:: ਭਾਰਤ ਦੀ ਪੁਲਾੜ ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ   :: ਟਾਇਲਟ ਸੰਬੰਧੀ ਟਿੱਪਣੀ ਤੇ ਨੱਢਾ ਨੇ ਪ੍ਰਗਿਆ ਠਾਕੁਰ ਨੂੰ ਕੀਤਾ ਤਲਬ   :: ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ   :: CM ਕੇ.ਸੀ.ਆਰ. ਦਾ ਐਲਾਨ, ਆਪਣੇ ਪਿੰਡ ਦੇ ਹਰ ਪਰਿਵਾਰ ਨੂੰ ਦੇਣਗੇ 10 ਲੱਖ ਰੁਪਏ   :: ਚੰਦਰਯਾਨ-2 ਲਾਂਚ : ਇਸਰੋ ਚੀਫ ਹੋਏ ਭਾਵੁਕ, ਬੋਲੇ- 7 ਦਿਨਾਂ ਤੋਂ ਘਰ ਨਹੀਂ ਗਈ ਟੀਮ   :: CM ਮਮਤਾ ਬੈਨਰਜੀ ਨੇ ਈ. ਵੀ. ਐੱਮ. ਦੇ ਸਥਾਨ ਤੇ ਬੈਲਟ ਪੇਪਰ ਵਾਪਸ ਲਿਆਉਣ ਦੀ ਕੀਤੀ ਮੰਗ   :: ਸ਼ੀਲਾ ਦੀਕਸ਼ਤ ਇਕ ਵੱਡੀ ਭੈਣ ਵਰਗੀ ਸੀ : ਸੋਨੀਆ ਗਾਂਧੀ   :: ਮੋਦੀ ਸਰਕਾਰ ਨੇ ਦੇਸ਼ ਨੂੰ ਬਦਲਿਆ, ਅੱਛੇ ਦਿਨ ਲਿਆਈ : ਨੱਢਾ   :: ਅਸੀਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ, ਦਲਿਤਾਂ ਅਤੇ ਆਦਿਵਾਸੀਆਂ ਲਈ ਲੜਾਈ ਜਾਰੀ ਰਹੇਗੀ: ਰਾਹੁਲ   :: ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 3 ਫੁੱਟ ਦਾ ਗਣੇਸ਼ ਬਣੇਗਾ ਡਾਕਟਰ   :: ਸਾਬਕਾ CM ਸ਼ੀਲਾ ਦੀਕਸ਼ਤ ਦੇ ਦੇਹਾਂਤ ਤੇ PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਜਤਾਇਆ ਦੁੱਖ   :: ਸਟੈਚੂ ਆਫ ਯੂਨਿਟੀ ਆਜ਼ਾਦ ਭਾਰਤ ਦਾ ਤੀਰਥ ਸਥਾਨ : ਜੇ.ਪੀ. ਨੱਢਾ   :: ਆਜ਼ਾਦੀ ਦਿਵਸ : ਆਪਣੇ ਭਾਸ਼ਣ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਲੋਕਾਂ ਤੋਂ ਮੰਗੇ ਸੁਝਾਅ   :: ਪ੍ਰਿਯੰਕਾ ਦੀ ਗ੍ਰਿਫਤਾਰੀ ਉੱਤਰ ਪ੍ਰਦੇਸ਼ ਦੀ ਅਸੁਰੱਖਿਆ ਨੂੰ ਦਰਸਾਉਂਦੀ ਹੈ : ਰਾਹੁਲ   :: ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ PRINT ਈ ਮੇਲ
gad.jpgਨਵੀਂ ਦਿੱਲੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਦੇਸ਼ 'ਚ ਪਿਛਲੇ ਪੰਜ ਸਾਲ 'ਚ ਸੜਕ ਹਾਦਸੇ 'ਚ ਕਮੀ ਲਿਆਉਣ 'ਚ ਉਨ੍ਹਾਂ ਦੇ ਵਿਭਾਗ ਨੂੰ ਸਫਲਤਾ ਨਹੀਂ ਮਿਲੀ ਹੈ ਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਮੋਟਰ
ਵਹੀਕਲ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਸੜਕ ਹਾਦਸਿਆਂ ਨਾਲ ਲੋਕਾਂ ਦੀ ਜਾਨ ਬਚਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਿੱਲ ਪਿਛਲੀ ਲੋਕ ਸਭਾ 'ਚ ਪਾਸ ਹੋ ਗਿਆ ਸੀ ਪਰ ਰਾਜਸਭਾ 'ਚ ਪਾਸ ਨਹੀਂ ਹੋ ਸਕਿਆ ਸੀ। ਗਡਕਰੀ ਮੁਤਾਬਕ ਉਨ੍ਹਾਂ ਨੇ ਰਾਜਸਥਾਨ ਦੇ ਤਤਕਾਲੀਨ ਆਵਾਜਾਈ ਮੰਤਰੀ ਦੀ ਪ੍ਰਧਾਨਗੀ 'ਚ ਕਮੇਟੀ ਗਠਿਤ ਕਰ ਇਸ ਵਿਸ਼ੇ ਦਾ ਅਧਿਐਨ ਕਰਵਾਇਆ ਜਿਸ 'ਚ 18 ਸੁਬਿਆਂ ਦੇ ਆਵਾਜਾਈ ਮੰਤਰੀ ਸ਼ਾਮਲ ਰਹੇ। ਮੰਤਰੀ ਨੇ ਕਿਹਾ ਕਿ ਬਿੱਲ ਸਥਾਈ ਕਮੇਟੀ ਤੇ ਸੰਯੁਕਤ ਚੋਣ ਕਮੇਟੀ ਦੋਹਾਂ 'ਚ ਗਿਆ।

ਆਵਾਜਾਈ ਨਿਯਮਾਂ ਦੇ ਉਲੰਘਣ 'ਤੇ ਰੱਦ ਹੋ ਸਕਦਾ ਹੈ ਲਾਇਸੰਸ
* ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਨਵੇਂ ਕਾਨੂੰਨ ਦੇ ਤਹਿਤ ਹੁਣ 10,000 ਰੁਪਏ ਜੁਰਮਾਨਾ ਲੱਗੇਗਾ ਜਦਕਿ ਖਤਰਨਾਕ ਤਰੀਕੇ ਨਾਲ ਡਰਾਈਵਿੰਗ 'ਤੇ ਜੁਰਮਾਨਾ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤਾ ਗਿਆ ਹੈ।
* ਓਵਰਲੋਡਿੰਗ 'ਤੇ 20,000 ਰੁਪਏ ਜੁਰਮਾਨਾ ਲੱਗੇਗਾ। ਸੀਟ ਬੈਲਟ ਨਾ ਬਨੰ੍ਹਣ 'ਤੇ 1000 ਰੁਪਏ ਜੁਰਮਾਨਾ ਦੇਣਾ ਹੋਵੇਗਾ।
* ਬਿੱਲ 'ਚ ਓਵਰ ਸਪੀਡਿੰਗ 'ਤੇ 1000-2000 ਰੁਪਏ ਤਕ ਦਾ ਜੁਰਮਾਨਾ ਲਗਾਉਣ ਦਾ ਕਾਨੂੰਨ ਪਾਸ ਕੀਤਾ ਗਿਆ ਹੈ।
* ਬਿਨਾਂ ਬੀਮਾ ਪਾਲਿਸੀ ਦੇ ਗੱਡੀ ਚਲਾਉਣ 'ਤੇ 2000 ਰੁਪਏ ਤਕ ਜਾ ਜੁਰਮਾਨਾ ਰੱਖਿਆ ਗਿਆ ਹੈ।
* ਬਿਨਾਂ ਹੈਲਮੈਟ ਦੇ ਗੱਡੀ ਚਲਾਉਣ 'ਤੇ 2000 ਰੁਪਏ ਦਾ ਜੁਰਮਾਨਾ ਤੇ ਤਿੰਨ ਮਹੀਨੇ ਲਈ ਲਾਇਸੰਸ ਰੱਦ ਕੀਤਾ ਜਾਣਾ ਸ਼ਾਮਲ ਹੈ।

1 ਲੱਖ ਰੁਪਏ ਤਕ ਜੁਰਮਾਨੇ ਦਾ ਪ੍ਰਬੰਧ
* ਇਸ ਬਿੱਲ 'ਚ ਸੜਕ ਸੁਰੱਖਿਆ ਦੇ ਖੇਤਰ 'ਚ ਸਖਤ ਨਿਯਮ ਰੱਖੇ ਗਏ ਹਨ। ਨਾਬਾਲਗਾਂ ਵੱਲੋਂ ਡਰਾਇਵਿੰਗ, ਬਿਨਾਂ ਡਰਾਇਵਿੰਗ ਲਾਇਸੰਸ, ਖਤਰਨਾਕ ਤਰੀਕੇ ਨਾਲ ਡਰਾਇਵਿੰਗ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਓਵਰ ਸਪੀਡਿੰਗ ਤੇ ਓਵਰ ਲੋਡਿੰਗ ਵਰਗੇ ਨਿਯਮਾਂ ਦੇ ਉਲੰਘਣ 'ਤੇ ਸਖਤ ਜੁਰਮਾਨੇ ਦੇ ਨਿਯਮ ਬਣਾਇਆ ਗਿਆ ਹੈ।
* ਓਲਾ, ਉਬਰ ਵਰਗੇ ਐਗ੍ਰੀਗੇਟਰਸ ਵੱਲੋਂ ਡਰਾਇਵਿੰਗ ਲਾਇਸੰਸ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਬਿੱਲ ਦੇ ਨਿਯਮਾਂ 'ਚ 1 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
* ਸੋਧ ਕੀਤੇ ਬਿੱਲ ਮੁਤਾਬਕ ਆਵਾਜਾਈ ਨਿਯਮਾਂ ਦਾ ਉਲੰਘਣ ਹੋਣ 'ਤੇ ਘੱਟ ਤੋਂ ਘੱਟ 100 ਰੁਪਏ ਦੀ ਥਾਂ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
* ਅਧਿਕਾਰੀਆਂ ਦੇ ਆਦੇਸ਼ ਦੀ ਪਾਲਣਾ ਨਹੀਂ ਕਰਨ 'ਤੇ 500 ਰੁਪਏ ਦੇ ਸਥਾਨ 'ਤੇ ਹੁਣ 2000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।
* ਗੱਡੀ ਦੀ ਅਣਅਧਿਕਾਰਤ ਵਰਤੋਂ ਕਰਨ 'ਤੇ 5000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement