:: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ   :: ਪੰਜਾਬ ਤੇ ਹਰਆਿਣਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ   :: ਕਾਂਗਰਸ ਦਾ ਦਾਅਵਾ, ਮੋਦੀ ਸਰਕਾਰ 'ਚ ਬੈਂਕਾਂ ਨੂੰ ਲੱਗਿਆ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ 'ਬੱਟਾ'   :: ਕਾਰਗਿਲ ਜ਼ਿਲੇ 'ਚੋਂ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੁਲਾੜ 'ਚ 168 ਦਿਨ ਬਿਤਾਉਣ ਤੋਂ ਬਾਅਦ ਧਰਤੀ 'ਤੇ ਪਰਤੇ ਪੁਲਾੜ ਯਾਤਰੀ PRINT ਈ ਮੇਲ
pul.jpgਵਾਸ਼ਿੰਗਟਨ -੦4ਜੂਨ-(ਮੀਡੀ,ਦੇਸਪੰਜਾਬ)- ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦੇ ਚਾਲਕ ਦਲ ਦੇ 3 ਮੈਂਬਰ ਤਕਰੀਬਨ ਸਾਢੇ 5 ਮਹੀਨੇ ਪੁਲਾੜ 'ਚ ਬਿਤਾਉਣ ਤੋਂ ਬਾਅਦ ਐਤਵਾਰ ਨੂੰ ਧਰਤੀ 'ਤੇ ਸੁਰੱਖਿਅਤ ਪਰਤ ਆਏ ਹਨ। ਅਮਰੀਕੀ ਪੁਲਾੜ ਯਾਤਰੀ ਸਕਾਟ ਟਿੰਗਲ, ਜਾਪਾਨੀ ਪੁਲਾੜ ਯਾਤਰੀ ਨੋਰਸ਼ਿਗੇ
ਕਨਾਨਈ ਅਤੇ ਰੂਸੀ ਪੁਲਾੜ ਯਾਤਰੀ ਐਂਟਨ ਸ਼ਕਪਲੇਰੋਵ ਧਰਤੀ 'ਤੇ ਵਾਪਸ ਪਰਤ ਆਏ ਹਨ। ਤਿੰਨਾਂ ਨੇ ਧਰਤੀ ਦੇ ਹੇਠਲੇ ਪੰਥ ਵਿਚ 168 ਦਿਨ ਬਿਤਾਏ ਹਨ। ਰੂਸੀ ਪੁਲਾੜ ਏਜੰਸੀ ਮੁਤਾਬਕ ਐਤਵਾਰ ਨੂੰ ਤਿੰਨੋਂ ਪੁਲਾੜ ਯਾਤਰੀਆਂ ਦੀ ਲੈਂਡਿੰਗ ਹੋਈ। ਉਹ ਤਿੰਨੋਂ ਪੈਰਾਸ਼ੂਟ ਦੀ ਮਦਦ ਨਾਲ ਐਤਵਾਰ ਦੀ ਸਵੇਰ ਨੂੰ 8.39 ਵਜੇ ਕਜ਼ਾਕਿਸਤਾਨ ਦੀ ਧਰਤੀ 'ਤੇ ਉਤਰੇ। ਕਜ਼ਾਕਿਸਤਾਨ ਦੇ ਸਮੇਂ ਅਨੁਸਾਰ ਉਹ ਸ਼ਾਮ 6.39 ਵਜੇ ਧਰਤੀ 'ਤੇ ਉਤਰੇ। ਆਈ. ਐੱਸ. ਐੱਸ. ਨੇ ਇਕ ਟਵੀਟ 'ਚ ਕਿਹਾ, ''ਲੈਂਡਿੰਗ! ਐਂਟਨ, ਕਨਾਨਈ ਅਤੇ ਸਕਾਟ ਵਾਪਸ ਧਰਤੀ 'ਤੇ ਪਰਤੇ। ਉਹ ਪੈਰਾਸ਼ੂਟ ਦੀ ਮਦਦ ਨਾਲ ਧਰਤੀ 'ਤੇ ਪਰਤੇ।''
ਐਂਟਨ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕੈਮਰਾ ਕਰੂ ਮੈਂਬਰ ਨੂੰ ਦੱਸਿਆ ਕਿ ਅਸੀਂ ਥੋੜ੍ਹੇ ਥੱਕੇ ਹੋਏ ਹਾਂ ਪਰ ਅਸੀਂ ਆਪਣੀ ਉਪਲੱਬਧੀ ਨਾਲ ਅਤੇ ਧਰਤੀ 'ਤੇ ਵਾਪਸ ਆ ਕੇ ਖੁਸ਼ ਹਾਂ। ਇੱਥੇ ਮੌਸਮ ਵੀ ਕਾਫੀ ਚੰਗਾ ਹੈ। ਐਂਟਨ ਤੋਂ ਬਾਅਦ ਸਕਾਟ ਟਿੰਗਲ ਮੁਸਕਰਾਉਂਦੇ ਹੋਏ ਬਾਹਰ ਨਿਕਲੇ। ਅਖੀਰ ਵਿਚ ਨੋਰਸ਼ਿਗੇ ਕਨਾਨਈ ਬਾਹਰ ਆਏ ਸਨ, ਜਿਨ੍ਹਾਂ ਨੇ ਆਪਣੀ ਪੁਲਾੜ ਯਾਤਰਾ ਦੌਰਾਨ ਜਾਪਾਨੀ ਭਾਸ਼ਾ 'ਚ ਟਵੀਟ ਕੀਤਾ ਕਿ ਤਿੰਨੋਂ ਵਿਗਿਆਨੀਆਂ ਨੇ ਆਈ. ਐੱਸ. ਐੱਸ. 'ਤੇ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕੀਤੇ। ਇਕ ਰਿਪੋਰਟ ਮੁਤਾਬਕ ਐਂਟਨ ਮਾਸਕੋ ਵਲੋਂ ਵਾਪਸ ਇਕ ਫੁੱਟਬਾਲ ਲੈ ਕੇ ਨਿਕਲੇ, ਜੋ ਕਿ ਇਸ ਵਾਰ ਵਿਸ਼ਵ ਕੱਪ ਵਿਚ ਇਸਤੇਮਾਲ ਕੀਤਾ ਜਾਵੇਗਾ। ਹਾਲਾਂਕਿ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਫੀਫਾ ਨੇ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ।
 
< Prev   Next >

Advertisements


Advertisement
Advertisement