ਪਾਕਿਸਤਾਨ ਨੇ ਨਵਾਜ਼ ਸ਼ਰੀਫ਼ ਅਤੇ ਮਰੀਅਮ ਨੂੰ ਵਿਦੇਸ਼ ਯਾਤਰਾ ਪਾਬੰਦੀ ਸੂਚੀ 'ਚ ਪਾਇਆ |
|
|
 ਇਸਲਾਮਾਬਾਦ, -10ਜੁਲਾਈ-(ਮੀਡੀਆ,ਦੇਸਪੰਜਾਬ)- ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ
ਉਨ੍ਹਾਂ ਦੀ ਧੀ ਮਰੀਅਮ ਦੇ ਨਾਵਾਂ ਨੂੰ 'ਵਿਦੇਸ਼ ਯਾਤਰਾ ਪਾਬੰਦੀ ਸੂਚੀ' (ਈ. ਸੀ. ਐਲ.)
'ਚ ਪਾ ਦਿੱਤਾ ਹੈ। ਦੋਵੇਂ ਸ਼ੁੱਕਰਵਾਰ ਨੂੰ ਪਾਕਿਸਤਾਨ ਵਾਪਸ ਆ ਰਹੇ ਹਨ। ਜ਼ਿਕਰਯੋਗ ਹੈ ਕਿ
ਏਵੇਨਫੀਲਡ ਜਾਇਦਾਦ ਭ੍ਰਿਸ਼ਟਾਚਾਰ
ਮਾਮਲੇ 'ਚ ਇਸਲਾਮਾਬਾਦ ਦੀ ਇੱਕ ਜਵਾਬਦੇਹੀ ਅਦਾਲਤ ਨੇ
ਕੁਝ ਦਿਨ ਪਹਿਲਾਂ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਦੋਸ਼ੀ ਠਹਿਰਾਉਂਦਿਆਂ
ਕ੍ਰਮਵਾਰ 10 ਸਾਲ ਅਤੇ 7 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸੂਚੀ 'ਚ ਜਿਨ੍ਹਾਂ ਲੋਕਾਂ
ਦੇ ਨਾਂ ਪਾਏ ਜਾਂਦੇ ਹਨ, ਉਹ ਪਾਕਿਸਤਾਨ ਤੋਂ ਬਾਹਰ ਨਹੀਂ ਜਾ ਸਕਦੇ।
|