:: ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'   :: ਲੋਕ ਸਭਾ ਚੋਣਾਂ ਇਕ ਜੰਗ ਵਾਂਗ : ਸੁਸ਼ਮਾ   :: ਸੱਤਾ ਪਾਉਣ ਲਈ ਭਾਜਪਾ ਬਣਾ ਰਹੀ ਕਸ਼ਮੀਰ ਨੂੰ ਬਲੀ ਦਾ ਬੱਕਰਾ : ਮਹਿਬੂਬਾ   :: ਮੈਨੂੰ ਖੁਸ਼ੀ ਹੈ ਕਿ ਮਾਇਆਵਤੀ ਮੇਰੇ ਲਈ ਵੋਟ ਮੰਗਣ ਆਈ, ਮੈਂ ਉਸਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ: ਮੁਲਾਇਮ   :: ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ   :: 'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗੀ ਸਲਾਮਤ': ਮਨੋਜ ਸਿਨ੍ਹਾ   :: ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ   :: ਜਾਖੜ ਦਾ ਜਗਮੀਤ ਬਰਾੜ 'ਤੇ ਸ਼ਬਦੀ ਹਮਲਾ   :: 'ਚੌਕੀਦਾਰ ਚੋਰ ਹੈ' ਵਿਗਿਆਪਨ 'ਤੇ ਚੋਣ ਕਮਿਸ਼ਨ ਨੇ ਲਗਾਈ ਰੋਕ   :: ਟਰੈਕਟਰ ਪਲਟਣ ਨਾਲ ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ 'ਚ ਨਾਨੀ ਨੇ ਵੀ ਤੋੜਿਆ ਦਮ   :: 'ਮੋਦੀ' ਨੇ ਰਾਹੁਲ ਵਿਰੁੱਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ   :: ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਦੇ ਰਹੇ ਹਨ ਕਰੋੜ ਰੁਪਏ : ਬਾਬਾ ਰਾਮਦੇਵ   :: ਇਮਰਾਨ ਦੀ 'ਰਿਵਰਸ ਸਵਿੰਗ' 'ਤੇ ਭਾਰਤੀ ਜਾਣਦੇ ਹਨ ਕਿਵੇ ਖੇਡਣਾ ਹੈ 'ਹੈਲੀਕਾਪਟਰ ਸ਼ਾਟ' : PM ਮੋਦੀ   :: ਭਾਜਪਾ ਦਾ ਸੱਤਾ 'ਚ ਆਉਣ ਤੈਅ : ਨਰਿੰਦਰ ਮੋਦੀ   :: ਰਾਜਨਾਥ ਕੋਲ ਹੈ 2.97 ਕਰੋੜ ਰੁਪਏ ਦੀ ਅਚੱਲ ਜਾਇਦਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਾਦਲਾਂ ਪਿੱਛੇ ਹੱਥ ਧੋ ਕੇ ਪਏ ਸਿੱਧੂ, ਕੈਪਟਨ ਨੂੰ ਕੱਟ ਬੇਅਦਬੀ ਧਰਨਿਆਂ 'ਤੇ ਪੁਲਿਸ ਫਾਇਰਿੰਗ ਦੇ ਵੀਡੀਓ ਸਬੂਤ ਕੀਤੇ ਜਾ PRINT ਈ ਮੇਲ
badel.jpgਚੰਡੀਗੜ੍ਹ: :ਬੇਅਦਬੀ ਰਿਪੋਰਟ 'ਤੇ ਬਾਦਲ ਪਰਿਵਾਰ ਦਿਨੋ-ਦਿਨ ਘਿਰਦਾ ਜਾ ਰਿਹਾ ਹੈ। ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਢੇਰ ਸਾਰੇ ਸਵਾਲ ਪੁੱਛ ਜਿੱਥੇ ਬਾਦਲ ਪਰਿਵਾਰ ਨੂੰ ਹੋਰ ਮੁਸ਼ਕਲ ਵਿੱਚ ਪਾ ਦਿੱਤਾ, ਉੱਥੇ ਹੀ ਆਪਣੇ ਲੀਡਰ ਤੇ ਮੁੱਖ ਮੰਤਰੀ ਦੀ ਗੱਲ ਵੀ ਕੱਟ ਦਿੱਤੀ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਆਈਐਸਆਈ ਦਾ ਹੱਥ ਨਹੀਂ ਹੈ।
ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕਈ ਸਵਾਲ ਕੀਤੇ। ਸਿੱਧੂ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਫਰਜ਼ੀ ਕਰਾਰ ਦਿੱਤੀ ਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸੱਚਾ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਨੂੰ ਬੇਅਦਬੀ ਮਾਮਲਿਆਂ ਬਾਰੇ ਰਿਪੋਰਟ ਪੇਸ਼ ਹੋਣ ਤੋਂ ਬਾਅਦ ਆਪਣੀ ਸਫ਼ਾਈ ਦੇਣ ਲਈ ਮੀਡੀਆ ਸਾਹਮਣੇ ਆਉਣ 'ਚ ਪੰਜ ਦਿਨ ਕਿਉਂ ਲੱਗੇ।
ਸਿੱਧੂ ਨੇ ਦੋਸ਼ ਲਾਇਆ ਕਿ ਡੇਰੇ ਦੀ ਵੋਟ ਲਈ ਬਾਦਲ ਨੇ ਫਿਰਕੂ ਵੰਡ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਬਾਦਲ ਨੂੰ ਸਵਾਲ ਪੁੱਛਿਆ ਕਿ ਬਹਿਬਲ ਕਲਾਂ 'ਚ ਲੋਕਾਂ ਵੱਲੋਂ ਪੁਲਿਸ 'ਤੇ ਜਾਨਲੇਵਾ ਹਮਲਾ ਕਰਨ ਦੇ ਕੇਸ ਕਿਉਂ ਦਰਜ ਹੋਏ। ਸਿੱਧੂ ਨੇ ਪੁੱਛਿਆ ਕਿ ਕੋਟਕਪੂਰਾ 'ਚ ਅਜੀਤ ਸਿੰਘ ਦੇ ਜ਼ਖ਼ਮੀ ਹੋਣ ਦੀ ਐਫਆਈਆਰ ਦਰਜ ਕਿਉਂ ਨਹੀਂ ਹੋਈ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੀ ਐਫਆਈਆਰ ਨੂੰ 7 ਦਿਨ ਕਿਉਂ ਲੱਗੇ।
ਨਵਜੋਤ ਸਿੱਧੂ ਨੇ ਸਵਾਲ ਚੁੱਕਿਆ ਕਿ ਪਿਛਲੀ ਸਰਕਾਰ ਸਮੇਂ ਗੋਲ਼ੀਕਾਂਡ ਦੀ ਜਾਂਚ ਦੌਰਾਨ ਡੇਢ ਸਾਲ 'ਚ ਕੁਝ ਸਾਹਮਣੇ ਕਿਉਂ ਨਹੀਂ ਆਇਆ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਬਾਦਲ ਕਮਿਸ਼ਨ ਸਾਹਮਣੇ ਪੇਸ਼ ਕਿਉਂ ਨਹੀਂ ਹੋਏ। ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੱਸਣ ਡੀਜੀਪੀ ਨੂੰ ਕੀ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਉਨ੍ਹਾਂ ਡੇਰਾ ਮੁਖੀ ਦੀ ਮੁਆਫ਼ੀ 'ਚ ਬਾਦਲ ਨੂੰ ਆਪਣਾ ਰੋਲ ਸਪੱਸ਼ਟ ਕਰਨ ਲਈ ਕਿਹਾ।
ਸਿੱਧੂ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਮੁਆਫ਼ੀਨਾਮੇ ਉਤੇ ਵੀ ਕਈ ਸਵਾਲ ਚੁੱਕੇ। ਮੰਤਰੀ ਨੇ ਕਿਹਾ ਕਿ ਇਹ ਦੱਸਿਆ ਜਾਵੇ ਕਿ ਡੇਰਾ ਮੁਖੀ ਦੇ ਹਿੰਦੀ 'ਚ ਲਿਖੇ ਮੁਆਫ਼ੀਨਾਮੇ ਦਾ ਪੰਜਾਬੀ ਅਨੁਵਾਦ ਕਿਸ ਨੇ ਕੀਤਾ। ਇਸ ਦੇ ਨਾਲ ਹੀ ਬਾਦਲ ਸਪੱਸ਼ਟ ਕਰਨ ਕਿ ਬੇਅਦਬੀ ਰਿਪੋਰਟ 'ਚ ਫ਼ਿਲਮ ਸਟਾਰ ਅਕਸ਼ੈ ਕੁਮਾਰ ਦਾ ਨਾਂ ਕਿਵੇਂ ਆਇਆ।
ਸਿੱਧੂ ਨੇ 14 ਅਕਤੂਬਰ, 2015 ਨੂੰ ਕੋਟਕਪੂਰਾ ਵਿੱਚ ਪੁਲਿਸ ਵੱਲੋਂ ਚਲਾਈ ਗੋਲ਼ੀ ਦਾ ਵੀਡੀਓ ਜਾਰੀ ਕਰ ਦਾਅਵਾ ਕੀਤਾ ਕਿ ਪੁਲਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਪਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕੋਈ ਵੀ ਪ੍ਰਦਰਸ਼ਨਕਾਰੀ ਹਮਲਾਵਰ ਰੌਂਅ ਵਿੱਚ ਨਹੀਂ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਭੜਕਾਇਆ। ਕੈਬਨਿਟ ਮੰਤਰੀ ਨੇ ਮੀਡੀਆ ਸਾਹਮਣੇ ਇਹ ਵੀਡੀਓ ਸਬੂਤ ਦੇ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹਦਿਆਂ ਮੰਗ ਕੀਤੀ ਕਿ ਬਾਦਲਾਂ ਵਿਰੁੱਧ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ।
 
< Prev   Next >

Advertisements


Advertisement
Advertisement
Advertisement
Advertisement