:: 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਆਉਣਗੇ ਰਾਸ਼ਟਰਪਤੀ ਕੋਵਿੰਦ   :: ਗੁਰਦੁਆਰਾ ਬੰਗਲਾ ਸਾਹਿਬ ਚ ਹੋਈ ਤਕਰਾਰਬਾਜ਼ੀ ਕਮੇਟੀ ਦੀ ਪ੍ਰਬੰਧਕੀ ਨਾਕਾਮੀ : ਜੀ. ਕੇ.   :: ਸੁਪਰੀਮ ਕੋਰਟ ਨੇ ਪੁੱਛਿਆ- ਕੀ ਜੰਮੂ-ਕਸ਼ਮੀਰ ਬੱਚਿਆਂ ਨੂੰ ਹਿਰਾਸਤ ਚ ਰੱਖਿਆ ਜਾ ਰਿਹਾ ਹੈ?   :: ਚੀਜ਼ਾਂ ਮੁਫ਼ਤ ਦੇ ਕੇ ਜੇਕਰ ਚੋਣਾਂ ਜਿੱਤ ਜਾਂਦੇ ਤਾਂ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ : ਪੁਰੀ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ ਚ ਭਰੀ ਉਡਾਣ, ਜਾਣੋ ਖਾਸੀਅਤ   :: INX ਮੀਡੀਆ ਕੇਸ : ਚਿਦਾਂਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ   :: ਅਸੀਂ ਕਸ਼ਮੀਰ ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਨਰਿੰਦਰ ਮੋਦੀ   :: UNGA ਚ ਧਾਰਾ-370 ਤੇ ਚਰਚਾ ਸਾਡਾ ਏਜੰਡਾ ਨਹੀਂ, ਅੱਤਵਾਦ ਤੇ ਹੋਵੇਗੀ ਗੱਲ : ਗੋਖਲੇ   :: ਕੇਜਰੀਵਾਲ ਦੇਸ਼ਧ੍ਰੋਹੀ ਨਾਅਰਿਆਂ ਦਾ ਕਰਦੇ ਹਨ ਸਮਰਥਨ : ਪ੍ਰਕਾਸ਼ ਜਾਵਡੇਕਰ   :: ਰਾਬਰਟ ਵਾਡਰਾਂ ਦੀਆਂ ਵਧੀਆਂ ਮੁਸ਼ਕਿਲਾਂ, ਕੰਪਨੀ ਦਾ ਲਾਈਸੈਂਸ ਰੱਦ ਕਰ ਸਕਦੀ ਹੈ ਹਰਿਆਣਾ ਸਰਕਾਰ   :: ਹੁਣ ਲਿਖਿਆ ਜਾਵੇਗਾ ਦੇਸ਼ ਦੀਆਂ ਸਰਹੱਦਾਂ ਦਾ ਇਤਿਹਾਸ, ਰਾਜਨਾਥ ਸਿੰਘ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ   :: ਕਾਂਗਰਸ ਦੀ ਦੋਗਲੀ ਨੀਤੀ ਕਾਰਨ ਦੇਸ਼ ਚ ਫਿਰਕੂ ਤਾਕਤਾਂ ਮਜ਼ਬੂਤ ਹੋ ਰਹੀਆਂ: ਮਾਇਆਵਤੀ   :: ਘਾਟੇ ਚ ਚਲ ਰਹੀ Air India ਨੂੰ ਵੇਚਣ ਲਈ ਵਿੱਤ ਮੰਤਰੀ ਅੱਜ ਕਰਨਗੇ ਬੈਠਕ   :: PM ਮੋਦੀ ਦਾ ਸੁਪਨਾ ਹੋਵੇਗਾ ਪੂਰਾ, ਸ਼ਹਿਰਾਂ ਦੀ ਬਦਲੀ ਜਾਵੇਗੀ ਨੁਹਾਰ : ਪੁਰੀ   :: ਪਰਵਾਸ ਮਾਮਲੇ ਚ ਭਾਰਤੀਆਂ ਨੇ ਤੋੜੇ ਰਿਕਾਰਡ, 1.75 ਕਰੋੜ ਨਾਗਰਿਕਾਂ ਨੇ ਛੱਡਿਆ ਦੇਸ਼

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਰਤਾਰਪੁਰ ਲਾਂਘਾ: ਪਾਕਿਸਤਾਨ NRI ਸਿੱਖ ਸ਼ਰਧਾਲੂਆਂ ਲਈ ਬਣਾਏਗਾ ਵੱਖਰੀ ਵੀਜ਼ਾ ਕੈਟਾਗਰੀ PRINT ਈ ਮੇਲ
kar.jpgਇਸਲਾਮਾਬਾਦ ਪਾਕਿਸਤਾਨ ਨੇ ਕਰਤਾਰਪੁਰ ਦੇ ਦਰਬਾਰ ਸਾਹਿਬ ਵਿਖੇ ਦਰਸ਼ਨ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸ਼੍ਰੇਣੀਬੱਧ ਕਰਨ ਦਾ ਫੈਸਲਾ ਕੀਤਾ ਹੈ, ਜਿਸ 'ਚ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਤੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਰੱਖਿਆ ਜਾਵੇਗਾ।
ਡਾਨ ਅਖਬਾਰ ਦੀ ਰਿਪੋਰਟ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਰਤਾਰਪੁਰ ਲਾਂਘੇ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਆਨਲਾਈਨ ਵੀਜ਼ਾ ਪ੍ਰਣਾਲੀ 'ਚ ਧਾਰਮਿਕ ਸ਼੍ਰੇਣੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਵੀਜ਼ਾ ਅਰਜ਼ੀਆਂ ਦੀਆਂ ਦੋ ਕੈਟਾਗਰੀਆਂ ਰੱਖੀਆਂ ਜਾਣਗੀਆਂ। ਇਕ 'ਚ ਵਿਸ਼ਵ ਦੇ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਭਾਰਤੀ ਮੂਲ ਦੇ ਸਿੱਖ ਸ਼ਰਧਾਲੂ ਹੋਣਗੇ ਤੇ ਦੂਜੀ 'ਚ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਹੋਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲਾ ਪ੍ਰਸਤਾਵਿਤ ਕਦਮਾਂ ਲਈ ਕੈਬਨਿਟ ਤੋਂ ਨੀਤੀ 'ਚ ਸੋਧ ਦੀ ਮੰਗ ਕਰੇਗਾ। ਹਾਲਾਂਕਿ, ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਯਾਤਰੀ ਲਈ ਸਾਰੀਆਂ ਅਰਜ਼ੀਆਂ 'ਤੇ 7 ਤੋਂ 10 ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।

ਭਾਰਤ ਤੇ ਪਾਕਿਸਤਾਨ ਨੇ ਬੁੱਧਵਾਰ ਨੂੰ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਲਈ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਦੀ ਵੀਜ਼ਾ ਮੁਕਤ ਯਾਤਰਾ 'ਤੇ ਸਹਿਮਤੀ ਜਤਾਈ ਪਰ ਇਸ ਲਾਂਘੇ ਦੇ ਕੁਝ ਪਹਿਲੂਆਂ ਨੂੰ ਆਖਰੀ ਰੂਪ ਦੇਣਾ ਅਜੇ ਬਾਕੀ ਹੈ। ਇਸ ਤੋਂ ਪਹਿਲਾਂ, ਦੋਵਾਂ ਧਿਰਾਂ ਨੇ ਸਹਿਮਤੀ ਜਤਾਈ ਸੀ ਕਿ ਪਾਕਿਸਤਾਨ ਹਰ ਰੋਜ਼ 5 ਹਜ਼ਾਰ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਆਗਿਆ ਦੇਵੇਗਾ ਤੇ ਵਿਸ਼ੇਸ਼ ਮੌਕਿਆਂ ਤੇ ਇਹ ਗਿਣਤੀ ਹੋਰ ਵਧੇਰੇ ਹੋ ਸਕਦੀ ਹੈ। ਪਰ ਦੋਵੇਂ ਗੁਆਂਢੀ ਮੁਲਕ ਬੁੱਧਵਾਰ ਨੂੰ ਲਾਂਘੇ ਦੇ ਖਰੜੇ ਨੂੰ ਅੰਤਮ ਰੂਪ ਨਹੀਂ ਦੇ ਸਕੇ। ਪਾਕਿਸਤਾਨ ਨੇ ਭਾਰਤੀ ਸ਼ਰਧਾਲੂਆਂ ਤੋਂ ਸਰਵਿਸ ਫੀਸ ਵਸੂਲਣ ਤੇ ਪ੍ਰੋਟੋਕੋਲ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਜਾਣ ਦੀ ਆਗਿਆ ਨਾ ਦੇਣ 'ਤੇ ਜ਼ੋਰ ਦਿੱਤਾ।

ਬੁੱਧਵਾਰ ਨੂੰ ਪਾਕਿਸਤਾਨ ਨੇ ਗੁਰਦੁਆਰੇ ਦੇ ਦਰਸ਼ਨਾਂ ਲਈ ਪ੍ਰਤੀ ਸ਼ਰਧਾਲੂ 20 ਡਾਲਰ ਫੀਸ ਦਾ ਸੁਝਾਅ ਦਿੱਤਾ। ਭਾਰਤ ਨੇ ਕਿਹਾ ਕਿ ਉਸ ਨੂੰ ਇਸ ਰਾਸ਼ੀ ਨਾਲ ਕੋਈ ਮਸਲਾ ਨਹੀਂ ਪਰ ਕੁਝ ਖਾਸ ਮੌਕਿਆਂ 'ਤੇ ਦੁਨੀਆ ਦੇ ਕਿਸੇ ਵੀ ਗੁਰਦੁਆਰੇ ਦੇ ਦਰਸ਼ਨ ਦੌਰਾਨ ਕੋਈ ਫੀਸ ਨਹੀਂ ਲਈ ਜਾਂਦੀ। ਪ੍ਰਸਤਾਵਿਤ ਲਾਂਘਾ ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਕਰਤਾਰਪੁਰ 'ਚ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਅਸਥਾਨ ਨਾਲ ਜੋੜੇਗਾ।

 
< Prev   Next >

Advertisements

Advertisement
Advertisement
Advertisement
Advertisement

Advertisement