:: ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਚ ਚੁੱਕੀ ਲੋਕ ਸਭਾ ਮੈਂਬਰ ਵਜੋਂ ਸਹੁੰ   :: ਪੱੱਛਮੀ ਬੰਗਾਲ ਦੇ ਹਰ ਹਸਪਤਾਲ ਚ ਹੋਵੇਗਾ ਨੋਡਲ ਪੁਲਸ ਅਫਸਰ ਤਾਇਨਾਤ: ਮਮਤਾ   :: CM ਯੋਗੀ ਦਾ ਆਦੇਸ਼, ਵਾਰਾਣਸੀ ਚ ਮੰਦਰਾਂ ਨੇੜੇ ਸ਼ਰਾਬ ਤੇ ਮਾਸਾਹਾਰੀ ਭੋਜਨ ਤੇ ਪਾਬੰਦੀ   :: ਮਮਤਾ ਸੱਤਾ ਲਈ ਤਰਲੋਮੱਛੀ, ਇਸੇ ਕਾਰਨ ਹੋ ਰਹੀ ਹੈ ਹਿੰਸਾ : ਭਾਗਵਤ   :: ਭਲਕੇ ਸ਼ੁਰੂ ਹੋਵੇਗਾ ਸੰਸਦ ਦਾ ਸੈਸ਼ਨ, ਨਵੀਂ ਸਰਕਾਰ ਅੱਗੇ ਹੋਵੇਗੀ ਇਹ ਚੁਣੌਤੀ   :: ਸਵਿਸ ਬੈਂਕ ਦੇ ਖਾਤਾਧਾਰਕਾਂ ਤੇ ਸ਼ਿਕੰਜਾ, 50 ਭਾਰਤੀਆਂ ਨੂੰ ਨੋਟਿਸ   :: 30 ਨੂੰ ਕਸ਼ਮੀਰ ਆਉਣਗੇ ਅਮਿਤ ਸ਼ਾਹ, ਸੁਰੱਖਿਆ ਪ੍ਰਬੰਧਾਂ ਤੇ ਕਰਨਗੇ ਅਹਿਮ ਬੈਠਕ   :: ਪੁਲਵਾਮਾ ਚ ਮੁੜ ਹੋ ਸਕਦੈ ਅੱਤਵਾਦੀ ਹਮਲਾ, ਅਲਰਟ ਜਾਰੀ   :: ਮੋਦੀ 2.0 ਚ ਮਨ ਕੀ ਬਾਤ ਦਾ 30 ਜੂਨ ਨੂੰ ਹੋਵੇਗਾ ਮੁੜ ਪ੍ਰਸਾਰਣ   :: ਸੱਜਣ ਕੁਮਾਰ ਦੀ ਤਰ੍ਹਾਂ ਕਮਲਨਾਥ ਵੀ ਜਾਣਗੇ ਜੇਲ : ਸਿਰਸਾ   :: ਸਰਕਾਰੀ ਜ਼ਮੀਨ ਤੇ ਲੋਕ ਖੋਲ੍ਹ ਸਕਦੇ ਹਨ ਗਊਸ਼ਾਲਾ : ਕਮਲਨਾਥ   :: ਹਿੰਸਾ ਦੀਆਂ ਵਧਦੀਆਂ ਘਟਨਾਵਾਂ ਤੇ ਕੇਂਦਰ ਨੇ ਮਮਤਾ ਸਰਕਾਰ ਤੋਂ ਮੰਗਿਆ ਜਵਾਬ   :: ਦਿੱਲੀ ਵਾਲਿਆਂ ਨੂੰ ਭਿਆਨਕ ਗਰਮੀ ਤੋਂ ਐਤਵਾਰ ਨੂੰ ਮਿਲ ਸਕਦੀ ਹੈ ਰਾਹਤ   :: ਹਿੰਸਾ ਤੋਂ ਡਾਕਟਰਾਂ ਨੂੰ ਬਚਾਉਣ ਲਈ ਕਾਨੂੰਨ ਲਿਆਉਣ ਤੇ ਕੀਤਾ ਜਾਵੇ ਵਿਚਾਰ : ਹਰਸ਼ਵਰਧਨ   :: ਤਿਹਾੜ ਜੇਲ ’ਚ ਓਮ ਪ੍ਰਕਾਸ਼ ਚੌਟਾਲਾ ਦੇ ਸੈੱਲ ’ਚੋਂ ਫੋਨ ਤੇ ਖੈਨੀ ਬਰਾਮਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
'ਕਿਸਾਨਾਂ ਦਾ ਵੱਧ ਨਮੀ ਵਾਲਾ ਝੋਨਾ ਮੰਡੀਆਂ 'ਚੋਂ ਵਾਪਸ ਮੋੜਿਆ ਜਾਵੇ' PRINT ਈ ਮੇਲ
jhona.jpgਮਾਛੀਵਾੜਾ ਸਾਹਿਬ  'ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ' ਦੀ ਮੀਟਿੰਗ ਸਾਬਕਾ ਪ੍ਰਧਾਨ ਟਹਿਲ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੰਡੀ ਦੇ ਆੜ੍ਹਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ 'ਚ ਮੰਡੀ 'ਚ ਕਿਸਾਨਾਂ ਵਲੋਂ ਵੇਚਣ ਲਈ ਲਿਆਂਦਾ ਜਾ ਰਿਹਾ ਵੱਧ ਨਮੀ
ਵਾਲਾ ਝੋਨਾ, ਫਸਲ ਦੀ ਅਦਾਇਗੀ ਨਾ ਹੋਣਾ ਅਤੇ ਕਈ ਹੋਰ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਤੇ ਸਰਪ੍ਰਸਤ ਕਸਤੂਰੀ ਲਾਲ ਮਿੰਟੂ ਨੇ ਕਿਹਾ ਕਿ ਕੁੱਝ ਕਿਸਾਨ ਜਲਦਬਾਜ਼ੀ ਕਰ ਰਹੇ ਹਨ ਅਤੇ 20 ਤੋਂ ਵੱਧ ਫੀਸਦੀ ਨਮੀ ਵਾਲਾ ਝੋਨਾ ਮੰਡੀ 'ਚ ਵੇਚਣ ਲਈ ਲਿਆ ਰਹੇ ਹਨ, ਜਦੋਂ ਕਿ ਸਰਕਾਰੀ ਖਰੀਦ ਏਜੰਸੀਆਂ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੰਡੀ 'ਚ ਪਹਿਲਾਂ ਹੀ ਫੜ੍ਹਾਂ ਦੀ ਘਾਟ ਹੈ ਅਤੇ ਵੱਧ ਨਮੀ ਵਾਲਾ ਝੋਨਾ ਸਕਾਉਣ ਲਈ ਵੱਧ ਸਮਾਂ ਤੇ ਵੱਧ ਫੜ੍ਹ ਚਾਹੀਦੇ ਹਨ, ਜੋ ਕਿ ਸੰਭਵ ਨਹੀਂ, ਇਸ ਲਈ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਕਿਸਾਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀ 'ਚ ਵੇਚਣ ਲਈ ਲੈ ਕੇ ਆਵੇਗਾ, ਉਸ ਨੂੰ ਵਾਪਸ ਮੋੜਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਆੜ੍ਹਤੀ ਨੇ ਘੱਟ ਰੇਟ 'ਚ ਵੱਧ ਨਮੀ ਵਾਲਾ ਝੋਨਾ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਆੜ੍ਹਤੀ ਐਸੋਸੀਏਸ਼ਨ ਕਾਰਵਾਈ ਕਰੇਗੀ। ਮੀਟਿੰਗ 'ਚ ਇਹ ਵੀ ਵਿਚਾਰ ਹੋਇਆ ਕਿ ਸਰਕਾਰੀ ਖਰੀਦ ਸ਼ੁਰੂ ਹੋਏ ਨੂੰ 12 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਕਰੀਬ 1 ਲੱਖ ਕੁਇੰਟਲ ਮਾਛੀਵਾੜਾ ਮੰਡੀ ਤੇ ਉਪ ਖਰੀਦ ਕੇਂਦਰਾਂ ਵਿਚ ਝੋਨਾ ਖਰੀਦਿਆ ਜਾ ਚੁੱਕਾ ਹੈ ਪਰ ਅਜੇ ਤੱਕ ਕੋਈ ਅਦਾਇਗੀ ਨਹੀਂ ਹੋਈ ਇਸ ਲਈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ।
 
< Prev   Next >

Advertisements


Advertisement
Advertisement
Advertisement
Advertisement
Advertisement
Advertisement