ਦਿੱਲੀ ਦੇ ਏਅਰਪੋਰਟ 'ਤੇ ਡਾਲਰਾਂ ਦੀ ਤਸਕਰੀ, 7 ਵਿਦੇਸ਼ੀ ਨਾਗਰਿਕ ਗ੍ਰਿਫਤਾਰ |
|
|
 ਨਵੀਂ ਦਿੱਲੀ -08ਅਗਸਤ-(ਮੀਡੀਆ,ਦੇਸਪੰਜਾਬ)- ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਡੀ.ਆਰ.ਆਈ. ਨੇ 7 ਵਿਦੇਸ਼ੀ ਨਾਗਰਿਕਾਂ ਨੂੰ ਵਿਦੇਸ਼ੀ ਕਰੰਸੀ ਦੀ ਤਸਕਰੀ ਦੇ ਦੋਸ਼ 'ਚ ਫੜਿਆ ਹੈ। ਉਸ ਕੋਲੋਂ ਭਾਰੀ ਮਾਤਰਾ 'ਚ ਵਿਦੇਸ਼ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੂੰ 5 ਅਗਸਤ ਦੀ
ਰਾਤ ਨੂੰ ਫੜਿਆ ਗਿਆ, ਜਦੋਂ ਉਹ ਹਾਂਗਕਾਂਗ ਜਾਣ ਵਾਲੀ ਫਲਾਈਟ ਫੜਨ ਵਾਲੇ ਸਨ। ਵਿਦੇਸ਼ੀ
ਕਰੰਸੀ ਉਨ੍ਹਾਂ ਦੇ ਚੈੱਕ-ਇਨ ਬੈਕ ਤੋਂ ਜ਼ਬਤ ਕੀਤੀ ਗਈ ਹੈ। ਤਸਕਰੀ ਦੇ ਇਸ ਸਿੰਡੀਕੇਟ ਨਾਲ
ਜੁੜੇ ਇਕ ਭਾਰਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਫਿਲਹਾਲ ਸਾਰਿਆਂ ਨੂੰ ਗ੍ਰਿਫਤਾਰ ਕਰ
ਲਿਆ ਗਿਆ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਜ਼ਬਤ ਕੀਤੀ ਗਈ ਕਰੰਸੀ ਬੈਗ 'ਚ ਇਕ
ਤੋਲਿਏ 'ਚ ਲਪੇਟ ਕੇ ਰੱਖਿਆ ਗਿਆ ਸੀ, ਤਾਂਕਿ ਏਅਰਪੋਰਟ 'ਚ ਜਾਂਚ ਦੌਰਾਨ ਉਸ ਨੂੰ ਫੜਿਆ
ਨਾ ਜਾ ਸਕੇ। ਸਾਰੀ ਕਰੰਸੀ 100-100 ਰੁਪਏ ਦੇ ਅਮਰੀਕੀ ਡਾਲਰ 'ਚ ਸੀ। ਦੋਸ਼ੀਆਂ ਤੋਂ ਕੁੱਲ
8.90 ਲੱਖ ਅਮਰੀਕੀ ਡਾਲਰ ਮਤਲਬ ਲਗਭਗ 6.14 ਕਰੋੜ ਰੁਪਏ ਜ਼ਬਤ ਕੀਤਾ ਗਿਆ ਹੈ।
ਜਾਂਚ
'ਚ ਹੁਣ ਤਕ ਪਤਾ ਚੱਲਿਆ ਹੈ ਕਿ ਇਸ ਸਿੰਡੀਕੇਟ 'ਚ ਵਿਦੇਸ਼ੀ ਅਤੇ ਭਾਰਤੀ ਨਾਗਰਿਕ ਸ਼ਾਮਲ
ਹਨ ਜੋ ਭਾਰਤ ਅਤੇ ਹਾਂਗਕਾਂਗ 'ਚ ਰਹਿੰਦੇ ਹਨ। ਇਸ ਸਿੰਡੀਕੇਟ ਦਾ ਮਾਸਟਰਮਾਇੰਡ ਹਾਂਗਕਾਂਗ
'ਚ ਰਹਿੰਦਾ ਹੈ, ਜੋ ਫਲਾਇਟ ਟਿਕਟ ਦੀ ਵਿਵਸਥਾ ਕਰਦਾ ਹੈ ਅਤੇ ਇਸ ਨੂੰ ਗੋਲਡ ਬਾਰ ਨਾਲ
ਭਾਰਤ ਭੇਜਦਾ ਹੈ। ਭਾਰਤ 'ਚ ਇਕ ਵਿਅਕਤੀ ਗੋਲਡ ਬਾਰ ਨੂੰ ਰਿਸਿਵ ਕਰਦਾ ਹੈ ਅਤੇ ਬਦਲੇ 'ਚ
ਵਿਦੇਸ਼ੀ ਕਰੰਸੀ ਦਿੰਦਾ ਹੈ ਜਿਸ ਦੀ ਸਮਗਲਿੰਗ ਭਾਰਤ ਤੋਂ ਬਾਹਰ ਜਾਂਦੀ ਹੈ।
ਜਾਂਚ
ਮੁਤਾਬਕ ਇਹ ਸਿੰਡੀਕੇਟ ਹਰ ਵਾਰ ਵੱਖ-ਵੱਖ ਏਅਰਲਾਇੰਸ ਤੋਂ ਸਫਰ ਦੀ ਵਿਵਸਥਾ ਕਰਦਾ ਹੈ
ਤਾਂਕਿ ਭਾਰਤ 'ਚ ਕਸਟਮ ਵਲੋਂ ਫੜਿਆ ਨਾ ਜਾਵੇ। ਇਸ ਤੋਂ ਪਹਿਲਾਂ ਵੀ ਡੀ.ਆਰ.ਆਈ. ਨੇ ਕਈ
ਵਿਦੇਸ਼ੀ ਨਾਗਰਿਕਾਂ ਨੂੰ ਸੋਨਾ, ਵਿਦੇਸ਼ੀ ਕਰੰਸੀ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ੀ ਨੂੰ
ਫੜਿਆ ਹੈ।
|