:: ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ   :: ਰਾਹੁਲ ਨੇ ਭਾਰਤ ਨੂੰ ਦੱਸਿਆ ਦੁਨੀਆ ਦਾ ਰੇਪ ਕੈਪਿਟਲ   :: ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਸਖਤ ਵਿਰੋਧ   :: J&K : ਫੌਜ ਚ ਸ਼ਾਮਲ ਹੋਏ 404 ਜਵਾਨ, ਮਾਂ ਨੇ ਲਾਇਆ ਗਲੇ ਤਾਂ ਭਰ ਆਈਆਂ ਅੱਖਾਂ   :: GST ਬਾਰੇ ਫੇਰ ਵਰ੍ਹੇ ਕੈਪਟਨ, ਪੰਜਾਬ ਜ਼ਿਆਦਾ ਦੇਰ ਉਧਾਰ ਲੈਕੇ ਨਹੀਂ ਚੱਲ ਸਕਦਾ   :: ਹੈਦਰਾਬਾਦ ਮਾਮਲੇ ਸਮੇਤ ਕਈ ਹੋਰ ਮੁੱਦਿਆਂ ਤੇ CM ਜੈਰਾਮ ਨੇ ਦਿੱਤਾ ਵੱਡਾ ਬਿਆਨ   :: ਧਾਰਾ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਨਵੀਂ ਉਮੀਦ : ਪੀ.ਐੱਮ. ਮੋਦੀ   :: ਲਾਲੂ ਪ੍ਰਸਾਦ ਨੂੰ ਵੱਡਾ ਝਟਕਾ,ਜ਼ਮਾਨਤ ਪਟੀਸ਼ਨ ਫਿਰ ਖਾਰਿਜ   :: ਭਾਰਤ ਸਰਕਾਰ ਨੇ ਰੱਦ ਕੀਤਾ ਸਵਾਮੀ ਨਿਤਿਆਨੰਦ ਪਾਸਪੋਰਟ   :: ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ਚ ਹੋਏ ਢੇਰ : ਤੇਲੰਗਾਨਾ ਪੁਲਸ   :: 84 ਸਿੱਖ ਕਤਲੇਆਮ ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ ਚ ਭੂਚਾਲ   :: ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ : ਮਨਮੋਹਨ ਸਿੰਘ   :: ਆਪਣੀ ਹੀ ਕਲਪਨਾ ਦੀ ਦੁਨੀਆ ਚ ਜਿਉਂਦੇ ਹਨ ਮੋਦੀ ਅਤੇ ਸ਼ਾਹ: ਰਾਹੁਲ   :: ਜਦੋਂ ਜਯਾ ਬੱਚਨ ਨੇ ਪੱਤਰਕਾਰ ਨੂੰ ਕਿਹਾ- ਕਿਤੇ ਮੈਂ ਤੁਹਾਨੂੰ ਫੜ ਕੇ ਨਾ ਮਾਰ ਦੇਵਾਂ   :: ਸਾਬਕਾ ਪੀ.ਐੱਮ. ਦੇ ਸਮਰਥਕ ਚ ਆਏ ਐੱਚ.ਐੱਸ.ਫੂਲਕਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਠਿੰਡਾ ਚ ਲੱਗੇ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ ਇਨਾਮ PRINT ਈ ਮੇਲ

gumm.jpgਬਠਿੰਡਾ (ਅਮਿਤ)— ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਸਿੱਧੂ ਦੇ ਗਾਇਬ ਹੋਣ ਨੂੰ ਲੈ ਕੇ ਬਠਿੰਡਾ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ। ਸਿੱਧੂ ਦੇ ਲੱਗੇ ਪੋਸਟਰ 'ਤੇ ਲਿਖਿਆ ਹੈ ਮੁੱਖ ਮੰਤਰੀ ਨਾ ਬਣਾਉਣ ਕਰਕੇ ਸਿੱਧੂ ਕਿਤੇ ਰੁਸ ਕੇ

ਚਲੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਲਿੱਖਿਆ ਹੈ ਕਿ ਇਹ ਵਾਰ-ਵਾਰ ਠੋਕੋ ਤਾੜੀ-ਠੋਕੋ ਤਾੜੀ ਕਹਿਣ ਦੇ ਆਦੀ ਹਨ। ਇਹ ਪੋਸਟਰ ਅਕਾਲੀ ਐੱਮ. ਸੀ. ਵਿਜੇ ਕੁਮਾਰ ਵੱਲੋਂ ਲਗਾਏ ਗਏ ਹਨ। ਪੋਸਟਰ 'ਚ ਲਿਖਿਆ ਹੈ ਕਿ ਇਨ੍ਹਾਂ ਨੂੰ ਗੁਆਚਿਆਂ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। 

PunjabKesari
ਇੰਨਾ ਹੀ ਨਹੀਂ ਸਗੋਂ ਸਿੱਧੂ ਦੀ ਭਾਲ ਕਰਨ ਵਾਲੇ ਲਈ ਇਨਾਮ ਵੀ ਰੱਖਿਆ ਗਿਆ ਹੈ। ਪੋਸਟਰ 'ਚ ਲਿਖਿਆ ਹੈ ਕਿ ਉਨ੍ਹਾਂ ਦਾ ਪਤਾ ਦੱਸਣ ਵਾਲੇ 2100 ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਪਤਾ ਦੱਸਣ ਵਾਲੇ ਨੂੰ ਪਾਕਿਸਤਾਨ ਦੀ ਫਰੀ ਯਾਤਰਾ ਵੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਿੱਧੂ ਦੇ ਕੱਦ-ਕਾਠ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਸਿੱਧੂ ਨੂੰ ਦਿੱਲੀ 'ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਭੈਣ-ਭਰਾ ਨੂੰ ਕਿਤੇ ਸਿੱਧੂ ਮਿਲੇ ਤਾਂ ਉਨ੍ਹਾਂ ਨੂੰ ਪਰਸ ਰਾਮ ਨਗਰ ਚੌਕ 'ਚ ਵਿਜੇ ਕੁਮਾਰ ਐੱਸ. ਸੀ. ਦੇ ਪਤੇ 'ਤੇ ਪਹੁੰਚਾ ਦਿੱਤਾ ਜਾਵੇ। 

PunjabKesari
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਭੇਜੇ ਗਏ ਅਸਤੀਫੇ ਨੂੰ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਿਆ ਹੈ। ਸਿੱਧੂ ਨੇ ਪੰਜਾਬ ਦੀ ਵਜ਼ਾਰਤ 'ਚੋਂ ਦਿੱਤੇ ਗਏ ਅਸਤੀਫੇ ਨੂੰ ਪਹਿਲਾਂ ਹਾਈਕਮਾਨ ਰਾਹੁਲ ਗਾਂਧੀ ਨੂੰ ਭੇਜਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ 'ਤੇ ਦਿੱਤੀ ਸੀ। ਟਵਿੱਟਰ 'ਤੇ ਸਿੱਧੂ ਨੇ ਲਿਖਿਆ ਸੀ ਕਿ ਉਹ 10 ਜੂਨ ਨੂੰ ਹੀ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਚੁੱਕੇ ਸਨ।
 
< Prev   Next >

Advertisements

Advertisement
Advertisement

Advertisement
Advertisement
Advertisement
Advertisement