:: ਭਾਰਤ ਦੀ ਪੁਲਾੜ ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ   :: ਟਾਇਲਟ ਸੰਬੰਧੀ ਟਿੱਪਣੀ ਤੇ ਨੱਢਾ ਨੇ ਪ੍ਰਗਿਆ ਠਾਕੁਰ ਨੂੰ ਕੀਤਾ ਤਲਬ   :: ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ   :: CM ਕੇ.ਸੀ.ਆਰ. ਦਾ ਐਲਾਨ, ਆਪਣੇ ਪਿੰਡ ਦੇ ਹਰ ਪਰਿਵਾਰ ਨੂੰ ਦੇਣਗੇ 10 ਲੱਖ ਰੁਪਏ   :: ਚੰਦਰਯਾਨ-2 ਲਾਂਚ : ਇਸਰੋ ਚੀਫ ਹੋਏ ਭਾਵੁਕ, ਬੋਲੇ- 7 ਦਿਨਾਂ ਤੋਂ ਘਰ ਨਹੀਂ ਗਈ ਟੀਮ   :: CM ਮਮਤਾ ਬੈਨਰਜੀ ਨੇ ਈ. ਵੀ. ਐੱਮ. ਦੇ ਸਥਾਨ ਤੇ ਬੈਲਟ ਪੇਪਰ ਵਾਪਸ ਲਿਆਉਣ ਦੀ ਕੀਤੀ ਮੰਗ   :: ਸ਼ੀਲਾ ਦੀਕਸ਼ਤ ਇਕ ਵੱਡੀ ਭੈਣ ਵਰਗੀ ਸੀ : ਸੋਨੀਆ ਗਾਂਧੀ   :: ਮੋਦੀ ਸਰਕਾਰ ਨੇ ਦੇਸ਼ ਨੂੰ ਬਦਲਿਆ, ਅੱਛੇ ਦਿਨ ਲਿਆਈ : ਨੱਢਾ   :: ਅਸੀਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ, ਦਲਿਤਾਂ ਅਤੇ ਆਦਿਵਾਸੀਆਂ ਲਈ ਲੜਾਈ ਜਾਰੀ ਰਹੇਗੀ: ਰਾਹੁਲ   :: ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 3 ਫੁੱਟ ਦਾ ਗਣੇਸ਼ ਬਣੇਗਾ ਡਾਕਟਰ   :: ਸਾਬਕਾ CM ਸ਼ੀਲਾ ਦੀਕਸ਼ਤ ਦੇ ਦੇਹਾਂਤ ਤੇ PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਜਤਾਇਆ ਦੁੱਖ   :: ਸਟੈਚੂ ਆਫ ਯੂਨਿਟੀ ਆਜ਼ਾਦ ਭਾਰਤ ਦਾ ਤੀਰਥ ਸਥਾਨ : ਜੇ.ਪੀ. ਨੱਢਾ   :: ਆਜ਼ਾਦੀ ਦਿਵਸ : ਆਪਣੇ ਭਾਸ਼ਣ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਲੋਕਾਂ ਤੋਂ ਮੰਗੇ ਸੁਝਾਅ   :: ਪ੍ਰਿਯੰਕਾ ਦੀ ਗ੍ਰਿਫਤਾਰੀ ਉੱਤਰ ਪ੍ਰਦੇਸ਼ ਦੀ ਅਸੁਰੱਖਿਆ ਨੂੰ ਦਰਸਾਉਂਦੀ ਹੈ : ਰਾਹੁਲ   :: ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ PRINT ਈ ਮੇਲ
hira.jpgਹੈਦਰਾਬਾਦ, ਕੁਰਨੂਲ- ਤੁਸੀਂ ਪ੍ਰਸਿੱਧ ਹਿੰਦੀ ਗੀਤ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ-ਮੋਤੀ ਤਾਂ ਸੁਣਿਆ ਹੋਵੇਗਾ ਪਰ ਕੁਰਨੂਲ ਦੇ ਇਕ ਕਿਸਾਨ ਦੇ ਖੇਤਾਂ ਨੇ ਸੱਚਮੁਚ ਹੀ ਹੀਰਾ ਉਗਲਿਆ ਹੈ। ਜਿਸ ਕਾਰਨ ਆਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਵਿਚ ਰਹਿਣ
ਵਾਲਾ ਕਿਸਾਨ ਰਾਤੋ-ਰਾਤ ਲੱਖਪਤੀ ਬਣ ਗਿਆ ਹੈ। ਦਰਅਸਲ ਕਿਸਾਨ ਆਪਣੀ ਅਗਲੀ ਫਸਲ ਲਈ ਆਪਣੇ ਖੇਤ ਵਿਚ ਬੀਜਾਈ ਕਰ ਰਿਹਾ ਸੀ। ਤਦ ਉਸ ਦੇ ਹੱਥ ਇਕ ਹੀਰਾ ਲੱਗ ਗਿਆ, ਜਿਸ ਦੀ ਬਾਜ਼ਾਰੀ ਕੀਮਤ ਲਗਭਗ 60 ਲੱਖ ਰੁਪਏ ਹੈ। ਗਰੀਬ ਕਿਸਾਨ ਨੇ ਇਸ ਹੀਰੇ ਨੂੰ ਸਥਾਨਕ ਵਪਾਰੀ ਨੂੰ ਵੇਚ ਦਿੱਤਾ, ਜਿਸ ਦੇ ਬਦਲੇ ਉਸ ਨੂੰ 13.5 ਲੱਖ ਰੁਪਏ ਕੈਸ਼ ਅਤੇ 5 ਤੋਲੇ ਸੋਨਾ ਮਿਲਿਆ।
ਜਾਣਕਾਰੀ ਮੁਤਾਬਕ ਕਿਸਾਨ ਕੁਰਨੂਲ ਜ਼ਿਲੇ ਦੇ ਗੋਲਾਵਨੇਪਲੀ ਦਾ ਨਿਵਾਸੀ ਹੈ। ਹੀਰੇ ਦਾ ਸਾਈਜ਼, ਰੰਗ ਅਤੇ ਭਾਰ ਦੇ ਬਾਰੇ ਹੁਣ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਸ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਲਈ ਜਾਵੇਗੀ। ਇਸ ਮਾਨਸੂਨ ਵਿਚ ਕੁਰਨੂਲ ਜ਼ਿਲੇ ’ਚ ਇਹ ਦੂਸਰੀ ਵਾਰ ਹੈ ਜਦ ਕਿਸੇ ਦੇ ਹੱਥ ਹੀਰਾ ਲੱਗਿਆ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 12 ਜੂਨ ਨੂੰ ਇਕ ਭੇਡਾਂ ਚਾਰਨ ਵਾਲੇ ਨੂੰ 8 ਕੈਰੇਟ ਦਾ ਹੀਰਾ ਮਿਲਿਆ ਸੀ। ਉਸ ਨੇ ਹੀਰੇ ਨੂੰ 20 ਲੱਖ ਰੁਪਏ ’ਚ ਵੇਚ ਦਿੱਤਾ ਸੀ ਜਦਕਿ ਇਸ ਹੀਰੇ ਦੀ ਕੀਮਤ 50 ਲੱਖ ਰੁਪਏ ਸੀ। ਦਰਅਸਲ, ਕੁਰਨੂਲ ਜ਼ਿਲੇ ਦੇ ਕਈ ਪਿੰਡਾਂ ’ਚ ਮਾਨਸੂਨ ਸ਼ੁਰੂ ਹੋਣ ਦੇ ਨਾਲ ਹੀਰੇ ਦੀ ਤਲਾਸ਼ ਕਾਫੀ ਤੇਜ਼ ਹੋ ਜਾਂਦੀ ਹੈ। ਇੱਥੇ ਬਾਹਰ ਤੋਂ ਵੀ ਲੋਕ ਹੀਰੇ ਦੀ ਤਲਾਸ਼ ਵਿਚ ਆਉਂਦੇ ਹਨ। ਇਸ ਖੇਤਰ ਨੂੰ ਹੀਰੇ ਦੇ ਵੱਡੇ ਉਤਪਾਦਨ ਖੇਤਰ ਵਜੋਂ ਵੀ ਜਾਣਿਆ ਜਾਂਦਾ ਹੈ। ਮੀਹ ਦੇ ਸਮੇਂ ਮਿੱਟੀ ਦੇ ਉੱਪਰੀ ਹਿੱਸੇ ਦੇ ਹਟ ਜਾਣ ਨਾਲ ਇਹ ਹੀਰੇ ਆਸਾਨੀ ਨਾਲ ਉਪਰ ਆ ਜਾਂਦੇ ਹਨ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement