:: ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ   :: ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ   :: ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ   :: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ   :: ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ   :: ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ   :: ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ   :: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ   :: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਟਰੂਡੋ ਨੇ ਉੱਡਾਇਆ ਭਾਰਤ ਯਾਤਰਾ ਦਾ ਮਜ਼ਾਕ, ਕਿਹਾ 'ਮੈਨੂੰ ਨਹੀਂ ਚੇਤੇ ਮੈਂ ਕਦੇ ਭਾਰਤ ਗਿਆ ਸੀ' PRINT ਈ ਮੇਲ
tru.jpgਓਟਾਵਾ -੦4ਜੂਨ-(ਮੀਡੀ,ਦੇਸਪੰਜਾਬ)- ਹਾਲੇ ਸਿਰਫ ਚਾਰ ਮਹੀਨੇ ਪਹਿਲਾਂ ਭਾਰਤ ਦੀ ਯਾਤਰਾ 'ਤੇ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਯਾਤਰਾ ਦਾ ਮਜ਼ਾਕ ਉੱਡਾਇਆ ਹੈ। ਓਟਾਵਾ 'ਚ ਹੋਏ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਕਦੇ ਭਾਰਤ ਗਏ ਹੀ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੁਝ ਯਾਦ ਹੈ। ਬੀਤੇ ਹਫਤੇ ਸਾਲਾਨਾ ਪ੍ਰੈਸ ਗੈਲਰੀ ਡਿਨਰ ਦੌਰਾਨ ਟਰੂਡੋ ਨੇ ਇਹ ਗੱਲ ਆਖੀ।

PunjabKesari

ਇਸ ਸਲਾਈਡ ਸ਼ੋਅ 'ਚ ਸਟੇਜ 'ਤੇ ਆਉਂਦੇ ਸਾਰ ਹੀ ਗਾਣਾ ਚੱਲਿਆ 'ਜੈ ਹੋ' ਤੇ ਸਟੇਜ 'ਤੋਂ ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਿਤ ਕਰਦਿਆਂ ਸਭ ਤੋਂ ਪਹਿਲੇ ਸ਼ਬਦ ਕਹੇ 'ਨਮਸਤੇ'। ਇਸ ਤੋਂ ਬਾਅਦ ਟਰੂਡੋ ਨੇ ਰਣਦੀਪ ਸਰਾਏ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਜਸਪਾਲ ਅਟਵਾਲ ਦੀ ਮੌਜੂਦਗੀ ਦੀ ਜ਼ਿੰਮੇਦਾਰੀ ਲਈ ਸੀ ਤੇ ਟਰੂਡੋ ਦੀ ਭਾਰਤ ਯਾਤਰਾ ਵਿਵਾਦਾਂ 'ਚ ਆ ਗਈ। ਅਟਵਾਲ ਨਾ ਸਿਰਫ ਮੁੰਬਈ 'ਚ ਟਰੂਡੋ ਦੇ ਇਕ ਭੋਜਨ ਸਮਾਗਮ 'ਚ ਸ਼ਾਮਲ ਹੋਏ ਬਲਕਿ ਉਨ੍ਹਾਂ ਨੂੰ ਦਿੱਲੀ ਦੀ ਪਾਰਟੀ ਲਈ ਅਧਿਕਾਰਿਤ ਤੌਰ 'ਤੇ ਸੱਦਾ ਵੀ ਦਿੱਤਾ ਗਿਆ ਸੀ। ਘਟਨਾ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਉਨ੍ਹਾਂ ਦਾ ਦਿੱਲੀ ਦਾ ਸੱਦਾ ਰੱਦ ਕਰ ਦਿੱਤਾ ਗਿਆ ਸੀ। ਅਟਵਾਲ ਨੇ ਮੁੰਬਈ ਸਮਾਗਮ ਦੌਰਾਨ ਟਰੂਡੋ ਦੀ ਪਤਨੀ ਸੋਫੀ ਤੇ ਇਕ ਹੋਰ ਮੰਤਰੀ ਨਾਲ ਤਸਵੀਰ ਸੁਰਖੀਆਂ 'ਚ ਆਉਣ ਤੋਂ ਬਾਅਦ ਇਸ ਯਾਤਰਾ 'ਤੇ ਖਾਸੇ ਸਵਾਲ ਖੜੇ ਹੋ ਗਏ ਸਨ।
ਸਲਾਈਡ ਸ਼ੋਅ 'ਚ ਟਰੂਡੋ ਨੇ ਆਪਣੀ ਭਾਰਤ ਯਾਤਰਾ, ਉਸ ਦੀਆਂ ਅਸਫਲਤਾਵਾਂ ਤੇ ਮੀਡੀਆ ਦੇ ਨਜ਼ਰੀਏ ਆਦੀ 'ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਮੈਂ ਕਦੇ ਭਾਰਤ ਗਿਆ ਹੀ ਨਹੀਂ, ਇਸ ਯਾਤਰਾ ਬਾਰੇ ਕੁਝ ਯਾਦ ਨਹੀਂ। ਸਿਰਫ ਚਾਰ ਮਹੀਨੇ ਪਹਿਲਾਂ ਹੀ ਭਾਰਤ ਦੀ ਯਾਤਰਾ 'ਤੇ ਆਪਣੇ ਪਰਿਵਾਰ ਨਾਲ ਆਏ ਟਰੂਡੋ ਨੇ ਇਸ ਸਲਾਈਡ ਸ਼ੋਅ 'ਚ ਭਾਰਤ ਦੀ ਨਕਸ਼ਾ ਉਲਟਾ ਦਿਖਾਉਂਦੇ ਹੋਏ ਇਸ ਨੂੰ 'ਅੰਤ ਦੀ ਸ਼ੁਰੂਆਤ' ਕਰਾਰ ਦਿੱਤਾ।

PunjabKesari

ਟਰੂਡੋ ਨੇ ਮਜ਼ਾਕਿਆ ਅੰਦਾਜ਼ 'ਚ ਭਾਰਤ ਪਹੁੰਚਣ 'ਤੇ ਆਪਣੇ ਸਵਾਗਤ ਦਾ ਜ਼ਿਕਰ ਕੀਤਾ। ਟਰੂਡੋ ਨੂੰ ਭਾਰਤ 'ਚ ਪ੍ਰੋਟੋਕਾਲ ਦੇ ਉਲਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਖੇਤੀਬਾੜੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਰਿਸੀਵ ਕੀਤਾ ਸੀ। ਦੱਸਣਯੋਗ ਹੈ ਕਿ ਟਰੂਡੋ ਸਰਕਾਰ 'ਤੇ ਕੈਨੇਡਾ 'ਚ ਖਾਲਿਸਤਾਨੀ ਸਮਰਥਕਾਂ ਨਾਲ ਹਮਦਰਦੀ ਰੱਖਣ ਦੇ ਦੋਸ਼ ਲੱਗਦੇ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਭਾਰਤ ਯਾਤਰਾ ਦੌਰਾਨ ਸਰਕਾਰ ਨੇ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ। 

PunjabKesari

ਟਰੂਡੋ ਨੇ ਮੀਡੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਗੱਲ 'ਤੇ ਫੋਕਸ ਕੀਤਾ ਕਿ ਮੈਂ ਕੀ ਪਹਿਨਿਆ ਹੋਇਆ ਹੈ ਪਰ ਮੈਂ ਕੀ ਫੈਸਲੇ ਲਏ ਹਨ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਟਰੂਡੋ ਨੇ ਇਸ ਦੌਰੀਨ ਇਨਫੋਸਿਸ ਦੇ ਸੀਈਓ ਸਲੀਲ ਪਾਰੇਖ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਨਾਲ ਹੋਈ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਗੱਲਬਾਤ ਨੂੰ ਮੀਡੀਆ ਨੇ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਸਲੀਲ ਨੇ ਕੈਨੇਡਾ 'ਚ ਨਵੇਂ ਨਿਵੇਸ਼ ਦੀ ਗੱਲ ਕਹੀ ਸੀ। ਉਨ੍ਹਾਂ ਨੇ ਆਪਣੀ ਤੇ ਸਲੀਲ ਦੀ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਤੁਸੀਂ ਇਹ ਗੱਲਬਾਤ ਰਿਪੋਰਟ ਨਹੀਂ ਕੀਤੀ ਕਿਉਂਕਿ ਮੈਂ ਸ਼ਰਟ ਤੇ ਟਾਈ ਪਾਈ ਹੋਈ ਸੀ, 'ਬੋਰਿੰਗ'।

PunjabKesari

ਇਸ ਦੌਰਾਨ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫੋਟੋ ਦਿਖਾਉਂਦਿਆਂ ਕਿਹਾ ਕਿ ਸਾਡੇ 'ਚੋਂ ਇਕ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਗੰਭੀਰਤਾ ਦਿਖਾਈ ਹੈ, ਕਿੰਨਾ ਸ਼ਰਮਨਾਕ ਹੈ ਉਸ ਦੇ ਲਈ।

PunjabKesari

ਆਪਣੀ ਸਪੀਚ ਦੇ ਆਖਰੀ ਪੜਾਅ 'ਚ ਟਰੂਡੋ ਨੇ ਵਿਵਾਦਾਂ 'ਚ ਘਿਰੀ ਇਕ ਤਸਵੀਰ ਦਿਖਾਈ, ਜਿਸ 'ਚ ਟਰੂਡੋ ਦੀ ਪਤਨੀ ਸੋਫੀ ਤੇ ਜਸਪਾਲ ਅਟਵਾਲ ਦਿਖਾਈ ਦੇ ਰਹੇ ਸਨ। ਟਰੂਡੋ ਨੇ ਮਜ਼ਾਕਿਆ ਅੰਦਾਜ਼ 'ਚ ਕਿਹਾ ਕਿ ਇਹ ਤਸਵੀਰ ਇਸ ਲਈ ਸੁਰਖੀਆਂ 'ਚ ਸੀ ਕਿਉਂਕਿ ਸੋਫੀ ਨੇ ਬਹੁਤ ਦੀ ਸੁੰਦਰ ਡ੍ਰੈਸ ਪਾਈ ਹੋਈ ਸੀ। ਟਰੂਡੋ ਨੇ ਇਸ ਦੌਰਾਨ ਕਬੂਲ ਕੀਤਾ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਭਾਰਤ ਦੀ ਯਾਤਰਾ ਨੂੰ ਪਲਾਨ ਕੀਤਾ ਸੀ ਇਹ ਉਸ ਤਰ੍ਹਾਂ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੈਂ ਆਪਣੀ ਟੀਮ ਨੂੰ ਕਹਿ ਦਿੱਤਾ ਹੈ ਕਿ ਮੈਂ ਦੁਬਾਰਾ ਕਿਤੇ ਨਹੀਂ ਜਾਵਾਂਗਾ।

 
< Prev   Next >

Advertisements

Advertisement
Advertisement

Advertisement