ਮੈਂ ਆਪਣੇ ਫੈਸਲਿਆਂ 'ਤੇ ਕਾਇਮ ਹਾਂ : ਸੁਖਪਾਲ ਖਹਿਰਾ |
|
|
 ਚੰਡੀਗੜ੍ਹ -08ਅਗਸਤ-(ਮੀਡੀਆ,ਦੇਸਪੰਜਾਬ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਦੇ ਸਵਾਲਾਂ 'ਤੇ ਸੁਖਪਾਲ ਖਹਿਰਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਫੈਸਲਿਆਂ 'ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਕਨਵੈਨਸ਼ਨ 'ਚ ਜੋ ਮਤੇ ਪਾਸੇ ਹੋਏ ਨੇ ਉਹ ਫਾਈਨਲ ਹਨ।
ਸੁਖਪਾਲ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ 16 ਮੈਂਬਰੀ ਸਿਆਸੀ ਕਮੇਟੀ ਦਾ ਐਲਾਨ
ਕੀਤਾ ਹੈ। ਜਿਸ 'ਚ ਨਾਜਰ ਸਿੰਘ ਮਾਨਸ਼ਾਹੀਆਂ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ। ਜਿਸ
'ਚ ਉਨ੍ਹਾਂ ਨਾਲ ਦਿੱਲੀ ਹਾਈਕਮਾਨ ਤੋਂ ਬਾਗੀ ਹੋਏ 8 ਵਿਧਾਇਕ ਜਿਨ੍ਹਾਂ 'ਚ ਕੰਵਰ ਸੰਧੂ,
ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ
ਹਿੱਸੋਵਾਲ ਤੇ ਜੈ ਕ੍ਰਿਸ਼ਨ ਰੋੜੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ
ਖੁਸ਼ਹਾਲਪੁਰ, ਦਲਜੀਤ ਸਿੰਘ ਸਦਰਪੁਰਾ, ਐੱਨ. ਐੱਸ. ਚਾਹਲ, ਦੀਪਕ ਬਾਂਸਲ, ਪਰਮਜੀਤ ਸਿੰਘ
ਸਚਦੇਵਾ, ਪਰਗਟ ਸਿੰਘ ਚੁੱਘਾਵਾਨ, ਸੁਰੇਸ਼ ਸ਼ਰਮਾ ਤੇ ਕਰਮਜੀਤ ਕੌਰ ਆਦਿ ਹਨ। ਉਨ੍ਹਾਂ ਕਿਹਾ
ਕਿ ਅਸੀਂ ਸਾਰਾ ਢਾਂਚਾ ਰੱਦ ਕਰ ਦਿੱਤਾ ਹੈ ਅਤੇ ਮੈਂ ਖੁਦਮੁਖਤਿਆਰੀ 'ਤੇ ਕਾਇਮ ਹਾਂ।
|