:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਪੇਸ 'ਚ ਜਾਣ ਲਈ ਰਾਕੇਟ ਨਹੀਂ ਬਲਕਿ ਲਿਫਟ ਬਣਾ ਰਿਹੈ ਜਾਪਾਨ PRINT ਈ ਮੇਲ
jap.jpgਨਵੀਂ ਦਿੱਲੀ— ਜਾਪਾਨ 'ਚ ਸਥਿਤ ਇਕ ਟੀਮ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਕੋਲ ਸਪੇਸ 'ਚ ਜਾਣ ਲਈ ਲਿਫਟ ਦੀ ਜਾਂਚ ਕਰ ਰਹੀ ਹੈ। ਇਸ ਦੀ ਜਾਂਚ ਇਸ ਮਹੀਨੇ ਕੀਤੀ ਜਾ ਸਕਦੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਨਾਲ ਇਨਸਾਨ ਸਪੇਸ 'ਚ ਭੇਜੇ ਜਾਣਗੇ ਜਾਂ ਨਹੀਂ ਪਰ ਇਹ ਦੱਸ
ਦਿੱਤਾ ਗਿਆ ਹੈ ਕਿ ਇਸ ਦੇ ਪ੍ਰੀਖਣ ਤੋਂ ਬਾਅਦ ਦੋ ਸੈਟੇਲਾਈਟ ਨੂੰ ਇਕ ਕੇਬਲ ਦੇ ਰਾਹੀਂ ਜੋੜਿਆ ਜਾ ਸਕੇਗਾ। ਦੱਸ ਦਈਏ ਕਿ ਕਾਰਬਨ ਬੇਹੱਦ ਹਲਕਾ ਤੇ ਸਟੀਲ ਤੋਂ 20 ਗੁਣਾ ਮਜ਼ਬੂਤ ਹੁੰਦਾ ਹੈ, ਇਸ ਲਈ ਇਸ ਲਿਫਟ ਨੂੰ ਬਣਾਉਣ ਲਈ ਕਾਰਬਨ ਨੈਨੋਟਿਊਬ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।ਅਜੇ ਪ੍ਰੀਖਣ ਦੇ ਲਈ ਵਿਗਿਆਨੀਆਂ ਨੇ ਛੋਟੀ ਲਿਫਟ ਬਣਾਈ ਹੈ। ਇਹ ਲਿਫਟ ਸ਼ਿੰਜੁਓਕਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਬਣਾਈ ਹੈ। ਇਸ ਲਿਫਟ ਦਾ ਕਮਰਾਨੁਮਾ ਬਕਸਾ 6 ਸੈਂਟੀਮੀਟਰ ਲੰਬਾ, ਤਿੰਨ ਸੈਂਟੀਮੀਟਰ ਚੌੜਾ ਤੇ ਤਿੰਨ ਸੈਂਟੀਮੀਟਰ ਉੱਚਾ ਹੋਵੇਗਾ। ਪ੍ਰੀਖਣ ਦੇ ਲਈ ਸਪੇਸ 'ਚ 2 ਮਿੱਨੀ ਸੈਟੇਲਾਈਟ ਦੇ ਵਿਚਾਲੇ 10 ਮੀਟਰ ਤੱਕ ਦਾ ਕੇਬਲ ਲਗਾਇਆ ਜਾਵੇਗਾ। ਇਸ ਕੇਬਲ ਰਾਹੀਂ ਦੋਵੇਂ ਸੈਟੇਲਾਈਟ ਇਕ-ਦੂਜੇ ਨਾਲ ਪੂਰੀ ਤਰ੍ਹਾਂ ਨਾਲ ਸੰਪਰਕ 'ਚ ਰਹਿਣਗੇ।
ਲਿਫਟ ਦੇ ਇਸ ਐਲੀਵੇਟਰ ਬਾਕਸ 'ਚ ਕੈਮਰੇ ਵੀ ਲੱਗੇ ਹੋਣਗੇ, ਜਿਸ ਨਾਲ ਸੈਟੇਲਾਈਟ ਤੇ ਲਿਫਟ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕੇਬਲ ਇਕ ਸ਼ੁਰੂਆਤੀ ਪੜਾਅ ਹੈ। ਅਜੇ ਇਸ ਨੂੰ ਕੇਬਲ ਪ੍ਰੀਖਣ ਲਈ ਤਿਆਰ ਕੀਤਾ ਜਾ ਰਿਹਾ ਹੈ। ਖਾਸ ਗੱਲ ਹੈ ਕਿ ਇਸ ਬਾਰੇ 'ਚ ਆਈਡੀਆ ਸਭ ਤੋਂ ਪਹਿਲਾਂ 123 ਸਾਲ ਪਹਿਲਾਂ ਆਇਆ ਸੀ। 1895 'ਚ ਸਪੇਸ ਤੱਕ ਜਾਣ ਲਈ ਲਿਫਟ ਬਣਾਉਣ ਦਾ ਆਈਡੀਆ ਰੂਸ ਦੇ ਵਿਗਿਆਨੀ ਕਾਨਸਟਾਨਟਿਨ ਤਾਸਿਲਕੋਵਾਸਕੀ ਨੇ ਦਿੱਤਾ ਸੀ। ਵਿਗਿਆਨੀ ਨੂੰ ਇਹ ਆਈਡੀਆ ਐਫਿਲ ਟਾਵਰ ਦੇਖਣ ਤੋਂ ਬਾਅਦ ਆਇਆ ਸੀ।ਇਸ ਤੋਂ ਇਕ ਸਦੀ ਬਾਅਦ ਸੀ ਕਲਾਰਕ ਨੇ ਇਕ ਲੇਖ ਲਿਖਿਆ, ਜਿਸ 'ਚ ਉਨ੍ਹਾਂ ਨੇ ਇਕ ਬਾਰ ਦੁਬਾਰਾ ਇਹ ਵਿਚਾਰ ਦੁਹਰਾਇਆ ਪਰ ਤਕਨੀਕੀ ਰੂਪ ਨਾਲ ਕਮਜ਼ੋਰੀ ਤੇ ਰੁਕਾਵਟਾਂ ਕਾਰਨ ਇਸ ਆਈਡੀਆ ਨੂੰ ਹਕੀਕਤ 'ਚ ਨਹੀਂ ਉਤਾਰਿਆ ਜਾ ਸਕਿਆ। ਹੁਣ ਜਾਪਾਨ ਦੀ ਇਸ ਕੰਪਨੀ ਦਾ ਦਾਅਵਾ ਹੈ ਕਿ ਸਾਲ 2050 ਤੱਕ ਉਹ ਆਪਣੀ ਬਣਾਈ ਲਿਫਟ ਰਾਹੀਂ ਇਨਸਾਨਾਂ ਨੂੰ ਸਪੇਸ 'ਚ ਭੇਜਣਗੇ।
 
< Prev   Next >

Advertisements

Advertisement
Advertisement