:: ਭਾਰਤ ਦੀ ਪੁਲਾੜ ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ   :: ਟਾਇਲਟ ਸੰਬੰਧੀ ਟਿੱਪਣੀ ਤੇ ਨੱਢਾ ਨੇ ਪ੍ਰਗਿਆ ਠਾਕੁਰ ਨੂੰ ਕੀਤਾ ਤਲਬ   :: ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ   :: CM ਕੇ.ਸੀ.ਆਰ. ਦਾ ਐਲਾਨ, ਆਪਣੇ ਪਿੰਡ ਦੇ ਹਰ ਪਰਿਵਾਰ ਨੂੰ ਦੇਣਗੇ 10 ਲੱਖ ਰੁਪਏ   :: ਚੰਦਰਯਾਨ-2 ਲਾਂਚ : ਇਸਰੋ ਚੀਫ ਹੋਏ ਭਾਵੁਕ, ਬੋਲੇ- 7 ਦਿਨਾਂ ਤੋਂ ਘਰ ਨਹੀਂ ਗਈ ਟੀਮ   :: CM ਮਮਤਾ ਬੈਨਰਜੀ ਨੇ ਈ. ਵੀ. ਐੱਮ. ਦੇ ਸਥਾਨ ਤੇ ਬੈਲਟ ਪੇਪਰ ਵਾਪਸ ਲਿਆਉਣ ਦੀ ਕੀਤੀ ਮੰਗ   :: ਸ਼ੀਲਾ ਦੀਕਸ਼ਤ ਇਕ ਵੱਡੀ ਭੈਣ ਵਰਗੀ ਸੀ : ਸੋਨੀਆ ਗਾਂਧੀ   :: ਮੋਦੀ ਸਰਕਾਰ ਨੇ ਦੇਸ਼ ਨੂੰ ਬਦਲਿਆ, ਅੱਛੇ ਦਿਨ ਲਿਆਈ : ਨੱਢਾ   :: ਅਸੀਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ, ਦਲਿਤਾਂ ਅਤੇ ਆਦਿਵਾਸੀਆਂ ਲਈ ਲੜਾਈ ਜਾਰੀ ਰਹੇਗੀ: ਰਾਹੁਲ   :: ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 3 ਫੁੱਟ ਦਾ ਗਣੇਸ਼ ਬਣੇਗਾ ਡਾਕਟਰ   :: ਸਾਬਕਾ CM ਸ਼ੀਲਾ ਦੀਕਸ਼ਤ ਦੇ ਦੇਹਾਂਤ ਤੇ PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਜਤਾਇਆ ਦੁੱਖ   :: ਸਟੈਚੂ ਆਫ ਯੂਨਿਟੀ ਆਜ਼ਾਦ ਭਾਰਤ ਦਾ ਤੀਰਥ ਸਥਾਨ : ਜੇ.ਪੀ. ਨੱਢਾ   :: ਆਜ਼ਾਦੀ ਦਿਵਸ : ਆਪਣੇ ਭਾਸ਼ਣ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਲੋਕਾਂ ਤੋਂ ਮੰਗੇ ਸੁਝਾਅ   :: ਪ੍ਰਿਯੰਕਾ ਦੀ ਗ੍ਰਿਫਤਾਰੀ ਉੱਤਰ ਪ੍ਰਦੇਸ਼ ਦੀ ਅਸੁਰੱਖਿਆ ਨੂੰ ਦਰਸਾਉਂਦੀ ਹੈ : ਰਾਹੁਲ   :: ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਰਗਾੜੀ ਘਟਨਾ ਸਬੰਧੀ ਕੈਪਟਨ ਸਰਕਾਰ ਨੇ ਸੀ. ਬੀ. ਆਈ. ਨੂੰ ਲਿਖੀ ਚਿੱਠੀ PRINT ਈ ਮੇਲ
cmmmm.jpgਜਲੰਧਰ ਬਰਗਾੜੀ ਵਿਖੇ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸੀ. ਬੀ. ਆਈ. ਵਲੋਂ ਆਪਣੀ ਰਿਪੋਰਟ ਨੂੰ ਬੰਦ ਕਰ ਦੇਣ ਪਿੱਛੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੀ. ਬੀ. ਆਈ. ਨੂੰ ਚਿੱਠੀ ਲਿਖ ਕੇ ਕਾਪੀ ਦੀ ਮੰਗ ਕੀਤੀ ਹੈ।
ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਸਰਕਾਰ ਨੇ ਸੀ. ਬੀ. ਆਈ. ਵਲੋਂ ਬੰਦ ਕੀਤੀ ਗਈ ਰਿਪੋਰਟ ਦਾ ਕਾਨੂੰਨੀ ਪੱਖੋਂ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ। ਉਸ ਤੋਂ ਬਾਅਦ ਇਸ ਰਿਪੋਰਟ ਨੂੰ ਸੀ. ਬੀ. ਆਈ. ਦੀ ਅਦਾਲਤ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਸੂਬੇ 'ਚ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ।

ਸਰਕਾਰੀ ਸੂਤਰਾਂ ਨੇ ਮੰਗਲਵਾਰ ਦੱਸਿਆ ਕਿ 2015 'ਚ ਬਰਗਾੜੀ ਘਟਨਾ ਤੋਂ ਬਾਅਦ ਜਾਂਚ ਦਾ ਕੰਮ ਉਸ ਵੇਲੇ ਦੀ ਸਰਕਾਰ ਨੇ ਸੀ.ਬੀ.ਆਈ. ਨੂੰ ਸੌਂਪਿਆ ਸੀ। ਸੀ. ਬੀ. ਆਈ. ਦੇ ਨਾਲ ਹੀ ਇਸ ਦੀ ਜਾਂਚ ਐੱਸ. ਆਈ. ਟੀ. ਨੂੰ ਵੀ ਸੌਂਪੀ ਗਈ। ਹੁਣ ਐੱਸ.ਆਈ.ਟੀ. ਜਾਂਚ ਕਰ ਰਹੀ ਹੈ। ਪੰਜਾਬ ਪੁਲਸ ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਮੰਨਣਾ ਹੈ ਕਿ ਜਾਂਚ ਰਿਪੋਰਟ ਨੂੰ ਸੀ.ਬੀ.ਆਈ. ਵਲੋਂ ਬੰਦ ਕਰ ਦੇਣ ਦੇ ਬਾਵਜੂਦ ਉਸ ਦੀ ਐੱਸ. ਆਈ. ਟੀ. ਵਲੋਂ ਕੀਤੀ ਜਾ ਰਹੀ ਜਾਂਚ 'ਤੇ ਕੋਈ ਅਸਰ ਨਹੀਂ ਪਏਗਾ। ਉਲਟਾ ਐੱਸ. ਆਈ. ਟੀ. ਨੂੰ ਹੋਰ ਵੀ ਡੂੰਘਾਈ 'ਚ ਜਾ ਕੇ ਮਾਮਲੇ ਦੀ ਜਾਂਚ ਕਰਨੀ ਹੋਵੇਗੀ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਸ਼ਿਕਾਇਤਕਰਤਾ ਪਹਿਲਾਂ ਸੂਬਾਈ ਪੁਲਸ ਕੋਲ ਆਇਆ ਸੀ ਅਤੇ ਸੂਬਾ ਸਰਕਾਰ ਨੇ ਬਰਗਾੜੀ ਘਟਨਾ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਸੀ। ਇਸ ਲਈ ਸੀ.ਬੀ.ਆਈ. ਨੂੰ ਜਾਂਚ ਰਿਪੋਰਟ ਬੰਦ ਕਰਨ ਤੋਂ ਪਹਿਲਾਂ ਅਦਾਲਤ 'ਚ ਸੂਬਾ ਸਰਕਾਰ ਦਾ ਪੱਖ ਰੱਖਣਾ ਚਾਹੀਦਾ ਸੀ। ਕੈਪਟਨ ਸਰਕਾਰ ਹੁਣ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਰਿਪੋਰਟ ਨੂੰ ਬੰਦ ਕਰਨ ਦੇ ਮਾਮਲੇ ਨੂੰ ਜੇ ਚੁਣੌਤੀ ਦਿੰਦੀ ਹੈ ਤਾਂ ਉਸ ਹਾਲਤ 'ਚ ਵਿਸ਼ੇਸ਼ ਅਦਾਲਤ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰ ਸਕਦੀ ਹੈ।
 
< Prev   Next >

Advertisements

Advertisement
Advertisement

Advertisement
Advertisement
Advertisement
Advertisement