:: 1984 ਕਤਲੇਆਮ : ਗਵਾਹ ਨੇ ਕੀਤੀ ਪਛਾਣ, ਵਧ ਸਕਦੀਆਂ ਨੇ ਸੱਜਣ ਕੁਮਾਰ ਦੀਆਂ ਮੁਸ਼ਕਲਾਂ   :: ਮੋਦੀ ਜੀ ਤਾਂ ‘ਸਿਰਫ ਝੂਠ’ ਬੋਲਦੇ ਹਨ : ਰਾਹੁਲ ਗਾਂਧੀ   :: ਰਾਜਸਥਾਨ 'ਚ ਕਾਂਗਰਸ ਦਾ ਵੱਡਾ ਦਾਅ-ਪੇਚ, ਵਸੁੰਧਰਾ ਵਿਰੁੱਧ ਲੜੇਗਾ ਜਸਵੰਤ ਦਾ ਪੁੱਤਰ   :: ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ : ਸਿੱਧੂ   :: 1984 ਕਤਲੇਆਮ 'ਤੇ ਕੇਜਰੀਵਾਲ ਬੋਲੇ, ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲਣਾ ਅਜੇ ਬਾਕੀ   :: ਭਾਜਪਾ 'ਤੇ ਵਰ੍ਹੇ ਰਾਹੁਲ, ਕਿਹਾ-ਕਦੇ ਭ੍ਰਿਸ਼ਟਾਚਾਰ ਬਾਰੇ ਕਿਉਂ ਨਹੀਂ ਬੋਲਦੇ ਮੋਦੀ   :: ਭਾਰਤੀ ਸਰਹੱਦ 'ਚ ਚੀਨੀ ਫੌਜੀਆਂ ਨੇ ਕੀਤੀ ਘੁਸਪੈਠ   :: ਚੱਕਰਵਰਤੀ ਤੂਫਾਨ 'ਗਾਜਾ' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ   :: ਯੋਗੀ ਅਤੇ ਸੰਘ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਖਿਲਾਫ ਕੇਸ ਦਰਜ   :: ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ   :: '84 ਕਤਲੇਆਮ' : ਦੋਸ਼ੀਆਂ ਦੀ ਸਜ਼ਾ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ   :: 'ਗਾਜਾ' ਤੂਫਾਨ ਦੇ ਹੋਰ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ, ਸੁਰੱਖਿਅਤ ਥਾਂ 'ਤੇ ਭੇਜੇ ਗਏ ਲੋਕ   :: 1984 ਸਿੱਖ ਕਤਲੇਆਮ : ਕੋਰਟ ਕੰਪਲੈਕਸ ਦੇ ਬਾਹਰ ਦੋਸ਼ੀਆਂ 'ਤੇ ਹਮਲਾ   :: SBI 'ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!   :: 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੋਰਟ ਦਾ ਅਹਿਮ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ PRINT ਈ ਮੇਲ
dron.jpgਨਵੀਂ ਦਿੱਲੀ ਹਿੰਦੁਸਤਾਨ ਵਲ ਵਧਣ ਵਾਲੀ ਹਰ ਪਣਡੁੱਬੀ 'ਤੇ ਹੁਣ ਭਾਰਤੀ ਫੌਜ ਦੀ ਨਜ਼ਰ ਹੋਵੇਗੀ। ਜੇਕਰ ਭਾਰਤ ਵਲ ਚੀਨ ਦੀ ਕੋਈ ਪਣਡੁੱਬੀ ਵਧਦੀ ਹੈ ਤਾਂ ਉਸ ਦੀ ਮਿੰਟ-ਮਿੰਟ ਦੀ ਖਬਰ ਭਾਰਤ ਤੱਕ ਪਹੁੰਚੇਗੀ। ਇੰਨਾਂ ਹੀ ਨਹੀਂ ਭਾਰਤੀ ਨੇਵੀ ਨੂੰ ਚੀਨੀ ਜਹਾਜ਼ਾਂ ਦੀ ਸਹੀ
ਗਤੀ ਤੇ ਲਾਈਵ ਵੀਡੀਓ ਵੀ ਮਿਲੇਗੀ। ਇਹ ਸਾਰੀ ਜਾਣਕਾਰੀ ਭਾਰਤ ਨੂੰ ਅਮਰੀਕਾ ਵਲੋਂ ਪ੍ਰਦਾਨ ਕੀਤੀ ਜਾਵੇਗੀ ਤੇ ਇਹ ਵੀ ਮੁਮਕਿਨ ਹੋ ਸਕਿਆ ਹੈ 'ਕਾਮਕਾਸਾ ਸਮਝੌਤੇ' ਦੇ ਰਾਹੀਂ, ਜਿਸ 'ਤੇ ਨਵੀਂ ਦਿੱਲੀ 'ਚ 2+2 ਗੱਲਬਾਤ ਦੌਰਾਨ ਦਸਤਖਤ ਕੀਤੇ ਗਏ ਹਨ।

ਭਾਰਤ ਤੇ ਅਮਰੀਕਾ ਦੇ ਵਿਚਕਾਰ ਹੋਈ 2+2 ਗੱਲਬਾਤ 'ਚ ਕਾਮਕਾਸਾ ਸਮਝੌਤੇ 'ਤੇ ਦਸਤਖਤ ਹੋਏ ਹਨ। ਇਸ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ ਸੁਰੱਖਿਅਤ ਫੌਜੀ ਗੱਲਬਾਤ ਸਥਾਪਿਤ ਕਰ ਸਕਣਗੇ। ਨਾਲ ਹੀ ਇਸ ਨਾਲ ਭਾਰਤ ਨੂੰ ਅਮਰੀਕਾ ਦੀ ਉੱਚ-ਪੱਧਰੀ ਤਕਨੀਕ ਵਾਲੇ ਸੰਚਾਰ ਉਪਕਰਨਾਂ ਦੀ ਸਪਲਾਈ ਵੀ ਪੁਖਤਾ ਹੋ ਸਕੇਗੀ। ਬਹੁਤ ਸੰਵੇਦਨਸ਼ੀਲ ਫੌਜੀ ਉਪਕਰਨ ਵੀ ਭਾਰਤ ਆ ਸਕਣਗੇ। ਇਸ ਨਾਲ ਭਾਰਤ ਦੀ ਫੌਜ ਸ਼ਕਤੀ 'ਚ ਇਜ਼ਾਫਾ ਹੋਵੇਗਾ। ਭਾਰਤ ਇਨ੍ਹਾਂ ਉੱਚ-ਪੱਧਰੀ ਤਕਨੀਕਾਂ ਦੇ ਦੰਮ 'ਤੇ ਆਪਣੇ ਵੱਲ ਵਧਣ ਵਾਲੇ ਦੁਸ਼ਮਣ 'ਤੇ ਸਖਤ ਨਜ਼ਰ ਰੱਖ ਸਕੇਗਾ।

ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਚਾਲੇ 2+2 ਗੱਲਬਾਤ ਤੋਂ ਬਾਅਦ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਅਹਿਮ ਫੌਜੀ ਸਮਝੌਤੇ ਕਾਮਕਾਸ 'ਤੇ ਦਸਤਖਤ ਕੀਤੇ ਗਏ ਹਨ, ਜਿਸ ਦੇ ਰਾਹੀਂ ਭਾਰਤ ਨੂੰ ਮਹੱਤਵਪੂਰਨ ਅਮਰੀਕੀ ਰੱਖਿਆ ਤਕਨੀਕ ਹਾਸਲ ਕਰਨ 'ਚ ਮਦਦ ਮਿਲੇਗੀ।

ਭਾਰਤ ਹੁਣ ਸੇਂਟ੍ਰਿਕਸ ਦਾ ਹਿੱਸਾ
ਅਮਰੀਕੀ ਸਰਕਾਰ ਦੀ ਇਕ ਸੂਚਨਾ ਤੰਤਰ ਹੈ ਕੰਬਾਇੰਡ ਇੰਟਰਪ੍ਰਾਈਜ਼ਸ ਰੀਜਨਲ ਇਨਫਾਰਮੇਸ਼ਨ ਐਕਸਚੇਂਜ ਸਿਸਟਮ (ਸੇਂਟ੍ਰਿਕਸ)। ਇਹ ਅਜਿਹਾ ਸੂਚਨਾ ਤੰਤਰ ਹੈ, ਜਿਸ ਦੇ ਰਾਹੀਂ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਵਿਚਾਲੇ ਫੌਜੀ ਸੂਚਨਾਵਾਂ ਦਾ ਲੈਣ-ਦੇਣ ਕਰਦਾ ਹੈ। ਭਾਰਤ ਵੀ ਹੁਣ ਉਨ੍ਹਾਂ ਦੋਵਾਂ ਦੇਸ਼ਾਂ ਦੀ ਸੂਚੀ 'ਚ ਜੁੜ ਗਿਆ ਹੈ, ਜਿਨ੍ਹਾਂ ਨੂੰ ਸੇਂਟ੍ਰਿਕਸ ਰਾਹੀਂ ਅਮਰੀਕੀ ਸੂਚਨਾ ਸਾਂਝੀ ਕਰਦਾ ਹੈ। ਅਮਰੀਕੀ ਸੂਚਨਾ ਤੰਤਰ ਇੰਨਾਂ ਸਮਰਥ ਹੈ ਕਿ ਹਰ ਮਿਜ਼ਾਇਲ ਤੇ ਪਣਡੁੱਬੀ ਦੀ ਹਰਕਤ ਨੂੰ ਮਿੰਟਾਂ 'ਚ ਟ੍ਰੈਕ ਕਰ ਲਵੇਗਾ। ਇਸ ਲਈ ਭਾਰਤ ਵਲ ਵਧਣ ਵਾਲੇ ਹਰ ਹਰ ਖਤਰੇ 'ਤੇ ਅਮਰੀਕੀ ਖੂਫੀਆ ਤੰਤਰ ਦੀ ਨਜ਼ਰ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਸਮਝੌਤੇ ਦੇ ਤਹਿਤ ਭਾਰਤ ਵੀ ਅਮਰੀਕੀ ਖੂਫੀਆ ਤੰਤਰ ਦੀ ਵਰਤੋਂ ਕਰ ਸਕੇਗਾ।
 
< Prev   Next >

Advertisements

Advertisement
Advertisement