:: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿੱਤ ਮੰਤਰੀ ਮਨਪ੍ਰੀਤ ਦਾ ਦਾਅਵਾ ਤੇ ਪੈਟਰੋਲ ਦੀਆਂ ਕੀਮਤਾਂ ਦਾ ਪੂਰਾ ਸੱਚ PRINT ਈ ਮੇਲ
mann.jpgਲੰਧਰ ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਕਮੀ ਕੀਤੇ ਜਾਣ ਦੇ ਸਵਾਲ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸੂਬੇ ਦੀ ਆਮਦਨ ਵਿਚ ਕਮੀ ਹੋਣ ਦਾ ਤਰਕ ਦੇ ਰਹੇ ਹਨ ਪਰ ਜੇ ਪੈਟਰੋਲ ਦੀਆਂ ਕੀਤਮਾਂ ਅਤੇ ਅੰਕੜਿਆਂ ਅਤੇ ਇਨ੍ਹਾਂ ਕੀਮਤਾਂ 'ਤੇ ਲੱਗਣ ਵਾਲੇ ਸੂਬੇ ਦੇ ਟੈਕਸ 'ਤੇ ਨਜ਼ਰ ਸਾਨੀ ਕੀਤੀ ਜਾਵੇ ਤਾਂ ਮਨਪ੍ਰੀਤ ਦਾ ਇਹ ਦਾਅਵਾ ਗਲਤ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਤੱਥ ਇਹ ਹੈ
 ਕਿ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਪੰਜਾਬ ਪੈਟਰੋਲ 'ਤੇ ਕਰੀਬ 3.50 ਰੁਪਏ ਅਤੇ ਡੀਜ਼ਲ 'ਤੇ ਲਗਭਗ 2.50 ਰੁਪਏ ਵੈਟ ਜ਼ਿਆਦਾ ਵਸੂਲ ਰਿਹਾ ਹੈ। ਸੂਬੇ ਵਲੋਂ ਲਗਾਏ ਜਾਣ ਵਾਲੇ ਵੈਟ ਵਿਚ ਇਹ ਵਾਧਾ ਪੈਟਰੋਲ ਦੀ ਵਧੀ ਕੀਮਤ ਦੇ ਨਾਲ ਹੋਇਆ ਹੈ। ਹਾਲਾਂਕਿ ਪੰਜਾਬ ਨੇ ਪਿਛਲੇ ਇਕ ਸਾਲ ਵਿਚ ਪੈਟਰੋਲ 'ਤੇ ਲੱਗਣ ਵਾਲੇ ਵੈਟ ਦੀ ਦਰ ਨਹੀਂ ਵਧਾਈ ਪਰ ਇਸ ਦੇ ਬਾਵਜੂਦ ਸੂਬੇ ਦੀ ਆਮਦਨ ਲਗਾਤਾਰ ਵੱਧ ਰਹੀ ਹੈ। ਇਸ ਦਾ ਕਾਰਨ ਤੇਲ ਕੰਪਨੀਆਂ ਵਲੋਂ ਪਿਛਲੇ ਇਕ ਸਾਲ ਦੇ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਕਾਰਨ ਕੀਤਾ ਗਿਆ ਵਾਧਾ ਹੈ। 

PunjabKesari

ਇੰਝ ਵਧਿਆ ਪੰਜਾਬ ਦਾ ਮਾਲੀਆ
ਪਿਛਲੇ ਸਾਲ ਪੰਜਾਬ ਵਿਚ ਪੈਟਰੋਲ ਦਾ ਡੀਲਰ ਪ੍ਰਾਈਜ਼ ਲਗਭਗ 31 ਰੁਪਏ 50 ਪ੍ਰਤੀ ਲਿਟਰ ਸੀ। ਇਸ 'ਤੇ 19 ਰੁਪਏ 48 ਪੈਸੇ ਕੇਂਦਰੀ ਐਕਸਾਈਜ਼ ਡਿਊਟੀ ਲੱਗਦੀ ਸੀ। ਇਸ ਦੇ ਨਾਲ ਹੀ ਇਸ ਦੀ ਕੀਮਤ 'ਤੇ ਡੀਲਰ ਦਾ 3.66 ਰੁਪਏ ਪ੍ਰਤੀ ਲਿਟਰ ਦਾ ਕਮਿਸ਼ਨ ਜੁੜਦਾ ਹੈ। ਇਸ ਸਾਰੀ ਰਕਮ ਨੂੰ ਜੋੜਿਆ ਜਾਵੇ ਤਾਂ ਇਹ 54 ਰੁਪਏ 64 ਪੈਸੇ ਬਣਦੀ ਹੈ। ਇਸ 54 ਰੁਪਏ 64 ਪੈਸੇ 'ਤੇ ਪੰਜਾਬ ਦਾ 35.12 ਫੀਸਦੀ ਵੈਟ ਲੱਗਦਾ ਸੀ ਜੋ ਕਿ ਕਰੀਬ 19 ਰੁਪਏ 48 ਪੈਸੇ ਪ੍ਰਤੀ ਲਿਟਰ ਬਣਦਾ ਸੀ। ਇਸ ਸਾਰੀ ਕੀਮਤ ਨੂੰ ਮਿਲਾ ਕੇ ਪੰਜਾਬ ਵਿਚ ਪੈਟਰੋਲ ਦੀ ਕੀਮਤ ਪਿਛਲੇ ਸਾਲ ਕਰੀਬ 74 ਰੁਪਏ ਬੈਠਦੀ ਸੀ। ਜਦਕਿ ਹੁਣ ਪੈਟਰੋਲ ਦਾ ਡੀਲਰ ਪ੍ਰਾਈਜ਼ 42 ਰੁਪਏ ਪ੍ਰਤੀ ਲਿਟਰ ਦੇ ਕਰੀਬ ਹੈ ਅਤੇ ਇਸ ਵਿਚ ਕਮਿਸ਼ਨ ਅਤੇ ਕੇਂਦਰ ਦੀ 17. 98 ਰੁਪਏ ਡਿਊਟੀ ਮਿਲਾ ਕੇ ਪੰਜਾਬ ਵਿਚ 35.12 ਫੀਸਦੀ ਵੈਟ ਲੱਗਦਾ ਹੈ ਜੋ ਕਿ ਹੁਣ ਪਿਛਲੇ ਸਾਲ ਦੇ ਮੁਕਾਬਲੇ 19.18 ਪੈਸੇ ਤੋਂ ਵੱਧ ਕੇ 22 ਰੁਪਏ 64 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ। ਯਾਨੀ ਪੰਜਾਬ ਸਰਕਾਰ ਨੂੰ ਪੈਟਰੋਲ 'ਤੇ ਘਰ ਬੈਠੇ ਹੀ ਬਿਨਾਂ ਵੈਟ ਵਧਾਏ ਸਾਢੇ 3 ਰੁਪਏ ਪ੍ਰਤੀ ਲਿਟਰ ਦਾ ਫਾਇਦਾ ਹੋ ਰਿਹਾ ਹੈ। 

PunjabKesari

ਬਿਲਕੁਲ ਇਹੋ ਹਾਲ ਡੀਜ਼ਲ ਦੀਆਂ ਕੀਮਤਾਂ ਦਾ ਵੀ ਸੀ। ਡੀਜ਼ਲ ਦੀ ਕੀਮਤ ਪਿਛਲੇ ਸਾਲ ਅਕਤੂਬਰ ਵਿਚ ਪੰਜਾਬ ਵਿਚ 57 ਰੁਪਏ ਪ੍ਰਤੀ ਲਿਟਰ ਦੇ ਕਰੀਬ ਸੀ ਜਿਸ ਵਿਚ ਡੀਲਰ ਪ੍ਰਾਈਜ਼ 31.50 ਰੁਪਏ ਲਿਟਰ ਦੇ ਨਾਲ ਡੀਲਰ ਦਾ ਕਮਿਸ਼ਨ 2 ਰੁਪਏ 52 ਪੈਸੇ ਸੀ ਜਦਕਿ ਇਸ ਕੀਮਤ 'ਤੇ 15 ਰੁਪਏ 33 ਪੈਸੇ ਦੇ ਕਰੀਬ ਕੇਂਦਰੀ ਸ਼ੁਲਕ ਲੱਗਦਾ ਸੀ। ਇਸ ਸਾਰੀ ਰਕਮ ਨੂੰ ਜੋੜ ਕੇ ਇਹ ਰਕਮ 49 ਰੁਪਏ 35 ਪੈਸੇ ਬਣਦੀ ਹੈ। ਇਸ 'ਤੇ ਸੂਬੇ ਦਾ 17 ਫੀਸਦੀ ਵੈਟ ਕਰੀਬ 8 ਰੁਪਏ 38 ਪੈਸੇ ਪ੍ਰਤੀ ਲਿਟਰ ਬਣਦਾ ਸੀ ਅਤੇ ਇਸ ਸਾਰੀ ਰਕਮ ਨੂੰ ਮਿਲਾ ਕੇ ਪੰਜਾਬ ਵਿਚ ਡੀਜ਼ਲ ਦੀ ਕੀਮਤ 57 ਰੁਪਏ 50 ਪੈਸੇ ਪ੍ਰਤੀ ਲਿਟਰ ਦੇ ਕਰੀਬ ਸੀ ਪਰ ਅੱਜ ਡੀਜ਼ਲ ਦਾ ਡੀਲਰ ਪ੍ਰਾਈਜ਼ 46 ਰੁਪਏ ਦੇ ਕਰੀਬ ਹੈ ਅਤੇ ਇਸ 'ਤੇ ਲੱਗਣ ਵਾਲਾ ਸੂਬੇ ਦਾ ਵੈਟ ਵੱਧ ਕੇ 10 ਰੁਪਏ 90 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ। ਇਸ ਲਿਹਾਜ਼ ਨਾਲ ਪੰਜਾਬ ਸਰਕਾਰ ਨੂੰ ਡੀਜ਼ਲ 'ਤੇ ਹਾਸਲ ਹੋਣ ਵਾਲਾ ਵੈਟ ਪਿਛਲੇ ਸਾਲ ਦੇ ਮੁਕਾਬਲੇ 2. 50 ਰੁਪਏ ਲਿਟਰ ਜ਼ਿਆਦਾ ਹੈ।

ਲੋਕਾਂ ਨੂੰ ਮੁਸੀਬਤ, ਪੰਜਾਬ ਸਰਕਾਰ ਦੀਆਂ ਮੌਜਾਂ 
ਪੰਜਾਬ ਨੂੰ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਪੈਟਰੋਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਤੋਂ ਹੋਣ ਵਾਲੀ ਆਮਦਨ ਵਿਚ ਵੀ ਭਾਰੀ ਵਾਧਾ ਹੋਇਆ ਹੈ। ਪਿਛਲੇ ਸਾਲ ਪੰਜਾਬ ਨੂੰ ਇਸ ਮੱਦ ਵਿਚ ਕਰੀਬ 56.58 ਕਰੋੜ ਰੁਪਏ ਦੀ ਆਮਦਨ ਹੋਈ ਸੀ ਜੋ ਕਿ ਔਸਤਨ 471.50 ਕਰੋੜ ਰੁਪਏ ਮਹੀਨਾ ਬਣਦੀ ਹੈ ਜਦਕਿ ਇਸ ਸਾਲ ਦੇ ਅਪ੍ਰੈਲ ਮਈ ਜੂਨ ਮਹੀਨਿਆਂ ਵਿਚ ਪੰਜਾਬ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ ਤੋਂ 1815 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਔਸਤਨ 605 ਰੁਪਏ ਪ੍ਰਤੀ ਮਹੀਨਾ ਹੈ। ਯਾਨੀ ਪੰਜਾਬ ਸਰਕਾਰ ਨੂੰ ਹਰ ਮਹੀਨੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਤੋਂ ਪਿਛਲੇ ਸਾਲ ਦੇ ਮੁਕਾਬਲੇ 134 ਕਰੋੜ ਰੁਪਏ ਦਾ ਮਾਲੀਆ ਜ਼ਿਆਦਾ ਹਾਸਲ ਹੋ ਰਿਹਾ ਹੈ।

 
< Prev   Next >

Advertisements


Advertisement
Advertisement