:: ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ   :: ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ   :: ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ   :: ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ   :: '84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ   :: ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ   :: ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ   :: 'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ   :: ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ   :: ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ   :: ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ   :: ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ   :: ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ   :: ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ   :: ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨੋਟਬੰਦੀ ਤੋਂ ਬਾਅਦ 73,000 ਗੈਰ-ਰਜਿਸਟਰਡ ਫਰਮਾਂ ਨੇ ਜਮ੍ਹਾ ਕਰਵਾਏ 24,000 ਕਰੋੜ ਰੁਪਏ PRINT ਈ ਮੇਲ
not.jpgਨਵੀਂ ਦਿੱਲੀ -੦4ਜੂਨ-(ਮੀਡੀ,ਦੇਸਪੰਜਾਬ)- 8 ਨਵੰਬਰ 2016 ਨੂੰ ਕੇਂਦਰ ਸਰਕਾਰ ਨੇ 500 ਅਤੇ 1000 ਰੁਪਏ ਦੇ ਨੋਟ ਭਾਰਤੀ ਅਰਥ ਵਿਵਸਥਾ 'ਚ ਬੰਦ ਕਰ ਦਿੱਤੇ ਸਨ। ਸਰਕਾਰ ਨੇ ਇਹ ਫੈਸਲਾ ਕਾਲੇ ਧਨ ਨੂੰ ਬਾਹਰ ਕੱਢਣ ਅਤੇ ਅੱਤਵਾਦੀਆਂ ਜਾਂ ਮਾਓਵਾਦੀਆਂ ਦੀ ਫੰਡਿੰਗ ਨੂੰ ਠੇਸ ਪਹੁੰਚਾਉਣ ਲਈ ਲਿਆ ਸੀ। ਨੋਟਬੰਦੀ ਤੋਂ ਬਾਅਦ
ਬੈਂਕਾਂ ਵਿਚ ਲੋਕਾਂ ਅਤੇ ਫਰਮਾਂ ਦੁਆਰਾ ਜਮ੍ਹਾ ਹੋਈ ਰਾਸ਼ੀ ਨੂੰ ਲੈ ਕੇ ਸਰਕਾਰ ਨੇ ਡਾਟਾ ਜਾਰੀ ਕੀਤਾ ਹੈ। ਨੋਟਬੰਦੀ ਤੋਂ ਬਾਅਦ ਦੇਸ਼ ਭਰ ਵਿਚ ਕਰੀਬ 73,000 ਕੰਪਨੀਆਂ ਨੇ 24,000 ਕਰੋੜ ਰੁਪਏ ਦੀ ਰਾਸ਼ੀ ਬੈਂਕ ਵਿਚ ਜਮ੍ਹਾ ਕਰਵਾਈ, ਜਿਨ੍ਹਾਂ ਦਾ ਰਜਿਸਟਰੇਸ਼ਨ ਕੰਪਨੀ ਰਜਿਸਟਰਾਰ ਨੇ ਰੱਦ ਕਰ ਦਿੱਤਾ।
2.26 ਲੱਖ ਕੰਪਨੀਆਂ ਦਾ ਰਜਿਸਟਰੇਸ਼ਨ ਕੈਂਸਲ
ਕਾਲੇਧਨ ਦੇ ਪ੍ਰਚਲਨ ਨੂੰ ਰੋਕਣ ਅਤੇ ਗੈਰ ਕਾਨੂੰਨੀ ਤੇ ਬੇਨਾਮੀ ਜਾਇਦਾਦ 'ਤੇ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਕਾਰਪੋਰੇਟ ਅਫੇਅਰਜ਼ ਮਿਨੀਸਟਰੀ ਨੇ 2.26 ਲੱਖ ਕੰਪਨੀਆਂ ਦਾ ਰਜਿਸਟਰੇਸ਼ਨ ਕੈਂਸਲ ਕਰ ਦਿੱਤਾ ਸੀ। ਇਨ੍ਹਾਂ ਸਾਰੀਆਂ ਕੰਪਨੀਆਂ ਦੀ ਕੋਈ ਵਪਾਰਕ ਗਤੀਵਿਧੀ ਨਹੀਂ ਸੀ। ਅਜਿਹੇ ਹਾਲਾਤਾਂ ਵਿਚ ਸਰਕਾਰ ਨੇ ਕਾਲੇਧਨ ਦੇ ਲੈਣ-ਦੇਣ ਵਿਚ ਸ਼ਾਮਲ ਹੋਣ ਅਤੇ ਬੇਨਾਮੀ ਜਾਇਦਾਦ ਬਣਾਉਣ ਦੇ ਸ਼ੱਕ ਕਾਰਨ ਇਨ੍ਹਾਂ ਦਾ ਰਜਿਸਟਰੇਸ਼ਨ ਕੈਂਸਲ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਕੰਪਨੀਆਂ 'ਤੇ ਗੈਰ-ਕਾਨੂੰਨੀ ਢੰਗ ਨਾਲ ਫੰਡ ਇਕੱਠਾ ਕਰਨ ਅਤੇ ਹੇਰਾਫੇਰੀ ਕਰਨ ਦਾ ਦੋਸ਼ ਹੈ।
24,000 ਕਰੋੜ ਰੁਪਏ ਜਮ੍ਹਾ ਕਰਵਾਏ
ਜਿਨ੍ਹਾਂ 2.26 ਲੱਖ ਕੰਪਨੀਆਂ ਦਾ ਰਜਿਸਟਰੇਸ਼ਨ ਰੱਦ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 1.68 ਫਰਮਾਂ ਦੇ ਖਾਤੇ 'ਚ ਨੋਟਬੰਦੀ ਤੋਂ ਬਾਅਦ ਕੈਸ਼ ਜਮ੍ਹਾ ਹੋਇਆ ਸੀ। ਮੰਤਰਾਲੇ ਨੇ ਆਪਣੇ ਇਕ ਦਸਤਾਵੇਜ਼ ਵਿਚ ਕਿਹਾ, 'ਜਿਨ੍ਹਾਂ ਕੰਪਨੀਆਂ ਨੇ ਕੈਸ਼ ਜਮ੍ਹਾ ਕਰਵਾਇਆ ਸੀ ਉਨ੍ਹਾਂ ਵਿਚੋਂ 73,000 ਨੇ ਆਪਣੇ ਖਾਤੇ ਵਿਚ 24,000 ਕਰੋੜ ਰੁਪਏ ਜਮ੍ਹਾ ਕਰਵਾਏ। ਵੱਖ-ਵੱਖ ਬੈਂਕਾਂ ਕੋਲੋਂ ਇਨ੍ਹਾਂ ਕੰਪਨੀਆਂ ਦੇ ਖਾਤਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
68 ਕੰਪਨੀਆਂ ਦੇ ਖਿਲਾਫ ਜਾਂਚ
ਮੰਤਰਾਲੇ ਨੇ ਬੀਤੇ 4 ਸਾਲਾਂ ਦੇ ਕੰਮਕਾਜ ਦਾ ਬਿਓਰੇ ਦੇਣ ਵਾਲੇ ਦਸਤਾਵੇਜ਼ਾਂ ਵਿਚ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀਆਂ 68 ਕੰਪਨੀਆਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫ਼ਿਸ ਇਸ ਤਰ੍ਹਾਂ ਦੀਆਂ 19 ਕੰਪਨੀਆਂ ਦੀ ਜਾਂਚ ਕਰ ਰਿਹਾ ਹੈ, ਜਦੋਂਕਿ ਕੰਪਨੀ ਰਜਿਸਟਰਾਰ ਵਲੋਂ ਇਸ ਤਰ੍ਹਾਂ ਦੀਆਂ 49 ਹੋਰ ਫਰਮਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
 
< Prev   Next >

Advertisements

Advertisement
Advertisement

Advertisement