:: ਸੁਪਰੀਮ ਕੋਰਟ ਚ ਹੈਦਰਾਬਾਦ ਐਨਕਾਊਂਟਰ ਖਿਲਾਫ 3 ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ   :: ਮਿਸ਼ਨ ਚੰਦਰਯਾਨ-3 ਲਈ ਇਸਰੋ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਸ਼ੀ   :: ਦਿੱਲੀ ਚ ਵਾਪਰੇ ਭਿਆਨਕ ਹਾਦਸੇ ਲਈ ਸਿਰਸਾ ਨੇ ਕੇਜਰੀਵਾਲ ਨੂੰ ਦੱਸਿਆ ਜ਼ਿੰਮੇਦਾਰ   :: ਔਰਤਾਂ ਨਾਲ ਜਬਰ ਜ਼ਨਾਹ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਨਹੀਂ ਮਨਾਏਗੀ ਜਨਮਦਿਨ   :: ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ   :: ਰਾਹੁਲ ਨੇ ਭਾਰਤ ਨੂੰ ਦੱਸਿਆ ਦੁਨੀਆ ਦਾ ਰੇਪ ਕੈਪਿਟਲ   :: ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਸਖਤ ਵਿਰੋਧ   :: J&K : ਫੌਜ ਚ ਸ਼ਾਮਲ ਹੋਏ 404 ਜਵਾਨ, ਮਾਂ ਨੇ ਲਾਇਆ ਗਲੇ ਤਾਂ ਭਰ ਆਈਆਂ ਅੱਖਾਂ   :: GST ਬਾਰੇ ਫੇਰ ਵਰ੍ਹੇ ਕੈਪਟਨ, ਪੰਜਾਬ ਜ਼ਿਆਦਾ ਦੇਰ ਉਧਾਰ ਲੈਕੇ ਨਹੀਂ ਚੱਲ ਸਕਦਾ   :: ਹੈਦਰਾਬਾਦ ਮਾਮਲੇ ਸਮੇਤ ਕਈ ਹੋਰ ਮੁੱਦਿਆਂ ਤੇ CM ਜੈਰਾਮ ਨੇ ਦਿੱਤਾ ਵੱਡਾ ਬਿਆਨ   :: ਧਾਰਾ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਨਵੀਂ ਉਮੀਦ : ਪੀ.ਐੱਮ. ਮੋਦੀ   :: ਲਾਲੂ ਪ੍ਰਸਾਦ ਨੂੰ ਵੱਡਾ ਝਟਕਾ,ਜ਼ਮਾਨਤ ਪਟੀਸ਼ਨ ਫਿਰ ਖਾਰਿਜ   :: ਭਾਰਤ ਸਰਕਾਰ ਨੇ ਰੱਦ ਕੀਤਾ ਸਵਾਮੀ ਨਿਤਿਆਨੰਦ ਪਾਸਪੋਰਟ   :: ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ਚ ਹੋਏ ਢੇਰ : ਤੇਲੰਗਾਨਾ ਪੁਲਸ   :: 84 ਸਿੱਖ ਕਤਲੇਆਮ ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ ਚ ਭੂਚਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜੰਗ ਦਾ ਮੈਦਾਨ ਬਣੇਗੀ 'ਆਪ' ਦੀ ਕਾਨਫਰੰਸ, ਇੱਕੋ ਮੰਚ 'ਤੇ ਭਿੜਨਗੇ ਖਹਿਰਾ-ਮਾਨ! PRINT ਈ ਮੇਲ
jang.jpgਚੰਡੀਗੜ੍ਹ ਆਜ਼ਾਦੀ ਦਿਹਾੜੇ ਮੌਕੇ ਈਸੜੂ (ਲੁਧਿਆਣਾ) ਵਿਖੇ ਆਮ ਆਦਮੀ ਪਾਰਟੀ ਵਲੋਂ ਰੱਖੀ ਗਈ ਸਿਆਸੀ ਕਾਨਫਰੰਸ ਜੰਗ ਦਾ ਮੈਦਾਨ ਬਣ ਸਕਦੀ ਹੈ ਕਿਉਂਕਿ ਇਸ ਦਿਨ ਖਹਿਰਾ ਤੇ ਮਾਨ ਧੜੇ ਵਲੋਂ ਇੱਕੋ ਮੰਚ 'ਤੇ ਆਪਸ 'ਚ ਭਿੜਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਕਾਨਫਰੰਸ ਹੁਣ ਪਾਰਟੀ ਲਈ ਗਲੇ ਦੀ ਹੱਡੀ ਬਣ ਗਈ ਹੈ।

ਅਸਲ 'ਚ ਸੁਖਪਾਲ ਖਹਿਰਾ ਦੀ 2 ਅਗਸਤ ਨੂੰ ਬਠਿੰਡਾ 'ਚ ਹੋਈ ਕਨਵੈਂਸ਼ਨ ਦੇ ਜਵਾਬ 'ਚ ਪਾਰਟੀ ਨੇ ਈਸੜੂ 'ਚ ਕਾਨਫਰੰਸ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ। ਖਹਿਰਾ ਨੇ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਉਹ ਆਪਣੇ ਧੜੇ ਦੇ ਸਾਰੇ 7 ਵਿਧਾਇਕਾਂ ਸਮੇਤ ਇਸ ਕਾਨਫਰੰਸ 'ਚ ਸ਼ਿਰੱਕਤ ਕਰਨਗੇ। ਉਨ੍ਹਾਂ ਦਾ ਤਰਕ ਹੈ ਕਿ ਉਨ੍ਹਾਂ ਦਾ ਧੜਾ 'ਆਪ' ਨਾਲੋਂ ਵੱਖਰਾ ਨਹੀਂ ਹੈ, ਸਗੋਂ ਪੰਜਾਬ 'ਆਪ' ਦੀ ਵਕਾਲਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸੇ ਲਈ ਪੰਜਾਬ 'ਚ ਆਮ ਆਦਮੀ ਪਾਰਟੀ ਵਲੋਂ ਹੋਣ ਵਾਲੀ ਕਾਨਫਰੰਸ ਤੇ ਰੈਲੀਆਂ 'ਚ ਉਨ੍ਹਾਂ ਦਾ ਧੜਾ ਜ਼ਰੂਰ ਸ਼ਾਮਲ ਹੋਵੇਗਾ। ਦਿੱਲੀ ਧੜੇ ਦੀ ਮਰਜ਼ੀ ਹੈ ਕਿ ਖਹਿਰਾ ਇਸ ਕਾਨਫਰੰਸ 'ਚ ਸ਼ਾਮਲ ਨਾ ਹੋਵੇ। ਹੁਣ ਇਹ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਦੋਹਾਂ ਧੜਿਆਂ ਦੇ ਆਗੂ ਇਸ ਕਾਨਫਰੰਸ ਦੌਰਾਨ ਆਪਸ 'ਚ ਭਿੜ ਸਕਦੇ ਹਨ। 15 ਅਗਸਤ ਨੂੰ ਈਸੜੂ ਕਾਨਫਰੰਸ 'ਚ ਆਉਣ ਵਾਲੀ ਕਾਰਕੁੰਨਾਂ ਦੀ ਭੀੜ ਵੀ ਖਹਿਰਾ ਨਾਲ ਖੜ੍ਹੀ ਹੋ ਸਕਦੀ ਹੈ।
ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਸਹਿਯੋਗੀ 'ਲੋਕ ਇਨਸਾਫ ਪਾਰਟੀ' ਦਾ ਅੰਦਰਖਾਤੇ ਖਹਿਰਾ ਨੂੰ ਖੁੱਲ੍ਹਾ ਸਮਰਥਨ ਹੈ। ਨਤੀਜੇ ਵਜੋਂ ਖਹਿਰਾ ਧੜੇ ਦੇ ਸਮਰਥਕਾਂ ਦੀ ਗਿਣਤੀ ਈਸੜੂ 'ਚ ਦਿੱਲੀ ਧੜੇ ਜਾਂ ਮਾਨ ਧੜੇ ਨਾਲੋਂ ਜ਼ਿਆਦਾ ਹੋਣਾ ਤੈਅ ਹੈ। ਇਹ ਹੀ ਕਾਰਨ ਹੈ ਕਿ ਖਹਿਰਾ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਵੱਖਰਾ ਮੰਚ ਨਹੀਂ ਬਣਾਉਣਗੇ।  ਭਗਵੰਤ ਮਾਨ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਈਸੜੂ ਦੀ ਕਾਨਫਰੰਸ 'ਚ ਹਿੱਸਾ ਲਵੇਗੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਖਹਿਰਾ ਮੰਚ 'ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ ਪਰ ਉਨ੍ਹਾਂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਜਿੱਠਣਾ ਉਨ੍ਹਾਂ ਨੂੰ ਵੀ ਆਉਂਦਾ ਹੈ।
 
< Prev   Next >

Advertisements

Advertisement

Advertisement
Advertisement
Advertisement
Advertisement
Advertisement