:: ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਚ ਚੁੱਕੀ ਲੋਕ ਸਭਾ ਮੈਂਬਰ ਵਜੋਂ ਸਹੁੰ   :: ਪੱੱਛਮੀ ਬੰਗਾਲ ਦੇ ਹਰ ਹਸਪਤਾਲ ਚ ਹੋਵੇਗਾ ਨੋਡਲ ਪੁਲਸ ਅਫਸਰ ਤਾਇਨਾਤ: ਮਮਤਾ   :: CM ਯੋਗੀ ਦਾ ਆਦੇਸ਼, ਵਾਰਾਣਸੀ ਚ ਮੰਦਰਾਂ ਨੇੜੇ ਸ਼ਰਾਬ ਤੇ ਮਾਸਾਹਾਰੀ ਭੋਜਨ ਤੇ ਪਾਬੰਦੀ   :: ਮਮਤਾ ਸੱਤਾ ਲਈ ਤਰਲੋਮੱਛੀ, ਇਸੇ ਕਾਰਨ ਹੋ ਰਹੀ ਹੈ ਹਿੰਸਾ : ਭਾਗਵਤ   :: ਭਲਕੇ ਸ਼ੁਰੂ ਹੋਵੇਗਾ ਸੰਸਦ ਦਾ ਸੈਸ਼ਨ, ਨਵੀਂ ਸਰਕਾਰ ਅੱਗੇ ਹੋਵੇਗੀ ਇਹ ਚੁਣੌਤੀ   :: ਸਵਿਸ ਬੈਂਕ ਦੇ ਖਾਤਾਧਾਰਕਾਂ ਤੇ ਸ਼ਿਕੰਜਾ, 50 ਭਾਰਤੀਆਂ ਨੂੰ ਨੋਟਿਸ   :: 30 ਨੂੰ ਕਸ਼ਮੀਰ ਆਉਣਗੇ ਅਮਿਤ ਸ਼ਾਹ, ਸੁਰੱਖਿਆ ਪ੍ਰਬੰਧਾਂ ਤੇ ਕਰਨਗੇ ਅਹਿਮ ਬੈਠਕ   :: ਪੁਲਵਾਮਾ ਚ ਮੁੜ ਹੋ ਸਕਦੈ ਅੱਤਵਾਦੀ ਹਮਲਾ, ਅਲਰਟ ਜਾਰੀ   :: ਮੋਦੀ 2.0 ਚ ਮਨ ਕੀ ਬਾਤ ਦਾ 30 ਜੂਨ ਨੂੰ ਹੋਵੇਗਾ ਮੁੜ ਪ੍ਰਸਾਰਣ   :: ਸੱਜਣ ਕੁਮਾਰ ਦੀ ਤਰ੍ਹਾਂ ਕਮਲਨਾਥ ਵੀ ਜਾਣਗੇ ਜੇਲ : ਸਿਰਸਾ   :: ਸਰਕਾਰੀ ਜ਼ਮੀਨ ਤੇ ਲੋਕ ਖੋਲ੍ਹ ਸਕਦੇ ਹਨ ਗਊਸ਼ਾਲਾ : ਕਮਲਨਾਥ   :: ਹਿੰਸਾ ਦੀਆਂ ਵਧਦੀਆਂ ਘਟਨਾਵਾਂ ਤੇ ਕੇਂਦਰ ਨੇ ਮਮਤਾ ਸਰਕਾਰ ਤੋਂ ਮੰਗਿਆ ਜਵਾਬ   :: ਦਿੱਲੀ ਵਾਲਿਆਂ ਨੂੰ ਭਿਆਨਕ ਗਰਮੀ ਤੋਂ ਐਤਵਾਰ ਨੂੰ ਮਿਲ ਸਕਦੀ ਹੈ ਰਾਹਤ   :: ਹਿੰਸਾ ਤੋਂ ਡਾਕਟਰਾਂ ਨੂੰ ਬਚਾਉਣ ਲਈ ਕਾਨੂੰਨ ਲਿਆਉਣ ਤੇ ਕੀਤਾ ਜਾਵੇ ਵਿਚਾਰ : ਹਰਸ਼ਵਰਧਨ   :: ਤਿਹਾੜ ਜੇਲ ’ਚ ਓਮ ਪ੍ਰਕਾਸ਼ ਚੌਟਾਲਾ ਦੇ ਸੈੱਲ ’ਚੋਂ ਫੋਨ ਤੇ ਖੈਨੀ ਬਰਾਮਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ PRINT ਈ ਮੇਲ
dlai.jpgਪਣਜੀ ਤਿੱਬਤ ਦੇ ਅਧਿਆਤਮਕ ਗੁਰੂ ਦਲਾਈਲਾਮਾ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਚਾਹੁੰਦੇ ਸਨ ਕਿ ਮੁਹੰਮਦ ਅਲੀ ਜਿਨਾਹ ਦੇਸ਼ ਦੇ ਚੋਟੀ ਦੇ ਅਹੁਦੇ 'ਤੇ ਬੈਠਣ ਪਰ ਪਹਿਲਾ ਪ੍ਰਧਾਨ ਮੰਤਰੀ ਬਣਨ ਲਈ ਜਵਾਹਰ ਲਾਲ ਨਹਿਰੂ ਨੇ 'ਆਤਮ ਕੇਂਦਰਿਤ
ਰਵੱਈਆ' ਅਪਣਾਇਆ। ਦਲਾਈਲਾਮਾ ਨੇ ਦਾਅਵਾ ਕੀਤਾ ਕਿ ਜੇਕਰ ਮਹਾਤਮਾ ਗਾਂਧੀ ਦੀ ਜਿਨਾਹ ਨੂੰ ਪਹਿਲਾ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਨੂੰ ਅਮਲ 'ਚ ਲਿਆਂਦਾ ਗਿਆ ਹੁੰਦਾ ਤਾਂ ਭਾਰਤ ਦੀ ਵੰਡ ਨਾ ਹੁੰਦੀ। ਇਥੋਂ 40 ਕਿ. ਮੀ. ਦੂਰ ਗੋਆ ਮੈਨੇਜਮੈਂਟ ਇੰਸਟੀਚਿਊਟ ਦੇ ਇਕ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ 83 ਸਾਲਾ ਬੋਧੀ ਭਿਖਸ਼ੂ ਨੇ ਸੰਬੋਧਨ ਕਰਦਿਆਂ ਇਹ ਗੱਲ ਕਹੀ।ਸਹੀ ਫੈਸਲੇ ਲੈਣ ਸਬੰਧੀ ਇਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ''ਮੇਰਾ ਮੰਨਣਾ ਹੈ ਕਿ ਬਸਤੀਵਾਦੀ ਪ੍ਰਬੰਧ ਦੀ ਬਜਾਏ ਪ੍ਰਜਾਤੰਤਰੀ ਪ੍ਰਣਾਲੀ ਬਹੁਤ ਚੰਗੀ ਹੁੰਦੀ ਹੈ। ਬਸਤੀਵਾਦੀ ਪ੍ਰਬੰਧ 'ਚ ਕੁਝ ਲੋਕਾਂ ਦੇ ਹੱਥਾਂ ਵਿਚ ਫੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ, ਜੋ ਬਹੁਤ ਖਤਰਨਾਕ ਹੁੰਦਾ ਹੈ।''

ਉਨ੍ਹਾਂ ਕਿਹਾ, ''ਹੁਣ ਭਾਰਤ ਵੱਲ ਵੇਖੋ, ਮੈਨੂੰ ਜਾਪਦਾ ਹੈ ਕਿ ਮਹਾਤਮਾ ਗਾਂਧੀ ਜਿਨਾਹ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਦੇ ਬੜੇ ਚਾਹਵਾਨ ਸਨ ਪਰ ਪੰਡਿਤ ਨਹਿਰੂ ਨੇ ਇਸ ਨੂੰ ਪ੍ਰਵਾਨ ਨਾ ਕੀਤਾ।''
ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਖੁਦ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਪੰਡਿਤ ਨਹਿਰੂ ਦਾ 'ਆਤਮ ਕੇਂਦਰਿਤ ਰਵੱਈਆ' ਸੀ। ਜੇਕਰ ਮਹਾਤਮਾ ਗਾਂਧੀ ਦੀ ਸੋਚ ਨੂੰ ਪ੍ਰਵਾਨਿਆ ਗਿਆ ਹੁੰਦਾ ਤਾਂ ਭਾਰਤ ਤੇ ਪਾਕਿਸਤਾਨ ਇਕ ਹੁੰਦੇ।'' ਉਨ੍ਹਾਂ ਕਿਹਾ, ''ਮੈਂ ਪੰਡਿਤ ਨਹਿਰੂ ਨੂੰ ਬੜੀ ਚੰਗਾ ਤਰ੍ਹਾਂ ਜਾਣਦਾ ਹਾਂ। ਉਹ ਬੇਹੱਦ ਤਜਰਬੇਕਾਰ ਅਤੇ ਸਿਆਣੇ ਵਿਅਕਤੀ ਸਨ ਪਰ ਕਦੇ-ਕਦੇ ਗਲਤੀਆਂ ਹੋ ਹੀ ਜਾਂਦੀਆਂ ਹਨ।''
 
< Prev   Next >

Advertisements

Advertisement
Advertisement
Advertisement
Advertisement
Advertisement
Advertisement