:: ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'   :: ਲੋਕ ਸਭਾ ਚੋਣਾਂ ਇਕ ਜੰਗ ਵਾਂਗ : ਸੁਸ਼ਮਾ   :: ਸੱਤਾ ਪਾਉਣ ਲਈ ਭਾਜਪਾ ਬਣਾ ਰਹੀ ਕਸ਼ਮੀਰ ਨੂੰ ਬਲੀ ਦਾ ਬੱਕਰਾ : ਮਹਿਬੂਬਾ   :: ਮੈਨੂੰ ਖੁਸ਼ੀ ਹੈ ਕਿ ਮਾਇਆਵਤੀ ਮੇਰੇ ਲਈ ਵੋਟ ਮੰਗਣ ਆਈ, ਮੈਂ ਉਸਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ: ਮੁਲਾਇਮ   :: ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ   :: 'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗੀ ਸਲਾਮਤ': ਮਨੋਜ ਸਿਨ੍ਹਾ   :: ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ   :: ਜਾਖੜ ਦਾ ਜਗਮੀਤ ਬਰਾੜ 'ਤੇ ਸ਼ਬਦੀ ਹਮਲਾ   :: 'ਚੌਕੀਦਾਰ ਚੋਰ ਹੈ' ਵਿਗਿਆਪਨ 'ਤੇ ਚੋਣ ਕਮਿਸ਼ਨ ਨੇ ਲਗਾਈ ਰੋਕ   :: ਟਰੈਕਟਰ ਪਲਟਣ ਨਾਲ ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ 'ਚ ਨਾਨੀ ਨੇ ਵੀ ਤੋੜਿਆ ਦਮ   :: 'ਮੋਦੀ' ਨੇ ਰਾਹੁਲ ਵਿਰੁੱਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ   :: ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਦੇ ਰਹੇ ਹਨ ਕਰੋੜ ਰੁਪਏ : ਬਾਬਾ ਰਾਮਦੇਵ   :: ਇਮਰਾਨ ਦੀ 'ਰਿਵਰਸ ਸਵਿੰਗ' 'ਤੇ ਭਾਰਤੀ ਜਾਣਦੇ ਹਨ ਕਿਵੇ ਖੇਡਣਾ ਹੈ 'ਹੈਲੀਕਾਪਟਰ ਸ਼ਾਟ' : PM ਮੋਦੀ   :: ਭਾਜਪਾ ਦਾ ਸੱਤਾ 'ਚ ਆਉਣ ਤੈਅ : ਨਰਿੰਦਰ ਮੋਦੀ   :: ਰਾਜਨਾਥ ਕੋਲ ਹੈ 2.97 ਕਰੋੜ ਰੁਪਏ ਦੀ ਅਚੱਲ ਜਾਇਦਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ' PRINT ਈ ਮੇਲ
vot.jpgਨਵੀਂ ਦਿੱਲੀ   ਕਾਂਗਰਸ ਨੇ 2019 ਦੀਆਂ ਲੋਕਸਭਾ ਚੋਣਾਂ ਅਤੇ ਅਗਲੀਆਂ ਵਿਧਾਨਸਭਾ ਚੋਣਾਂ ਲਈ ਜ਼ਰੂਰੀ ਵਿੱਤੀ ਇੰਤਜ਼ਾਮ ਕਰਨ ਲਈ ਹੁਣ ਡੋਰ-ਟੂ-ਡੋਰ ਜਾਣ ਦੀ ਯੋਜਨਾ ਬਣਾਈ ਹੈ। ਪਾਰਟੀ ਵਰਕਰ ਆਉਣ ਵਾਲੇ ਦਿਨਾਂ ਵਿੱਚ ਘਰ-ਘਰ ਜਾਕੇ ਵੋਟਾਂ ਅਤੇ ਚੰਦਾ
ਮੰਗਣਗੇ। ਕਾਂਗਰਸ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਹ ਮਨਜ਼ੂਰ ਕਰਨ ਵਿੱਚ ਝਿਜਕ ਨਹੀਂ ਕਰਨੀ ਚਾਹੀਦੀ ਕਿ ਕਾਰਪੋਰੇਟ ਸਮੂਹਾਂ ਤੋਂ ਉਸਨੂੰ ਚੰਦਾ ਨਹੀਂ ਮਿਲ ਰਿਹਾ ਅਤੇ ਉਹ ਆਮ ਜਨਤਾ ਦੀ ਮਦਦ ਨਾਲ ਚੋਣਾਂ ਲੜਨਾ ਚਾਹੁੰਦੀ ਹੈ।ਪਾਰਟੀ ਦੇ ਖਜਾਨਚੀ ਅਹਿਮਦ ਮੁਖੀਆ ਅਤੇ ਸੰਗਠਨ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਕੱਲ ਕਾਂਗਰਸ ਜਨਰਲ ਸਕੱਤਰਾਂ,  ਇੰਚਾਰਜਾਂ, ਸੂਬਾ ਯੂਨਿਟਾਂ ਦੇ ਪ੍ਰਧਾਨਾਂ ਅਤੇ ਖਜਾਨਚੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਕਈ ਹੋਰ ਮੁੱਦਿਆਂ ਅਤੇ ਅਗਲੀਆਂ ਚੋਣਾਂ ਲਈ ਵਿੱਤੀ ਇੰਤਜ਼ਾਮਾਂ ਨੂੰ ਲੈ ਕੇ ਵੀ ਚਰਚਾ ਹੋਈ। ਮੀਟਿੰਗ ਵਿੱਚ ਮੌਜੂਦ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ,  ‘‘ਬੈਠਕ ਵਿੱਚ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ, ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਸਿੱਧਾ ਜਨਤਾ ਤੋਂ ਚੰਦਾ ਇਕੱਠਾ ਕਰਨ ਦੀ ਗੱਲ ਕੀਤੀ ਗਈ। ਜਨਤਾ ਤੋਂ ਚੰਦਾ ਮੰਗਣਾ ਇੱਕ ਚੰਗੀ ਯੋਜਨਾ ਹੈ। ਇਸ ਨਾਲ ਪਾਰਟੀ ਸਿੱਧੇ ਤੌਰ 'ਤੇ ਆਮ ਲੋਕਾਂ ਨਾਲ ਜੁੜੇਗੀ।’’
ਪਾਰਟੀ ਦੀ ਇਸ ਬੈਠਕ ਵਿੱਚ ਸ਼ਾਮਿਲ ਰਹੇ ਇੱਕ ਹੋਰ ਨੇਤਾ ਨੇ ਕਿਹਾ, ‘‘ਸਾਰਿਆਂ ਨੂੰ ਪਤਾ ਹੈ ਕਿ ਕਾਰਪੋਰੇਟ ਜਗਤ ਸੱਤਾਧਾਰੀ ਪਾਰਟੀ ਨਾਲ ਹੈ। ਕਾਂਗਰਸ ਹਮੇਸ਼ਾ ਤੋਂ ਗਰੀਬਾਂ ਅਤੇ ਆਮ ਜਨਤਾ ਦੀ ਪਾਰਟੀ ਰਹੀ ਹੈ। ਜੇਕਰ ਅਸੀ ਵੋਟਾਂ ਦੇ ਨਾਲ-ਨਾਲ ਚੰਦਾ ਮੰਗਣ ਲਈ ਵੀ ਸਿੱਧੇ ਤੌਰ 'ਤੇ ਆਮ ਲੋਕਾਂ ਤੱਕ ਜਾਵਾਂਗੇ ਤਾਂ ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ।’’ ਉਨ੍ਹਾਂ ਨੇ ਕਿਹਾ, ‘‘ਇਸ ਕਦਮ ਨਾਲ ਜਨਤਾ ਵਿੱਚ ਇਹ ਵੀ ਸੁਨੇਹਾ ਵੀ ਜਾਵੇਗਾ ਕਿ ਅਸੀਂ ਚੋਣ ਚੰਦੇ ਨੂੰ ਲੈ ਕੇ ਈਮਾਨਦਾਰ ਹਾਂ ਅਤੇ ਜਿੱਤਣ ਤੋਂ ਬਾਅਦ ਆਮ ਲੋਕਾਂ ਲਈ ਹੀ ਕੰਮ ਕਰਾਂਗੇ।’’
 
< Prev   Next >

Advertisements

Advertisement
Advertisement
Advertisement

Advertisement