:: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ   :: ਭਾਰਤ ਨੇ ਸ਼ੁਰੂ ਕੀਤਾ ਮਾਲਦੀਵ ਦੇ ਏਅਰਪੋਰਟ ਦੇ ਵਿਸਥਾਰ ਦਾ ਕੰਮ   :: 76 ਸਾਲ ਬਾਅਦ ਪੂਰੀ ਦੁਨੀਆ ਚ ਹੋਣਗੇ ਬਲਿਊ ਮੂਨ ਦੇ ਦੀਦਾਰ   :: ਕੋਰੋਨਾ ਅਤੇ ਡੇਂਗੂ ਨਾਲ ਜੂਝ ਰਹੇ ਮਨੀਸ਼ ਸਿਸੋਦੀਆ ਦੀ ਸਿਹਤ ਬਾਰੇ ਆਈ ਸੁਖਦ ਖ਼ਬਰ   :: ਭਾਰਤ ਨੇ ਪਾਕਿ ਨੂੰ CICA ਚ ਦਿੱਤਾ ਜਵਾਬ, ਕਸ਼ਮੀਰ-ਲੱਦਾਖ ਸਾਡਾ ਸੀ ਸਾਡਾ ਰਹੇਗਾ   :: ਭਾਰਤ ਆ ਰਿਹੈ ਅਮਰੀਕੀ ਹੰਟਰ, ਅਰਬ ਸਾਗਰ ਚ ਚੀਨੀ ਤੇ ਪਾਕਿਸਤਾਨੀ ਪਣਡੁੱਬੀਆਂ ਦਾ ਕਰੇਗਾ ਸ਼ਿਕਾਰ   :: ਦਿੱਲੀ ਕੂਚ ਕਰ ਰਹੀ ਹਰਿਆਣਾ ਯੁਵਾ ਕਾਂਗਰਸ ਦੀ ‘ਟਰੈਕਟਰ ਰੈਲੀ’, ਪੁਲਸ ਵਲੋਂ ਪਾਣੀ ਦੀਆਂ ਬੌਛਾਰਾਂ   :: ਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਧੀ ਇਲਤਿਜਾ ਪਹੁੰਚੀ ਸੁਪਰੀਮ ਕੋਰਟ   :: ਸਰੂਪ ਗ਼ਾਇਬ ਮਾਮਲੇ ਸਬੰਧੀ ਮਨਜੀਤ ਸਿੰਘ ਜੀ.ਕੇ. ਨੇ SGPC ਤੇ ਬਾਦਲਾਂ ਤੇ ਸਾਧੇ ਤਿੱਖੇ ਨਿਸ਼ਾਨੇ   :: ਖੇਤੀ ਬਿੱਲ ’ਤੇ ਸਿਆਸੀ ਘਮਾਸਾਨ: ਵਿਦੇਸ਼ ਤੋਂ ਪਰਤੇ ਸੋਨੀਆ ਅਤੇ ਰਾਹੁਲ   :: ਖੇਤੀ ਬਿੱਲ ਪਾਸ ਹੋਣ ’ਤੇ ਪੀ. ਐੱਮ. ਮੋਦੀ ਨੇ ਕਿਹਾ- ਖੇਤੀਬਾੜੀ ਇਤਿਹਾਸ ’ਚ ਵੱਡਾ ਦਿਨ   :: MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮੁੱਦੇ ਤੇ ਗੱਲ ਕਰਨ ਨੂੰ ਤਿਆਰ : ਤੋਮਰ   :: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’   :: ਖੇਤੀ ਬਿੱਲ ’ਤੇ ਅਕਾਲੀ ਸੰਸਦ ਮੈਂਬਰ ਨਰੇਸ਼ ਗੁਜਰਾਲ ਬੋਲੇ- ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਚ ਬੱਚਿਆਂ ਦਾ ਟੀਕਾਕਰਣ ਲਾਜ਼ਮੀ, ਦੋਸ਼ੀ ਮਾਪੇ ਦੇਣਗੇ 2 ਲੱਖ ਰੁਪਏ ਜੁਰਮਾਨਾ PRINT ਈ ਮੇਲ
ger_tik.jpgਬਰਲਿਨ   ਜਰਮਨੀ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਟੀਕਾਕਰਣ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਚਾਂਸਲਰ ਐਂਜਲਾ ਮਰਕੇਲ ਦੇ ਪ੍ਰਸ਼ਾਸਨ ਨੇ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ। ਇਸ ਦੇ ਤਹਿਤ ਬੱਚਿਆਂ ਦੇ ਸਕੂਲ ਵਿਚ ਦਾਖਲੇ ਤੋਂ ਪਹਿਲਾਂ ਮਾਤਾ-
ਪਿਤਾ ਲਈ ਉਨ੍ਹਾਂ ਦਾ ਟੀਕਾਕਰਣ ਕਰਾਉਣਾ ਲਾਜ਼ਮੀ ਹੋਵੇਗਾ। ਅਜਿਹਾ ਨਾ ਹੋਣ 'ਤੇ ਮਾਪਿਆਂ 'ਤੇ 2500 ਯੂਰੋ (ਕਰੀਬ 2 ਲੱਖ ਰੁਪਏ) ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਜਰਮਨੀ ਦੀ ਸੰਸਦ ਬਿੱਲ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਮਾਤਾ-ਪਿਤਾ ਨੂੰ ਇਹ ਸਬੂਤ ਦੇਣ ਦੀ ਲੋੜ ਹੋਵੇਗੀ ਕਿ ਉਨ੍ਹਾਂ ਨੇ ਬੱਚੇ ਦਾ ਦਾਖਲਾ ਕਰਾਉਣ ਤੋਂ ਪਹਿਲਾਂ ਟੀਕਾਕਰਣ ਪ੍ਰਕਿਰਿਆ ਪੂਰੀ ਕੀਤੀ ਹੈ। ਸਿਹਤ ਮੰਤਰੀ ਜੇਨਸ ਸਪਾਨ ਨੇ ਇਕ ਬਿਆਨ ਵਿਚ ਕਿਹਾ ਕਿ ਭਾਵੇਂ ਬੱਚੇ ਘਰ ਵਿਚ ਹੋਣ ਜਾਂ ਸਕੂਲਾਂ ਵਿਚ ਅਸੀਂ ਸਾਰੇ ਬੱਚਿਆਂ ਨੂੰ ਖਸਰੇ ਦੇ ਇਨਫੈਕਸ਼ਨ ਤੋਂ ਬਚਾਉਣਾ ਚਾਹੁੰਦੇ ਹਾਂ।

'ਯੂਰਪੀ ਸੈਂਟਰ ਫੌਰ ਡਿਜੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ' ਮੁਤਾਬਕ ਜਰਮਨੀ ਵਿਚ ਪਿਛਲੇ ਸਾਲ ਮਾਰਚ 2018 ਤੋਂ ਇਸ ਸਾਲ ਫਰਵਰੀ ਵਿਚ 651 ਖਸਰੇ ਦੇ ਮਾਮਲੇ ਦਰਜ ਕੀਤੇ ਗਏ ਹਨ। ਜਰਮਨੀ ਵਿਚ 2019 ਵਿਚ ਜੂਨ ਦੇ ਮੱਧ ਤੱਕ 429 ਮਾਮਲੇ ਦਰਜ ਕੀਤੇ ਗਏ ਹਨ। ਖਸਰਾ ਇਕ ਛੂਤ ਰੋਗ ਹੈ ਜੋ ਵਾਇਰਸ ਕਾਰਨ ਹੁੰਦਾ ਹੈ। ਇਹ ਇਨਫੈਕਟਿਡ ਸ਼ਖਸ ਦੇ ਖੰਘਣ ਜਾਂ ਛਿੱਕਣ 'ਤੇ ਹਵਾ ਵਿਚ ਫੈਲਦਾ ਹੈ। ਇਹ ਪੀੜਤ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਜਾਂ ਸਮਾਨ ਵਸਤਾਂ ਨੂੰ ਛੂਹਣ ਦੌਰਾਨ ਕੀਟਾਣੂਆਂ ਜ਼ਰੀਏ ਫੈਲਦਾ ਹੈ।

ਖਸਰੇ ਦੇ ਲੱਛਣਾਂ ਵਿਚ ਬੁਖਾਰ, ਖੰਘ, ਨੱਕ ਵੱਗਣਾ, ਅੱਖਾਂ ਵਿਚ ਪਾਣੀ ਆਉਣਾ ਅਤੇ ਲਾਲ ਧੱਬੇ ਦਿਖਾਈ ਦੇਣਾ ਸ਼ਾਮਲ ਹੈ। ਖਸਰੇ ਤੋਂ ਬਚਣ ਲਈ ਟੀਕਾਕਰਣ ਦੀਆਂ ਦੋ ਖੁਰਾਕਾਂ ਲੈਣੀਆਂ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ 2017 ਵਿਚ 97 ਫੀਸਦੀ ਜਰਮਨ ਬੱਚਿਆਂ ਨੇ ਪਹਿਲੀ ਖੁਰਾਕ ਲਈ ਸੀ ਜਦਕਿ ਦੂਜੀ ਖੁਰਾਕ ਘਟ ਕੇ ਸਿਰਫ 93 ਫੀਸਦੀ ਬੱਚਿਆਂ ਤੱਕ ਰਹਿ ਗਈ। ਮਾਹਰਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਟੀਕਾਕਰਣ ਲਾਜ਼ਮੀ ਹੈ।

ਇਸ ਤੋਂ ਪਹਿਲਾਂ ਇਟਲੀ ਸਰਕਾਰ ਨੇ ਵੀ ਦੇਸ਼ ਵਿਚ ਟੀਕਾਕਰਣ ਨੂੰ ਲਾਜ਼ਮੀ ਕਰ ਦਿੱਤਾ ਹੋਇਆ ਹੈ। ਇਟਲੀ ਪ੍ਰਸ਼ਾਸਨ ਨੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੱਚਿਆਂ ਦਾ ਟੀਕਾਕਰਣ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਸਕੂਲ ਨਾ ਭੇਜਿਆ ਜਾਵੇ। ਜੇਕਰ ਬਿਨਾਂ ਟੀਕਾਕਰਣ ਵਾਲੇ ਬੱਚੇ ਸਕੂਲ ਵਿਚ ਮਿਲੇ ਤਾਂ ਉਨ੍ਹਾਂ ਦੇ ਮਾਪਿਆਂ ਨੂੰ 500 ਯੂਰੋ (ਕਰੀਬ 40 ਹਜ਼ਾਰ ਰੁਪਏ) ਜੁਰਮਾਨਾ ਭਰਨਾ ਪਵੇਗਾ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement