:: ਵਿਦੇਸ਼ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ   :: ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ   :: 'ਦ ਕਪਿਲ ਸ਼ਰਮਾ ਸ਼ੋਅ' ਤੋਂ ਹਟਾਏ ਗਏ ਨਵਜੋਤ ਸਿੱਧੂ   :: ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ   :: ਪੋਖਰਨ 'ਚ ਭਾਰਤੀ ਹਵਾਈ ਫੌਜ ਵਲੋਂ ਜੋਰਦਾਰ ਅਭਿਆਸ   :: ਆਈ.ਈ.ਡੀ. ਧਮਾਕੇ ਕਾਰਨ ਮੇਜਰ ਸ਼ਹੀਦ   :: ਸੁਪਰੀਮ ਕੋਰਟ ਵੱਲੋਂ ਰਾਜੀਵ ਕੁਮਾਰ ਨੂੰ ਸੀ.ਬੀ.ਆਈ. ਸਾਹਮਣੇ ਪੇਸ਼ ਹੋਣ ਦੇ ਹੁਕਮ   :: ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਟੀ.ਵੀ. ਅਦਾਕਾਰਾ ਸ਼ਿਲਪਾ ਸ਼ਿੰਦੇ   :: ਮਮਤਾ ਬੈਨਰਜੀ ਨੇ ਤਿੰਨ ਦਿਨਾਂ ਧਰਨਾ ਕੀਤਾ ਖ਼ਤਮ   :: ਮੋਨਾਕੋ ਦੇ ਪ੍ਰਿੰਸ ਐਲਬਰਟ ਦੂਜੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ   :: ਘੋਟਾਲੇ 'ਚ ਫਸੀ ਪੰਜਾਬ ਨੈਸ਼ਨਲ ਬੈਂਕ ਨੂੰ ਤੀਜੀ ਤਿਮਾਹੀ 'ਚ ਹੋਇਆ 246.51 ਕਰੋੜ ਰੁਪਏ ਦਾ ਮੁਨਾਫ਼ਾ   :: ਕਰਤਾਰਪੁਰ ਸਾਹਿਬ ਲਾਂਘਾ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਉੱਚ ਪੱਧਰੀ ਮੀਟਿੰਗ   :: ਪ੍ਰਧਾਨ ਮੰਤਰੀ ਖ਼ਿਲਾਫ਼ ਸੜਕਾਂ 'ਤੇ ਉਤਰੇ ਟੀ.ਐਮ.ਸੀ ਵਰਕਰ   :: ਪ੍ਰਧਾਨ ਮੰਤਰੀ ਮੋਦੀ ਜਿਸ ਦਿਨ ਸੰਨਿਆਸ ਲੈਣਗੇ, ਮੈਂ ਵੀ ਸਿਆਸਤ ਨੂੰ ਅਲਵਿਦਾ ਆਖ ਦੇਵਾਂਗੀ- ਸਮ੍ਰਿਤੀ ਇਰਾਨੀ   :: ਮਹਾਰਾਸ਼ਟਰ ਕੈਬਨਿਟ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਰਗਾੜੀ ਮੋਰਚੇ 'ਤੇ ਡਟੇ ਜਥੇਦਾਰਾਂ 'ਚ ਹੋ ਸਕਦੀ ਹੈ ਝੜਪ, ਅਲਰਟ ਜਾਰੀ PRINT ਈ ਮੇਲ
brga.jpgਹੁਸ਼ਿਆਰਪੁਰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਬਰਗਾੜੀ 'ਚ ਲਗਾਏ ਗਏ ਜਥੇਦਾਰਾਂ ਨੂੰ ਵਿਦੇਸ਼ਾਂ 'ਚ ਹੋ ਰਹੀ ਫੰਡਿੰਗ ਤੋਂ ਬਾਅਦ ਪੰਜਾਬ ਪੁਲਸ ਦੀ ਖੁਫੀਆ ਵਿੰਗ ਨੇ ਪੰਜਾਬ ਅਤੇ ਬਰਗਾੜੀ 'ਚ ਇਕ ਵੱਡਾ ਅਲਰਟ ਜਾਰੀ ਹੈ।
ਇਸ 'ਚ ਕਿਹਾ ਗਿਆ ਹੈ ਕਿ ਵਿਦੇਸ਼ ਤੋਂ ਹੋ ਰਹੀ ਫੰਡਿੰਗ ਨੂੰ ਲੈ ਕੇ ਜਥੇਦਾਰਾਂ 'ਚ ਵਿਵਾਦ ਪੈਦਾ ਹੋ ਗਿਆ ਹੈ, ਜੋ ਕਿਸੇ ਵੀ ਸਮੇਂ ਭਿਆਨਕ ਰੂਪ ਲੈ ਸਕਦਾ ਹੈ। ਇਸੇ ਅਲਰਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਬਰਗਾੜੀ 'ਚ ਬੈਠੇ ਜਥੇਦਾਰਾਂ 'ਤੇ ਤਿੱਖੀ ਨਿਗਾਹ ਰੱਖੀ ਜਾ ਰਹੀ ਹੈ।
ਡੀ. ਜੀ. ਪੀ. ਇੰਟੈਲੀਜੈਂਸ ਨੇ ਇਕ ਅਲਰਟ ਜਾਰੀ ਕੀਤਾ ਹੈ। ਇਸ 'ਚ ਡੀ. ਜੀ. ਪੀ. ਇੰਟੈਲੀਜੈਂਸ ਨੇ ਡੀ. ਜੀ.ਪੀ. ਲਾਅ ਐਂਡ ਆਰਡਰ, ਆਈ. ਜੀ. ਫਿਰੋਜ਼ਪੁਰ ਰੇਜ਼, ਏ. ਆਈ. ਜੀ. ਇੰਟੈਲੀਜੈਂਸ ਜੋਨਲ ਨੂੰ ਕਿਹਾ ਹੈ ਕਿ ਬਰਗਾੜੀ ਮੋਰਚੇ ਲਈ ਜੋ ਵੀ ਫੰਡਿੰਗ ਦੇਸ਼ ਅਤੇ ਵਿਦੇਸ਼ ਤੋਂ ਹੋ ਰਹੀ ਹੈ, ਇਸ ਨੂੰ ਲੈ ਕੇ ਜਥੇਦਾਰਾਂ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਇਕ ਧੜਾ ਸਾਰਾ ਪੈਸਾ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਆਪਣੇ ਕੋਲ ਰੱਖਣ ਤੋਂ ਨਾਰਾਜ਼ ਹੈ। ਨਾਰਾਜ਼ ਜਥੇਦਾਰਾਂ 'ਚ ਜਥੇਦਾਰ ਅਮਰੀਕ ਸਿੰਘ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੇਤਾ ਜਸਕਰਨ ਸਿੰਘ ਕਾਨਸਿੰਘ ਵਾਲਾ ਅਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਸ਼ਾਮਲ ਹਨ। ਅਲਰਟ 'ਚ ਇਹ ਕਿਹਾ ਗਿਆ ਹੈ ਕਿ ਇਹ ਸਾਰਾ ਗਰੁੱਪ ਗਰਮਖਿਆਲੀ ਹੈ ਅਤੇ ਇਸੇ ਕਾਰਨ ਫੰਡ ਨੂੰ ਲੈ ਕੇ ਇਸ 'ਚ ਕਿਸੇ ਸਮੇਂ ਵੀ ਲੜਾਈ ਹੋ ਸਕਦੀ ਹੈ ਅਤੇ ਹਾਲਾਤ ਖਰਾਬ ਹੋ ਸਕਦੇ ਹਨ।
ਉਥੇ ਹੀ ਦੂਜੇ ਪਾਸੇ ਇਸ ਮਾਮਲੇ ਸਬੰਧੀ ਮੋਰਚੇ ਦੇ ਪ੍ਰਮੁੱਖ ਪ੍ਰਬੰਧਨ 'ਚ ਸ਼ਾਮਲ ਅਮਰੀਕ ਸਿੰਘ ਅਜਨਾਲਾ ਨੇ ਅਜਿਹੀਆਂ ਗੱਲਾਂ ਤੋਂ ਪੱਲਾ ਝਾੜ ਲਿਆ ਹੈ ਅਤੇ ਕਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ। ਸਾਰਾ ਪੈਸਾ ਧਿਆਨ ਸਿੰਘ ਮੰਡ ਦੇ ਕੋਲ ਹੈ ਅਤੇ ਇਕ-ਇਕ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਗੱਲ ਜ਼ਰੂਰ ਕਹੀ ਕਿ ਮੋਰਚੇ ਦੇ ਖਤਮ ਹੋਣ ਦੇ ਸਮੇਂ ਸਾਰਾ ਹਿਸਾਬ ਕੀਤਾ ਜਾਵੇਗਾ, ਉਥੇ ਹੀ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪੈਸਿਆਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਨਹੀਂ, ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਮੋਰਚੇ ਨੂੰ ਕਿਸੇ ਤਰ੍ਹਾਂ ਫੇਲ ਕੀਤਾ ਜਾ ਸਕੇ।
ਮੋਰਚੇ ਨੂੰ ਲੈ ਕੇ ਕਾਂਗਰਸ 'ਚ ਵੀ ਬਣੇ ਦੋ ਧੜੇ
ਸੂਤਰਾਂ ਦੀ ਮੰਨੀਏ ਤਾਂ ਬਰਗਾੜੀ ਮੋਰਚੇ ਨੂੰ ਲੈ ਕੇ ਕÎਾਂਗਰਸ 'ਚ ਵੀ ਦੋ ਧੜੇ ਬਣ ਗਏ ਹਨ। ਇਕ ਧੜਾ ਇਸ ਮੋਰਚੇ ਨੂੰ ਜਲਦੀ ਖਤਮ ਕਰਨਾ ਚਾਹੁੰਦਾ ਹੈ ਕਿਉਂਕਿ ਮੋਰਚੇ ਦਾ ਪ੍ਰਬੰਧ ਗਰਮ ਖਿਆਲੀ ਕਰ ਰਹੇ ਹਨ। ਪਾਰਟੀ ਨੇਤਾ ਇਸ ਨੂੰ ਕਾਂਗਰਸ ਲਈ ਨੁਕਸਾਨਦੇਹ ਦੱਸ ਰਹੇ ਹਨ। ਉਥੇ ਹੀ ਇਕ-ਦੋ ਮੰਤਰੀ ਨਹੀਂ ਚਾਹੁੰਦੇ ਹਨ ਕਿ ਇਹ ਧਰਨਾ ਉੱਠੇ।
 
< Prev   Next >

Advertisements


Advertisement
Advertisement
Advertisement