:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖ਼ਾਲਸਾ ਨੇ ਜਿੱਤਿਆ ਕੇਰਲ ਵਾਸੀਆਂ ਦਾ ਦਿਲ PRINT ਈ ਮੇਲ
khalsa_aid.jpgਕੋਚੀ: ਕੇਰਲ ਦੇ ਹੜ੍ਹ ਪੀੜਤਾਂ ਲਈ ਨਾ ਸਿਰਫ਼ ਦੇਸ਼ ਬਲਕਿ ਪੂਰੀ ਦੁਨੀਆ ਦੁਆਵਾਂ ਕਰ ਰਿਹਾ ਹੈ। ਹਰ ਕੋਈ ਆਪਣੇ ਵਿੱਤ ਮੁਤਾਬਕ ਕੇਰਲ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਹੈ। ਹੜ੍ਹਾਂ ਨਾਲ ਆਈ ਤਬਾਹੀ ਦੌਰਾਨ ਉੱਥੇ ਮਨੁੱਖਤਾ ਤੇ ਭਾਈਚਾਰਕ ਸਾਂਝ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ, ਉਹ ਇਹ ਕਿ ਇੱਕ ਧਰਮ ਦੇ ਲੋਕ ਕਿਸੇ ਹੋਰ ਧਰਮ ਦੇ ਅਸਥਾਨ ਜਾ ਕੇ ਹੜ੍ਹ ਪੀੜਤ ਹਰ ਧਰਮ ਦੇ ਲੋਕਾਂ ਦੀ ਲੰਗਰ ਤਿਆਰ ਕਰ ਰਹੇ ਹਨ। ਇੰਨਾ ਹੀ ਨਹੀਂ ਬਿਪਤਾ ਮਾਰੇ ਲੋਕਾਂ ਦੇ ਧਾਰਮਿਕ ਅਸਥਾਨ ਦੀ ਸਫ਼ਾਈ ਵੀ ਕੀਤੀ ਗਈ ਤਾਂ ਜੋ ਲੋਕ ਉੱਥੇ ਪਹੁੰਚ ਕੇ ਐਤਵਾਰ ਦੀ ਵਿਸ਼ੇਸ਼ ਪਰੇਅਰ ਅਦਾ ਕਰ ਸਕਣ।
ਸੰਸਥਾ ਖ਼ਾਲਸਾ ਏਡ ਦੇ 14 ਸਿੱਖਾਂ ਦੀ ਟੀਮ ਕੇਰਲ ਪਹੁੰਚੀ ਹੋਈ ਹੈ ਤੇ ਉਹ ਰੋਜ਼ਾਨਾ 13,000 ਥਾਲੀਆਂ ਖਾਣਾ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਐਤਵਾਰ ਨੂੰ ਹੋਣ ਵਾਲੀ ਇਸਾਈਆਂ ਦੀ ਵਿਸ਼ੇਸ਼ ਪਰੇਅਰ ਲਈ ਅਲੇਪਈ ਦੇ ਨੀਰਾਟੂਪੁਰਮ ਵਿੱਚ ਸੇਂਟ ਜੌਹਨਜ਼ ਮਾਰਥੋਮਾ ਚਰਚ ਦੀ ਸਫ਼ਾਈ ਵੀ ਕਰ ਦਿੱਤੀ ਹੈ। ਖ਼ਾਲਸਾ ਏਡ ਦੇ 14 ਵਾਲੰਟੀਅਰਾਂ ਨੂੰ ਇਸ ਚਰਚ ਦੀ ਸਫ਼ਾਈ ਕਰਨ ਵਿੱਚ ਦੋ ਦਿਨਾਂ ਦਾ ਸਮਾਂ ਲੱਗਾ। ਸਾਰਾ ਚਰਚ ਹੜ੍ਹਾਂ ਕਾਰਨ ਮਿੱਟੀ ਤੇ ਗਾਦ ਨਾਲ ਭਰਿਆ ਹੋਇਆ ਸੀ, ਪਰ ਹੁਣ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਹੈ।



ਖ਼ਾਲਸਾ ਏਡ ਦੇ ਏਸ਼ੀਆ ਪੈਸਿਫ਼ਿਕ ਦੇ ਪ੍ਰਬੰਧਕੀ ਨਿਰਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਇਸਾਈ ਧਰਮ ਦੇ ਲੋਕਾਂ ਨੇ ਉਨ੍ਹਾਂ ਨੂੰ ਐਤਵਾਰ ਦੀ ਵਿਸ਼ੇਸ਼ ਅਰਦਾਸ ਅਦਾ ਕਰਨ ਲਈ ਚਰਚ ਦੀ ਸਫ਼ਾਈ ਕਰਨ ਲਈ ਕਿਹਾ ਤਾਂ ਉਨ੍ਹਾਂ ਦੀ ਟੀਮ ਫੌਰਨ ਇਸ ਕੰਮ ਵਿੱਚ ਜੁਟ ਗਈ। ਅਮਰਪ੍ਰੀਤ ਨੇ ਦੱਸਿਆ ਕਿ ਇਸ ਕਾਰਜ ਨਾਲ ਭਾਈਚਾਰਕ ਸਾਂਝ ਵਧਦੀ ਹੈ ਤੇ ਕੇਰਲਾ 'ਤੇ ਆਏ ਮਾੜੇ ਵਕਤ ਦੌਰਾਨ ਵਾਲੰਟੀਅਰਾਂ ਵੱਲੋਂ ਕੀਤੀ ਇਸ ਮਿਹਨਤ ਨਾਲ ਮਨੁੱਖਤਾ ਦਾ ਸੰਦੇਸ਼ ਜਾਰੀ ਹੁੰਦਾ ਹੈ।

 
< Prev   Next >

Advertisements