:: ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ   :: ਰਾਹੁਲ ਨੇ ਭਾਰਤ ਨੂੰ ਦੱਸਿਆ ਦੁਨੀਆ ਦਾ ਰੇਪ ਕੈਪਿਟਲ   :: ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਸਖਤ ਵਿਰੋਧ   :: J&K : ਫੌਜ ਚ ਸ਼ਾਮਲ ਹੋਏ 404 ਜਵਾਨ, ਮਾਂ ਨੇ ਲਾਇਆ ਗਲੇ ਤਾਂ ਭਰ ਆਈਆਂ ਅੱਖਾਂ   :: GST ਬਾਰੇ ਫੇਰ ਵਰ੍ਹੇ ਕੈਪਟਨ, ਪੰਜਾਬ ਜ਼ਿਆਦਾ ਦੇਰ ਉਧਾਰ ਲੈਕੇ ਨਹੀਂ ਚੱਲ ਸਕਦਾ   :: ਹੈਦਰਾਬਾਦ ਮਾਮਲੇ ਸਮੇਤ ਕਈ ਹੋਰ ਮੁੱਦਿਆਂ ਤੇ CM ਜੈਰਾਮ ਨੇ ਦਿੱਤਾ ਵੱਡਾ ਬਿਆਨ   :: ਧਾਰਾ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਨਵੀਂ ਉਮੀਦ : ਪੀ.ਐੱਮ. ਮੋਦੀ   :: ਲਾਲੂ ਪ੍ਰਸਾਦ ਨੂੰ ਵੱਡਾ ਝਟਕਾ,ਜ਼ਮਾਨਤ ਪਟੀਸ਼ਨ ਫਿਰ ਖਾਰਿਜ   :: ਭਾਰਤ ਸਰਕਾਰ ਨੇ ਰੱਦ ਕੀਤਾ ਸਵਾਮੀ ਨਿਤਿਆਨੰਦ ਪਾਸਪੋਰਟ   :: ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ਚ ਹੋਏ ਢੇਰ : ਤੇਲੰਗਾਨਾ ਪੁਲਸ   :: 84 ਸਿੱਖ ਕਤਲੇਆਮ ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ ਚ ਭੂਚਾਲ   :: ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ : ਮਨਮੋਹਨ ਸਿੰਘ   :: ਆਪਣੀ ਹੀ ਕਲਪਨਾ ਦੀ ਦੁਨੀਆ ਚ ਜਿਉਂਦੇ ਹਨ ਮੋਦੀ ਅਤੇ ਸ਼ਾਹ: ਰਾਹੁਲ   :: ਜਦੋਂ ਜਯਾ ਬੱਚਨ ਨੇ ਪੱਤਰਕਾਰ ਨੂੰ ਕਿਹਾ- ਕਿਤੇ ਮੈਂ ਤੁਹਾਨੂੰ ਫੜ ਕੇ ਨਾ ਮਾਰ ਦੇਵਾਂ   :: ਸਾਬਕਾ ਪੀ.ਐੱਮ. ਦੇ ਸਮਰਥਕ ਚ ਆਏ ਐੱਚ.ਐੱਸ.ਫੂਲਕਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਰਹੱਦ ਪਾਰ ਦੀ ਤਸਕਰੀ ਪੂਰੀ ਤਰ੍ਹਾਂ ਨਹੀਂ ਰੋਕੀ ਜਾ ਸਕਦੀ PRINT ਈ ਮੇਲ
foj.jpgਢਾਕਾ ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਬਲ ਨੇ ਕਿਹਾ ਕਿ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਸਕਰੀ ਨੂੰ ਪੂਰੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਗੁਆਂਢੀ ਦੇਸ਼ ਦੇ ਇਸ ਸੁਰੱਖਿਆ ਸੰਗਠਨ ਨੇ ਸਮੱਸਿਆ ਤੋਂ ਨਿਪਟਣ ਲਈ ਭਾਰਤੀ ਸੁਰੱਖਿਆ ਬਲ ਤੋਂ ਵਿਆਪਕ ਸਹਿਯੋਗ
ਮੰਗਿਆ ਹੈ। ਪਸੂਆਂ, ਦਵਾਈਆਂ, ਨਸ਼ੀਲੇ ਪਦਾਰਥਾਂ, ਚਮੜੇ ਤੇ ਹਥਿਆਰਾਂ ਦੀ ਤਸਕਰੀ ਬੀ.ਐੱਸ.ਐੱਫ. ਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਦੇ ਲਈ ਇਕ ਵੱਡੀ ਚੁਣੌਤੀ ਰਹੀ ਹੈ। ਪੱਛਮੀ ਬੰਗਾਲ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ 11 ਜੁਲਾਈ ਨੂੰ ਪਸੂ-ਤਸਕਰਾਂ ਦੇ ਬੰਬ ਹਮਲੇ 'ਚ ਬੀ.ਐੱਸ.ਐੱਫ. ਦਾ ਇਕ ਜਵਾਨ ਆਪਣਾ ਹੱਥ ਗੁਆ ਬੈਠਿਆ ਸੀ ਤੇ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਇਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤ ਦੇ ਪਸੂ-ਤਸਕਰ ਜਦੋਂ ਸਰਹੱਦ ਪਾਰ ਕਰਕੇ ਬੰਗਲਾਦੇਸ਼ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਵਪਾਰੀ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਬਸ ਅਧਿਕਾਰੀਆਂ ਨੂੰ 500 ਰੁਪਏ ਪ੍ਰਤੀ ਪਸੂ ਦੇਣਾ ਹੁੰਦਾ ਹੈ ਫਿਰ ਉਹ ਜਿਸ ਨੂੰ ਚਾਹੁਣ ਪਸੂ ਵੇਚ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਕਿਉਂਕਿ ਬੰਗਲਾਦੇਸ਼ 'ਚ ਪਸੂਆਂ ਦੀ ਬਹੁਤ ਮੰਗ ਹੈ ਇਸ ਲਈ ਤਸਕਰ ਸਰਹੱਦ ਪਾਰ ਕਰਕੇ ਬੰਗਲਾਦੇਸ਼ 'ਚ ਦਾਖਲ ਹੋਣ ਦਾ ਕੋਈ ਮੌਕਾ ਨਹੀਂ ਛੱਡਦੇ। ਮੰਗ ਤੇ ਸਪਲਾਈ ਦੀ ਇਸ ਲੜੀ ਨੂੰ ਤੋੜਨਾ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਇਹ ਤਸਕਰ ਸਰਹੱਦੀ ਅਧਿਕਾਰੀਆਂ 'ਤੇ ਅਕਸਰ ਗੋਲੀ ਵੀ ਚਲਾ ਦਿੰਦੇ ਹਨ।

ਬੀਤੇ ਮਹੀਨੇ ਢਾਕਾ 'ਚ ਬੀ.ਐੱਸ.ਐੱਫ. ਤੇ ਬੀਜੀਬੀ ਦੇ ਵਿਚਾਲੇ ਜਨਰਲ ਸਕੱਤਰ ਪੱਧਰ ਦੀ 48ਵੀਂ ਬੈਠਕ ਹੋਈ, ਜਿਸ 'ਚ 4096 ਕਿਲੋਮੀਟਰ ਲੰਬੀ ਸਰਹੱਦ 'ਤੇ ਅਪਰਾਧ, ਪਸੂਆਂ ਦੀ ਤਸਕਰੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਰੋਕ ਲਾਉਣ 'ਚ ਸਹਿਯੋਗ ਦਾ ਫੈਸਲਾ ਲਿਆ ਗਿਆ।
 
< Prev   Next >

Advertisements

Advertisement

Advertisement
Advertisement
Advertisement
Advertisement
Advertisement