:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਮ ਆਦਮੀ ਪਾਰਟੀ ਨੂੰ ਵਿਦੇਸ਼ੀ ਧਰਤੀ 'ਤੇ ਵੀ ਮਿਲਿਆ ਝਟਕਾ PRINT ਈ ਮੇਲ
aap_6_sep.jpgਚੰਡੀਗੜ੍ਹ ਆਮ ਆਦਮੀ ਪਾਰਟੀ (ਆਪ) ਦੇ ਓਵਰਸੀਜ਼ ਯੂਨਿਟਸ ਨੇ ਹਾਈਕਮਾਂਡ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿੱਧੇ ਤੌਰ 'ਤੇ ਪੰਜਾਬ ਇਕਾਈ ਨਾਲ ਹੀ ਕੰਮ ਕਰਨਗੇ ਤੇ ਪੰਜਾਬ ਵਿਚ ਹੀ 'ਆਪ' ਨੂੰ ਮਜ਼ਬੂਤ ਕਰਨ ਲਈ ਕਦਮ ਉਠਾਉਣਗੇ। ਪਾਰਟੀ ਵਲੋਂ
ਹਾਲ ਹੀ ਵਿਚ ਓਵਰਸੀਜ਼ ਯੂਨਿਟਸ ਨੂੰ ਭੰਗ ਕਰਨ ਸਬੰਧੀ ਭੇਜੀ ਗਈ ਈਮੇਲ ਨੂੰ ਹਾਈਕਮਾਂਡ ਦਾ ਪੁਰਾਣਾ ਸਟਾਈਲ ਕਰਾਰ ਦਿੰਦੇ ਹੋਏ ਐੱਨ. ਆਰ. ਆਈਜ਼ ਵਲੋਂ ਕਿਹਾ ਗਿਆ ਹੈ ਕਿ ਹੁਣ ਉਹ ਸਿਰਫ ਤੇ ਸਿਰਫ ਪੰਜਾਬ ਲਈ ਕੰਮ ਕਰਨ ਵਾਲਿਆਂ ਦਾ ਹੀ ਸਮਰਥਨ ਕਰਨਗੇ। ਇਹ ਇਸ਼ਾਰਾ ਸਿੱਧੇ ਤੌਰ 'ਤੇ ਸੁਖਪਾਲ ਖਹਿਰਾ ਅਤੇ 7 ਹੋਰ 'ਬਾਗੀ' ਵਿਧਾਇਕਾਂ ਵੱਲ ਹੈ। ਇਸ ਸਬੰਧ ਵਿਚ 'ਆਪ' ਦੇ ਓਵਰਸੀਜ਼ ਕੋਆਰਡੀਨੇਟਰ ਮਨਜਿੰਦਰ ਸੰਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਓਵਰਸੀਜ਼ ਯੂਨਿਟਸ ਨੂੰ ਭੰਗ ਕੀਤੇ ਜਾਣ ਸਬੰਧੀ ਫੈਸਲਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਉਨ੍ਹਾਂ ਸਾਰਿਆਂ ਨੇ 'ਆਪ' ਦੇ ਹਾਲਾਤ ਵੇਖਦੇ ਹੋਏ ਮਾਰਚ ਮਹੀਨੇ 'ਚ ਹੀ ਆਪਣੀ ਇੱਛਾ ਪਾਰਟੀ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤੀ ਸੀ ਕਿ ਜ਼ਿਆਦਾਤਰ ਓਵਰਸੀਜ਼ ਇੰਚਾਰਜ ਸਿੱਧੇ ਪੰਜਾਬ ਦੇ ਨਾਲ ਹੀ ਜੁੜਨ ਦੇ ਪੱਖ ਵਿਚ ਹਨ।ਮੀਡੀਆ ਨੂੰ ਭੇਜੀ ਈਮੇਲ ਵਿਚ ਮਨਜਿੰਦਰ ਸਿੰਘ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਸਮੇਤ 'ਆਪ' ਦੇ ਸਾਰੇ ਓਵਰਸੀਜ਼ ਚੈਪਟਰਾਂ ਨੇ 26 ਮਾਰਚ 2018 ਨੂੰ ਹੀ ਪ੍ਰਿਥਵੀ ਰੈੱਡੀ ਨੂੰ ਪੱਤਰ ਭੇਜ ਕੇ ਕਹਿ ਦਿੱਤਾ ਸੀ ਕਿ ਅਸੀਂ ਮਤੇ ਨੂੰ ਪਾਸ ਕਰਕੇ ਪੰਜਾਬ ਲੀਡਰਸ਼ਿਪ ਦੇ ਤਹਿਤ ਸਿੱਧੇ ਪੰਜਾਬ 'ਆਪ' ਇਕਾਈ ਨਾਲ ਕੰਮ ਕਰਾਂਗੇ, ਆਮ ਆਦਮੀ ਪਾਰਟੀ ਨਾਲ ਨਹੀਂ। ਮਨਜਿੰਦਰ ਸੰਧੂ ਦੇ ਮੁਤਾਬਕ ਪ੍ਰਿਥਵੀ ਰੈੱਡੀ ਨੇ ਉਕਤ ਈਮੇਲ ਪ੍ਰਤੀ ਪ੍ਰਤੀਕਿਰਆ ਦਿੰਦੇ ਹੋਏ 'ਆਪ' ਨਾਲ ਸੰਵਾਦ ਕਰਨ ਜਾਂ ਓਵਰਸੀਜ਼ 'ਆਪ' ਅਹੁਦੇਦਾਰਾਂ ਦੀ ਗੱਲ ਸੁਣਨ ਦੀ ਬਜਾਏ ਇਕ ਧਮਕੀ ਭਰੀ ਈਮੇਲ ਭੇਜ ਦਿੱਤੀ, ਜਿਸ ਵਿਚ ਕਿਹਾ ਗਿਆ ਸੀ ਕਿ ਸਿੱਧੇ ਪੰਜਾਬ ਲੀਡਰਸ਼ਿਪ ਨਾਲ ਸੰਪਰਕ 'ਤੇ ਕੰਮ ਕਰਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਿਆ ਜਾਵੇਗਾ। ਦੁਖਦ ਗੱਲ ਇਹ ਹੈ ਕਿ ਉਨ੍ਹਾਂ ਸਾਰੇ ਓਵਰਸੀਜ਼ ਚੈਪਟਰਾਂ ਨੇ ਦਿੱਲੀ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਮਿਹਨਤ ਕੀਤੀ ਹੈ। ਮਨਜਿੰਦਰ ਨੇ ਕਿਹਾ ਕਿ ਆਪ ਲਈ ਕੰਮ ਕਰਨ ਵਾਲੇ ਐੱਨ. ਆਰ. ਆਈਜ਼ ਨੇ ਕਈ ਲੱਖ ਡਾਲਰ ਫੰਡ ਜੁਟਾ ਕੇ 'ਆਪ' ਨੂੰ ਦਿੱਤੇ ਅਤੇ ਲੋਕਾਂ ਨੂੰ 'ਆਪ' ਲਈ ਵੋਟ ਕਰਨ ਦੀ ਅਪੀਲ ਕੀਤੀ ਪਰ ਅੰਤ ਵਿਚ ਐੱਨ. ਆਰ. ਆਈਜ਼ ਨੂੰ ਨਿਰਾਸ਼ਾ ਹੀ ਹੱਥ ਲੱਗੀ। ਸੰਧੂ ਨੇ ਕਿਹਾ ਕਿ ਐੱਨ. ਆਰ. ਆਈਜ਼ ਨੂੰ ਹੁਣ ਮਹਿਸੂਸ ਹੋਣ ਲੱਗਾ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਹੋਰ ਰਾਜਨੀਤਕ ਪਾਰਟੀਆਂ ਦੀ ਤਰ੍ਹਾਂ 'ਇਸਤੇਮਾਲ ਕਰੋ ਅਤੇ ਸੁੱਟੋ' ਵਾਲੀ ਨੀਤੀ ਅਪਣਾ ਲਈ ਹੈ।
 
< Prev   Next >

Advertisements

Advertisement

Advertisement