ਪੰਜਾਬ ਦਾ ਖਜ਼ਾਨਾ ਨਹੀਂ, ਕੈਪਟਨ ਦਾ ਦਿਮਾਗ ਖਾਲੀ : ਸੁਖਬੀਰ |
|
|
ਬਰਨਾਲਾ/ਸੰਗਰੂਰ, -05ਅਕਤੂਬਰ-(ਮੀਡੀਆ,ਦੇਸਪੰਜਾਬ)- ਪੰਜਾਬ
ਦਾ ਖਜ਼ਾਨਾ ਖਾਲੀ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦਾ ਦਿਮਾਗ ਖਾਲੀ ਹੈ। ਇਹ ਸ਼ਬਦ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ
ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਾਰੇ ਦੇਸ਼ ਦਾ ਢਿੱਡ ਭਰਦਾ ਹੈ।
ਸਾਰੇ ਅੰਨ ਦੇ
ਭੰਡਾਰ ਪੰਜਾਬ ਵੱਲੋਂ ਭਰੇ ਜਾਂਦੇ ਹਨ। ਫਿਰ ਪੰਜਾਬ ਦਾ ਖਜ਼ਾਨਾ ਕਿਵੇਂ ਖਾਲੀ ਹੋ ਸਕਦਾ
ਹੈ। ਮਨਪ੍ਰੀਤ ਦਾ ਦਿਮਾਗ ਵੀ ਇਸੇ ਤਰ੍ਹਾਂ ਨਾਲ ਖਾਲੀ ਹੈ। ਜਦੋਂ ਪਰਮਿੰਦਰ ਸਿੰਘ ਢੀਂਡਸਾ
ਵਿੱਤ ਮੰਤਰੀ ਸਨ, ਉਦੋਂ ਤਾਂ ਉਨ੍ਹਾਂ ਕਦੇ ਨਹੀਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ
ਹੈ। ਚਾਰੇ ਪਾਸੇ ਵਿਕਾਸ ਦੇ ਕੰਮ ਹੋ ਰਹੇ ਸਨ। ਸਡ਼ਕਾਂ ਦਾ ਜਾਲ ਚਾਰੇ ਪਾਸੇ ਵਿਛਾਇਆ
ਗਿਆ। ਹੁਣ 7 ਅਕਤੂਬਰ ਦੀ ਰੈਲੀ ਜੋ ਪਟਿਆਲਾ ਵਿਖੇ ਰੱਖੀ ਗਈ ਹੈ, ਉਥੇ ਆਉਣ ’ਤੇ
ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ ਕਿਉਂਕਿ ਪਟਿਆਲਾ ਤੱਕ ਦੀ ਸਡ਼ਕ ਨਵੀਂ ਬਣ ਚੁੱਕੀ
ਹੈ। ਹਾਲ ਹੀ ਦੀਆਂ ਚੋਣਾਂ ’ਚ ਕਾਂਗਰਸੀਆਂ ਨੇ ਧੱਕੇਸ਼ਾਹੀ ਕੀਤੀ। 700 ਅਕਾਲੀ
ਉਮੀਦਵਾਰਾਂ ਦੇ ਉਨ੍ਹਾਂ ਨੇ ਕਾਗਜ਼ ਰੱਦ ਕਰਵਾ ਦਿੱਤੇ। ਇਸ ਮੌਕੇ ਹਲਕਾ ਭਦੌਡ਼ ਦੇ
ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਬਰਨਾਲਾ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ
ਸਿਬੀਆ ਅਤੇ ਗਗਨਜੀਤ ਸਿੰਘ ਬਰਨਾਲਾ ਨੇ ਵੀ ਸੰਬੋਧਨ ਕੀਤਾ।

ਇਸੇ ਦੌਰਾਨ ਸੰਗਰੂਰ ਵਿਖੇ ਸੁਖਬੀਰ ਨੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪ੍ਰੈੱਸ ਨਾਲ
ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਕਤਲ ਦੀਆਂ
ਵਾਰਦਾਤਾਂ ਦੇ ਜ਼ਿੰਮੇਵਾਰ ਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਹਨ। ਕੈਪਟਨ
ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਜਿੰਨੇ ਵੀ ਦਾਅਵੇ ਕੀਤੇ ਸਨ, ਉਹ ਖੋਖਲੇ ਸਾਬਤ
ਹੋਏ ਹਨ। ਸੰਗਰੂਰ ਫੇਰੀ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ’ਤੇ ਉਨ੍ਹਾਂ
ਕਿਹਾ ਕਿ ਇਸ ਦਾ ਜ਼ਿੰਮੇਵਾਰ ਜ਼ਿਲਾ ਸੰਗਰੂਰ ਦਾ ਪੁਲਸ ਮੁਖੀ ਹੈ ਅਤੇ ਕੈਪਟਨ ਪੁਲਸ
ਨੂੰ ਸ਼ਹਿ ਦੇ ਕੇ ਸੂਬੇ ਦਾ ਮਾਹੌਲ ਖਰਾਬ ਕਰਨ ’ਤੇ ਲੱਗੇ ਹੋਏ ਹਨ। ਇਸ ਮੌਕੇ ਸਾਬਕਾ
ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ
ਸਿੰਘ ਲੌਂਗੋਵਾਲ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਸਿਹਤ ਖਰਾਬ ਹੋਣ ਕਾਰਨ ਹੀ ਢੀਂਡਸਾ ਸਾਹਿਬ ਨੇ ਦਿੱਤਾ ਅਸਤੀਫਾ : ਪਰਮਿੰਦਰ ਢੀਂਡਸਾ
ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ
ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੇ ਗਏ ਅਸਤੀਫੇ ਬਾਰੇ ਿਕਹਾ ਿਕ
ਮੈਂ ਵਿਦੇਸ਼ੋਂ ਪਰਤ ਕੇ ਢੀਂਡਸਾ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੀ
ਸਿਹਤ ਹੁਣ ਇਜਾਜ਼ਤ ਨਹੀਂ ਦਿੰਦੀ, ਇਸ ਲਈ ਮੈਂ ਅਸਤੀਫਾ ਦਿੱਤਾ ਹੈ।
|