:: ਪਾਕਿਸਤਾਨ ਸ਼ਾਸਿਤ ਕਸ਼ਮੀਰ 'ਚ ਅਸੀਂ ਅੱਤਵਾਦੀ ਕੈਂਪ ਤਬਾਹ ਕੀਤੇ- ਜਨਰਲ ਬਿਪਿਨ ਰਾਵਤ   :: ਫਿਲੀਪੀਂਸ ਚ ਰਾਸ਼ਟਰਪਤੀ ਕੋਵਿੰਦ ਨੇ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ   :: ਮੋਦੀ ਨੇ ਆਪਣੀ ਕਵਿਤਾ ਦਾ ਤਮਿਲ ਅਨੁਵਾਦ ਕੀਤਾ ਸ਼ੇਅਰ   :: ਯੋਗੀ ਨੂੰ ਮਿਲਿਆ ਕਮਲੇਸ਼ ਤਿਵਾੜੀ ਦਾ ਪਰਿਵਾਰ, ਕਾਤਲਾਂ ਲਈ ਫਾਂਸੀ ਦੀ ਕੀਤੀ ਮੰਗ   :: ਕਲਕੀ ਆਸ਼ਰਮ ਤੇ ਛਾਪੇਮਾਰੀ, ਮਿਲੀ 500 ਕਰੋੜ ਦੀ ਜਾਇਦਾਦ   :: ਮੈਕਸੀਕੋ ਤੋਂ ਭਾਰਤ ਵਾਪਸ ਪਰਤੇ 311 ਭਾਰਤੀ   :: ਕਮਲੇਸ਼ ਤਿਵਾੜੀ ਕਤਲਕਾਂਡ : ਯੋਗੀ ਆਦਿੱਤਿਯਨਾਥ ਬੋਲੇ- ਦੋਸ਼ੀਆਂ ਨੂੰ ਛੱਡਾਂਗੇ ਨਹੀਂ   :: 30 ਸਾਲ ਬਾਅਦ ਪਾਕਿ ਔਰਤਾਂ ਨੂੰ ਮਿਲੀ ਭਾਰਤੀ ਨਾਗਰਿਕਤਾ, PM ਮੋਦੀ ਦਾ ਕੀਤਾ ਧੰਨਵਾਦ   :: ਕੇਂਦਰ ਸਰਕਾਰ ਦਾ SC ਚ ਹਲਫਨਾਮਾ, ਰਵਿਦਾਸ ਮੰਦਰ ਲਈ ਉਸੇ ਜਗ੍ਹਾ ਦੇਵੇਗੀ ਜ਼ਮੀਨ   :: ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਅਦਾਲਤ ਚ ਪੇਸ਼ ਹੋਣ ਦੇ ਹੁਕਮ   :: ਮੁਖਤਾਰ ਅੰਸਾਰੀ ਦੇ ਬੇਟੇ ਦੇ ਘਰੋਂ ਮਿਲਿਆ ਹਥਿਆਰਾਂ ਦਾ ਜਖੀਰਾ   :: ਸੋਨੀਪਤ ਦਾ ਮਤਲਬ ਕਿਸਾਨ, ਜਵਾਨ ਅਤੇ ਪਹਿਲਵਾਨ: PM ਮੋਦੀ   :: INX ਮੀਡੀਆ ਕੇਸ : CBI ਨੇ ਫਾਈਲ ਕੀਤੀ ਚਾਰਜਸ਼ੀਟ, ਚਿਦਾਂਬਰਮ ਸਮੇਤ 14 ਨਾਮ   :: ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ   :: ਮਹਾਰਾਸ਼ਟਰ ਤੇ ਪਿਆ ਮੰਦੀ ਦਾ ਅਸਰ : ਮਨਮੋਹਨ ਸਿੰਘ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੋਦੀ ਸਰਕਾਰ ਨੇ ਦੇਸ਼ ਨੂੰ ਬਦਲਿਆ, ਅੱਛੇ ਦਿਨ ਲਿਆਈ : ਨੱਢਾ PRINT ਈ ਮੇਲ
ndda.jpgਮੁੰਬਈ ਭਾਜਪਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨੇ ਐਤਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਤਹਿਤ ਦੇਸ਼ 'ਚ ਬਦਲਾਵ ਹੋਇਆ ਹੈ ਅਤੇ ਪਿਛਲੇ 5 ਸਾਲਾਂ ਦੇ ਕਾਰਜਕਾਲ 'ਚ ਉਹ 'ਅੱਛੇ ਦਿਨ' ਲਿਆਈ ਹੈ। ਮਹਾਰਾਸ਼ਟਰ ਵਿਚ ਭਾਜਪਾ ਦੀ ਸੂਬਾ
ਕਾਰਜਕਾਰਨੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਅੱਛੇ ਦਿਨ ਆ ਚੁੱਕੇ ਹਨ ਅਤੇ ਪਹਿਲਾਂ ਹੀ ਪਿਛਲੇ 5 ਸਾਲਾਂ 'ਚ ਦੇਸ਼ ਬਦਲ ਚੁੱਕਾ ਹੈ। ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਿਆਸੀ ਸੱਭਿਆਚਾਰ ਨੂੰ ਬਦਲ ਦਿੱਤਾ ਹੈ। ਬੈਠਕ ਦੌਰਾਨ ਉਨ੍ਹਾਂ ਨੇ ਸਿਹਤ, ਗਰੀਬੀ ਖਤਮ ਕਰਨ, ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਖੇਤਰ ਵਿਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੀ ਗਿਣਵਾਇਆ।
ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਕਹਿੰਦੀ ਕਿ ਉਸ ਦਾ ਉਦੇਸ਼ 'ਕਾਂਗਰਸ ਮੁਕਤ ਭਾਰਤ' ਹੈ, ਤਾਂ ਇਸ ਦਾ ਅਰਥ ਹੈ ਕਿ ਉਹ ਭ੍ਰਿਸ਼ਟਾਚਾਰ ਮੁਕਤ ਭਾਰਤ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਮੋਦੀ ਦੀ ਜਿੱਤ ਵੋਟ ਬੈਂਕ ਅਤੇ ਜਾਤੀ ਆਧਾਰਿਤ ਰਾਜਨੀਤੀ ਨੂੰ ਖਾਰਜ ਕਰਦੀ ਹੈ। ਮੋਦੀ ਸਰਕਾਰ ਦੇ ਸਵੱਛਤਾ ਮੁਹਿੰਮ ਦਾ ਮਜ਼ਾਕ ਉਡਾਇਆ ਗਿਆ ਪਰ ਸੰਯੁਕਤ ਰਾਸ਼ਟਰ ਨੇ ਪ੍ਰਧਾਨ ਮੰਤਰੀ ਨੂੰ 'ਚੈਂਪੀਅਨ ਆਫ ਅਰਥ' ਪੁਰਸਕਾਰ ਨਾਲ ਸਨਮਾਨਤ ਕੀਤਾ। ਨੱਢਾ ਨੇ ਦਾਅਵਾ ਕੀਤਾ ਕਿ 2014 ਤੋਂ ਪਹਿਲਾਂ ਵਿਦੇਸ਼ਾਂ ਵਿਚ ਭਾਰਤ ਦਾ ਅਕਸ ਭ੍ਰਿਸ਼ਟ ਅਤੇ ਦਿਸ਼ਾਹੀਨ ਵਿਦੇਸ਼ ਨੀਤੀ ਵਾਲੇ ਦੇਸ਼ ਦਾ ਸੀ। ਮੋਦੀ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸੰਯੁਕਤ ਅਰਬ ਅਮੀਰਾਤ, ਇਜ਼ਰਾਇਲ, ਰੂਸ ਅਤੇ ਸਾਊਦੀ ਅਰਬ ਵਲੋਂ ਸਨਮਾਨ ਪ੍ਰਦਾਨ ਕੀਤੇ ਗਏ। ਇਹ ਵੀ ਵਜ੍ਹਾ ਹੈ ਕਿ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਦੇ ਹਨ।
 
< Prev   Next >

Advertisements

Advertisement
Advertisement
Advertisement
Advertisement

Advertisement