:: ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'   :: ਲੋਕ ਸਭਾ ਚੋਣਾਂ ਇਕ ਜੰਗ ਵਾਂਗ : ਸੁਸ਼ਮਾ   :: ਸੱਤਾ ਪਾਉਣ ਲਈ ਭਾਜਪਾ ਬਣਾ ਰਹੀ ਕਸ਼ਮੀਰ ਨੂੰ ਬਲੀ ਦਾ ਬੱਕਰਾ : ਮਹਿਬੂਬਾ   :: ਮੈਨੂੰ ਖੁਸ਼ੀ ਹੈ ਕਿ ਮਾਇਆਵਤੀ ਮੇਰੇ ਲਈ ਵੋਟ ਮੰਗਣ ਆਈ, ਮੈਂ ਉਸਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ: ਮੁਲਾਇਮ   :: ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ   :: 'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗੀ ਸਲਾਮਤ': ਮਨੋਜ ਸਿਨ੍ਹਾ   :: ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ   :: ਜਾਖੜ ਦਾ ਜਗਮੀਤ ਬਰਾੜ 'ਤੇ ਸ਼ਬਦੀ ਹਮਲਾ   :: 'ਚੌਕੀਦਾਰ ਚੋਰ ਹੈ' ਵਿਗਿਆਪਨ 'ਤੇ ਚੋਣ ਕਮਿਸ਼ਨ ਨੇ ਲਗਾਈ ਰੋਕ   :: ਟਰੈਕਟਰ ਪਲਟਣ ਨਾਲ ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ 'ਚ ਨਾਨੀ ਨੇ ਵੀ ਤੋੜਿਆ ਦਮ   :: 'ਮੋਦੀ' ਨੇ ਰਾਹੁਲ ਵਿਰੁੱਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ   :: ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਦੇ ਰਹੇ ਹਨ ਕਰੋੜ ਰੁਪਏ : ਬਾਬਾ ਰਾਮਦੇਵ   :: ਇਮਰਾਨ ਦੀ 'ਰਿਵਰਸ ਸਵਿੰਗ' 'ਤੇ ਭਾਰਤੀ ਜਾਣਦੇ ਹਨ ਕਿਵੇ ਖੇਡਣਾ ਹੈ 'ਹੈਲੀਕਾਪਟਰ ਸ਼ਾਟ' : PM ਮੋਦੀ   :: ਭਾਜਪਾ ਦਾ ਸੱਤਾ 'ਚ ਆਉਣ ਤੈਅ : ਨਰਿੰਦਰ ਮੋਦੀ   :: ਰਾਜਨਾਥ ਕੋਲ ਹੈ 2.97 ਕਰੋੜ ਰੁਪਏ ਦੀ ਅਚੱਲ ਜਾਇਦਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ PRINT ਈ ਮੇਲ
mo29.jpgਨਵੀਂ ਦਿੱਲੀ: ਨੋਟਬੰਦੀ ਬਾਰੇ ਅੱਜ ਭਾਰਤੀ ਕੇਂਦਰੀ ਰਿਜ਼ਰਵ ਬੈਂਕ ਨੇ ਵੱਡੀ ਜਾਣਕਾਰੀ ਦਿੱਤੀ ਹੈ। ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਮੁਤਾਬਕ ਨੋਟਬੰਦੀ ਦੌਰਾਨ 15 ਲੱਖ 44 ਹਜ਼ਾਰ ਕਰੋੜ ਰੁਪਏ ਦੇ ਨੋਟ ਬੰਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 15 ਲੱਖ 31 ਹਜ਼ਾਰ ਕਰੋੜ

ਵਾਪਸ ਆਏ ਹਨ। ਸਿਰਫ਼ 13 ਹਜ਼ਾਰ ਕਰੋੜ ਰੁਪਏ ਹੀ ਸਿਸਟਮ ਤੋਂ ਬਾਹਰ ਪਾਇਆ ਗਿਆ। ਆਰਬੀਆਈ ਵੱਲੋਂ ਅੰਤਮ ਅੰਕੜੇ ਜਾਰੀ ਹੋਣ ਤੋਂ ਬਾਅਦ ਹੁਣ ਵਿਰੋਧੀ ਸਵਾਲ ਚੁੱਕ ਰਹੇ ਹਨ ਕਿ ਜਦ 99.30% ਪੈਸਾ ਵਾਪਸ ਆ ਗਿਆ ਹੈ ਤਾਂ ਨੋਟਬੰਦੀ ਦਾ ਫਾਇਦਾ ਕੀ ਹੋਇਆ।ਵਿਰੋਧੀ ਸਵਾਲ ਚੁੱਕ ਰਹੇ ਹਨ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਸਿਸਟਮ ਵਿੱਚੋਂ ਕਾਲਾ ਧਨ ਬਾਹਰ ਹੋ ਜਾਵੇਗਾ, ਹੁਣ ਸਾਫ਼ ਹੈ ਕਿ ਨੋਟਬੰਦੀ ਫੇਲ੍ਹ ਸਾਬਤ ਹੋਈ ਹੈ। ਕਾਂਗਰਸ ਦੇ ਬੁਲਾਰੇ ਸੰਜੇ ਝਾਅ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰੁਣ ਸ਼ੌਰੀ ਸਹੀ ਸਨ ਕਿ ਨੋਟਬੰਦੀ ਤੋਂ ਵੱਡਾ ਆਰਥਕ ਘਪਲਾ ਭਾਰਤ ਦੇ ਇਤਿਹਾਸ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ, ਇਸ ਲਈ ਉਨ੍ਹਾਂ ਆਪਣਾ ਕਾਲਾਧਨ ਸਫੈਦ ਕਰਵਾ ਲਿਆ। ਝਾਅ ਨੇ ਕਿਹਾ ਕਿ ਨੋਟਬੰਦੀ ਦੌਰਾਨ ਬੈਂਕਾਂ ਦੀਆਂ ਲੰਮੀਆਂ ਕਤਾਰਾਂ ਵਿੱਚ ਖੜ੍ਹੇ 140 ਲੋਕਾਂ ਦੀ ਮੌਤ ਹੋਈ, ਜਿਸ ਦਾ ਕੋਈ ਅਫ਼ਸੋਸ ਨਹੀਂ ਜਤਾ ਰਿਹਾ।ਕਾਂਗਰਸ ਦੇ ਇਲਜ਼ਾਮਾਂ 'ਤੇ ਜਵਾਬ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜ਼ਫ਼ਰ ਇਸਲਾਮ ਨੇ ਕਿਹਾ ਕਿ ਨੋਟਬੰਦੀ ਦਾ ਮਤਲਬ ਸਹੀ ਤਰੀਕੇ ਨਾਲ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਸਮੇਂ ਇਹ ਨਹੀਂ ਸੀ ਕਿਹਾ ਗਿਆ ਕਿ ਨੋਟ ਨਹੀਂ ਆਉਣਗੇ, ਬਲਕਿ ਇਹ ਕਿਹਾ ਗਿਆ ਸੀ ਕਿ ਲੋਕਾਂ ਨੂੰ ਦੱਸਣਾ ਪਵੇਗਾ ਕਿ ਨੋਟ ਕਿੱਥੋਂ ਆਏ ਤੇ ਇਨ੍ਹਾਂ ਬਾਰੇ ਸਾਰਾ ਹਿਸਾਬ-ਕਿਤਾਬ ਦੇਣਾ ਪਵੇਗਾ।
 
< Prev   Next >

Advertisements

Advertisement

Advertisement
Advertisement
Advertisement