:: 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਆਉਣਗੇ ਰਾਸ਼ਟਰਪਤੀ ਕੋਵਿੰਦ   :: ਗੁਰਦੁਆਰਾ ਬੰਗਲਾ ਸਾਹਿਬ ਚ ਹੋਈ ਤਕਰਾਰਬਾਜ਼ੀ ਕਮੇਟੀ ਦੀ ਪ੍ਰਬੰਧਕੀ ਨਾਕਾਮੀ : ਜੀ. ਕੇ.   :: ਸੁਪਰੀਮ ਕੋਰਟ ਨੇ ਪੁੱਛਿਆ- ਕੀ ਜੰਮੂ-ਕਸ਼ਮੀਰ ਬੱਚਿਆਂ ਨੂੰ ਹਿਰਾਸਤ ਚ ਰੱਖਿਆ ਜਾ ਰਿਹਾ ਹੈ?   :: ਚੀਜ਼ਾਂ ਮੁਫ਼ਤ ਦੇ ਕੇ ਜੇਕਰ ਚੋਣਾਂ ਜਿੱਤ ਜਾਂਦੇ ਤਾਂ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ : ਪੁਰੀ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ ਚ ਭਰੀ ਉਡਾਣ, ਜਾਣੋ ਖਾਸੀਅਤ   :: INX ਮੀਡੀਆ ਕੇਸ : ਚਿਦਾਂਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ   :: ਅਸੀਂ ਕਸ਼ਮੀਰ ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਨਰਿੰਦਰ ਮੋਦੀ   :: UNGA ਚ ਧਾਰਾ-370 ਤੇ ਚਰਚਾ ਸਾਡਾ ਏਜੰਡਾ ਨਹੀਂ, ਅੱਤਵਾਦ ਤੇ ਹੋਵੇਗੀ ਗੱਲ : ਗੋਖਲੇ   :: ਕੇਜਰੀਵਾਲ ਦੇਸ਼ਧ੍ਰੋਹੀ ਨਾਅਰਿਆਂ ਦਾ ਕਰਦੇ ਹਨ ਸਮਰਥਨ : ਪ੍ਰਕਾਸ਼ ਜਾਵਡੇਕਰ   :: ਰਾਬਰਟ ਵਾਡਰਾਂ ਦੀਆਂ ਵਧੀਆਂ ਮੁਸ਼ਕਿਲਾਂ, ਕੰਪਨੀ ਦਾ ਲਾਈਸੈਂਸ ਰੱਦ ਕਰ ਸਕਦੀ ਹੈ ਹਰਿਆਣਾ ਸਰਕਾਰ   :: ਹੁਣ ਲਿਖਿਆ ਜਾਵੇਗਾ ਦੇਸ਼ ਦੀਆਂ ਸਰਹੱਦਾਂ ਦਾ ਇਤਿਹਾਸ, ਰਾਜਨਾਥ ਸਿੰਘ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ   :: ਕਾਂਗਰਸ ਦੀ ਦੋਗਲੀ ਨੀਤੀ ਕਾਰਨ ਦੇਸ਼ ਚ ਫਿਰਕੂ ਤਾਕਤਾਂ ਮਜ਼ਬੂਤ ਹੋ ਰਹੀਆਂ: ਮਾਇਆਵਤੀ   :: ਘਾਟੇ ਚ ਚਲ ਰਹੀ Air India ਨੂੰ ਵੇਚਣ ਲਈ ਵਿੱਤ ਮੰਤਰੀ ਅੱਜ ਕਰਨਗੇ ਬੈਠਕ   :: PM ਮੋਦੀ ਦਾ ਸੁਪਨਾ ਹੋਵੇਗਾ ਪੂਰਾ, ਸ਼ਹਿਰਾਂ ਦੀ ਬਦਲੀ ਜਾਵੇਗੀ ਨੁਹਾਰ : ਪੁਰੀ   :: ਪਰਵਾਸ ਮਾਮਲੇ ਚ ਭਾਰਤੀਆਂ ਨੇ ਤੋੜੇ ਰਿਕਾਰਡ, 1.75 ਕਰੋੜ ਨਾਗਰਿਕਾਂ ਨੇ ਛੱਡਿਆ ਦੇਸ਼

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਸ ਤਰ੍ਹਾਂ ਐਲਡ੍ਰਿਨ ਬਣ ਗਏ ਚੰਦ 'ਤੇ ਪਿਸ਼ਾਬ ਕਰਨ ਵਾਲੇ ਪਹਿਲੇ ਵਿਅਕਤੀ PRINT ਈ ਮੇਲ
chan.jpgਵਾਸ਼ਿੰਗਟਨ ਚੰਦਰਯਾਨ-2 ਦਾ ਵਿਕਰਮ ਲੈਂਡਰ ਸ਼ੁੱਕਰਵਾਰ ਰਾਤ ਚੰਦ 'ਤੇ ਆਪਣਾ ਪਹਿਲਾ ਕਦਮ ਰੱਖੇਗਾ ਤੇ ਇਸ ਦੇ ਨਾਲ ਹੀ ਭਾਰਤੀ ਸਪੇਸ ਰਿਸਰਚ ਸੈਂਟਰ (ਇਸਰੋ) ਦੇ ਨਾਂ ਇਕ ਹੋਰ ਵੱਡੀ ਸਫਲਤਾ ਦਰਜ ਹੋ ਜਾਵੇਗੀ। ਖਾਸ ਗੱਲ ਤਾਂ ਇਹ ਹੈ ਕਿ ਭਾਰਤ ਪਹਿਲੀ ਵਾਰ ਆਪਣੇ ਕਿਸੇ ਕ੍ਰਾਫਟ ਦੀ ਸਾਫਟ ਲੈਂਡਿੰਗ ਕਰਵਾਉਣ ਜਾ ਰਿਹਾ ਹੈ। ਇਸ ਮੌਕੇ ਅਸੀਂ ਤੁਹਾਨੂੰ ਚੰਦ 'ਤੇ ਮਨੁੱਖੀ ਮਿਸ਼ਨ ਨਾਲ ਜੁੜੀ ਇਕ ਅਨੋਖੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ।

PunjabKesari

ਜਦੋਂ ਵੀ ਚੰਦ ਦੇ ਕਿਸੇ ਮਿਸ਼ਨ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲੇ ਸਪੇਸ ਯਾਤਰੀ ਨੀਲ ਆਰਮਸਟ੍ਰਾਂਗ ਦਾ ਨਾਮ ਯਾਦ ਕੀਤਾ ਜਾਂਦਾ ਹੈ। ਅਪੋਲੋ 11 ਦੇ ਮਿਸ਼ਨ 'ਤੇ ਗਏ ਨੀਲ ਆਰਮਸਟ੍ਰਾਂਗ, ਮਾਈਕਲ ਕਾਰਲਿੰਸ ਤੇ ਬਜ਼ ਐਲਡ੍ਰਿਨ ਨੇ 20 ਜੁਲਾਈ 1969 ਨੂੰ ਚੰਦ ਦੀ ਸਤ੍ਹਾ 'ਤੇ ਲੈਂਡਿੰਗ ਕੀਤੀ ਸੀ। ਨੀਲ ਆਰਮਸਟ੍ਰਾਂਗ ਨੇ ਆਪਣਾ ਪਹਿਲਾ ਪੈਰ ਬਾਹਰ ਕੱਢਿਆ ਤੇ ਇਸੇ ਦੇ ਨਾਲ ਉਨ੍ਹਾਂ ਨੇ ਚੰਦ 'ਤੇ ਸਭ ਤੋਂ ਪਹਿਲਾਂ ਪੈਰ ਰੱਖਣ ਦਾ ਰਿਕਾਰਡ ਬਣਾ ਲਿਆ। ਨੀਲ ਤੋਂ ਬਾਅਦ ਬਜ਼ ਐਲਡ੍ਰਿਨ ਨੇ ਚੰਦ 'ਤੇ ਆਪਣਾ ਪੈਰ ਰੱਖਿਆ। ਚਾਹੇ ਹੀ ਬਜ਼ ਐਲਡ੍ਰਿਨ ਨੇ ਚੰਦ 'ਤੇ ਸਭ ਤੋਂ ਪਹਿਲਾਂ ਪੈਰ ਰੱਖਣ ਦਾ ਰਿਕਾਰਡ ਨਹੀਂ ਬਣਾਇਆ ਪਰ ਉਹ ਅਜਿਹੇ ਪਹਿਲੇ ਇਨਸਾਨ ਜ਼ਰੂਰ ਬਣ ਗਏ ਜਿਸ ਨੇ ਚੰਦ 'ਤੇ ਪਿਸ਼ਾਬ ਕੀਤਾ।

PunjabKesari

ਜ਼ਾਹਿਰ ਹੈ ਕਿ ਐਲਡ੍ਰਿਨ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਸੀ। ਅਸਲ 'ਚ ਜਦੋਂ ਅਪੋਲੋ 11 ਲੈਂਡਰ ਦੀ ਪੌੜੀ ਤੋਂ ਉਤਰਣ ਦੀ ਕੋਸ਼ਿਸ਼ ਕਰ ਰਹੇ ਸਨ ਉਸੇ ਵੇਲੇ ਸਪੇਸ ਸੂਟ 'ਚ ਰੱਖੇ ਇਕ ਖਾਸ ਬੈਗ 'ਚੋਂ ਪਿਸ਼ਾਬ ਨਿਕਲ ਕੇ ਚੰਦ 'ਤੇ ਫੈਲ ਗਿਆ। ਐਲਡ੍ਰਿਨ ਨੇ ਲਿਊਨਰ ਮਾਡਿਊਲ ਦੀ ਬਹੁਤ ਹੌਲੀ ਲੈਂਡਿੰਗ ਕੀਤੀ, ਜਿਸ ਕਾਰਨ ਮਾਡਿਊਲ ਲੋੜ ਦੇ ਹਿਸਾਬ ਨਾਲ ਸੁੰਗੜ ਨਹੀਂ ਸਕਿਆ। ਨਤੀਜਾ ਇਹ ਰਿਹਾ ਕਿ ਲਿਊਨਰ ਮਾਡਿਊਲ ਨਾਲ ਚੰਦ ਦੀ ਸਤ੍ਹਾ ਤੱਕ ਜੋ ਇਕ ਛੋਟਾ ਜਿਹਾ ਕਦਮ ਹੁੰਦਾ ਹੈ ਉਹ ਇਕ ਛਲਾਂਗ 'ਚ ਬਦਲ ਗਿਆ। ਲੈਂਡਿੰਗ ਤੋਂ ਬਾਅਦ ਇਕ ਝਟਕੇ ਦੇ ਕਾਰਨ ਐਲਡ੍ਰਿਨ ਨੇ ਜੋ ਯੂਰਿਨ ਇਕੱਠਾ ਕਰਕੇ ਇਕ ਡਿਵਾਇਸ 'ਚ ਰੱਖਿਆ ਸੀ ਉਹ ਟੁੱਟ ਗਿਆ ਤੇ ਉਨ੍ਹਾਂ ਦੇ ਇਕ ਬੂਟਸ 'ਤੇ ਫੈਲ ਗਿਆ। ਜਦੋਂ ਉਹ ਚੰਦ ਦੀ ਸਤ੍ਹਾ 'ਤੇ ਤੁਰੇ ਤਾਂ ਪਿਸ਼ਾਬ ਵੀ ਫੈਲਦਾ ਗਿਆ। ਦੱਸ ਦਈਏ ਕਿ ਅਪੋਲੋ ਮਿਸ਼ਨ ਦੇ ਸਪੇਸ ਯਾਤਰੀਆਂ ਨੂੰ ਪਿਸ਼ਾਬ ਲਈ ਇਕ ਕੰਡੋਮ ਵਰਗੇ ਕੁਝ ਪਾਊਚ ਦਿੱਤੇ ਜਾਂਦੇ ਸਨ। ਇਨ੍ਹਾਂ ਨੂੰ ਇਕ ਡਿਸਪੋਜ਼ਲ 'ਚ ਪਾ ਦਿੱਤਾ ਜਾਂਦਾ ਸੀ, ਜੋ ਇਨ੍ਹਾਂ ਨੂੰ ਸਪੇਸ ਕ੍ਰਾਫਟ ਤੋਂ ਬਾਹਰ ਕੱਢ ਦਿੰਦਾ ਸੀ।

PunjabKesari

2016 'ਚ ਇਕ ਰੇਡੀਓ ਸ਼ੋਅ ਨਾਲ ਗੱਲਬਾਤ ਕਰਦਿਆਂ ਐਲਡ੍ਰਿਨ ਨੇ ਖੁਦ ਇਸ ਘਟਨਾ ਬਾਰੇ ਦੱਸਿਆ। ਬਜ਼ ਨੇ ਦੱਸਿਆ ਕਿ ਤੁਹਾਡੇ ਲੱਕ 'ਤੇ ਇਕ ਬੈਗ ਅਟੈਚ ਹੁੰਦਾ ਹੈ। ਇਸ ਡਿਵਾਇਸ ਨੂੰ ਯੂਰਿਨ ਕਲੈਕਸ਼ਨ ਡਿਵਾਇਸ ਕਹਿੰਦੇ ਹਨ। ਮੈਂ ਬਹੁਤ ਸਮੇਂ ਤੋਂ ਸਪੇਸ ਕ੍ਰਾਫਟ 'ਚ ਸੀ ਤੇ ਉਸ ਤੋਂ ਬਾਅਦ ਚੰਦ ਦੀ ਸਤ੍ਹਾ 'ਤੇ ਰੁਕਣਾ ਸੀ। ਦੂਜੇ ਪਾਸੇ ਬੈਗ ਲਗਭਗ ਫੁੱਲ ਹੋ ਚੁੱਕਿਆ ਸੀ। ਲੈਂਡਰ ਦੀ ਪੌੜੀ ਤੋਂ ਉਤਰਣ ਵੇਲੇ ਤੁਹਾਨੂੰ ਆਪਣੀ ਮੂਵਮੈਂਟ ਨੂੰ ਸੰਭਾਲਣਾ ਹੁੰਦਾ ਹੈ। ਮੈਂ ਲੈਂਡਰ ਦੀ ਖਿੜਕੀ ਤੋਂ ਦੇਖਿਆ ਤਾਂ ਨੀਲ ਆਰਮਸਟ੍ਰਾਂਗ 20 ਮਿੰਟ ਤੋਂ ਸੈਂਪਲ ਇਕੱਠੇ ਕਰਨ 'ਚ ਵਿਅਸਤ ਸਨ ਤੇ ਮੈਨੂੰ ਪਤਾ ਸੀ ਕਿ ਇਕ ਸਮੱਸਿਆ ਹੋਣ ਵਾਲੀ ਸੀ। ਪੌੜੀ ਤੋਂ ਉਤਰਦਿਆਂ ਮੈਨੂੰ ਜ਼ੋਰ ਨਾਲ ਪਿਸ਼ਾਬ ਲੱਗੀ ਸੀ ਤੇ ਮੈਨੂੰ ਪਤਾ ਸੀ ਕਿ ਬੈਗ ਖਾਲੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਹੱਸਦਿਆਂ ਕਿਹਾ ਕਿ 'ਹਾਂ।' ਉਨ੍ਹਾਂ ਕਿਹਾ ਕਿ ਅਕਸਰ ਲੋਕ ਚੰਦ ਨੂੰ ਲੈ ਕੇ ਦਾਅਵੇ ਪੇਸ਼ ਕਰਦੇ ਹਨ ਪਰ ਅਜਿਹਾ ਦਾਅਵਾ ਅੱਜ ਤੱਕ ਕਿਸੇ ਨੇ ਪੇਸ਼ ਨਹੀਂ ਕੀਤਾ।

 
< Prev   Next >

Advertisements

Advertisement
Advertisement
Advertisement
Advertisement
Advertisement