ਮਿਸ਼ੇਲ ਓਬਾਮਾ ਨੇ ਡੋਨਾਲਡ ਟਰੰਪ ਨੂੰ ਸੁਣਾਈਆਂ ਖਰੀਆਂ-ਖਰੀਆਂ |
|
|
 ਵਾਸ਼ਿੰਗਟਨ -21ਜੁਲਾਈ(ਮੀਡੀਆਦੇਸਪੰਜਾਬ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਡੈਮੋਕ੍ਰੇਟਿਕ ਕਾਂਗਰਸ ਦੀਆਂ 4 ਮਹਿਲਾ ਨੇਤਾਵਾਂ 'ਤੇ ਜ਼ੁਬਾਨੀ ਹਮਲਾ ਕਰਨ ਵਾਲੇ ਟਰੰਪ ਨੂੰ ਤਿੱਖੀ ਆਲੋਚਨਾ ਸਹਿਣ ਕਰਨੀ ਪੈ ਰਹੀ ਹੈ। ਟਰੰਪ ਨੇ
ਕਿਹਾ ਸੀ ਕਿ ਜੇਕਰ ਉਹ ਅਮਰੀਕਾ 'ਚ ਖੁਸ਼ ਨਹੀਂ ਹਨ ਤਾਂ ਉਨ੍ਹਾਂ ਨੇ ਆਪਣੇ ਮੂਲ ਦੇਸ਼ ਵਾਪਸ
ਜਾਣਾ ਚਾਹੀਦਾ ਹੈ। ਇਸ 'ਤੇ ਡੈਮੋਕ੍ਰੇਟਿਕ ਸਭਾ ਨੇ ਉਨ੍ਹਾਂ ਨੂੰ ਨਸਲਵਾਦੀ ਟਿੱਪਣੀਆਂ
'ਤੇ ਮੰਗਲਵਾਰ ਨੂੰ ਫਟਕਾਰ ਵੀ ਲਗਾਈ ਸੀ। ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ
ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਵੀ ਟਰੰਪ 'ਤੇ ਨਿਸ਼ਾਨਾ ਸਾਧਿਆ ਅਤੇ ਨਸੀਹਤ ਦੇ ਦਿੱਤੀ
ਹੈ।
ਮਿਸ਼ੇਲ ਨੇ ਕਿਹਾ ਕਿ ਇਹ ਜਗ੍ਹਾ ਸਾਰਿਆਂ ਲਈ ਹੈ। ਭਾਵੇਂ ਕਿ ਅਸੀਂ ਇੱਥੇ
ਜੰਮੇ ਹਾਂ ਜਾਂ ਫਿਰ ਇੱਥੇ ਸ਼ਰਣ ਲਈ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਯਾਦ ਰੱਖਣਾ ਚਾਹੀਦਾ
ਹੈ ਕਿ ਅਮਰੀਕਾ ਮੇਰਾ ਜਾਂ ਤੇਰਾ ਨਹੀਂ ਬਲਕਿ ਸਾਡਾ ਸਭ ਦਾ ਹੈ।
ਇਹ ਪਹਿਲੀ
ਵਾਰ ਨਹੀਂ ਹੋਇਆ ਹੈ ਜਦ ਮਿਸ਼ੇਲ ਓਬਾਮਾ ਨੇ ਟਰੰਪ 'ਤੇ ਨਿਸ਼ਾਨਾ ਸਾਧਿਆ ਹੋਵੇ। ਇਸ ਤੋਂ
ਪਹਿਲਾਂ ਉਨ੍ਹਾਂ ਨੇ ਚੋਣਾਂ ਦੌਰਾਨ ਟਰੰਪ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਚੰਗੇ ਲੋਕ
ਔਰਤਾਂ ਦੀ ਬੇਇੱਜ਼ਤੀ ਨਹੀਂ ਕਰਦੇ। ਉਨ੍ਹਾਂ ਨੇ ਅਮਰੀਕੀਆਂ ਨੂੰ ਅਪੀਲ ਕੀਤੀ ਸੀ ਕਿ ਉਹ
ਕਿਸੇ ਵੀ ਪੁਰਸ਼ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਸਹਿਣ ਨਾ ਕਰਨ। ਮਿਸ਼ੇਲ ਨੇ ਚੋਣਾਂ
ਦੌਰਾਨ ਟਰੰਪ ਦਾ ਵਿਰੋਧ ਕੀਤਾ ਸੀ ਤੇ ਇਸ ਦੇ ਨਾਲ ਹੀ ਹਿਲੇਰੀ ਕਲਿੰਟਨ ਨੂੰ ਦੋਸਤ ਦੱਸਿਆ
ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਦਾ ਆਪਣਾ ਇਕ ਵੱਖਰਾ
ਨਜ਼ਰੀਆ ਹੈ। ਇਸ ਨਜ਼ਰੀਏ ਨਾਲ ਹੀ ਦੇਸ਼ ਅੱਗੇ ਵਧ ਸਕਦਾ ਹੈ।
|