:: ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ   :: ਰਾਹੁਲ ਨੇ ਭਾਰਤ ਨੂੰ ਦੱਸਿਆ ਦੁਨੀਆ ਦਾ ਰੇਪ ਕੈਪਿਟਲ   :: ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਸਖਤ ਵਿਰੋਧ   :: J&K : ਫੌਜ ਚ ਸ਼ਾਮਲ ਹੋਏ 404 ਜਵਾਨ, ਮਾਂ ਨੇ ਲਾਇਆ ਗਲੇ ਤਾਂ ਭਰ ਆਈਆਂ ਅੱਖਾਂ   :: GST ਬਾਰੇ ਫੇਰ ਵਰ੍ਹੇ ਕੈਪਟਨ, ਪੰਜਾਬ ਜ਼ਿਆਦਾ ਦੇਰ ਉਧਾਰ ਲੈਕੇ ਨਹੀਂ ਚੱਲ ਸਕਦਾ   :: ਹੈਦਰਾਬਾਦ ਮਾਮਲੇ ਸਮੇਤ ਕਈ ਹੋਰ ਮੁੱਦਿਆਂ ਤੇ CM ਜੈਰਾਮ ਨੇ ਦਿੱਤਾ ਵੱਡਾ ਬਿਆਨ   :: ਧਾਰਾ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਨਵੀਂ ਉਮੀਦ : ਪੀ.ਐੱਮ. ਮੋਦੀ   :: ਲਾਲੂ ਪ੍ਰਸਾਦ ਨੂੰ ਵੱਡਾ ਝਟਕਾ,ਜ਼ਮਾਨਤ ਪਟੀਸ਼ਨ ਫਿਰ ਖਾਰਿਜ   :: ਭਾਰਤ ਸਰਕਾਰ ਨੇ ਰੱਦ ਕੀਤਾ ਸਵਾਮੀ ਨਿਤਿਆਨੰਦ ਪਾਸਪੋਰਟ   :: ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ਚ ਹੋਏ ਢੇਰ : ਤੇਲੰਗਾਨਾ ਪੁਲਸ   :: 84 ਸਿੱਖ ਕਤਲੇਆਮ ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ ਚ ਭੂਚਾਲ   :: ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ : ਮਨਮੋਹਨ ਸਿੰਘ   :: ਆਪਣੀ ਹੀ ਕਲਪਨਾ ਦੀ ਦੁਨੀਆ ਚ ਜਿਉਂਦੇ ਹਨ ਮੋਦੀ ਅਤੇ ਸ਼ਾਹ: ਰਾਹੁਲ   :: ਜਦੋਂ ਜਯਾ ਬੱਚਨ ਨੇ ਪੱਤਰਕਾਰ ਨੂੰ ਕਿਹਾ- ਕਿਤੇ ਮੈਂ ਤੁਹਾਨੂੰ ਫੜ ਕੇ ਨਾ ਮਾਰ ਦੇਵਾਂ   :: ਸਾਬਕਾ ਪੀ.ਐੱਮ. ਦੇ ਸਮਰਥਕ ਚ ਆਏ ਐੱਚ.ਐੱਸ.ਫੂਲਕਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੋਕ ਇਨਸਾਫ ਪਾਰਟੀ ਵਲੋਂ ਸਾਡਾ ਪਾਣੀ, ਸਾਡਾ ਹੱਕ ਮੁਹਿੰਮ ਤਹਿਤ ਹਸਤਾਖਰ ਮੁਹਿੰਮ ਸ਼ੁਰੂ PRINT ਈ ਮੇਲ
bainssssss.jpgਮੋਹਾਲੀ, ਲੋਕ ਇਨਸਾਫ ਪਾਰਟੀ ਵਲੋਂ ਸ਼ੁਰੂ ਕੀਤੀ ਗਈ 'ਸਾਡਾ ਪਾਣੀ ਸਾਡਾ ਹੱਕ' ਮੁਹਿੰਮ ਤਹਿਤ ਅੱਜ ਮੋਹਾਲੀ 'ਚ ਹਸਤਾਖਰ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਰਸਮੀ ਸ਼ੁਰੂਆਤ ਲੋਕ ਇਕਾਈ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ
ਵਲੋਂ ਕੀਤੀ ਗਈ। ਇਸ ਮੌਕੇ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦੀ ਬੇਹਦ ਕਮੀ ਹੈ ਤੇ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਪਾਣੀ ਵੀ ਨਹੀਂ ਹੈ ਪਰ ਕੇਂਦਰ ਦੀਆਂ ਸਰਕਾਰਾਂ ਦੀ ਬਦਨੀਅਤੀ ਕਾਰਨ ਪੰਜਾਬ ਦਾ ਬੇਸ਼ਕੀਮਤੀ ਪਾਣੀ ਹੋਰਨਾਂ ਸੂਬਿਆਂ ਨੂੰ ਮੁਫਤ ਭੇਜਿਆ ਜਾ ਰਿਹਾ ਹੈ, ਜਦਕਿ ਪੰਜਾਬ ਕੋਲ ਆਪਣੀ ਲੋੜ ਲਈ ਵੀ ਪਾਣੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੀਮਤ ਲਗਾਈ ਜਾਵੇ ਤਾਂ ਹੁਣ ਤਕ ਰਾਜਸਥਾਨ ਵੱਲ ਗਏ ਪਾਣੀ ਦੇ 16 ਲੱਖ ਕਰੋੜ ਰੁਪਏ ਬਕਾਇਆ ਬਣਦਾ ਹੈ, ਜੋ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਲੋਂ ਪਾਣੀ ਦੀ ਕੀਮਤ ਵਸੂਲੀ ਸਬੰਧੀ ਪਹਿਲਾਂ ਹੀ ਮਤਾ ਪਾਸ ਹੋ ਚੁੱਕਾ ਹੈ ਤੇ ਜੇਕਰ ਇਹ ਰਕਮ ਪੰਜਾਬ ਨੂੰ ਮਿਲਦੀ ਹੈ ਤਾਂ ਇਸ ਨਾਲ ਜਿਥੇ ਪੰਜਾਬ ਸਿਰ ਚੜਿਆ ਕਰਜ਼ਾ ਉਤਰ ਸਕਦਾ ਹੈ। ਉਥੇ ਪੰਜਾਬ ਦੇ ਖਜ਼ਾਨੇ 'ਚ ਆਉਣ ਵਾਲੀ ਇਸ ਵੱਡੀ ਰਕਮ ਨਾਲ ਹਰ ਧਰਮ ਤੇ ਹਰ ਜਾਤ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਜੀਵਨ 'ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜਾਏਗੀ। ਪੰਜਾਬ 'ਚ ਵਪਾਰ ਤੇ ਉਦਯੋਗ ਦੀ ਤਰੱਕੀ ਲਈ ਟੈਕਸਾਂ 'ਚ ਰਿਆਇਤ ਦਿੱਤੀ ਜਾ ਸਕਦੀ ਹੈ। ਬੇਘਰਾਂ ਨੂੰ ਵਧੀਆ ਮਕਾਨ ਦਿੱਤੇ ਜਾ ਸਕਦੇ ਹਨ, ਬੁਢਾਪਾ ਤੇ ਵਿਧਵਾ ਪੈਨਸ਼ਨਾਂ 10,000 ਰੁਪਏ ਕੀਤੀ ਜਾ ਸਕਦੀ ਹੈ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਤੇ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਦੇ ਹੋਣ ਵਾਲੇ ਇਲਾਜ ਦਾ ਖਰਚਾ ਵੀ ਚੁੱਕਿਆ ਜਾ ਸਕਦਾ ਹੈ।|

ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵਲੋਂ ਪੰਜਾਬ ਨੂੰ ਬੰਜਰ ਹੋਣ ਅਤੇ ਪਾਣੀ ਨੂੰ ਬਚਾਉਣ ਲਈ ਇਹ ਜਲ ਅੰਦੋਲਨ 'ਸਾਡਾ ਪਾਣੀ ਸਾਡਾ ਹੱਕ' ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪੰਜਾਬ ਦੇ 21 ਲੱਖ ਲੋਕਾ ਤੋਂ ਦਸਤਖਤ ਕਰਵਾ ਕੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਵਿਚ ਕੇਸ ਦਾਇਰ ਕੀਤਾ ਜਾਵੇਗਾ। ਇਸ ਮੌਕੇ ਲੋਕ ਇਕਾਈ ਪਾਰਟੀ ਦੇ ਜ਼ਿਲਾ ਪ੍ਰਧਾਨ ਸੰਨੀ ਬਰਾੜ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।
 
< Prev   Next >

Advertisements


Advertisement
Advertisement
Advertisement
Advertisement
Advertisement
Advertisement