15 ਅਗਸਤ ਨੂੰ ਪੀ.ਐੱਮ. ਮੋਦੀ ਜਨਧਨ ਖਾਤਾਧਾਰਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ |
|
|
 ਨਵੀਂ ਦਿੱਲੀ -12ਅਗਸਤ-(ਮੀਡੀਆ,ਦੇਸਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਲਾਲ ਕਿਲੇ ਤੋਂ ਆਪਣੇ ਭਾਸ਼ਣ ਵਿਚ 32 ਕਰੋੜ ਜਨਧਨ ਖਾਤਾਧਾਰਕਾਂ ਲਈ ਵੱਡੇ ਤੋਹਫੇ ਦਾ ਐਲਾਨ ਕਰ ਸਕਦੇ ਹਨ। ਇਹ ਐਲਾਨ ਸਾਲ 2019 ਦੀਆਂ ਸੰਸਦੀ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਲਈ 'ਗੇਮ ਚੇਂਜਰ' ਸਾਬਤ ਹੋ ਸਕਦਾ ਹੈ। ਇਕ ਸੀਨੀਅਰ
ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਵਿੱਤੀ ਸਮਾਵੇਸ਼ਾਂ
ਨੂੰ ਵਧਾਵਾ ਦੇਣ ਲਈ ਜਨਧਨ ਖਾਤਿਆਂ ਵਿਚ ਓਵਰ ਡਰਾਫਟ ਸਹੂਲਤ ਨੂੰ ਦੁੱਗਣਾ ਕਰ ਕੇ 10
ਹਜ਼ਾਰ ਰੁਪਏ ਕਰਨ ਦਾ ਐਲਾਨ ਕਰ ਸਕਦੇ ਹਨ। ਫਿਲਹਾਲ ਇਨ੍ਹਾਂ ਖਾਤਿਆਂ ਦੇ 6 ਮਹੀਨੇ ਤੱਕ
ਠੀਕ ਤਰੀਕੇ ਨਾਲ ਚੱਲਣ ਦੇ ਬਾਅਦ 5,000 ਰੁਪਏ ਦੀ ਓਵਰ ਡਰਾਫਟ ਸਹੂਲਤ ਦਿੱਤੀ ਜਾਂਦੀ ਹੈ।
ਸੂਤਰਾਂ ਮੁਤਾਬਕ ਇਸ ਦੇ ਨਾਲ ਹੀ ਸਰਕਾਰ ਆਕਰਸ਼ਕ ਛੋਟੀ ਬੀਮਾ ਯੋਜਨਾ ਦਾ ਵੀ ਐਲਾਨ ਕਰ
ਸਕਦੀ ਹੈ, ਜਿਸ ਵਿਚ ਰੁਪਏ ਕਾਰਡ ਹੋਲਡਰਜ਼ ਨੂੰ ਮਿਲਣ ਵਾਲੀ ਮੁਫਤ ਹਾਦਸਾ ਬੀਮਾ ਰਾਸ਼ੀ ਨੂੰ
1 ਲੱਖ ਰੁਪਏ ਤੋਂ ਵਧਾਇਆ ਜਾ ਸਕਦਾ ਹੈ।
|