ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ |
|
|
 ਨਵੀਂ ਦਿੱਲੀ -16ਜੁਲਾਈ(ਮੀਡੀਆਦੇਸਪੰਜਾਬ)- ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ 'ਚ ਸੜਕ, ਸ਼ਿਪਿੰਗ ਟਰਾਂਸਪੋਰਟ ਅਤੇ ਜਲ ਸਾਧਨਾਂ ਦੇ ਖੇਤਰਾਂ ਵਿਚ 17 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪੂਰਾ ਕੀਤਾ
ਗਿਆ ਪਰ ਇਕ ਰੁਪਏ ਦਾ ਭ੍ਰਿਸ਼ਟਾਚਾਰ ਨਹੀਂ ਹੋਇਆ। ਲੋਕ ਸਭਾ ਵਿਚ ਸਾਲ 2019-20 ਲਈ ਸੜਕ
ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੇ ਗਰਾਂਟ ਅੰਡਰ ਕੰਟਰੋਲ ਦੀਆਂ ਮੰਗਾਂ 'ਤੇ ਚਰਚਾ
ਦਾ ਜਵਾਬ ਦਿੰਦੇ ਹੋਏ ਗਡਕਰੀ ਨੇ ਕਿਹਾ ਕਿ 'ਭਾਰਤ ਮਾਲਾ' ਪ੍ਰਾਜੈਕਟ ਦੇ ਪਹਿਲੇ ਪੜਾਅ
ਵਿਚ 24,800 ਕਿਲੋਮੀਟਰ ਸੜਕ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਦਨ
ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ
ਲਈ ਜੋ ਤਰਜੀਹ ਤੈਅ ਕੀਤੀ ਸੀ, ਉਸ ਦੇ ਬਹੁਤ ਚੰਗੇ ਨਤੀਜੇ ਆਏ ਹਨ।
ਮੰਤਰੀ ਨੇ
ਕਿਹਾ ਕਿ 5 ਸਾਲ ਵਿਚ 17 ਲੱਖ ਕਰੋੜ ਰੁਪਏ ਦੇ ਕੰਮ ਹੋਏ। ਇਨ੍ਹਾਂ 'ਚੋਂ 11 ਕਰੋੜ ਰੁਪਏ
ਦਾ ਕੰਮ ਸੜਕ ਖੇਤਰ 'ਚ, 6 ਲੱਖ ਕਰੋੜ ਰੁਪਏ ਦੇ ਕੰਮ ਸ਼ਿਪਿੰਗ ਟਰਾਂਸਪੋਰਟ ਅਤੇ ਇਕ ਲੱਖ
ਕਰੋੜ ਜਲ ਸਾਧਨ ਖੇਤਰ ਵਿਚ ਹੋਏ। ਗਡਕਰੀ ਨੇ ਕਿਹਾ ਕਿ 17 ਲੱਖ ਕਰੋੜ ਰੁਪਏ ਦੇ ਪ੍ਰਾਜੈਕਟ
ਪੂਰੇ ਹੋਏ। ਇਕ ਰੁਪਏ ਦਾ ਭ੍ਰਿਸ਼ਟਾਚਾਰ ਨਹੀਂ ਹੋਇਆ ਪਰ ਜੇਕਰ ਕਿਤੇ ਕੰਮ ਸਹੀ ਨਹੀਂ
ਹੋਇਆ ਤਾਂ ਅਸੀਂ ਜ਼ਿੰਮੇਦਾਰੀ ਤੈਅ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਜ ਮਾਰਗ ਅਤੇ ਭਵਨ
ਨਿਰਮਾਣ ਖੇਤਰ ਵਿਚ ਤਰੱਕੀ ਦੋਗੁਣੀ ਹੋ ਚੁੱਕੀ ਹੈ। ਇਹ ਬਹੁਤ ਵੱਡੀ ਤਰੱਕੀ ਹੈ। ਹਰ
ਪ੍ਰਾਜੈਕਟ ਸਾਡੇ ਲਈ ਪਹਿਲੀ ਤਰਜੀਹ ਹੈ, ਅਸੀਂ ਉਸ ਨੂੰ ਪੂਰਾ ਕਰਾਂਗੇ। ਗਡਕਰੀ ਨੇ ਕਿਹਾ
ਕਿ ਅਸੀਂ 22 ਗਰੀਨ ਐਕਸਪ੍ਰੈੱਸਵੇਅ ਬਣਾ ਰਹੇ ਹਾਂ। ਇਨ੍ਹਾਂ 'ਚੋਂ ਦਿੱਲੀ-ਮੁੰਬਈ
ਐਕਸਪ੍ਰੈੱਸਵੇਅ ਇਕ ਹੈ।
|