ਚੰਦਰ ਗ੍ਰਹਿਣ ਕਾਰਨ 12 ਘੰਟੇ ਬੰਦ ਰਹਿਣਗੇ ਬਦਰੀਨਾਥ, ਕੇਦਾਰਨਾਥ ਦੇ ਕਿਵਾੜ |
|
|
 ਦੇਹਰਾਦੂਨ -14ਜੁਲਾਈ(ਮੀਡੀਆਦੇਸਪੰਜਾਬ)- ਉੱਤਰਾਖੰਡ ਸਥਿਤ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਧਾਮ ਦੇ ਕਿਵਾੜ ਚੰਦਰ ਗ੍ਰਹਿਣ ਲੱਗਣ ਕਾਰਨ 16 ਜੁਲਾਈ ਸ਼ਾਮ ਤੋਂ 17 ਜੁਲਾਈ ਸਵੇਰ ਤਕ ਬੰਦ ਰਹਿਣਗੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ
ਚੰਦਰ ਗ੍ਰਹਿਣ ਦੇ ਮੱਦੇਨਜ਼ਰ 16 ਜੁਲਾਈ ਸ਼ਾਮ 4.25 ਵਜੇ ਤੋਂ ਬਦਰੀਨਾਥ, ਕੇਦਾਰਨਾਥ ਅਤੇ
ਕਮੇਟੀ ਦੇ ਅਧੀਨ ਹੋਰ ਮੰਦਰ ਬੰਦ ਰਹਿਣਗੇ। ਇਸ ਤੋਂ ਇਲਾਵਾ ਗੰਗੋਤਰੀ, ਯਮੁਨੋਤਰੀ ਧਾਮ ਦੇ
ਕਿਵਾੜ ਵੀ ਬੰਦ ਰਹਿਣਗੇ। ਕਮੇਟੀ ਮੁਤਾਬਕ 16 ਜੁਲਾਈ ਨੂੰ ਰਾਤ 1 ਵਜ ਕੇ 34 ਮਿੰਟ 'ਤੇ
ਚੰਦਰ ਗ੍ਰਹਿਣ ਦਿਖਾਈ ਦੇਵੇਗਾ ਅਤੇ ਇਹ 17 ਜੁਲਾਈ ਤੜਕਸਾਰ 4 ਵਜ ਕੇ 31 ਮਿੰਟ ਤਕ ਲੱਗਾ
ਰਹੇਗਾ। ਗ੍ਰਹਿ ਕਾਲ ਤੋਂ 9 ਘੰਟੇ ਪਹਿਲਾਂ ਸੂਤਕ ਕਾਲ ਮੰਨਿਆ ਜਾਂਦਾ ਹੈ। ਇਸ
ਕਾਰਨ ਮੰਦਰਾਂ ਦੇ ਕਿਵਾੜ ਸ਼ਰਧਾਲੂਆਂ ਲਈ ਬੰਦ ਰਹਿਣਗੇ। 17 ਜੁਲਾਈ ਨੂੰ ਸ਼ੁੱਧੀਕਰਨ ਮਗਰੋਂ
ਪੂਜਾ ਸ਼ੁਰੂ ਹੋ ਜਾਵੇਗੀ। ਦੱਸਣਯੋਗ ਹੈ ਕਿ 16 ਜੁਲਾਈ ਨੂੰ ਚੰਦਰ ਗ੍ਰਹਿਣ ਲੱਗੇਗਾ, ਜੋ
ਕਿ ਭਾਰਤ ਤੋਂ ਇਲਾਵਾ ਯੂਰਪ, ਏਸ਼ੀਆ, ਆਸਟ੍ਰੇਲੀਆ, ਦੱਖਣੀ ਅਮਰੀਕਾ ਅਤੇ ਨਿਊਜ਼ੀਲੈਂਡ ਵਿਚ
ਦਿਖਾਈ ਦੇਵੇਗਾ। ਚੰਦਰ ਗ੍ਰਹਿਣ ਦਾ ਕੁੱਲ ਸਮਾਂ 2 ਘੰਟੇ 59 ਮਿੰਟ ਦੀ ਹੋਵੇਗੀ। ਧਰਮ
ਸ਼ਾਸਤਾਂ ਮੁਤਾਬਕ ਚੰਦਰ ਗ੍ਰਹਿਣ ਵਿਚ ਸੂਤਕ 9 ਘੰਟੇ ਪਹਿਲਾਂ 16 ਜੁਲਾਈ ਨੂੰ ਦਿਨ 'ਚ
4.30 ਵਜੇ ਤੋਂ ਲੱਗ ਜਾਵੇਗਾ।
|