:: ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'   :: ਲੋਕ ਸਭਾ ਚੋਣਾਂ ਇਕ ਜੰਗ ਵਾਂਗ : ਸੁਸ਼ਮਾ   :: ਸੱਤਾ ਪਾਉਣ ਲਈ ਭਾਜਪਾ ਬਣਾ ਰਹੀ ਕਸ਼ਮੀਰ ਨੂੰ ਬਲੀ ਦਾ ਬੱਕਰਾ : ਮਹਿਬੂਬਾ   :: ਮੈਨੂੰ ਖੁਸ਼ੀ ਹੈ ਕਿ ਮਾਇਆਵਤੀ ਮੇਰੇ ਲਈ ਵੋਟ ਮੰਗਣ ਆਈ, ਮੈਂ ਉਸਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ: ਮੁਲਾਇਮ   :: ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ   :: 'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗੀ ਸਲਾਮਤ': ਮਨੋਜ ਸਿਨ੍ਹਾ   :: ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ   :: ਜਾਖੜ ਦਾ ਜਗਮੀਤ ਬਰਾੜ 'ਤੇ ਸ਼ਬਦੀ ਹਮਲਾ   :: 'ਚੌਕੀਦਾਰ ਚੋਰ ਹੈ' ਵਿਗਿਆਪਨ 'ਤੇ ਚੋਣ ਕਮਿਸ਼ਨ ਨੇ ਲਗਾਈ ਰੋਕ   :: ਟਰੈਕਟਰ ਪਲਟਣ ਨਾਲ ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ 'ਚ ਨਾਨੀ ਨੇ ਵੀ ਤੋੜਿਆ ਦਮ   :: 'ਮੋਦੀ' ਨੇ ਰਾਹੁਲ ਵਿਰੁੱਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ   :: ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਦੇ ਰਹੇ ਹਨ ਕਰੋੜ ਰੁਪਏ : ਬਾਬਾ ਰਾਮਦੇਵ   :: ਇਮਰਾਨ ਦੀ 'ਰਿਵਰਸ ਸਵਿੰਗ' 'ਤੇ ਭਾਰਤੀ ਜਾਣਦੇ ਹਨ ਕਿਵੇ ਖੇਡਣਾ ਹੈ 'ਹੈਲੀਕਾਪਟਰ ਸ਼ਾਟ' : PM ਮੋਦੀ   :: ਭਾਜਪਾ ਦਾ ਸੱਤਾ 'ਚ ਆਉਣ ਤੈਅ : ਨਰਿੰਦਰ ਮੋਦੀ   :: ਰਾਜਨਾਥ ਕੋਲ ਹੈ 2.97 ਕਰੋੜ ਰੁਪਏ ਦੀ ਅਚੱਲ ਜਾਇਦਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੁਖਬੀਰ ਬਾਦਲ ਦੀ ਕੈਪਟਨ ਨੂੰ ਚਿਤਾਵਨੀ: ਕੱਟੜਪੰਥੀਆਂ ਦੇ ਪ੍ਰਭਾਵ ਹੇਠ ਅੱਗ ਨਾਲ ਨਾ ਖੇਡਣ PRINT ਈ ਮੇਲ
sukha.jpgਜਲੰਧਰ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੂਬੇ ਵਿਚ ਕੱਟੜਪੰਥੀਆਂ ਨੂੰ ਸਮਰਥਨ ਦੇ ਕੇ ਅੱਗ ਨਾਲ ਖੇਡਣ ਦਾ ਕੰਮ ਨਾ ਕਰਨ। ਕਾਂਗਰਸ ਵਲੋਂ 20 ਸਾਲ ਪਹਿਲਾਂ ਕੀਤੀਆਂ ਗਈਆਂ ਅਜਿਹੀਆਂ ਕੋਸ਼ਿਸ਼ਾਂ ਕਾਰਨ ਹੀ ਪੰਜਾਬ 15 ਸਾਲ ਤੱਕ ਅੱਗ ਦੀ ਭੱਠੀ 'ਚ ਸੜਦਾ ਰਿਹਾ ਸੀ। ਸੁਖਬੀਰ ਨਾਲ ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ, ਵਿਧਾਨ ਸਭਾ ਵਿਚ ਅਕਾਲੀ ਦਲ ਦੇ ਸਟੈਂਡ ਅਤੇ ਰਿਪੋਰਟ ਤੋਂ ਬਾਅਦ ਸਿੱਖ ਸੰਗਠਨਾਂ ਨੇ ਅਕਾਲੀ ਦਲ ਪ੍ਰਤੀ ਪਾਏ ਜਾ ਰਹੇ ਗੁੱਸੇ ਦੇ ਨਾਲ-ਨਾਲ ਸੁਖਬੀਰ ਬਾਦਲ ਦੀ ਜਾਇਦਾਦ ਨੂੰ ਲੈ ਕੇ ਵੀ ਸਵਾਲ ਕੀਤੇ। ਸੁਖਬੀਰ ਨੇ ਸਾਰੇ ਸਵਾਲਾਂ ਦਾ ਬੇਬਾਕੀ ਨਾਲ ਜਵਾਬ ਦਿੱਤਾ। 
ਪੇਸ਼ ਹੈ ਸੁਖਬੀਰ ਬਾਦਲ ਦੀ ਪੂਰੀ ਇੰਟਰਵਿਊ :-

ਕੈਪਟਨ ਫੇਲ, ਧਿਆਨ ਹਟਾਉਣ ਲਈ ਕਰ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਸਿਆਸਤ

. ਤੁਸੀਂ ਕੈਪਟਨ ਅਮਰਿੰਦਰ ਸਿੰਘ 'ਤੇ ਸਿਆਸਤ ਕਰਨ ਦੇ ਦੋਸ਼ ਕਿਸ ਆਧਾਰ 'ਤੇ ਲਾ ਰਹੇ ਹੋ?
. ਦਰਅਸਲ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਘਰ-ਘਰ ਵਿਚ ਨੌਕਰੀ ਦੇਣ ਤੋਂ ਇਲਾਵਾ 51000 ਰੁਪਏ ਸ਼ਗਨ ਸਕੀਮ ਅਤੇ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਗਈ ਸੀ। ਹੁਣ ਕਾਂਗਰਸ ਸਾਰੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਸਰਕਾਰ ਫੇਲ ਹੋ ਗਈ ਹੈ ਤਾਂ ਅਜਿਹੇ ਵਿਚ ਜਨਤਾ ਦਾ ਧਿਆਨ ਵੰਡਣ ਲਈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਹੱਲਾ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਐੱਸ. ਆਈ. ਟੀ. ਬਣਾਉਣ ਦਾ ਮਕਸਦ ਵੀ ਸਿਆਸੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਵੀ ਕਾਂਗਰਸ ਸਿਆਸੀ ਤੌਰ 'ਤੇ ਕਮਜ਼ੋਰ ਹੋਵੇਗੀ ਤਾਂ ਉਹ ਇਸੇ ਰਿਪੋਰਟ ਦੇ ਆਧਾਰ 'ਤੇ ਅਕਾਲੀ ਦਲ 'ਤੇ ਉਂਗਲੀ ਉਠਾਏਗੀ।

ਸ. ਕਾਂਗਰਸ ਦਾ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ, ਤੁਹਾਡਾ ਕੀ ਕਹਿਣਾ ਹੈ? 
. ਤੁਸੀਂ ਇਹ ਵੇਖੋ ਕਿ ਇਹ ਦੋਸ਼ ਕੌਣ ਲਗਾ ਰਿਹਾ ਹੈ। ਉਹ ਕਾਂਗਰਸ ਜਿਸ ਨੇ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ  ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਗੋਲੀਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਲਣੀ ਕਰਵਾਇਆ, ਕਿੰਨੇ ਸਿੱਖਾਂ ਦੀਆਂ ਜਾਨਾਂ ਲਈਆਂ। ਇਹ ਪਾਰਟੀ ਅੱਜ ਉਸ ਅਕਾਲੀ ਦਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਲਗਾ ਰਹੀ ਹੈ, ਜਿਸ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦੀ ਦੀ ਲੰਬੀ ਲੜਾਈ ਲੜੀ। ਹਜ਼ਾਰਾਂ ਵਰਕਰਾਂ ਦੀਆਂ ਕੁਰਬਾਨੀਆਂ ਦਿੱਤੀਆਂ। ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਦੀ ਪਾਰਟੀ ਖੜ੍ਹੀ ਰਹੀ। ਇਹ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਿਵੇਂ ਸੋਚ ਸਕਦੀ ਹੈ। ਮੇਰੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹਿੱਤਾਂ ਲਈ ਸਾਲਾਂ ਤੱਕ ਜੇਲ ਵਿਚ ਰਹੇ। ਅਜਿਹੇ ਵਿਚ ਇਹ ਇੰਨਾ ਘਿਨੌਣਾ ਕੰਮ ਸੋਚ ਵੀ ਨਹੀਂ ਸਕਦੇ। 

ਸ. ਜੇਕਰ ਅਕਾਲੀ ਦਲ ਸੱਚਾ ਸੀ ਤਾਂ ਵਿਧਾਨ ਸਭਾ ਸੈਸ਼ਨ ਦੌਰਾਨ ਪਾਰਟੀ ਭਗੌੜੀ ਕਿਉਂ ਹੋਈ?
ਜ. ਅਸੀਂ ਵਿਧਾਨ ਸਭਾ 'ਚ ਪਿੱਠ ਨਹੀਂ ਦਿਖਾਈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਝੂਠ ਦਾ ਪੁਲੰਦਾ ਸੀ। ਇਸ ਦਾ ਖੁਲਾਸਾ ਅਸੀਂ ਇਕ ਹਫਤਾ ਪਹਿਲਾਂ ਹੀ ਤੱਥਾਂ ਦੇ ਨਾਲ ਕਰ ਦਿੱਤਾ ਸੀ। ਜਸਟਿਸ ਰਣਜੀਤ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਜੀਜਾ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਦੋਸਤ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ 'ਚ ਪਹਿਲਾਂ ਹੀ ਕਮਿਸ਼ਨ ਸਥਾਪਤ ਕਰ ਕੇ ਅਕਾਲੀਆਂ ਨੂੰ ਭੁੰਨਣ ਦਾ ਬਿਆਨ ਦਿੱਤਾ ਸੀ, ਜਿਸ ਤੋਂ ਸਾਫ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਤੈਅ ਕਰਕੇ ਬੈਠੇ ਸਨ ਕਿ ਬੇਅਦਬੀ ਅਕਾਲੀ ਦਲ ਨੇ ਹੀ ਕਰਵਾਈ ਹੈ। ਅਸੀਂ ਇਸ 'ਤੇ ਪੂਰੇ ਮਾਮਲੇ 'ਚ ਜਸਟਿਸ ਰਣਜੀਤ ਸਿੰਘ, ਸੁਖਪਾਲ ਖਹਿਰਾ, ਤ੍ਰਿਪਤ ਰਾਜਿੰਦਰ ਸਿੰਘ ਬਾਵਜਾ ਤੇ ਬਲਜੀਤ ਸਿੰਘ ਦਾਦੂਵਾਲ ਦੀ ਆਪਸੀ ਗੱਲਬਾਤ ਅਤੇ ਬੈਠਕਾਂ ਦਾ ਬਿਊਰਾ ਜਨਤਕ ਕਰ ਦਿੱਤਾ ਸੀ। ਲਿਹਾਜਾ ਸਦਨ 'ਚ ਜਾਣ ਦਾ ਸਵਾਲ ਹੀ ਨਹੀਂ ਸੀ।
ਸ. ਕੀ ਅਕਾਲੀ ਦਲ ਬਹਿਸ ਦੌਰਾਨ ਸਦਨ ਵਿਚ ਹੁੰਦਾ ਤਾਂ ਨੁਕਸਾਨ ਘੱਟ ਕੀਤਾ ਜਾ ਸਕਦਾ ਸੀ?
. ਸਾਨੂੰ ਕਾਂਗਰਸ ਦਾ ਨਾ ਤਾਂ ਡਰ ਹੈ ਅਤੇ ਨਾ ਹੀ ਵਿਧਾਨ ਸਭਾ ਵਿਚ ਕਾਂਗਰਸ ਦੇ ਕੀਤੇ ਦੀ ਕੋਈ ਪ੍ਰਵਾਹ ਹੈ ਕਿਉਂਕਿ ਕਾਂਗਰਸ ਨੇ ਵਿਧਾਨ ਸਭਾ ਨੂੰ ਆਪਣੀ ਚੋਣ ਰੈਲੀ ਵਿਚ ਤਬਦੀਲ ਕਰ ਦਿੱਤਾ ਸੀ ਅਤੇ ਸਾਰੀ ਕਾਰਵਾਈ ਇਕਤਰਫਾ ਕੀਤੀ ਗਈ ਹੈ।

ਸ. : ਕਾਂਗਰਸ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਮਨ ਵਿਚ ਚੋਰ ਹੈ ਤਾਂ ਹੀ ਵਿਧਾਨ ਸਭਾ ਵਿਚ ਬਹਿਸ ਤੋਂ ਭੱਜੇ?
. : ਪਹਿਲੀ ਗੱਲ ਤਾਂ ਅਕਾਲੀ ਕਿਸੇ ਤੋਂ ਡਰਦੇ ਨਹੀਂ। ਅਸੀਂ ਤਾਂ ਜੇਲਾਂ ਤੋਂ ਨਹੀਂ ਡਰੇ, ਫਿਰ ਇਸ ਝੂਠੀ ਰਿਪੋਰਟ ਤੋਂ ਕਿਉਂ ਡਰਾਂਗੇ। ਚੋਰ ਤਾਂ ਕਾਂਗਰਸੀਆਂ ਦੇ ਮਨ ਵਿਚ ਹੈ, ਜਿਨ੍ਹਾਂ ਨੇ ਫਰਜ਼ੀ ਤਰੀਕੇ ਨਾਲ ਰਿਪੋਰਟ ਤਿਆਰ ਕੀਤੀ ਹੈ। ਸਾਡੀ ਮੰਗ ਹੈ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਅਸੀਂ ਸਹਿਮਤ ਹੋਵਾਂਗੇ।

ਸ. ਤੁਸੀਂ ਆਪਣੀ ਸਰਕਾਰ ਵਿਚ ਬੇਅਦਬੀ ਦਾ ਮਾਮਲਾ ਸੁਲਝਾਉਣ ਲਈ ਕੀ ਕੋਸ਼ਿਸ਼ਾਂ ਕੀਤੀਆਂ?
ਜ. ਇਹ ਬਹੁਤ ਵੱਡਾ ਸਵਾਲ ਸੀ, ਬਰਗਾੜੀ ਦੇ ਨਾਲ-ਨਾਲ ਨੇੜੇ-ਤੇੜੇ ਦੇ ਇਲਾਕਿਆਂ ਦੇ 5 ਤੋਂ 6 ਹਜ਼ਾਰ ਲੋਕਾਂ ਦੇ ਫਿੰਗਰ ਪ੍ਰਿੰਟ ਲਏ ਗਏ ਅਤੇ ਉਨ੍ਹਾਂ ਪੋਸਟਰਾਂ 'ਤੇ ਛਪੇ ਫਿੰਗਰ ਪ੍ਰਿੰਟ ਨਾਲ ਉਨ੍ਹਾਂ ਦੀ ਮੈਚਿੰਗ ਕਰਵਾਈ ਗਈ, ਜੋ ਪੋਸਟਰ ਡੇਰਾ ਪ੍ਰੇਮੀਆਂ ਨੇ ਲਾਏ ਸਨ। ਇਸ ਮੈਚਿੰਗ ਦੇ ਕੰਮ ਵਿਚ ਸਾਨੂੰ ਕੇਂਦਰ ਦੇ ਸਹਿਯੋਗ ਦੀ ਲੋੜ ਸੀ ਕਿਉਂਕਿ ਉਥੇ ਪੁਣੇ ਸਥਿਤ ਲੈਬ ਵਿਚ ਲੰਬੀ ਵੇਟਿੰਗ ਲਿਸਟ ਚਲਦੀ ਹੈ। ਮੇਰੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਨਾਲ ਗੱਲ ਕਰ ਕੇ ਸਮੇਂ ਸਿਰ ਫਿੰਗਰ ਪ੍ਰਿੰਟ ਦੀ ਰਿਪੋਰਟ ਲਈ। ਉਸ ਸਮੇਂ ਘਟਨਾ ਸਥਾਨ 'ਤੇ ਮੌਜੂਦ ਲਗਭਗ 500 ਪੁਲਸ ਕਰਮਚਾਰੀਆਂ ਕੋਲ ਮੌਜੂਦ ਹਥਿਆਰਾਂ ਅਤੇ ਉਥੇ ਚੱਲੀ ਗੋਲੀ ਦਾ ਰਿਕਾਰਡ ਮੈਚ ਕੀਤਾ ਗਿਆ। ਲਗਭਗ ਢਾਈ ਤੋਂ ਤਿੰਨ ਲੱਖ ਲੋਕਾਂ ਦੀਆਂ ਫੋਨ ਕਾਲਾਂ ਟਰੈਕ ਕੀਤੀਆਂ ਗਈਆਂ। ਅਸੀਂ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਸੀ, ਲਿਹਾਜ਼ਾ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਸੀ।

ਸ. : ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਸਬਮਿਟ ਕਿਉਂ ਨਹੀਂ ਹੋਣ ਦਿੱਤੀ ਗਈ? ਕਿਹਾ ਜਾ ਰਿਹਾ ਹੈ ਕਿ ਉਹ ਕਾਫੀ ਖੱਜਲ-ਖੁਆਰ ਹੋਏ। 
ਜ. : ਰਿਪੋਰਟ ਸਬਮਿਟ ਹੋਈ ਹੈ, ਜਿਸ ਨੂੰ ਸਬਮਿਟ ਕਰਾਉਣ ਦਾ ਇਕ ਕਾਨੂੰਨੀ ਤਰੀਕਾ ਹੁੰਦਾ ਹੈ। ਇਸ ਮਾਮਲੇ 'ਤੇ ਹੋ ਰਹੀ ਬਿਆਨਬਾਜ਼ੀ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਈ।

ਸ. : ਜੇ ਗੋਲੀ ਚਲਾਉਣ ਦਾ ਫੈਸਲਾ ਸੀ. ਐੱਮ. ਦਾ ਨਹੀਂ ਸੀ ਤਾਂ ਧਰਨਾ ਤਾਂ ਉਨ੍ਹਾਂ ਦੇ ਕਹਿਣ 'ਤੇ ਹੀ ਉਠਾਇਆ ਗਿਆ ਹੋਵੇਗਾ?
. : ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਸਾਫ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਸਖਤ ਹੁਕਮ ਦਿੱਤੇ ਸਨ ਕਿ ਸੰਗਤ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਤੇ ਇਹੀ ਬਿਆਨ ਡੀ. ਜੀ. ਪੀ. ਸੈਣੀ ਨੇ ਕਮਿਸ਼ਨ ਨੂੰ ਦਿੱਤਾ ਹੈ। ਉਸ ਵੇਲੇ ਮੁੱਖ  ਮੰਤਰੀ ਬਾਦਲ ਰਾਤ ਦੇ 2 ਵਜੇ ਡੀ. ਜੀ. ਪੀ. ਨਾਲ ਚਿੰਤਾ ਵਜੋਂ ਸੰਪਰਕ 'ਚ ਰਹੇ ਸਨ।

ਸ. : ਤਾਂ ਕੀ ਫਿਰ ਉਸ ਸਮੇਂ ਡੀ. ਜੀ. ਪੀ. ਸੈਣੀ ਨੇ ਆਪਣੀ ਮਰਜ਼ੀ ਨਾਲ ਗੋਲੀ ਚਲਵਾਈ। ਬਤੌਰ ਗ੍ਰਹਿ ਮੰਤਰੀ ਤੁਸੀਂ ਕੀ ਕਰ ਰਹੇ ਸੀ?
ਜ. : ਮੈਂ ਉਸ ਸਮੇਂ ਪੰਜਾਬ ਵਿਚ ਨਹੀਂ ਸੀ ਤੇ ਮੈਨੂੰ ਘਟਨਾ ਬਾਰੇ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਕੋਟਕਪੂਰਾ ਤੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਵਿਚੋਂ 500 ਦੇ ਕਰੀਬ ਪ੍ਰਦਰਸ਼ਨਕਾਰੀ ਹੀ ਬਚੇ ਸਨ, ਜਿਨ੍ਹਾਂ ਨਾਲ ਪੁਲਸ ਦਾ ਟਕਰਾਅ ਹੋ ਗਿਆ।

ਸ. : ਉਸ ਸਮੇਂ ਡੇਰਾ ਪ੍ਰੇਮੀ, ਕਿਸਾਨ ਅਤੇ ਸਿੱਖ ਸੰਗਠਨ ਧਰਨੇ 'ਤੇ ਬੈਠੇ ਸਨ ਪਰ ਕਾਰਵਾਈ ਸਿਰਫ ਸਿੱਖਾਂ ਖਿਲਾਫ ਹੀ ਕਿਉਂ ਕੀਤੀ ਗਈ?
ਜ. : ਅਜਿਹਾ ਬਿਲਕੁਲ ਨਹੀਂ ਹੋਇਆ। ਲੋਕਤੰਤਰ 'ਚ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦਾ ਅਧਿਕਾਰ ਸਭ ਨੂੰ ਹੈ। ਮੈਂ ਮੁੱਖ ਮੰਤਰੀ ਕੈਪਟਨ ਨੂੰ 2002 ਤੋਂ 2007 ਦੇ ਸਮੇਂ ਦੀ ਇਕ ਘਟਨਾ ਯਾਦ ਕਰਾਉਣੀ ਚਾਹੁੰਦਾ ਹਾਂ। ਉਸ ਸਮੇਂ ਬਰਨਾਲਾ ਦੇ ਟ੍ਰਾਈਡੈਂਟ ਗਰੁੱਪ ਦੇ ਖਿਲਾਫ ਕਿਸਾਨ ਧਰਨੇ 'ਤੇ ਬੈਠੇ ਸਨ, ਜਿਥੇ ਪੁਲਸ ਦੀ ਗੋਲੀ ਨਾਲ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਤਾਂ ਕੀ ਫਿਰ ਹੁਣ ਅਸੀਂ ਇਹ ਕਹਿ ਦੇਈਏ ਕਿ ਗੋਲੀ ਚਲਾਉਣ ਦਾ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੀ? ਮੇਰੀ ਅਪੀਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਸਿਆਸੀ ਰੋਟੀਆਂ ਨਾਲ ਸੇਕੀਆਂ ਜਾਣ। ਦਾਦੂਵਾਲ ਵਰਗੇ ਲੋਕ ਅੱਜ ਬਰਗਾੜੀ ਧਰਨੇ 'ਤੇ ਇਸ ਕਰ ਕੇ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਰੋਜ਼ਾਨਾ 10 ਲੱਖ ਰੁਪਏ ਦੀ ਫੰਡਿੰਗ ਵਿਦੇਸ਼ਾਂ ਤੋਂ ਹੋ ਰਹੀ ਹੈ। ਇਹ ਲੋਕ ਸ਼ਰਧਾ ਵਜੋਂ ਨਹੀਂ ਸਗੋਂ ਸਿਆਸੀ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਸਤੇਮਾਲ ਕਰ ਰਹੇ ਹਨ।

ਸ. ਬੇਅਦਬੀ ਦੇ ਦੋਸ਼ੀਆਂ ਦੀ ਪਛਾਣ ਕਰਨ 'ਚ ਅਕਾਲੀ ਦਲ ਫੇਲ ਕਿਉਂ ਹੋਇਆ?
ਜ. ਅਸੀਂ ਉਸ ਸਮੇਂ ਤੁਰੰਤ ਕਾਰਵਾਈ ਕੀਤੀ। ਪੂਰੇ ਮਾਮਲੇ ਦੀ ਜਾਂਚ ਸਿੱਖ ਸੰਗਠਨਾਂ ਦੀ ਮੰਗ 'ਤੇ ਸੀ. ਬੀ. ਆਈ. ਨੂੰ ਸੌਂਪੀ ਗਈ। ਇਸ ਦੇ ਬਾਵਜੂਦ ਅਸੀਂ ਖੁਦ ਐੱਸ. ਆਈ. ਟੀ. ਬਣਾ ਕੇ ਮਾਮਲੇ ਦੀ ਜਾਂਚ ਜਾਰੀ ਰੱਖੀ। ਉਸੇ ਐੱਸ. ਆਈ. ਟੀ. ਦੇ ਕੰਮ ਦੀ ਤਾਰੀਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੀਤੀ ਹੈ। ਐੱਸ. ਆਈ. ਟੀ. ਦੀ ਰਿਪੋਰਟ ਵਿਚ ਲਿਖਿਆ ਗਿਆ ਸੀ ਕਿ ਤੱਤਕਾਲੀ ਮੁੱਖ ਮੰਤਰੀ ਘਟਨਾਚੱਕਰ ਨੂੰ ਲੈ ਕੇ ਚਿੰਤਤ ਸਨ ਅਤੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਹਰ ਹਾਲ 'ਚ ਗ੍ਰਿਫਤਾਰ ਕਰਨ ਦੀ ਗੱਲ ਕਹੀ ਸੀ।

ਸ. ਜੇਕਰ ਪੁਲਸ ਨੇ ਗੋਲੀ ਆਪਣੀ ਮਰਜ਼ੀ ਨਾਲ ਚਲਾਈ ਤਾਂ ਤੁਸੀਂ ਬਤੌਰ ਗ੍ਰਹਿ ਮੰਤਰੀ ਕੀ ਐਕਸ਼ਨ ਲਿਆ?
ਜ. ਅਸੀਂ ਇਸ ਮਾਮਲੇ ਵਿਚ ਤੁਰੰਤ ਪੁਲਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦਿਆਂ ਹੀ ਹਰਜੀਤ ਗਿੱਲ ਅਤੇ ਪਰਮਜੀਤ ਪੰਨੂ ਵਰਗੇ ਉਨ੍ਹਾਂ ਪੁਲਸ ਅਧਿਕਾਰੀਆਂ ਦਾ ਨਾਂ ਐੱਫ. ਆਈ. ਆਰ. ਵਿਚੋਂ ਕੱਢ ਦਿੱਤਾ ਗਿਆ, ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਚਹੇਤੇ ਸਨ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਖੁਦ ਲੰਡਨ ਵਿਚ ਜਾ ਕੇ ਕੱਟੜਪੰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੱਟੜਪੰਥੀਆਂ ਦੇ ਕਹਿਣ 'ਤੇ ਹੀ ਇਨ੍ਹਾਂ ਅਫਸਰਾਂ ਦੇ ਨਾਂ ਐੱਫ. ਆਈ. ਆਰ. 'ਚੋਂ ਕੱਢੇ ਗਏ।

ਸ. ਜੇਕਰ ਰਿਪੋਰਟ ਫਰਜ਼ੀ ਹੈ ਤਾਂ ਅਕਾਲੀ ਦਲ ਪ੍ਰੇਸ਼ਾਨ ਕਿਉਂ ਹੈ।
ਜ. ਇਹ ਰਿਪੋਰਟ ਸਾਜ਼ਿਸ਼ ਨਾਲ ਬਣੀ ਹੈ, ਤੁਸੀਂ ਇਹ ਰਿਪੋਰਟ ਪੜ੍ਹੋਗੇ ਤਾਂ ਪਤਾ ਚੱਲੇਗਾ ਕਿ ਰਿਪੋਰਟ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮੇਰੇ ਜਾਂ ਕਿਸੇ ਮੰਤਰੀ ਦੇ ਖਿਲਾਫ ਇਕ ਵੀ ਸ਼ਬਦ ਨਹੀਂ ਹੈ। ਰਿਪੋਰਟ ਦੀ ਵਰਤੋਂ ਸਿਆਸੀ ਤਰੀਕੇ ਨਾਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਹੋ ਰਹੀ ਹੈ।

ਸ. : ਚਾਨਣ ਸਿੰਘ ਨੇ ਤੁਹਾਡੇ ਉਸ ਦੋਸ਼ ਨੂੰ ਖਾਰਿਜ ਕੀਤਾ ਹੈ, ਜਿਸ ਵਿਚ ਤੁਸੀਂ ਕਮਿਸ਼ਨ ਦੀ ਬੈਠਕ ਉਨ੍ਹਾਂ ਦੇ ਫਾਰਮ ਹਾਊਸ 'ਤੇ ਹੋਣ ਦੀ ਗੱਲ ਕਹੀ ਹੈ।
. : ਸਾਡੇ ਕੋਲ ਮੋਬਾਇਲ ਟਾਵਰ ਦੀ ਲੋਕੇਸ਼ਨ ਹੈ, ਜਿਸ ਮੁਤਾਬਕ ਕਮਿਸ਼ਨ ਦੇ ਮੈਂਬਰ ਅਤੇ ਕਾਂਗਰਸੀ ਨੇਤਾਵਾਂ ਦੇ ਮੋਬਾਇਲਾਂ ਦੀ ਲੋਕੇਸ਼ਨ ਉਨ੍ਹਾਂ ਦੇ ਫਾਰਮ ਹਾਊਸ ਦੀ ਆ ਰਹੀ ਹੈ। ਸਰਕਾਰ ਸੱਚੀ ਹੈ ਤਾਂ ਮੋਬਾਇਲ ਲੋਕੇਸ਼ਨ ਰਿਪੋਰਟ ਨੂੰ ਝੂਠਾ ਸਾਬਤ ਕਰ ਕੇ ਦਿਖਾਵੇ।

ਸ. : ਤੁਸੀਂ ਆਪਣੇ ਕਾਰਜਕਾਲ ਦੌਰਾਨ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਿਉਂ ਨਹੀਂ ਕਰਵਾਈ?
ਜ. : ਅਸੀਂ ਹਾਈਕੋਰਟ ਤੋਂ ਜੱਜਾਂ ਦਾ ਪੈਨਲ ਮੰਗਿਆ ਸੀ ਤੇ ਅਦਾਲਤ ਵਲੋਂ ਸੁਝਾਏ ਪੈਨਲ ਵਿਚੋਂ ਹੀ ਜਸਟਿਸ ਜ਼ੋਰਾ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ। ਜ਼ੋਰਾ ਸਿੰਘ ਦੇ ਨਾਂ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ।

ਸ. : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਸੜਕ 'ਤੇ ਜਾਂਦੀ ਕੀੜੀ ਬਾਰੇ ਵੀ ਪਤਾ ਹੁੰਦਾ ਹੈ, ਫਿਰ ਬਹਿਬਲ ਕਲਾਂ ਦੇ ਗੋਲੀਕਾਂਡ ਦਾ ਪਤਾ ਕਿਉਂ ਨਹੀਂ ਲੱਗਾ?
ਜ. : ਇਸ ਦੇ ਲਈ ਸਾਨੂੰ ਪੂਰੇ ਮਾਮਲੇ ਦੀ ਤਹਿ ਤਕ ਜਾਣਾ ਪਵੇਗਾ। ਕੋਟਕਪੂਰਾ ਤੇ ਬਹਿਬਲ ਕਲਾਂ ਦੋ ਵੱਖ-ਵੱਖ ਘਟਨਾਵਾਂ ਹਨ। ਕੋਟਕਪੂਰਾ ਵਿਚ ਵੱਡੀ ਗਿਣਤੀ ਵਿਚ ਸੰਗਤ ਇਕੱਠੀ ਹੋਈ ਸੀ, ਜਿਥੇ ਸ਼ਾਂਤੀਪੂਰਨ ਤਰੀਕੇ ਨਾਲ ਮਾਮਲਾ ਨਿੱਬੜ ਗਿਆ ਸੀ। ਸਾਰਾ ਟਕਰਾਅ ਬਹਿਬਲ ਕਲਾਂ ਵਿਚ ਅਚਾਨਕ ਹੋਇਆ ਹੈ, ਜਿਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ। ਉਸ ਵੇਲੇ ਵੀ ਮੇਰੇ ਪਿਤਾ ਜੀ ਵਲੋਂ ਪ੍ਰਸ਼ਾਸਨ ਨਾਲ ਸੰਪਰਕ ਬਣਾਇਆ ਗਿਆ ਅਤੇ ਪੁਲਸ ਵਾਲਿਆਂ ਨੂੰ ਸੰਗਤ ਨਾਲ ਸ਼ਾਂਤਮਈ ਤਰੀਕੇ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ।

 
< Prev   Next >

Advertisements

Advertisement

Advertisement
Advertisement
Advertisement