮ ਤੌਰ 'ਤੇ ਸੂਬਿਆਂ ਵਿਚ ਕਿਸੇ ਵੀ ਚੋਟੀ ਦੇ ਸਰਕਾਰੀ ਅਧਿਕਾਰੀ ਨੂੰ ਉਸਦੀ ਸੇਵਾਮੁਕਤੀ ਤੋਂ ਬਾਅਦ ਵੱਧ ਤੋਂ ਵੱਧ 2 ਵਾਰ 3-3 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਜਾਂਦੀ ਹੈ।
ਭਾਰਤ ਭੂਸ਼ਣ ਨੇ ਪਿਛਲੇ ਸਾਲ ਨਵੰਬਰ ਵਿਚ ਸੇਵਾਮੁਕਤ ਹੋਣਾ ਸੀ ਪਰ ਉਨ੍ਹਾਂ ਨੂੰ ਦੋ ਵਾਰ ਤਿੰਨ-ਤਿੰਨ ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਗਈ। ਹੁਣ ਉਨ੍ਹਾਂ ਦੀ ਦੂਜੀ ਐਕਸਟੈਂਸ਼ਨ 31 ਮਈ ਨੂੰ ਖਤਮ ਹੋ ਰਹੀ ਹੈ। ਮੋਦੀ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਇਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਜੰਮੂ-ਕਸ਼ਮੀਰ  ਦੇ ਵਿਸ਼ੇਸ਼ ਹਾਲਾਤ ਅਧੀਨ ਮੁੱਖ ਸਕੱਤਰ ਦੇ ਅਹੁਦੇ ਦੀ ਮਿਆਦ 62 ਸਾਲ ਤੱਕ ਵਧਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਮਹਿਬੂਬਾ ਇਸ ਗੱਲ 'ਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਸੂਬੇ ਨੂੰ ਵਾਧੂ ਸ਼ਕਤੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਮੋਦੀ ਨੇ ਇਸ ਸੰਬੰਧੀ ਆਪਣੀ ਪ੍ਰਵਾਨਗੀ ਦਿੱਤੀ ਹੈ। ਹੁਣ ਭਾਰਤ ਵਿਆਸ 31 ਮਈ 2018 ਤੋਂ ਬਾਅਦ ਵੀ ਸੂਬੇ ਦੇ ਚੀਫ ਸੈਕਟਰੀ ਵਜੋਂ ਕੰਮ ਕਰਦੇ ਰਹਿਣਗੇ।
 
< Prev   Next >

Advertisements

Advertisement

Advertisement