:: ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'   :: ਲੋਕ ਸਭਾ ਚੋਣਾਂ ਇਕ ਜੰਗ ਵਾਂਗ : ਸੁਸ਼ਮਾ   :: ਸੱਤਾ ਪਾਉਣ ਲਈ ਭਾਜਪਾ ਬਣਾ ਰਹੀ ਕਸ਼ਮੀਰ ਨੂੰ ਬਲੀ ਦਾ ਬੱਕਰਾ : ਮਹਿਬੂਬਾ   :: ਮੈਨੂੰ ਖੁਸ਼ੀ ਹੈ ਕਿ ਮਾਇਆਵਤੀ ਮੇਰੇ ਲਈ ਵੋਟ ਮੰਗਣ ਆਈ, ਮੈਂ ਉਸਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ: ਮੁਲਾਇਮ   :: ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ   :: 'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗੀ ਸਲਾਮਤ': ਮਨੋਜ ਸਿਨ੍ਹਾ   :: ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ   :: ਜਾਖੜ ਦਾ ਜਗਮੀਤ ਬਰਾੜ 'ਤੇ ਸ਼ਬਦੀ ਹਮਲਾ   :: 'ਚੌਕੀਦਾਰ ਚੋਰ ਹੈ' ਵਿਗਿਆਪਨ 'ਤੇ ਚੋਣ ਕਮਿਸ਼ਨ ਨੇ ਲਗਾਈ ਰੋਕ   :: ਟਰੈਕਟਰ ਪਲਟਣ ਨਾਲ ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ 'ਚ ਨਾਨੀ ਨੇ ਵੀ ਤੋੜਿਆ ਦਮ   :: 'ਮੋਦੀ' ਨੇ ਰਾਹੁਲ ਵਿਰੁੱਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ   :: ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਦੇ ਰਹੇ ਹਨ ਕਰੋੜ ਰੁਪਏ : ਬਾਬਾ ਰਾਮਦੇਵ   :: ਇਮਰਾਨ ਦੀ 'ਰਿਵਰਸ ਸਵਿੰਗ' 'ਤੇ ਭਾਰਤੀ ਜਾਣਦੇ ਹਨ ਕਿਵੇ ਖੇਡਣਾ ਹੈ 'ਹੈਲੀਕਾਪਟਰ ਸ਼ਾਟ' : PM ਮੋਦੀ   :: ਭਾਜਪਾ ਦਾ ਸੱਤਾ 'ਚ ਆਉਣ ਤੈਅ : ਨਰਿੰਦਰ ਮੋਦੀ   :: ਰਾਜਨਾਥ ਕੋਲ ਹੈ 2.97 ਕਰੋੜ ਰੁਪਏ ਦੀ ਅਚੱਲ ਜਾਇਦਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਵਿੱਚ ਲੋਕਤੰਤਰ ਨਹੀਂ ‘ਕਾਂਗਰਸਤੰਤਰ’: ਤੋਤਾ ਸਿੰਘ PRINT ਈ ਮੇਲ
tota2.jpgਸ਼੍ਰੋਮਣੀ  ਅਕਾਲੀ ਦਲ ਨੇ ਧਰਮਕੋਟ ਵਿੱਚ ਪਾਰਟੀ ਉਮੀਦਵਾਰਾਂ ਦੇ ਚੋਣ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਕਾਗਜ਼ ਪਾੜੇ ਜਾਣ ਅਤੇ ਸਰਕਾਰੀ ਮਸ਼ੀਨਰੀ ਵੱਲੋਂ ਲੋਕਤੰਤਰੀ ਪ੍ਰਕਿਰਿਆ ਵਿੱਚ ਪਾਏ ਕਥਿਤ ਅੜਿੱਕਿਆਂ ਦੀ ਸ਼ਿਕਾਇਤ ਪੰਜਾਬ ਰਾਜ ਚੋਣ 
ਕਮਿਸ਼ਨ ਨੂੰ ਕੀਤੀ ਹੈ। ਇੱਥੇ ਪ੍ਰੈੱਸ ਕਾਨਫਰੰਸ ਵਿੱਚ ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਸਗੋਂ ‘ਕਾਂਗਰਸਤੰਤਰ’ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਹਾਕਮ ਧਿਰ ਨੇ ਧਰਮਕੋਟ ਵਿਧਾਨ ਸਭਾ ਹਲਕੇ ਵਿੱਚ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਨਾ ਭਰਨ ਦੇਣ ਲਈ ਸਰਕਾਰੀ ਮਸ਼ੀਨਰੀ ਤੇ ਹੋਰ ਤਰੀਕਿਆਂ ਦੀ ਰੱਜ ਕੇ ਵਰਤੋਂ ਕੀਤੀ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਮਸ਼ੀਨਰੀ ਨੇ ਕਾਂਗਰਸ ਵਿਰੋਧੀ ਉਮੀਦਵਾਰਾਂ ਨੂੰ ਐਨਓਸੀ ਤੋਂ ਵਾਂਝਾ ਕਰਕੇ ਅਸਿੱਧੇ ਢੰਗ ਨਾਲ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ। ਇਸ ’ਤੇ ਚੋਣ ਕਮਿਸ਼ਨ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਜਿਨ੍ਹਾਂ ਉਮੀਦਵਾਰ ਕੋਲ ਐਨਓਸੀ ਨਹੀਂ, ਉਹ ਹਲਫ਼ੀਆ ਦੇ ਸਕਣਗੇ ਅਤੇ ਕੋਈ ਬਕਾਇਆ ਦੇਣਦਾਰੀ ਮੌਕੇ ’ਤੇ ਹੀ ਨਕਦ ਵਸੂਲਣ ਦੀਆਂ ਹਦਾਇਤਾਂ ਦਿੱਤੀਆਂ। ਅਕਾਲੀ ਆਗੂ ਨੇ ਕਿਹਾ ਕਿ ਚੋਣ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬਲਾਕ ਸਮਿਤੀ ਬ੍ਰਾਹਮਕੇ ਜ਼ੋਨ ਤੋਂ ਅਕਾਲੀ ਉਮੀਦਵਾਰ ਸੁਰਿੰਦਰ ਕੌਰ ਕੋਲੋਂ ਕਾਂਗਰਸ ਸਮਰਥਕ ਨਾਮਜ਼ਦਗੀ ਕਾਗਜ਼ ਖੋਹ ਕੇ ਭੱਜ ਗਿਆ। ਇਸ ਤੋਂ ਇਲਾਵਾ ਫ਼ਿਰੋਜ਼ਵਾਲ ਮੰਗਲ ਸਿੰਘ, ਕਾਦਰਵਾਲਾ, ਲੋਹਗੜ੍ਹ, ਦਾਤੇਵਾਲ ਤੇ ਲੁਹਾਰਾ ਬਲਾਕ ਸਮਿਤੀ ਜ਼ੋਨ ਤੋਂ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਖੋਹ ਕੇ ਪਾੜ ਦਿੱਤੇ ਗਏ ਹਨ।
ਉਨ੍ਹਾਂ ਚੋਣ ਕਮਿਸ਼ਨ ਤੋਂ ਇਨ੍ਹਾਂ ਜ਼ੋਨਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਸਤੇ ਸਮਾਂ ਦੇਣ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਮਕੋਟ ਵਿੱਚ ਹਿੰਸਕ ਘਟਨਾਵਾਂ ਲਈ ਪਹਿਲਾਂ ਹੀ ਸਾਜ਼ਿਸ਼ ਘੜੀ ਜਾ ਚੁੱਕੀ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਰਕੁਨ ਗੋਲੀ ਨਾਲ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਤਾਂ ਅਕਾਲੀ ਵਰਕਰਾਂ ਦਾ ਨਾਮ ਲਿਖ ਕੇ ਐਫਆਈਆਰ ਕਰ ਦਿੱਤੀ, ਪਰ ਵੀਡੀਓ ਵਿੱਚ ਪੁਲੀਸ ਉੱਤੇ ਪਥਰਾਅ ਕਰਦੇ ਕਾਂਗਰਸ ਆਗੂ ਦਿਖਾਈ ਦੇਣ ਦੇ ਬਾਵਜੂਦ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਫ਼ਸਰਾਂ ਸਾਹਮਣੇ ਕਾਂਗਰਸੀਆਂ ਦੇ ਹਜੂਮ ਨੇ ਅਕਾਲੀ ਦਲ ਦੇ ਸਰਕਲ ਜਥੇਦਾਰ ਦੀ ਕੁੱਟਮਾਰ ਕੀਤੀ ਤੇ ਦਸਤਾਰ ਦੀ ਬੇਅਦਬੀ ਕੀਤੀ। ਉਨ੍ਹਾਂ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।

 
< Prev   Next >

Advertisements

Advertisement
Advertisement
Advertisement
Advertisement