:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ PRINT ਈ ਮੇਲ
rah_29.jpgਕੋਚੀ: ਭੀਮਾ ਕੋਰੇਗਾਂਵ ਹਿੰਸਾ ਮਾਮਲੇ ਸਬੰਧੀ ਵਕੀਲ, ਸਮਾਜਸੇਵੀ ਤੇ ਖੱਬੇਪੱਖੀ ਵਿਚਾਰਕਾਂ ਦੀ ਗ੍ਰਿਫ਼ਤਾਰੀ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪੀਐਮ ਮੋਦੀ ਤੇ ਆਰਐਸਐਸ ’ਤੇ ਸ਼ਬਦੀ ਹਮਲੇ ਕੀਤੇ ਹਨ। ਕੇਰਲ ਹੜ੍ਹ ਦਾ ਜਾਇਜ਼ਾ ਲੈਣ ਪੁੱਜੇ ਰਾਹੁਲ
ਗਾਂਦੀ ਨੇ ਕਿਹਾ ਕਿ ਪੂਰਾ ਦੇਸ਼ ਨਾਗਪੁਰ ਤੋਂ ਚੱਲ ਰਿਹਾ ਹੈ। ਅਸੀਂ ਇੱਕਜੁੱਟ ਹੋ ਕੇ ਇਸ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ। ਯਾਦ ਰਹੇ ਕਿ ਨਾਗਪੁਰ ਵਿੱਚ ਆਰਐਸਐਸ ਦਾ ਮੁੱਖ ਦਫ਼ਤਰ ਹੈ।ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਦੋ ਤਰ੍ਹਾਂ ਦਾ ਵਿਜ਼ਨ ਹੈ। ਇੱਕ ਕੇਂਦਰਤ ਹੈ ਤੇ ਦੂਜਾ ਸਾਰਿਆਂ ਨੂੰ ਥਾਂ ਦਿੰਦਾ ਹੈ। ਪਹਿਲਾ ਇੱਕੋ ਵਿਚਾਰਧਾਰ ਨੂੰ ਮੰਨਦਾ ਹੈ ਜੋ ਨਾਗਪੁਰ ਵਿੱਚ ਹੈ। ਅੱਜ ਦੇਸ਼ ਨਾਗਪੁਰ ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਹੁਲ ਨੇ ਪੰਜ ਜਣਿਆਂ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਸੀ ਕਿ ਭਾਰਤ ਵਿੱਚ ਹੁਣ ਸਿਰਫ ਇੱਕ ਐਨਜੀਓ ਲਈ ਹੀ ਥਾਂ ਹੈ ਤੇ ਉਹ ਆਰਐਸਐਸ ਹੈ। ਦੂਜੇ ਸਾਰੇ ਐਨਜੀਓ ਨੂੰ ਬੰਦ ਕਰ ਦਿਓ। ਸਾਰੇ ਵਰਕਰਾਂ ਨੂੰ ਜੇਲ੍ਹ ਭੇਜ ਦਿਓ ਤੇ ਸ਼ਿਕਾਇਤ ਕਰਨ ਵਾਲਿਆਂ ਨੂੰ ਵੀ ਗੋਲ਼ੀ ਮਾਰ ਦਿਓ।ਜ਼ਿਕਰਯੋਗ ਹੈ ਕਿ ਭੀਮਾ ਕੋਰੇਗਾਂਵ ਹਿੰਸਾ ਮਾਮਲੇ ਸਬੰਧੀ ਕੱਲ੍ਹ ਪੁਲਿਸ ਨੇ ਮੁੰਬਈ, ਪੁਣੇ, ਗੋਆ, ਦਿੱਲੀ, ਤੇਲੰਗਾਨਾ, ਛੱਤੀਸਗੜ੍ਹ ਤੇ ਹਰਿਆਣਾ ਵਿੱਚ 10 ਥਾਂ ਛਾਪੇਮਾਰੀ ਕਰਕੇ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਗ੍ਰਿਫਤਾਰੀਆਂ ਦਾ ਕਈ ਸਮਾਜਿਕ ਤੇ ਮਨੁੱਖੀ ਅਧਿਕਾਰ ਵਰਕਰਾਂ ਤੇ ਸਾਬਕਾ ਨੌਕਰਸ਼ਾਹਾਂ ਨੇ ਵਿਰੋਧ ਕੀਤਾ ਹੈ।

ਗੌਰਤਲਬ ਹੈ ਕਿ ਭੀਮਾ-ਕੋਰੇਗਾਂਵ ਦਲਿਤ ਇਤਿਹਾਸ ਵਿੱਚ ਵੱਡੀ ਥਾਂ ਰੱਖਦਾ ਹੈ। ਇੱਥੇ ਪੇਸ਼ਵਾ ਤੇ ਅੰਗਰੇਜ਼ਾਂ ਵਿੱਚ ਲੜਾਈ ਹੋਈ ਸੀ। ਇਸ ਵਿੱਚ ਦਲਿਤਾਂ ਨੇ ਆਪਣੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਇਸ ਲੜਾਈ ਨੂੰ 200 ਸਾਲ ਪੂਰੇ ਹੋਣ ’ਤੇ ਦਲਿਤ ਸਮਾਜ ਇਕੱਠਾ ਹੋਇਆ ਸੀ ਪਰ ਇਸੇ ਦੌਰਾਨ ਹਿੰਸਾ ਹੋ ਗਈ ਸੀ। ਪੁਲਿਸ ਦਾ ਦਾਅਵਾ ਹੈ ਕਿ 31 ਦਸੰਬਰ ਨੂੰ ਯਲਗਾਰ ਪ੍ਰੀਸ਼ਦ ਦੇ ਸਮਾਗਮ ਵਿੱਚ ਦਿੱਤੇ ਭਾਸ਼ਣ ਨੇ ਹਿੰਸਾ ਭੜਕਾਈ ਸੀ। ਇਸੇ ਹਿੰਸਾ ਦੇ ਇਲਜ਼ਾਮਾਂ ਹੇਠ ਉਕਤ ਪੰਜ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
 
< Prev   Next >

Advertisements

Advertisement

Advertisement