:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ PRINT ਈ ਮੇਲ
sad.jpgਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਬੀਤੇ ਸਮੇਂ ਪੰਜਾਬ ਵਿਖੇ ਬਰਗਾੜੀ ਅਤੇ ਹੋਰਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਬਾਅਦ ਮੌਜੂਦਾ ਨਾਜ਼ੁਕ ਪੰਥਕ ਹਾਲਾਤ 'ਤੇ ਵਿਚਾਰ ਕਰਨ ਦੇ ਲਈ ਦਿੱਲੀ ਵਿਖੇ ਵਿਸ਼ਾਲ ਪੰਥਕ ਕਨਵੈਨਸ਼ਨ ਕੀਤੀ ਜਿਸ ਵਿਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਸਿੱਖ ਆਗੂ ਸੰਗਤਾਂ ਪੁੱਜੀਆਂ |
ਦਿੱਲੀ ਤੋਂ ਇਲਾਵਾ ਹਰਿਆਣਾ, ਪੰਜਾਬ ਵਿਚੋਂ ਵੀ ਸਿੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਤੇ ਪੁੱਜੀਆਂ | ਕਨਵੈਨਸ਼ਨ ਦੇ ਸ਼ੁਰੂ ਵਿਚ ਤਰਸੇਮ ਸਿੰਘ (ਸਾਬਕਾ ਚੇਅਰ ਮੈਂਬਰ, ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ) ਨੇ ਇਸ ਕਨਵੈਨਸ਼ਨ ਕਰਾਉਣ ਦੇ ਪ੍ਰਤੀ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਅਸੀਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦਰਦ ਲੈ ਕੇ ਇਕੱਠੇ ਹੋਏ ਹਾਂ ਅਤੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਗੁਰੂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ | ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਵਲੋਂ ਕੀਤੇ ਖੁਲਾਸੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੁੱਚੀ ਦੁਨੀਆ ਦੀ ਸਿੱਖ ਸੰਗਤ ਕਦੇ ਵੀ ਬਾਦਲਾਂ ਨੂੰ ਮੁਆਫ਼ ਨਹੀਂ ਕਰੇਗੀ | ਹਰਿਆਣਾ ਤੋਂ ਆਏ ਸਿੱਖ ਆਗੂੂ ਅੰਗਰੇਜ਼ ਸਿੰਘ ਨੇ ਕਿਹਾ ਕਿ ਜੋ ਵੀ ਪੰਜਾਬ 'ਚ ਪਿਛਲੇ ਦਿਨੀਂ ਹੋਇਆ ਇਸ ਪ੍ਰਤੀ ਬਾਦਲ ਦਲ ਜ਼ਿੰਮੇਵਾਰ ਹੈ ਅਤੇ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਾ ਚਾਹੀਦਾ | ਇਸ ਮੌਕੇ ਸਾਬਕਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੋਂਟੀ. ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕੇ.ਐਸ. ਤੁਲਸੀ (ਪ੍ਰਸਿੱਧ ਵਕੀਲ) ਨੇ ਕਿਹਾ ਕਿ ਪੰਜਾਬ ਵਿਚ ਗੋਲੀ ਚੱਲਣ ਦਾ ਹੁਕਮ ਕਿਸ ਨੇ ਦਿੱਤਾ ਇਹ ਅਸੀਂ ਜਾਣਦੇ ਹਾਂ | ਉਨ੍ਹਾਂ ਨੇ ਫੋਨ ਰਾਹੀਂ ਸਾਰੇ ਅਧਿਕਾਰੀਆਂ ਦੀਆਂ ਹੋਈਆਂ ਗੱਲਾਂ ਦਾ ਖੁਲਾਸਾ ਕੀਤਾ | ਯੂਨਾਈਟਿਡ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੰਜਾਬ ਵਿਚ ਜੋ ਵਾਪਰਿਆ, ਉਸ ਪ੍ਰਤੀ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਦਲਾਂ ਦੇ ਰਾਜ 'ਚ ਨਸ਼ੇ ਵਧੇ, ਲੋਕ ਬਾਹਰ ਭੱਜ, ਪੰਜਾਬ ਦਾ ਪਾਣੀ ਕੈਂਸਰ ਵਾਲਾ ਹੋਇਆ, ਘਰ-ਘਰ ਸਿਵੇਂ ਬਲੇ ਹਨ | ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ | ਦਰਸ਼ਨ ਸਿੰਘ ਨੇ ਕਿਹਾ ਕਿ ਘਰ-ਘਰ ਦੱਸੋ ਕਿ ਬਾਦਲਾਂ ਨੂੰ ਮੂੰਹ ਨਾ ਲਗਾਇਆ ਜਾਵੇ | ਅਖੀਰ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਦਲਾਂ ਵਲੋਂ ਸਿੱਖ ਕੌਮ ਨੂੰ ਪਹੰੁਚਾਏ ਨੁਕਸਾਨ, ਫੌਜ਼ੀਆਂ ਦੀ ਬਗਾਵਤ, ਸਿੱਖਾਂ ਨੂੰ ਸ਼ਹੀਦ ਕਰਵਾਉਣਾ, ਆਪ ਅੰਮਿ੍ਤਧਾਰੀ ਨਾ ਬਨਣਾ, ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣਾ, ਰਜ਼ਾਮੰਦੀ ਨਾਲ ਗੋਲੀ ਚਲਾਉਣ ਦਾ ਹੁਕਮ ਦੇਣਾ, ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਨੂੰ ਰੱਦ ਕਰਨਾ, ਹੰਕਾਰ ਹੋਣ ਦੇ ਮਾਮਲਿਆਂ ਸਬੰਧੀ ਵਿਸਥਾਰ ਨਾਲ ਦੱਸਿਆ | ਉਨ੍ਹਾਂ ਇਹ ਵੀ ਕਿਹਾ ਕਿ ਅਜੇ ਕਿ ਕੈਪਟਨ ਨੇ ਸਿੱਖਾਂ ਦੀ ਅੱਧੀ ਗੱਲ ਪੂਰੀ ਕੀਤੀ ਹੈ | ਉਨ੍ਹਾਂ ਕਿਹਾ ਕਿ ਬਾਦਲਾਂ ਦੇ ਨਾਲ ਅਕਾਲੀ ਦਲ ਹਟਾ ਲਉ ਅਤੇ ਜਦ ਤੱਕ ਮੁਆਫ਼ੀ ਨਹੀਂ ਮੰਗਦੇ ਉਨੀ ਦੇਰ ਬਾਈਕਾਟ ਕਰੋ | ਅਖੀਰ ਵਿਚ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਜਿਨ੍ਹਾਂ ਵਿਚ ਸਿੱਖ ਕੌਮ ਨੂੰ ਪਹੁੰਚਾਏ ਨੁਕਸਾਨ ਕਾਰਨ ਬਾਦਲ ਪਰਿਵਾਰ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ | ਇਸ ਮੌਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸ਼ਲਾਘਾ ਦਾ ਵੀ ਮਤਾ ਪਾਸ ਕੀਤਾ ਗਿਆ | ਇਕ ਹੋਰ ਮਤੇ ਰਹੀਂ ਦਿੱਲੀ ਕਮੇਟੀ ਦੇ ਉਨ੍ਹਾਂ ਮੈਂਬਰਾਂ ਦੀ ਨਿਖੇਧੀ ਕੀਤੀ ਗਈ ਜੋ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕਰਨ ਪਹੁੰਚੇ ਸਨ | ਇਕ ਹੋਰ ਮਤੇ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਵਤੀਰੇ ਦੀ ਵੀ ਅਲੋਚਨਾ ਕੀਤੀ ਗਈ |
 
Next >

Advertisements

Advertisement
Advertisement