:: ਅਲਵਿਦਾ ਵਾਜਪਾਈ, ਕੌਮੀ ਸਨਮਾਨਾਂ ਨਾਲ ਸਸਕਾਰ   :: ਯੋਗੀ ਸਰਕਾਰ ਦਾ ਐਲਾਨ, ਯੂ.ਪੀ. ਦੀ ਹਰੇਕ ਨਦੀਆਂ 'ਚ ਪ੍ਰਵਾਹਿਤ ਕੀਤੀਆਂ ਜਾਣਗੀਆਂ ਵਾਜਪਾਈ ਦੀ ਅਸਥੀਆਂ   :: ਅਟਲ ਬਿਹਾਰੀ ਨੂੰ PM ਮੋਦੀ ਸਣੇ ਕਈ ਵੱਡੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ   :: ਵਾਜਪਈ ਦਾ ਹਾਲ ਜਾਣਨ ਲਈ AIIMS ਪਹੁੰਚੇ ਕੇਜਰੀਵਾਲ, ਨਹੀਂ ਮਨਾਉਂਣਗੇ ਜਨਮਦਿਨ   :: ਰਾਹੁਲ ਗਾਂਧੀ ਵੱਲੋਂ ਉੜੀਸਾ ਕਾਂਗਰਸ 'ਚ ਵੱਡੀ ਤਬਦੀਲੀ   :: ਅਟਲ ਬਿਹਾਰੀ ਦੇ ਦਿਹਾਂਤ 'ਤੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਕੱਲ ਦੀ ਛੁੱਟੀ ਦਾ ਐਲਾਨ   :: ਸੁਤੰਤਰਤਾ ਦਿਵਸ : ਰਾਸ਼ਟਰਪਤੀ ਕੋਵਿੰਦ ਦਾ ਰਾਸ਼ਟਰ ਦੇ ਨਾਮ ਸੰਦੇਸ਼   :: ਸੁਤੰਤਰਤਾ ਦਿਵਸ : ਦਿੱਲੀ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ   :: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ 'ਚ ਮਨਾਇਆ ਜਾਵੇਗਾ-ਸੁਸ਼ਮਾ   :: ਰਾਜਸਥਾਨ ਦੀ ਰੈਲੀ 'ਚ ਬੋਲੇ ਰਾਹੁਲ —'ਪੈਰਾਸ਼ੂਟ ਨੇਤਾ ਨੂੰ ਨਹੀਂ ਮਿਲੇਗਾ ਟਿਕਟ'   :: 15 ਅਗਸਤ ਨੂੰ ਪੀ.ਐੱਮ. ਮੋਦੀ ਜਨਧਨ ਖਾਤਾਧਾਰਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ   :: ਲੰਡਨ 'ਚ ਹੋਣ ਵਾਲੇ ਖ਼ਾਲਿਸਤਾਨੀ ਪੱਖੀ ਸਮਾਗਮ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਨੇੜੇ ਤੋਂ ਨਜ਼ਰ   :: ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ   :: ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ   :: ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੈਪਟਨ ਨੇ ਸੀਨੀਅਰ ਸਿਟੀਜ਼ਨਸ ਤੇ ਸਾਬਕਾ ਫੌਜੀਆਂ ਨੂੰ ਹਥਿਆਰ ਲਾਇਸੈਂਸ ਲਈ ਡੋਪ ਟੈਸਟ ਤੋਂ ਕੀਤਾ ਮੁਕਤ PRINT ਈ ਮੇਲ
kaiptn.jpgਜਲੰਧਰ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰ ਲਾਇਸੈਂਸ ਲੈਣ ਜਾਂ ਉਸ ਦਾ ਨਵੀਨੀਕਰਨ ਕਰਵਾਉਣ ਦੇ ਮਾਮਲੇ 'ਚ ਸੀਨੀਅਰ ਸਿਟੀਜ਼ਨਸ ਅਤੇ ਸਾਬਕਾ ਫੌਜੀਆਂ ਨੂੰ ਜ਼ਰੂਰੀ ਡੋਪ ਟੈਸਟ ਤੋਂ ਛੋਟ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹਥਿਆਰ ਲਾਇਸੈਂਸ ਲੈਣ ਜਾਂ ਉਸ ਦੀ ਰੀਨਿਊਵਲ ਕਰਵਾਉਣ ਦੇ ਮਾਮਲੇ 'ਚ ਹਰੇਕ ਵਿਅਕਤੀ ਲਈ ਡੋਪ ਟੈਸਟ ਜ਼ਰੂਰੀ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਨਸ਼ਾ ਕਰਨ ਵਾਲਾ ਵਿਅਕਤੀ ਲਾਇਸੈਂਸ ਹਾਸਲ ਨਾ ਕਰ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਸ ਅਤੇ ਸਾਬਕਾ ਫੌਜੀਆਂ ਨੂੰ ਡੋਪ ਟੈਸਟ ਤੋਂ ਛੋਟ ਦੇਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਸਿਵਲ ਹਸਪਤਾਲਾਂ ਦੇ ਗੇੜੇ ਨਾ ਮਾਰਨੇ ਪੈਣ ਅਤੇ ਨਾਲ ਹੀ ਉਨ੍ਹਾਂ 'ਤੇ ਵਾਧੂ ਖਰਚੇ ਦਾ ਬੋਝ ਨਾ ਪਵੇ। ਸੂਬੇ ਵਿਚ ਹਜ਼ਾਰਾਂ ਦੀ ਗਿਣਤੀ 'ਚ ਸੀਨੀਅਰ ਸਿਟੀਜ਼ਨਸ ਅਤੇ ਸੇਵਾਮੁਕਤ ਫੌਜੀਆਂ ਕੋਲ ਲਾਇਸੈਂਸੀ ਹਥਿਆਰ ਹਨ। ਮੁੱਖ ਮੰਤਰੀ ਦੇ ਸਾਹਮਣੇ ਜਦੋਂ ਉਨ੍ਹਾਂ ਦਾ ਮਾਮਲਾ ਰੱਖਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਪੁਰਾਣੇ ਟ੍ਰੈਕ ਰਿਕਾਰਡ ਨੂੰ ਦੇਖਦਿਆਂ ਉਨ੍ਹਾਂ ਨੂੰ ਡੋਪ ਟੈਸਟ ਤੋਂ ਜ਼ਰੂਰ ਛੋਟ ਮਿਲਣੀ ਚਾਹੀਦੀ ਹੈ। ਉਨ੍ਹਾਂ ਸੀਨੀਅਰ ਸਿਟੀਜ਼ਨਸ ਅਤੇ ਸਾਬਕਾ ਫੌਜੀਆਂ ਨੂੰ ਡੋਪ ਟੈਸਟ ਤੋਂ ਛੋਟ ਦੇਣ ਸਬੰਧੀ ਚਿੱਠੀ ਸਬੰਧਿਤ ਵਿਭਾਗਾਂ ਨੂੰ ਜਲਦੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
 
< Prev   Next >

Advertisements

Advertisement
Advertisement