:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕਾ ਚ ਇਮਰਾਨ ਖਾਨ ਨੇ ਕੀਤਾ ਕਰਤਾਰਪੁਰ ਕੋਰੀਡੋਰ ਦਾ ਜ਼ਿਕਰ PRINT ਈ ਮੇਲ
imran.jpgਵਾਸ਼ਿੰਗਟਨ ਡੀ. ਸੀ. ਆਪਣੇ ਤਿੰਨ ਦਿਨਾਂ ਦੇ ਦੌਰੇ 'ਤੇ ਅਮਰੀਕਾ ਪੁੱਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ੀ ਪਾਕਿਸਤਾਨੀ ਭਾਈਚਾਰੇ ਨੂੰ ਭਾਸ਼ਣ ਤਹਿਤ ਸੰਬੋਧਿਤ ਕੀਤਾ। ਵਾਸ਼ਿੰਗਟਨ ਡੀ. ਸੀ. 'ਚ ਕੈਪੀਟਲ ਦੇ ਏਰੀਨਾ ਸਟੇਡੀਅਮ ਵਿਖੇ ਅੰਦਾਜ਼ਨ
25,000 ਦੇ ਕਰੀਬ ਲੋਕ ਇਕੱਠੇ ਹੋਏ ਜਦ ਕਿ ਸਟੇਡੀਅਮ 'ਚ ਬੈਠਣ ਦੀ ਸਮਰੱਥਾ 20,000 ਹੈ। ਇਮਰਾਨ ਖਾਨ ਦੇ ਅਮਰੀਕਾ ਪੁੱਜਣ 'ਤੇ ਅਮਰੀਕਾ ਨੇ ਇਮਰਾਨ ਖਾਨ ਨੂੰ ਨਜ਼ਰ-ਅੰਦਾਜ਼ ਕੀਤਾ ਅਤੇ ਏਅਰਪੋਰਟ ਤੋਂ ਕੋਈ ਲੈਣ ਨਹੀਂ ਪੁੱਜਾ, ਉੱਥੇ ਹੀ ਇਮਰਾਨ ਖਾਨ ਦੇ ਭਾਸ਼ਣ ਦੌਰਾਨ ਬਲੋਚ ਕਾਰਕੁੰਨਾਂ ਨੇ ਹੰਗਾਮਾ ਅਤੇ ਨਾਅਰੇਬਾਜ਼ੀ ਕੀਤੀ, ਜਿਨ੍ਹਾਂ ਨੂੰ ਮੌਜੂਦ  ਸੁੱਰਖਿਆ ਕਰਮਚਾਰੀਆਂ ਨੇ ਤੁਰੰਤ ਬਾਹਰ ਕੱਢਿਆ।

ਇਮਰਾਨ ਨੇ ਕਰਤਾਰਪੁਰ ਕੋਰੀਡੋਰ ਦਾ ਜ਼ਿਕਰ ਕਰਦਿਆਂ ਕਿਹਾ,''ਕਰਤਾਰਪੁਰ ਕੋਰੀਡੋਰ ਖੁੱਲ੍ਹਣ ਨਾਲ ਦੋਹਾਂ ਮੁਲਕਾਂ ਨੂੰ ਲਾਭ ਹੋਣਾ ਹੈ । ਉਸ ਦਾ ਅੰਦਾਜ਼ਾ ਸਹਿਜੇ ਲਾਉਣਾ ਬਹੁਤ ਮੁਸ਼ਕਲ ਹੈ ਪਰ ਅੰਕੜੇ ਖ਼ੁਦ ਹੀ ਬੋਲਣਗੇ ਤੁਸੀਂ ਇੰਤਜ਼ਾਰ ਕਰੋ। ਪਾਕਿਸਤਾਨ ਦੁਨੀਆ ਦਾ ਬਿਹਤਰੀਨ ਟੂਰਿਸਟ ਹੱਬ ਹੋਵੇਗਾ।'' ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋਰੀਡੋਰ ਦਾ ਕਾਫੀ ਕੰਮ ਸਿਰੇ ਚੜ੍ਹ ਚੁੱਕਾ ਹੈ ਤੇ ਆਸ ਹੈ ਕਿ ਜਲਦੀ ਹੀ ਸੰਗਤ ਨਨਕਾਣਾ ਸਾਹਿਬ ਦੇ ਦਰਸ਼ਨ ਕਰੇਗੀ।

ਇਮਰਾਨ ਖਾਨ ਨੇ ਕਿਹਾ ਕਿ ਸੰਸਾਰ ਭਰ 'ਚ ਪਾਕਿਸਤਾਨੀ ਲੋਕਾਂ ਲਈ ਅੱਜ ਦੇ ਇਸ ਇਕੱਠ ਦਾ ਦ੍ਰਿਸ਼ ਇੱਕ ਮਾਣ ਵਾਲੀ ਗੱਲ ਹੈ, ਜਿਸ ਨੂੰ ਸੰਬੋਧਨ ਕਰਦਿਆਂ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਵਲੋਂ ਦਿੱਤੇ ਮਾਣ ਕਾਰਨ ਮੇਰਾ ਸਿਰ ਪੂਰੀ ਦੁਨੀਆ 'ਚ ਉੱਚਾ ਹੋਇਆ ਹੈ । ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਉਨ੍ਹਾਂ ਕਿਹਾ ਕਿ ਮੈਂ ਇਕ ਸਾਬਕਾ ਕੌਮਾਂਤਰੀ ਕ੍ਰਿਕਟ ਖਿਡਾਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਆਪਣੀ ਕੈਬਨਿਟ ਦੇ ਕੁਝ ਮੈਂਬਰਾਂ ਸਮੇਤ ਪੇਸ਼ ਹੋਣ ਆਇਆ ਹਾਂ, ਜਿਸ ਦਾ ਤੁਸੀਂ ਇਕ ਰੌਕਸਟਾਰ ਵਜੋਂ ਸਵਾਗਤ ਕੀਤਾ ਹੈ।

ਉਨ੍ਹਾਂ ਭਾਸ਼ਣ ਦੌਰਾਨ ਕਿਹਾ,''ਪਾਕਿਸਤਾਨ ਨੂੰ ਇਕ ਵੱਡੇ ਸੁਪਨੇ ਦੇ ਆਧਾਰ 'ਤੇ ਬਣਾਇਆ ਗਿਆ ਸੀ। ਪਾਕਿਸਤਾਨ ਮੈਰਿਟ ਦੇ ਅਧਾਰ 'ਤੇ ਤਬਦੀਲ ਹੋ ਰਿਹਾ ਹੈ, ਜਿਸ ਤਬਦੀਲੀ ਨੂੰ ਤੁਸੀਂ ਦੇਖ ਸਕੋ ਅਤੇ ਮਹਿਸੂਸ ਕਰ ਸਕੋ, ਮੈਂ ਉਸ ਦਾ ਜ਼ਿਕਰ ਕਰ ਰਿਹਾ ਹਾਂ। ਸਰਕਾਰੀ ਸਕੂਲਾਂ 'ਚ ਵਧੀਆ ਸਿੱਖਿਆ ਦੇਣਾ, ਗਰੀਬ ਬੱਚਿਆਂ ਨੂੰ ਵਧੀਆ ਤਾਲੀਮ ਦੇਣਾ ਮੁੱਖ ਉਦੇਸ਼ ਲੈ ਕੇ ਤੁਰਿਆ ਹਾਂ, ਜਿਸ ਨੂੰ ਪੂਰਾ ਹੁੰਦਾ ਤੁਸੀਂ ਵੇਖ ਰਹੇ ਹੋ। ਮੈਰਿਟ 'ਤੇ ਹੋ ਰਹੇ ਫ਼ੈਸਲਿਆਂ ਦੇ ਨਤੀਜੇ ਤੁਹਾਡੇ ਸਾਹਮਣੇ ਹਨ। ਮੈਂ ਕਿਸੇ ਨੂੰ ਅੰਦਰ ਨਹੀਂ ਕੀਤਾ। ਮੇਰੇ ਵੱਲੋਂ ਖੁੱਲ੍ਹ ਤੇ ਮੈਰਿਟ ਦੇ ਅਧਾਰ ਫ਼ੈਸਲੇ ਨੇ ਸਭ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੌਣ ਹਨ? ਮੇਰੇ 'ਤੇ ਵੀ ਅੰਦਰੋਂ-ਬਾਹਰੋਂ ਦਬਾਅ ਪਾਇਆ ਗਿਆ ਸੀ ਪਰ ਮੈਰਿਟ 'ਤੇ ਦਿੱਤੇ ਫ਼ੈਸਲੇ ਦਾ ਸਭ ਨੇ ਸਵਾਗਤ ਕੀਤਾ ਸੀ। ਅਵਾਮ ਦੀ ਦੇਖ-ਭਾਲ ਤੇ ਸਿਹਤਯਾਬੀ ਮੇਰਾ ਮੁੱਖ ਏਜੰਡਾ ਹੈ।''

ਇਮਰਾਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਸਾਲ ਪਹਿਲਾਂ ਮੈਂ ਰਾਜਨੀਤੀ 'ਚ ਆਇਆ ਸੀ। ਮੈਂ ਇਕ ਗੱਲ ਕਹੀ ਸੀ ਕਿ ਮੈਂ ਕਦੇ ਵੀ ਕਿਸੇ ਅੱਗੇ ਸਿਰ ਨਹੀਂ ਝੁਕਾਵਾਂਗਾ ।ਇਨਸ਼ਾ ਅੱਲ੍ਹਾ, ਕਦੇ ਵੀ , ਮੇਰੇ ਦੇਸ਼ ਨੂੰ ਕਿਸੇ ਦੇ ਸਾਹਮਣੇ ਆਪਣੇ ਸਿਰ ਝੁਕਾਉਣ ਦੀ ਇਜਾਜ਼ਤ ਨਹੀਂ ਦਿਆਂਗਾ। ਇਮਰਾਨ ਖਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦਾ ਵੀ ਜ਼ਿਕਰ ਕੀਤਾ।
 
< Prev   Next >

Advertisements