:: ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਚ ਚੁੱਕੀ ਲੋਕ ਸਭਾ ਮੈਂਬਰ ਵਜੋਂ ਸਹੁੰ   :: ਪੱੱਛਮੀ ਬੰਗਾਲ ਦੇ ਹਰ ਹਸਪਤਾਲ ਚ ਹੋਵੇਗਾ ਨੋਡਲ ਪੁਲਸ ਅਫਸਰ ਤਾਇਨਾਤ: ਮਮਤਾ   :: CM ਯੋਗੀ ਦਾ ਆਦੇਸ਼, ਵਾਰਾਣਸੀ ਚ ਮੰਦਰਾਂ ਨੇੜੇ ਸ਼ਰਾਬ ਤੇ ਮਾਸਾਹਾਰੀ ਭੋਜਨ ਤੇ ਪਾਬੰਦੀ   :: ਮਮਤਾ ਸੱਤਾ ਲਈ ਤਰਲੋਮੱਛੀ, ਇਸੇ ਕਾਰਨ ਹੋ ਰਹੀ ਹੈ ਹਿੰਸਾ : ਭਾਗਵਤ   :: ਭਲਕੇ ਸ਼ੁਰੂ ਹੋਵੇਗਾ ਸੰਸਦ ਦਾ ਸੈਸ਼ਨ, ਨਵੀਂ ਸਰਕਾਰ ਅੱਗੇ ਹੋਵੇਗੀ ਇਹ ਚੁਣੌਤੀ   :: ਸਵਿਸ ਬੈਂਕ ਦੇ ਖਾਤਾਧਾਰਕਾਂ ਤੇ ਸ਼ਿਕੰਜਾ, 50 ਭਾਰਤੀਆਂ ਨੂੰ ਨੋਟਿਸ   :: 30 ਨੂੰ ਕਸ਼ਮੀਰ ਆਉਣਗੇ ਅਮਿਤ ਸ਼ਾਹ, ਸੁਰੱਖਿਆ ਪ੍ਰਬੰਧਾਂ ਤੇ ਕਰਨਗੇ ਅਹਿਮ ਬੈਠਕ   :: ਪੁਲਵਾਮਾ ਚ ਮੁੜ ਹੋ ਸਕਦੈ ਅੱਤਵਾਦੀ ਹਮਲਾ, ਅਲਰਟ ਜਾਰੀ   :: ਮੋਦੀ 2.0 ਚ ਮਨ ਕੀ ਬਾਤ ਦਾ 30 ਜੂਨ ਨੂੰ ਹੋਵੇਗਾ ਮੁੜ ਪ੍ਰਸਾਰਣ   :: ਸੱਜਣ ਕੁਮਾਰ ਦੀ ਤਰ੍ਹਾਂ ਕਮਲਨਾਥ ਵੀ ਜਾਣਗੇ ਜੇਲ : ਸਿਰਸਾ   :: ਸਰਕਾਰੀ ਜ਼ਮੀਨ ਤੇ ਲੋਕ ਖੋਲ੍ਹ ਸਕਦੇ ਹਨ ਗਊਸ਼ਾਲਾ : ਕਮਲਨਾਥ   :: ਹਿੰਸਾ ਦੀਆਂ ਵਧਦੀਆਂ ਘਟਨਾਵਾਂ ਤੇ ਕੇਂਦਰ ਨੇ ਮਮਤਾ ਸਰਕਾਰ ਤੋਂ ਮੰਗਿਆ ਜਵਾਬ   :: ਦਿੱਲੀ ਵਾਲਿਆਂ ਨੂੰ ਭਿਆਨਕ ਗਰਮੀ ਤੋਂ ਐਤਵਾਰ ਨੂੰ ਮਿਲ ਸਕਦੀ ਹੈ ਰਾਹਤ   :: ਹਿੰਸਾ ਤੋਂ ਡਾਕਟਰਾਂ ਨੂੰ ਬਚਾਉਣ ਲਈ ਕਾਨੂੰਨ ਲਿਆਉਣ ਤੇ ਕੀਤਾ ਜਾਵੇ ਵਿਚਾਰ : ਹਰਸ਼ਵਰਧਨ   :: ਤਿਹਾੜ ਜੇਲ ’ਚ ਓਮ ਪ੍ਰਕਾਸ਼ ਚੌਟਾਲਾ ਦੇ ਸੈੱਲ ’ਚੋਂ ਫੋਨ ਤੇ ਖੈਨੀ ਬਰਾਮਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰੈਲੀਆਂ 'ਚ ਪਹੁੰਚ ਕੇ ਲੋਕਾਂ ਨੇ ਦਿੱਤਾ ਪੂਰਾ ਸਮਰਥਨ: ਹਰਸਿਮਰਤ ਕੌਰ ਬਾਦਲ PRINT ਈ ਮੇਲ
har.jpgਬਠਿੰਡਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਗਰਲਜ਼ ਸਕੂਲ ਪਹੁੰਚੇ। ਇੱਥੇ ਉਨ੍ਹਾਂ ਨੇ ਸਕੂਲ ਵਿਚ ਆਰ. ਓ. ਲਈ ਡੇਢ ਲੱਖ ਦੀ ਗ੍ਰਾਂਟ ਦਿੱਤੀ ਅਤੇ ਬਠਿੰਡਾ ਦੇ ਖੇਤੀਬਾੜੀ ਵਿਗਿਆਨ ਕੇਂਦਰ ਦਾ ਦੌਰਾ ਵੀ ਕੀਤਾ। ਇਸ ਮੌਕੇ ਮੀਡੀਆ ਨਾਲ
ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਗੜਬੜੀ ਨਹੀਂ ਹੈ। ਅਕਾਲੀ ਦਲ ਨੂੰ ਰੈਲੀਆਂ ਵਿਚ ਭਰਪੂਰ ਸਮਰਥਨ ਮਿਲਿਆ ਹੈ। ਲੋਕਾਂ ਵਿਚ ਉਨ੍ਹਾਂ ਪ੍ਰਤੀ ਕੋਈ ਗੁੱਸਾ ਨਹੀਂ ਹੈ, ਕਿਉਂਕਿ ਅਕਾਲੀ ਦਲ ਦੀਆਂ ਜਿੰਨੀਆਂ ਵੀ ਰੈਲੀਆਂ ਹੋਈਆਂ ਹਨ, ਉਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਹੈ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਰਿਪੋਰਟ ਫਰਜ਼ੀ ਹੈ, ਇਸ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਰੋਧੀ ਐਸ.ਜੀ.ਪੀ.ਸੀ. 'ਤੇ ਕਬਜ਼ਾ ਕਰਨ ਦੀ ਫਿਰਾਕ ਵਿਚ ਹਨ ਅਤੇ ਇਸ ਲਈ ਇਸ ਤਰ੍ਹਾਂ ਦਾ ਮਾਹੌਲ ਅਕਾਲੀ ਦਲ ਵਿਰੁੱਧ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਵਿਚ ਹੋਈਆਂ ਰੈਲੀਆਂ ਵਿਚ ਹੀ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਨਾਲ ਲੋਕ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਅਕਾਲੀ ਦਲ ਦੇ ਫੈਸਲਿਆਂ 'ਤੇ ਕੋਰ ਕਮੇਟੀ ਹੀ ਮੋਹਰ ਲਗਾਉਂਦੀ ਹੈ। ਕੋਈ ਵੀ ਪ੍ਰਧਾਨ ਆਪਣੇ ਪੱਧਰ 'ਤੇ ਫੈਸਲਾ ਨਹੀਂ ਲੈਂਦਾ।

ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਚੰਡੀਗੜ੍ਹ ਵਿਚ ਸਿੱਖ ਔਰਤਾਂ ਨੂੰ ਹੈਲਮੈੱਟ ਪਹਿਨਣ 'ਤੇ ਛੋਟ ਦਿੱਤੀ ਗਈ ਹੈ ਉਹ ਅਕਾਲੀ ਦਲ ਵਲੋਂ ਮੁੱਦਾ ਚੁੱਕਿਆ ਗਿਆ ਸੀ। ਇਸ ਮੁੱਦੇ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ ਕਿ ਜੋ ਸਿੱਖ ਔਰਤਾਂ ਹਨ ਉਨ੍ਹਾਂ ਨੂੰ ਹੈਲਮੈੱਟ ਪਹਿਨਣਾ ਜ਼ਰੂਰੀ ਨਹੀਂ ਕਰਨਾ ਚਾਹੀਦਾ, ਕਿਉਂਕਿ ਸਿੱਖਾਂ ਨੂੰ ਧਰਮ ਹੈਲਮੈੱਟ ਪਹਿਨਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਨਾ ਹੀ ਇਸ ਨੂੰ ਕਦੇ ਬਰਦਾਸ਼ਤ ਕਰਾਂਗੇ। ਇਸ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਸਿੱਖਾਂ ਦੇ ਮੁੱਦਿਆਂ ਨੂੰ ਚੁੱਕਦਾ ਰਿਹਾ ਹੈ ਅਤੇ ਅੱਗੇ ਵੀ ਚੁੱਕਦਾ ਰਹੇਗਾ।

ਅਧਿਆਪਕਾਂ ਦੀ ਤਨਖਾਹ ਦੀ ਕਟੌਤੀ ਦੇ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਗਲਤ ਕਰ ਰਹੀ ਹੈ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜੋ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ 40,000 ਵਿਚ ਪੜ੍ਹਾ ਰਹੇ ਹਨ, ਉਹ 15,000 ਵਿਚ ਕਿਵੇਂ ਗੁਜ਼ਾਰਾ ਕਰਨਗੇ। ਇਸ ਲਈ ਕਾਂਗਰਸ ਦੀ ਇਹ ਨੀਤੀ ਲੋਕ ਮਾਰੂ ਨੀਤੀ ਹੈ। ਅਧਿਆਪਕਾਂ ਨਾਲ ਪੂਰਾ ਅਕਾਲੀ ਦਲ ਖੜ੍ਹਾ ਹੈ।
 
< Prev   Next >

Advertisements


Advertisement
Advertisement
Advertisement
Advertisement
Advertisement
Advertisement