:: ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼   :: ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ   :: ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ   :: ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ   :: ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ   :: ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ   :: ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ   :: ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ   :: ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ   :: ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ   :: ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ   :: ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ   :: ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ   :: ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ   :: ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ' PRINT ਈ ਮੇਲ
kitab.jpgਨਵੀਂ ਦਿੱਲੀ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਸੰਸਕ੍ਰਿਤੀ ਦੱਸਦੇ ਹੋਏ ਕਿਹਾ ਹੈ ਕਿ ਸਾਰਿਆਂ ਦੀ ਭਲਾਈ ਅਤੇ ਸੁੱਖ ਦੀ ਕਾਮਨਾ ਕਰਨ ਵਾਲੇ ਸੱਭਿਆਚਾਰ 'ਚ ਧਰਮ, ਜਾਤੀ ਅਤੇ ਲਿੰਗ ਜਾਂ ਕਿਸੇ ਹੋਰ ਆਧਾਰ 'ਤੇ ਭੇਦਭਾਵ ਕਿਸੇ ਵੀ ਰਾਸ਼ਟਰਵਾਦੀ ਲਈ ਮਨਜ਼ੂਰਸ਼ੁਦਾ ਨਹੀਂ ਹੈ।

ਨਾਇਡੂ ਨੇ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ 'ਚ ਇਕ ਸਾਲ ਦੇ ਕਾਰਜਕਾਲ ਦੇ ਤਜਰਬਿਆਂ 'ਤੇ ਆਧਾਰਤ ਆਪਣੀ ਕਿਤਾਬ 'ਮੂਵਿੰਗ ਆਨ ਮੂਵਿੰਗ ਫਾਰਵਰਡ' ਦੀ ਘੁੰਡ-ਚੁਕਾਈ ਸਮਾਰੋਹ ਵਿਚ ਕਿਹਾ ਕਿ ਦੁਨੀਆ ਦਾ ਪਰਮ ਉੱਤਮ ਸੱਭਿਆਚਾਰ ਹੈ, ਇਸ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 'ਵਸੁਧੈਵ ਕੁਟੁੰਬਕਮ' ਭਾਰਤੀ ਦਰਸ਼ਨ ਦੀ ਆਤਮਾ ਹੈ ਅਤੇ ਇਸ ਵਿਚ ਸਭ ਦਾ ਖਿਆਲ ਰੱਖਣ ਦਾ ਸੰਦੇਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐੱਚ. ਡੀ. ਦੇਵੇਗੌੜਾ, ਵਿੱਤ ਮੰਤਰੀ ਅਰੁਣ ਜੇਤਲੀ ਤੇ ਰਾਜ ਸਭਾ 'ਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਨਾਲ ਨਾਇਡੂ ਵਲੋਂ ਤਿਆਰ ਕਿਤਾਬ ਦੀ ਘੁੰਡ-ਚੁਕਾਈ ਕੀਤੀ। ਨਾਇਡੂ ਨੇ ਦੇਸ਼ ਦੇ ਵੰਨ-ਸੁਵੰਨੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਮਾਤਾ ਦੀ ਜੈ ਦੇ ਨਾਅਰੇ ਦਾ ਮਨੋਰਥ ਜਾਤੀ ਅਤੇ ਪੰਥ ਨੂੰ ਪਰ੍ਹੇ ਰੱਖਦੇ ਹੋਏ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀ ਜੈ ਦੀ ਕਾਮਨਾ ਕਰਨਾ ਹੈ।
ਸਮਾਜਿਕ ਭੇਦਭਾਵ ਨੂੰ ਇਸ ਦੇ ਵਿਰੁੱਧ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਮ ਦੇ ਆਧਾਰ 'ਤੇ, ਜਾਤੀ ਦੇ ਆਧਾਰ 'ਤੇ ਜਾਂ ਲਿੰਗ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਰਾਸ਼ਟਰਵਾਦੀ ਲਈ ਮਨਜ਼ੂਰਸ਼ੁਦਾ ਨਹੀਂ ਹੈ। ਸਾਡੇ ਵਿਚੋਂ ਹਰੇਕ ਦੀ ਇਹੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸੇ ਦਿਸ਼ਾ ਵਿਚ ਅੱਗੇ ਵਧਾਂਗੇ, ਜਿਸ ਨਾਲ ਦੇਸ਼ ਵੀ ਤੇਜ਼ ਰਫਤਾਰ ਨਾਲ ਅੱਗੇ ਵਧ ਸਕੇ।
ਅਨੁਸ਼ਾਸਨ ਦੀ ਗੱਲ ਨੂੰ 'ਨਿਰੰਕੁਸ਼ਤਾ' ਕਰਾਰ ਦਿੱਤਾ ਜਾਂਦਾ ਹੈ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਕਿਹਾ ਕਿ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਆਪਣੇ ਕਾਰਜਕਾਲ ਦੇ ਇਕ ਸਾਲ ਦਾ ਲੇਖਾ-ਜੋਖਾ ਕਿਤਾਬ ਦੇ ਮਾਧਿਅਮ ਰਾਹੀਂ ਪੇਸ਼ ਕਰ ਕੇ ਜਨਤਕ ਜੀਵਨ ਵਿਚ ਅਨੁਸ਼ਾਸਨ, ਜਵਾਬਦੇਹੀ, ਫਰਜ਼ ਅਤੇ ਪਾਰਦਰਸ਼ਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਨਾਇਡੂ ਦੇ ਉਪ-ਰਾਸ਼ਟਰਪਤੀ ਦੇ ਰੂਪ 'ਚ ਪਹਿਲੇ ਸਾਲ ਦੇ ਕਾਰਜਕਾਲ 'ਤੇ ਆਧਾਰਤ ਕਿਤਾਬ 'ਮੂਵਿੰਗ ਆਨ ਮੂਵਿੰਗ ਫਾਰਵਰਡ', 'ਵਨ ਈਅਰ ਇਨ ਆਫਿਸ' ਦੀ ਐਤਵਾਰ ਨੂੰ ਇਥੇ ਘੁੰਡ-ਚੁਕਾਈ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਨਾਇਡੂ ਨੇ ਇਕ ਤਰ੍ਹਾਂ ਨਾਲ ਆਪਣੇ ਕਾਰਜਕਾਲ ਦੇ ਇਕ ਸਾਲ ਦਾ ਰਿਪੋਰਟ ਕਾਰਡ ਦਿੱਤਾ ਹੈ। ਕਿਤਾਬ ਵਿਚ ਸੰਸਦ ਅਤੇ ਉਸ ਦੇ ਬਾਹਰ ਨਾਇਡੂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਯਤਨ ਹੈ ਅਤੇ ਇਸ ਨਾਲ ਸੰਸਦ ਵਿਚ ਜਨਹਿਤ ਲਈ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਮਦਦ ਮਿਲੇਗੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਵਸਥਾ ਵਿਚ ਅਨੁਸ਼ਾਸਨ ਦੇ ਮਹੱਤਵ ਨੂੰ ਅਹਿਮੀਅਤ ਦਿੰਦੇ ਹੋਏ ਕਿਹਾ ਕਿ ਇਨ੍ਹੀਂ ਦਿਨੀਂ ਅਨੁਸ਼ਾਸਨ ਨੂੰ ਨਿਰੰਕੁਸ਼ਤਾ ਕਰਾਰ ਦਿੱਤਾ ਜਾਂਦਾ ਹੈ। ਮੋਦੀ ਨੇ ਐਤਵਾਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੀ ਕਿਤਾਬ ਦੀ ਘੁੰਡ-ਚੁਕਾਈ ਸਮਾਰੋਹ 'ਚ ਉਪ ਰਾਸ਼ਟਰਪਤੀ ਦੀ ਅਨੁਸ਼ਾਸਨਪ੍ਰਿਯ ਕਾਰਜਸ਼ੈਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜ਼ਿੰਮੇਵਾਰੀਆਂ ਦੀ ਪੂਰਤੀ ਵਿਚ ਸਫਲਤਾ ਲਈ ਨਿਯਮਬੱਧ ਕਾਰਜ ਪ੍ਰਣਾਲੀ ਜ਼ਰੂਰੀ ਹੈ।
 
< Prev   Next >

Advertisements

Advertisement
Advertisement

Advertisement