:: ਭਾਰਤ ਦੀ ਪੁਲਾੜ ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ   :: ਟਾਇਲਟ ਸੰਬੰਧੀ ਟਿੱਪਣੀ ਤੇ ਨੱਢਾ ਨੇ ਪ੍ਰਗਿਆ ਠਾਕੁਰ ਨੂੰ ਕੀਤਾ ਤਲਬ   :: ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ   :: CM ਕੇ.ਸੀ.ਆਰ. ਦਾ ਐਲਾਨ, ਆਪਣੇ ਪਿੰਡ ਦੇ ਹਰ ਪਰਿਵਾਰ ਨੂੰ ਦੇਣਗੇ 10 ਲੱਖ ਰੁਪਏ   :: ਚੰਦਰਯਾਨ-2 ਲਾਂਚ : ਇਸਰੋ ਚੀਫ ਹੋਏ ਭਾਵੁਕ, ਬੋਲੇ- 7 ਦਿਨਾਂ ਤੋਂ ਘਰ ਨਹੀਂ ਗਈ ਟੀਮ   :: CM ਮਮਤਾ ਬੈਨਰਜੀ ਨੇ ਈ. ਵੀ. ਐੱਮ. ਦੇ ਸਥਾਨ ਤੇ ਬੈਲਟ ਪੇਪਰ ਵਾਪਸ ਲਿਆਉਣ ਦੀ ਕੀਤੀ ਮੰਗ   :: ਸ਼ੀਲਾ ਦੀਕਸ਼ਤ ਇਕ ਵੱਡੀ ਭੈਣ ਵਰਗੀ ਸੀ : ਸੋਨੀਆ ਗਾਂਧੀ   :: ਮੋਦੀ ਸਰਕਾਰ ਨੇ ਦੇਸ਼ ਨੂੰ ਬਦਲਿਆ, ਅੱਛੇ ਦਿਨ ਲਿਆਈ : ਨੱਢਾ   :: ਅਸੀਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ, ਦਲਿਤਾਂ ਅਤੇ ਆਦਿਵਾਸੀਆਂ ਲਈ ਲੜਾਈ ਜਾਰੀ ਰਹੇਗੀ: ਰਾਹੁਲ   :: ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 3 ਫੁੱਟ ਦਾ ਗਣੇਸ਼ ਬਣੇਗਾ ਡਾਕਟਰ   :: ਸਾਬਕਾ CM ਸ਼ੀਲਾ ਦੀਕਸ਼ਤ ਦੇ ਦੇਹਾਂਤ ਤੇ PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਜਤਾਇਆ ਦੁੱਖ   :: ਸਟੈਚੂ ਆਫ ਯੂਨਿਟੀ ਆਜ਼ਾਦ ਭਾਰਤ ਦਾ ਤੀਰਥ ਸਥਾਨ : ਜੇ.ਪੀ. ਨੱਢਾ   :: ਆਜ਼ਾਦੀ ਦਿਵਸ : ਆਪਣੇ ਭਾਸ਼ਣ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਲੋਕਾਂ ਤੋਂ ਮੰਗੇ ਸੁਝਾਅ   :: ਪ੍ਰਿਯੰਕਾ ਦੀ ਗ੍ਰਿਫਤਾਰੀ ਉੱਤਰ ਪ੍ਰਦੇਸ਼ ਦੀ ਅਸੁਰੱਖਿਆ ਨੂੰ ਦਰਸਾਉਂਦੀ ਹੈ : ਰਾਹੁਲ   :: ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੱਧੂ ਦਾ ਸਿਆਸਤ ਤੋਂ ਹੋਇਆ ਮੋਹ ਭੰਗ, ਹੁਣ ਦਿ ਕਪਿਲ ਸ਼ਰਮਾ ਸ਼ੋਅ ਬਣੇਗਾ ਸਹਾਰਾ! PRINT ਈ ਮੇਲ
siduuuuuuuuuuuuu.jpgਜਲੰਧਰ ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਇਕ ਅਜਿਹੇ ਸ਼ਖਸ ਹਨ ਜੋਕਿ ਲੰਮੇ ਸਮੇਂ ਤੱਕ ਅਗਿਆਤਵਾਸ 'ਚ ਨਹੀਂ ਰਹਿ ਸਕਦੇ। ਆਪਣੇ ਅਸਤੀਫੇ ਨੂੰ ਲੈ ਕੇ ਚੁੱਪੀ ਸਾਧਨ ਵਾਲੇ ਸਿੱਧੂ ਕਿੱਥੇ ਹਨ, ਫਿਲਹਾਲ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।

PunjabKesari

ਦਿ ਕਪਿਲ ਸ਼ਰਮਾ ਸ਼ੋਅ ਬਣ ਸਕਦੈ ਸਿੱਧੂ ਦਾ ਸਹਾਰਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀ ਸਿਆਸਤ 'ਚ ਹਾਸ਼ੀਏ 'ਤੇ ਪਹੁੰਚੇ ਸਿੱਧੂ ਹੁਣ ਸਿੱਧਾ ਮੁੰਬਈ ਦਾ ਰੁਖ ਕਰ ਸਕਦੇ ਹਨ। ਲਾਈਮਲਾਈਟ 'ਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਲਈ ਮਾਇਆ ਨਗਰੀ ਅਗਲਾ ਪਲੇਟਫਾਰਮ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸਿਆਸਤ ਦੇ ਗਮ ਭੁਲਾਉਣ ਲਈ ਨਵਜੋਤ ਸਿੱਧੂ ਆਪਣੇ ਪੁਰਾਣੇ ਸ਼ੋਅ 'ਚ ਫਿਰ ਤੋਂ ਠਹਾਕੇ ਲਗਾਉਂਦੇ ਨਜ਼ਰ ਆ ਸਕਦੇ ਹਨ। ਦੇਸ਼ ਦੇ ਸੱਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਸਿੱਧੂ ਦਾ ਸਹਾਰਾ ਬਣ ਸਕਦਾ ਹੈ। ਸਿੱਧੂ ਲੰਮੇ ਸਮੇਂ ਤੋਂ ਇਸ ਦਾ ਹਿੱਸਾ ਰਹੇ ਹਨ। ਲੋਕ ਸਭਾ ਚੋਣਾਂ ਦੇ ਕੋਲ ਉਨ੍ਹਾਂ ਨੇ ਪ੍ਰਚਾਰ ਕਰਨ ਲਈ ਆਪਣੀ ਥਾਂ 'ਤੇ ਅਰਚਨਾ ਪੂਰਨ ਸਿੰਘ ਨੂੰ ਬਿਠਾਇਆ ਸੀ। ਅਜਿਹਾ ਨਹੀਂ ਹੈ ਕੀ ਸਿੱਧੂ ਦੇ ਜਾਣ ਤੋਂ ਬਾਅਦ ਕਪਿਲ ਸ਼ਰਮਾ ਉਨ੍ਹਾਂ ਨੂੰ ਭੁੱਲ ਗਏ ਹਨ, ਹੀ ਸ਼ਾਇਦ ਕੋਈ ਅਜਿਹਾ ਏਪੀਸੋਡ ਹੋਵੇਗਾ, ਜਿਸ 'ਚ ਸਿੱਧੂ ਦਾ ਜ਼ਿਕਰ ਨਾ ਹੋਇਆ ਹੋਵੇ। ਕਪਿਲ ਸ਼ਰਮਾ ਸਿੱਧੂ ਦੇ ਮੁਰੀਦ ਹਨ ਅਤੇ ਉਹ ਹਮੇਸ਼ਾ ਤੋਂ ਹੀ ਚਾਹੁੰਦੇ ਰਹੇ ਹਨ ਕਿ ਸਿੱਧੂ ਆਪਣੀ ਕੂਰਸੀ ਤੋਂ ਮੂੜ 'ਤੇ ਵਿਰਾਜਮਾਨ ਹੋਣ। ਕਈ ਹੋਰ ਕਾਮੇਡੀ ਨਾਟਕਾਂ ਦੇ ਆਉਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਦੀ  ਟੀ. ਆਰ. ਪੀ 'ਚ ਫਰਕ ਪੈ ਰਿਹਾ ਹੈ। ਅਜਿਹੇ 'ਚ ਜੇਕਰ ਸਿੱਧੂ ਸ਼ੋਅ 'ਚ ਵਾਪਸੀ ਕਰਦੇ ਹਨ ਤਾਂ ਕਪਿਲ ਅਤੇ ਸਲਮਾਨ ਖਾਨ ਇਸ 'ਤੇ ਖੂਸ਼ ਹੋਣਗੇ। ਉਂਝ ਵੀ ਸਲਮਾਨ ਖਾਨ ਨਾਲ ਨਜਦੀਕੀ ਦੇ ਚਲਦਿਆਂ ਸਿੱਧੂ ਨੂੰ ਵਾਪਸੀ 'ਚ ਕੋਈ ਦਿੱਕਤ ਨਹੀਂ ਹੋਵੇਗੀ। 

PunjabKesari

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ 14 ਜੁਲਾਈ ਨੂੰ ਟਵਿੱਟਰ 'ਤੇ ਪੰਜਾਬ ਵਜ਼ਾਰਤ 'ਚੋਂ ਅਸਤੀਫਾ ਦੇਣ ਦੀ ਜਾਣਕਾਰੀ ਦਿੱਤੀ ਸੀ। ਟਵਿੱਟਰ 'ਤੇ ਉਨ੍ਹਾਂ ਨੇ ਲਿੱਖਿਆ ਸੀ ਕਿ ਸਿੱਧੂ 6 ਜੂਨ ਨੂੰ ਹਾਈਕਮਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਅਗਲੇ ਹੀ ਦਿਨ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸਤੀਫਾ ਭੇਜ ਦਿੱਤਾ ਸੀ। ਕੈਪਟਨ ਨੂੰ ਅਸਤੀਫਾ ਭੇਜਣ ਦੇ 5 ਦਿਨਾਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ।

 
< Prev   Next >

Advertisements

Advertisement
Advertisement
Advertisement
Advertisement
Advertisement

Advertisement