:: ਭਾਜਪਾ 'ਤੇ ਵਰ੍ਹੇ ਰਾਹੁਲ, ਕਿਹਾ-ਕਦੇ ਭ੍ਰਿਸ਼ਟਾਚਾਰ ਬਾਰੇ ਕਿਉਂ ਨਹੀਂ ਬੋਲਦੇ ਮੋਦੀ   :: ਭਾਰਤੀ ਸਰਹੱਦ 'ਚ ਚੀਨੀ ਫੌਜੀਆਂ ਨੇ ਕੀਤੀ ਘੁਸਪੈਠ   :: ਚੱਕਰਵਰਤੀ ਤੂਫਾਨ 'ਗਾਜਾ' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ   :: ਯੋਗੀ ਅਤੇ ਸੰਘ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਖਿਲਾਫ ਕੇਸ ਦਰਜ   :: ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ   :: '84 ਕਤਲੇਆਮ' : ਦੋਸ਼ੀਆਂ ਦੀ ਸਜ਼ਾ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ   :: 'ਗਾਜਾ' ਤੂਫਾਨ ਦੇ ਹੋਰ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ, ਸੁਰੱਖਿਅਤ ਥਾਂ 'ਤੇ ਭੇਜੇ ਗਏ ਲੋਕ   :: 1984 ਸਿੱਖ ਕਤਲੇਆਮ : ਕੋਰਟ ਕੰਪਲੈਕਸ ਦੇ ਬਾਹਰ ਦੋਸ਼ੀਆਂ 'ਤੇ ਹਮਲਾ   :: SBI 'ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!   :: 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੋਰਟ ਦਾ ਅਹਿਮ ਫੈਸਲਾ   :: ਦਾਤੀ ਮਹਾਰਾਜ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਕੀਤੀ ਰੱਦ   :: ਪੁਲਾੜ 'ਚ ਭਾਰਤ ਦੀ ਵੱਡੀ ਸਫਲਤਾ, ਇਸਰੋ ਨੇ ਲਾਂਚ ਕੀਤਾ ਸੈਟੇਲਾਈਟ   :: ਆਸਮਾਨ ਨੂੰ ਛੂਹੇਗਾ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ   :: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੱਡੀ ਪ੍ਰਸ਼ਾਸਨਿਕ ਤਬਦੀਲੀ   :: ਰਾਫੇਲ ਡੀਲ ਦੀ ਪਿਕਚਰ ਹਾਲੇ ਬਾਕੀ ਹੈ:ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੈਪਟਨ ਸਾਹਮਣੇ ਉੱਠੇਗਾ ਗੈਰ-ਕਾਨੂੰਨੀ ਬਿਲਡਿੰਗਾਂ ਦਾ ਮਾਮਲਾ PRINT ਈ ਮੇਲ
cmp.jpgਜਲੰਧਰ -11ਜੁਲਾਈ-(ਮੀਡੀ,ਦੇਸਪੰਜਾਬ)-  ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ 35 ਬਿਲਡਿੰਗਾਂ 'ਤੇ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਵੱਲੋਂ 120 ਬਿਲਡਿੰਗਾਂ ਦੀ ਜਾਂਚ ਨਾਲ ਸ਼ਹਿਰ 'ਚ ਜੋ ਖੌਫ ਦਾ ਮਾਹੌਲ ਬਣਿਆ ਹੋਇਆ ਸੀ, ਉਸ ਮਾਹੌਲ ਦੇ ਵਿੱਚ ਬੁੱਧਵਾਰ 11 ਜੁਲਾਈ ਨੂੰ ਸੰਸਦ
ਮੈਂਬਰ ਸੰਤੋਖ ਚੌਧਰੀ, ਮੇਅਰ ਜਗਦੀਸ਼ ਰਾਜਾ ਅਤੇ ਚਾਰੋਂ ਵਿਧਾਇਕਾ ਪਰਗਟ ਸਿੰਘ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਦੀ ਇਕ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੰਡੀਗੜ੍ਹ 'ਚ ਫਿਕਸ ਹੋਈ ਹੈ। ਬੈਠਕ ਸ਼ਾਮ 4.30 ਵਜੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ।
ਬੈਠਕ ਦੌਰਾਨ ਇਹ ਜਨ ਪ੍ਰਤੀਨਿਧੀ ਮੁੱਖ ਮੰਤਰੀ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਸਖਤੀ ਦਾ ਮਾਮਲਾ ਚੁੱਕ ਸਕਦੇ ਹਨ ਅਤੇ ਸਾਲ 2019 ਦੀਆਂ ਚੋਣਾਂ ਸਿਰ 'ਤੇ ਹੋਣ ਦਾ ਬਹਾਨਾ ਲਗਾ ਕੇ ਇਹ ਗੁਹਾਰ ਲਗਾ ਸਕਦੇ ਹਨ ਕਿ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਰਾਹਤ ਦੇਣ ਦਾ ਸਮਾਂ ਹੈ। ਅਜਿਹੇ 'ਚ ਇਨ੍ਹਾਂ ਜਨ ਪ੍ਰਤੀਨਿਧੀਆਂ ਵੱਲੋਂ ਮੁੱਖ ਮੰਤਰੀ ਨੂੰ ਗੈਰ-ਕਾਨੂੰਨੀ ਬਿਲਡਿੰਗਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਸਬੰਧੀ ਮੰਗ ਚੁੱਕੀ ਜਾ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਗੈਰ-ਕਾਨੂੰਨੀ ਬਿਲਡਿੰਗਾਂ ਅਤੇ ਨਗਰ ਨਿਗਮ 'ਚ ਭਾਰੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀ ਸਟੈਂਡ ਲਿਆ ਜਾਂਦਾ ਹੈ।
ਇਧਰ ਵਿਜੀਲੈਂਸ ਕੇਸ ਦਰਜ ਕਰਨ ਦੀ ਤਿਆਰੀ 'ਚ
ਇਕ ਪਾਸੇ ਜਿੱਥੇ ਸੰਸਦ ਮੈਂਬਰ, ਮੇਅਰ ਅਤੇ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਤੋਂ ਨਵਜੋਤ ਸਿੱਧੂ ਦੀ ਸ਼ਿਕਾਇਤ ਲਗਾਉਣ ਦੀਆਂ ਸੰਭਾਵਨਾਵਾਂ ਦਿਸ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਸਟੇਟ ਵਿਜੀਲੈਂਸ ਬਿਊਰੋ ਗੈਰ-ਕਾਨੂੰਨੀ ਬਿਲਡਿੰਗਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹੈ। ਸਰਕਾਰੀ ਸੂਤਰਾਂ ਮੁਤਾਬਕ ਕੇਸ ਦਾ ਮੁੱਖ ਨਿਸ਼ਾਨਾ ਬਿਲਡਿੰਗ ਵਿਭਾਗ ਨਾਲ ਜੁੜੇ ਅਧਿਕਾਰੀ ਹੋਣਗੇ ਪਰ ਇਸ ਐੱਫ. ਆਈ. ਆਰ. 'ਚ ਬਿਲਡਿੰਗ ਮਾਲਕਾਂ ਅਤੇ ਚੰਦ ਆਰਕੀਟੈਕਟਾਂ ਨੂੰ ਵੀ ਨੈਕਸਸ 'ਚ ਸ਼ਾਮਸ ਦੱਸਿਆ ਜਾ ਸਕਦਾ ਹੈ।
ਠੇਕਿਆਂ 'ਤੇ ਭਰਤੀ ਹੋਣਗੇ ਬਿਲਡਿੰਗ ਇੰਸਪੈਕਟਰ
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਨਿਗਮਾਂ 'ਚ ਠੇਗਿਆਂ ਦੇ ਆਧਾਰ 'ਤੇ ਬਿਲਡਿੰਗ ਇੰਸਪੈਕਟਰਾਂ ਅਤੇ ਏ. ਟੀ. ਪੀਜ਼ ਵੱਲੋਂ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਗਿਣਤੀ 50 ਤੋਂ ਵੱਧ ਹੋਵੇਗੀ। ਜਲਦੀ ਹੀ ਭਰਤੀ ਬਾਰੇ ਵਿਗਿਆਪਨ ਜਾਰੀ ਹੋਣਗੇ ਅਤੇ ਕੁਝ ਹਫਤਿਆਂ ਬਾਅਦ ਸਾਰੇ ਨਿਗਮਾਂ ਨੂੰ ਨਵਾਂ ਸਟਾਫ ਮਿਲਣ ਦੀ ਉਮੀਦ ਹੈ। ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਹੋਰ ਜ਼ਿਲਿਆਂ ਦਾ ਸਟਾਫ ਵੀ ਟਰਾਂਸਫਰ ਕਰਕੇ ਭੇਜਿਆ ਜਾ ਸਕਦਾ ਹੈ।
 
< Prev   Next >

Advertisements


Advertisement
Advertisement